Home >> ਓਟੀਟੀ >> ਸੋਸ਼ਲ ਮੀਡੀਆ >> ਟੀਵੀ >> ਟੈਲੀਕਾਮ >> ਪੰਜਾਬ >> ਯੂਟਿਊਬ >> ਰੇਡੀਓ >> ਲੁਧਿਆਣਾ >> ਵੀ >> ਵੀ ਨੇ ਲਾਂਚ ਕੀਤੀ ਨਵੀਂ ਕੈਂਪੇਨ ; 6 ਮਹੀਨਿਆਂ ਵਿੱਚ 1,00,000 ਤੋਂ ਵੱਧ ਟਾਵਰਾਂ ਦੇ ਐਡੀਸ਼ਨ ਨੂੰ ਕੀਤਾ ਹਾਈਲਾਈਟ

ਵੀ ਨੇ ਲਾਂਚ ਕੀਤੀ ਨਵੀਂ ਕੈਂਪੇਨ ; 6 ਮਹੀਨਿਆਂ ਵਿੱਚ 1,00,000 ਤੋਂ ਵੱਧ ਟਾਵਰਾਂ ਦੇ ਐਡੀਸ਼ਨ ਨੂੰ ਕੀਤਾ ਹਾਈਲਾਈਟ

ਵੀ

ਲੁਧਿਆਣਾ, 20 ਮਈ, 2025 (ਨਿਊਜ਼ ਟੀਮ):
ਭਾਰਤ ਦੇ ਮੋਹਰੀ ਟੈਲੀਕਾਮ ਆਪਰੇਟਰ, ਵੀ ਨੇ ਵਿੱਤੀ ਸਾਲ 24 -25 ਦੇ 6 ਮਹੀਨਿਆਂ ਦੇ ਦੌਰਾਨ ਭਾਰਤ ਭਰ ਵਿੱਚ 1,00,000 ਤੋਂ ਵੱਧ ਟਾਵਰ ਸ਼ਾਮਲ ਕਰਨ ਦੀ ਆਪਣੀ ਵੱਡੀ ਉਪਲੱਬਧੀ ਦਾ ਜਸ਼ਨ ਮਨਾਉਂਦੇ ਹੋਏ ਅੱਜ ਆਪਣੀ ਨਵੀਨਤਮ ਕੈਂਪੇਨ ਦਾ ਉਦਘਾਟਨ ਕੀਤਾ । ਇਹ ਉਪਲੱਬਧੀ ਆਪਣੇ ਨੈੱਟਵਰਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ,ਇਸਦੇ ਵਿਸਥਾਰ ਦੇ ਪੈਮਾਨੇ ਅਤੇ ਸਪੀਡ ਨੂੰ ਵਧਾਉਣ ਦੀ ਵੀ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।

ਇੱਕ ਤਾਜ਼ਗੀ ਭਰੇ ਦਿਲਚਸਪ ਅੰਦਾਜ ਵਿੱਚ ਆਪਣੇ ਨੈੱਟਵਰਕ ਵਿਸਤਾਰ 'ਤੇ ਰੋਸ਼ਨੀ ਪਾਉਂਦੇ ਹੋਏ , ਇਹ ਕੈਂਪੇਨ ਵੀ ਦੇ ਨਵੇਂ ਨੈੱਟਵਰਕ ਅਵਤਾਰ - ਦ ਨੈੱਟੀਜ਼ ' ਐਨੀਮੇਟਡ ਕਿਰਦਾਰਾਂ ਦਾ ਇੱਕ ਸੈੱਟ ਪੇਸ਼ ਕਰਦੀ ਹੈ, ਜੋ ਕਿ ਮੋਬਾਈਲ ਟਾਵਰਾਂ ਤੋਂ ਪ੍ਰੇਰਿਤ ਹੈ । ਆਈਪੀਐਲ ਉਤਸ਼ਾਹ ਦੇ ਚਲਦੇ , ਇਹਨਾਂ ਅਵਤਾਰਾਂ ਨੂੰ ਕ੍ਰਿਕਟ ਖਿਡਾਰੀਆਂ ਦੀ ਇੱਕ ਡਾਇਨਾਮਿਕ ਟੀਮ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, ਜੋ ਕਿ ਇਸ ਸੀਜ਼ਨ ਦੀ ਸਭ ਤੋਂ ਮਜ਼ਬੂਤ ​​ਟੀਮ ਦਾ ਪ੍ਰਤੀਕ ਹਨ । ਮਸਤੀ ਅਤੇ ਜੋਸ਼ ਨਾਲ ਭਰਭੂਰ ਇਹ ਟੀਮ ਇੱਕ ਵਿਲੱਖਣ ਅਤੇ ਯਾਦਗਾਰੀ ਤਰੀਕੇ ਨਾਲ ਆਪਣੇ ਨੈੱਟਵਰਕ ਕਰੇਡੈਂਸ਼ੀਅਲਸ ਨੂੰ ਜੀਵੰਤ ਕਰਦੇ ਹੋਏ ਵੀ ਦੇ ਵਿਕਸਤ ਹੋ ਰਹੇ ਨੈੱਟਵਰਕ ਦੀ ਸਮਰੱਥਾ , ਪੈਮਾਨੇ ਅਤੇ ਫੁਰਤੀ ਨੂੰ ਦਰਸ਼ਾਉਂਦੀ ਹੈ।

ਹਾਲ ਹੀ ਦੇ ਮਹੀਨਿਆਂ ਵਿੱਚ, ਵੀ ਨੇ ਆਪਣੇ ਨੈੱਟਵਰਕ ਵਿਸਥਾਰ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਇਸਨੇ ਮੁੰਬਈ, ਚੰਡੀਗੜ੍ਹ ਅਤੇ ਪਟਨਾ ਵਿੱਚ 5G ਸੇਵਾਵਾਂ ਲਾਂਚ ਕੀਤੀਆਂ ਹਨ ਅਤੇ ਜਲਦੀ ਹੀ ਦਿੱਲੀ ਅਤੇ ਬੰਗਲੌਰ ਵਿੱਚ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸਦੇ ਨਾਲ ਹੀ , ਵੀ ਨੇ 900 MHz, 1800 MHz, 2100 MHz, ਅਤੇ 2300 MHz ਸਪੈਕਟ੍ਰਮ ਬੈਂਡਸ ਵਿੱਚ ਨਵੇਂ ਟਾਵਰਾਂ ਦੀ ਤਾਇਨਾਤੀ ਅਤੇ ਅਪਗ੍ਰੇਡ ਰਾਹੀਂ ਸਮਰੱਥਾ ਅਤੇ ਕਵਰੇਜ ਦਾ ਵਿਸਤਾਰ ਕਰਦੇ ਹੋਏ ਆਪਣੇ 4G ਨੈੱਟਵਰਕ ਨੂੰ ਵੀ ਮਜ਼ਬੂਤ ​​ਕੀਤਾ ਹੈ। ਇਸ ਵਿਸਥਾਰ ਦੇ ਨਤੀਜੇ ਵਜੋਂ ਉਪਭੋਗਤਾ ਇਨਡੋਰ ਅਤੇ ਆਉਟਡੋਰ ਕਵਰੇਜ , ਫਾਸਟ ਡਾਟਾ ਸਪੀਡ , ਅਤੇ ਇੱਕ ਵਿਸ਼ਾਲ ਸਰਵਿਸ ਫੁੱਟਪ੍ਰਿੰਟ ਦਾ ਲਾਭ ਲੈ ਸਕਦੇ ਹਨ - ਅਤੇ ਵੀ ਨੇ ਇੱਕ ਮਜ਼ਬੂਤ ​​4G ਅਨੁਭਵ ਨੂੰ ਸੁਨਿਸ਼ਚਿਤ ਕੀਤਾ ਹੈ , ਜੋ ਹੁਣ ਕੁੱਲ 1.07 ਬਿਲੀਅਨ ਉਪਭੋਗਤਾਵਾਂ ਤੱਕ ਪਹੁੰਚ ਗਿਆ ਹੈ।

ਇਸ ਮੌਕੇ 'ਤੇ ਆਪਣੇ ਵਿਚਾਰ ਪੇਸ਼ ਕਰਦੇ ਹੋਏ, ਵੀ ਦੇ ਚੀਫ ਮਾਰਕੀਟਿੰਗ ਅਫਸਰ ਅਵਨੀਸ਼ ਖੋਸਲਾ ਨੇ ਕਿਹਾ, "ਸਾਡੇ ਨੈੱਟਵਰਕ ਦਾ ਵਿਸਥਾਰ ਸਿਰਫ਼ ਪੈਮਾਨੇ ਬਾਰੇ ਨਹੀਂ ਹੈ, ਸਗੋਂ ਸਮਾਰਟ, ਰਣਨੀਤਕ ਤੈਨਾਤੀ ਦੇ ਬਾਰੇ ਵੀ ਹੈ। ਉੱਚ-ਟ੍ਰੈਫਿਕ ਯਾਨੀ ਜਿਆਦਾ ਭੀੜ -ਭਾੜ ਵਾਲੇ ਇਲਾਕਿਆਂ ਨੂੰ ਤਰਜੀਹ ਦੇ ਕੇ, ਆਪਣੀ ਸਪੈਕਟ੍ਰਮ ਕੁਸ਼ਲਤਾ ਦਾ ਲਾਭ ਲੈ ਕੇ , ਅਤੇ ਇੱਕ ਗੁਣਵੱਤਾ ਭਰਭੂਰ ਇਨਡੋਰ ਅਨੁਭਵ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰਕੇ, ਅਸੀਂ ਇੱਕ ਭਵਿੱਖ-ਪ੍ਰਮਾਣਿਤ, ਉੱਚ-ਪ੍ਰਦਰਸ਼ਨ ਵਾਲਾ ਨੈੱਟਵਰਕ ਉਪਲਬੱਧ ਕਰਵਾ ਰਹੇ ਹਾਂ। ਛੇ ਮਹੀਨਿਆਂ ਵਿੱਚ 1 ਲੱਖ ਟਾਵਰਾਂ ਨੂੰ ਸ਼ਾਮਲ ਕਰਨਾ ਅਤੇ ਸਭ ਤੋਂ ਵਧੀਆ 4G ਅਨੁਭਵ ਲਈ ਮਾਨਤਾ ਮਿਲਣਾ ਨਿਰੰਤਰ ਉੱਚ ਗੁਣਵੱਤਾ ਵਾਲੀ ਕਨੈਕਟੀਵਿਟੀ ਦੇ ਨਾਲ ਉਪਭੋਗਤਾਵਾਂ ਨੂੰ ਬੇਮਿਸਾਲ ਸੇਵਾਵਾਂ ਪ੍ਰਦਾਨ ਕਰਨ ਲਈ ਵੀ ਦੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ।"

ਇਸ ਮੌਕੇ 'ਤੇ ਬੋਲਦੇ ਹੋਏ ਰੋਹਿਤ ਦੂਬੇ, ਸੀਨੀਅਰ ਈਸੀਡੀ, ਓਗਿਲਵੀ ਨੇ ਕਿਹਾ, “ਵੀ ਲਈ ਇਸ ਫਿਲਮ ਨੂੰ ਤਿਆਰ ਕਰਦੇ ਸਮੇਂ ਅਸੀਂ ਇਸ ਗੱਲ ਦਾ ਧਿਆਨ ਰੱਖਿਆ ਕਿ ਹਰ ਕਮਿਊਨੀਕੇਸ਼ਨ ਦਰਸ਼ਕਾਂ ਵਿਚ ਖੁਸ਼ੀ ਦਾ ਸੰਚਾਰ ਕਰੇ —ਇਸੇ ਲਈ ਅਸੀਂ ਦਿਲੋਂ ਟੈਕਨੀਕਲ ਸਟੋਰੀ ਨੂੰ ਸੁਣਾਉਣ ਲਈ ਐਨੀਮੇਸ਼ਨ ਨੂੰ ਚੁਣਿਆ। ਇਹ ਫਿਲਮ ਟੈਲੀਕਾਮ ਟਾਵਰਾਂ ਨੂੰ ਟੀਮ ਦੇ ਸਾਥੀਆਂ ਵਿੱਚ ਬਦਲ ਕੇ ਦਿਖਾਉਂਦੀ ਹੈ, ਇਹ ਦਰਸਾਉਂਦੀ ਹੈ ਕਿ ਕਿਵੇਂ ਸਾਡਾ ਮਜ਼ਬੂਤ ​​ਨੈੱਟਵਰਕ, ਇੱਕ ਮਹਾਨ ਕ੍ਰਿਕਟ ਟੀਮ ਵਾਂਗ, ਕਦੇ ਵੀ ਕਮਜ਼ੋਰ ਨਹੀਂ ਪੈਂਦਾ -ਫੇਰ ਭਾਵੇ ਗੇਂਦ ਹੋਵੇ —ਜਾਂ ਸਿਗਨਲ । ਇੱਕ ਲੱਖ ਨਵੇਂ ਟਾਵਰ, ਇੱਕ ਮਜ਼ਬੂਤ ​​ਟੀਮ। ਇਹ ਸਾਡਾ ਹੁਣ ਤੱਕ ਦਾ ਸਭ ਤੋਂ ਮਜ਼ਬੂਤ ​​ਪੱਖ ਹੈ।”

ਓਗਿਲਵੀ ਇੰਡੀਆ ਦੁਆਰਾ ਸੰਕਲਪਿਤ ਇਸ 360-ਡਿਗਰੀ ਕੈਂਪੇਨ ਵਿੱਚ ਦੋ ਟੀਵੀ ਵਿਗਿਆਪਨ ਫਿਲਮਾਏ ਗਏ ਹਨ। ਇਹ ਕੈਂਪੇਨ 17 ਮਈ ਤੋਂ ਲਾਈਵ ਹੋਣ ਵਾਲੀ ਹੈ ਅਤੇ ਇਸਨੂੰ ਟੀਵੀ, ਓਟੀਟੀ, ਰੇਡੀਓ, ਸੋਸ਼ਲ ਮੀਡੀਆ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ 'ਤੇ ਪ੍ਰਚਾਰਿਆ ਜਾਵੇਗਾ।

ਅੱਜ ਤੋਂ ਲਾਈਵ ਹੋਣ ਵਾਲੇ ਪਹਿਲੇ ਟੀਵੀਸੀ ਦੀ ਇੱਕ ਝਲਕ ਇਥੇ ਹੈ:
ਟੀਵੀਸੀ 1: ਦ ਕੈਚ: ਇਹ ਫਿਲਮ ਦਿਖਾਉਂਦੀ ਹੈ ਕਿ ਕਿਵੇਂ ਨੈਟੀਜ਼ ਗੇਂਦ ਦੇ ਇੱਕ ਕਾਲਪਨਿਕ ਕੈਚ ਦੁਆਰਾ ਦਿਨ ਨੂੰ ਬਚਾ ਲੈਂਦੇ ਹਨ, ਜਿਸ 'ਤੇ ਸਟੇਡੀਅਮ ਦੇ ਬਾਹਰ ਛੱਕੇ ਦੇ ਲਈ ਸ਼ਾਟ ਲਗਾਇਆ ਜਾਂਦਾ ਹੈ । ਇਹ ਫਿਲਮ ਦੇਖਣ ਲਈ ਨੀਚੇ ਦਿੱਤੇ ਗਏ ਲਿੰਕ 'ਤੇ ਜਾਓ | ਟੀਵੀਸੀ ਦਾ ਲਿੰਕ: https://youtu.be/rNWrp5rAnX8