ਸੀਟੀ ਯੂਨੀਵਰਸਿਟੀ ਦੇ ਐਮਡੀ ਮਨਬੀਰ ਸਿੰਘ, ਡਾ: ਹਰਸ਼ ਸਦਾਵਰਤੀ ਅਤੇ ਮੁਨੀਸ਼ ਜਿੰਦਲ ਕੈਂਪਸ ਵਿੱਚ ਸੈਂਟਰ ਆਫ਼ ਐਕਸੀਲੈਂਸ ਦਾ ਉਦਘਾਟਨ ਕਰਦੇ ਹੋਏ |
ਲੁਧਿਆਣਾ, 31 ਅਗਸਤ 2021 (ਨਿਊਜ਼ ਟੀਮ): ਸੀਟੀ ਯੂਨੀਵਰਸਿਟੀ ਨੇ ਹੋਵਰਰੋਬੋਟਿਕਸ ਹੋਵਰਬੋਰਡਸ ਇੰਡੀਆ ਦੇ ਅਧੀਨ ਸੇਂਟਰ ਆਫ਼ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਦੀ ਸਥਾਪਨਾ ਕੀਤੀ ਹੈ | ਤਾਂ ਜੋ ਕਿ ਨੌਜਵਾਨਾਂ ਦੇ ਭਵਿੱਖ ਨੂੰ ਡੀਕੋਡ ਕਰਕੇ ਅਤੇ ਭਵਿੱਖ ਦੀਆਂ ਤਕਨਾਲੋਜੀਆਂ ਦੀ ਪੇਸ਼ਕਸ਼ ਕਰਕੇ ਸਿੱਖਿਆ ਅਤੇ ਉਦਯੋਗ ਦੇ ਵਿੱਚ ਪਾੜੇ ਨੂੰ ਦੂਰ ਕੀਤਾ ਜਾ ਸਕੇ |
ਹੋਵਰਰੋਬੋਟਿਕਸ ਦੇ ਸੰਸਥਾਪਕ ਅਤੇ ਸੀਈਓ ਡਾ. ਮੁਨੀਸ਼ ਜਿੰਦਲ, ਪ੍ਰਧਾਨ ਗੌਰਵ ਜਿੰਦਲ, ਡਾਇਰੈਕਟਰ ਡਾ. ਨੈਂਸੀ ਜੁਨੇਜਾ, ਸੀਐਕਸਓ ਡਾ. ਪਾਅਲ ਅਤੇ ਸੀਟੀ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਵਾਇਸ ਚਾਂਸਲਰ ਡਾ. ਹਰਸ਼ ਸਦਾਵਰਤੀ, ਪਲੈਨਿੰਗ ਐਂਡ ਡਿਵੈਪਲਮੇਂਟ ਦੇ ਡਾਇਰੈਕਟਰ ਅਤਿ ਪਿ੍ਏ, ਡਾਇਰੈਕਟਰ ਡਾ. ਹਰਮੀਤ ਸਿੰਘ, ਆਈਪੀਆਰ ਦੇ ਡਿਪਟੀ ਡਾਇਰੈਕਟਰ ਡਾ. ਹਰਮੀਤ ਸਿੰਘ ਦੀ ਮੌਜੂਦਗੀ ਵਿੱਚ ਉਦਘਾਟਨ ਹੋਇਆ |
ਸੀਟੀ ਯੂਨੀਵਰਸਿਟੀ ਦੇ ਨਾਲ ਸੈਂਟਰ ਆਫ਼ ਐਕਸੀਲੈਂਸ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਵਿੱਚ ਆਰ ਐਂਡ ਡੀ, ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਰ ਕਰਦਿਆਂ ਕ੍ਰਾਂਤੀ ਲਿਆਏਗਾ ਜਦੋਂ ਕਿ ਸਵਦੇਸ਼ੀ ਉਤਪਾਦਾਂ ਦੇ ਨਿਰਮਾਣ ਲਈ ਸਟਾਰਟ-ਅਪਸ ਦਾ ਪਾਲਣ ਪੇਸ਼ਣ ਕੀਤਾ ਜਾਏਗਾ | ਹੋਵਰਰੋਬਟਿਕਸ ਦੇ ਸੰਸਥਾਪਕ ਅਤੇ ਸੀਈਓ ਡਾ. ਮੁਨੀਸ਼ ਜਿੰਦਲ ਨੇ ਕਿਹਾ ਕਿ ਸੈਂਟਰ ਆਫ਼ ਐਕਸੀਐਂਸ ਸਾਰੇ ਹਿੱਸੇਦਾਰਾਂ ਅਧਿਆਪਕਾਂ, ਵਿਦਵਾਨਾਂ, ਨੋਜਵਾਨਾਂ, ਵਿਦਿਆਰਥੀਆਂ, ਸਟਾਰਟਅਪ, ਉਦਯੋਗ, ਕਾਰਪੋਰੇਟ ਘਰਾਣਿਆ ਅਤੇ ਹੋਰ ਬਹੁਤ ਇੱਕਠਾ ਕਰਕੇ ਰੂਪ ਧਾਰਨ ਕਰ ਰਿਹਾ ਹੈ | ਅਸੀਂ ਭਾਰਤ ਨੂੰ ਗਲੋਬਲ ਬਣਾ ਰਹੇ ਹਾਂ | ਇਸ ਦੇ ਨਾਲ ਹੀ ਸੀਟੀ ਯੂਨੀਵਰਸਿਟੀ ਦੇ ਨਾਲ ਮਿਲ ਕੇ ਸਮੱਸਿਆ ਹੱਲ ਕਰਨ ਵਾਲੀ ਮਸ਼ੀਨ ਬਣਾ ਰਹੇ ਹਾਂ |
ਸੀਟੀ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ ਨੇ ਕਿਹਾ ਕਿਹ ਸਾਡੇ ਸੀਓਈ ਤੋਂ ਨੋਜਵਾਨਾਂ ਅਤੇ ਵਿਦਿਆਰਥੀਆਂ ਨੂੰ ਪੇਸ਼ਕਸ਼ ਕਰਨ ਲਈ ਬਹੁਤ ਸਾਰਾ ਭਾਰ ਹੈ | ਅਸੀਂ ਨੌਜਵਾਨਾਂ ਨੂੰ ਸੱਭ ਤੋਂ ਅੱਗੇ ਲਾ ਰਹੇ ਹਾਂ ਅਤੇ ਉਨ੍ਹਾਂ ਨੂੰ ਹੋਵਰਰੋਬੋਟਿਕਸ ਦੇ ਸਹਿਯੋਗ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਨਾਲ ਸਹੀਂ ਰਾਹ ਬਨਾਉਣ ਦੀ ਕੋਸ਼ਿਸ਼ ਕਰ ਰੇਹ ਹਾਂ |