ਲੁਧਿਆਣਾ, 17 ਜੂਨ 2022 (ਨਿਊਜ਼ ਟੀਮ): ਆਈਸੀਆਈਸੀਆਈ ਬੈਂਕ ਨੇ ਅੱਜ ਘੋਸ਼ਣਾ ਕੀਤੀ ਹੈ ਕਿ ਬਿਜ਼ਨੇਸ ਬੈਂਕਿੰਗ ਲਈ ਆਪਣੀ ਕਿਸਮ ਦੀ ਪਹਿਲਾ ਐਪ ਇੰਸਟਾਬਿਜ਼ ਦੂਜੇ ਬੈਂਕਾਂ ਦੇ ਗਾਹਕਾਂ ਸਮੇਤ ਸਾਰਿਆਂ ਲਈ ਬਹੁਤ ਸਾਰੇ ਲਾਭ ਪ੍ਰਦਾਨ ਕਰੇਗਾ। ਬੈਂਕ ਨੇ ਕਿਹਾ ਕਿ ਇੰਸਟਾਬਿਜ਼ ਦਾ ਉਦੇਸ਼ ਪੰਜਾਬ ਅਤੇ ਹਰਿਆਣਾ ਵਿੱਚ ਸੂਖਮ, ਛੋਟੇ ਅਤੇ ਦਰਮਿਆਨੇ (ਐਮਐਸਐਮਈ ) ਉੱਦਮਾਂ ਨੂੰ ਵਧਣ ਵਿੱਚ ਮਦਦ ਕਰਨਾ ਹੈ। ਇੰਸਟਾਬਿਜ਼ ਦੇ ਨਵੇਂ ਸੰਸਕਰਣ ਦੁਆਰਾ ਪੇਸ਼ ਕੀਤੇ ਜਾ ਰਹੇ ਲਾਭਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਰੱਖਿਆ ਜਾ ਸਕਦਾ ਹੈ: 1) ਮੌਜੂਦਾ ਗਾਹਕਾਂ ਲਈ ਵਧੀਆਂ ਬੈਂਕਿੰਗ ਸੇਵਾਵਾਂ, 2) ਅਜਿਹੇ ਐਮਐਸਐਮਈ ਲਈ ਬੈਂਕਿੰਗ ਸੇਵਾਵਾਂ ਦੀ ਇੱਕ ਪੂਰੀ ਸੀਰੀਜ਼ , ਜੋ ਦੂਜੇ ਬੈਂਕਾਂ ਦੇ ਗਾਹਕ ਹਨ, 3) ਵੇਲਿਉ-ਐਡਡ ਸੇਵਾਵਾਂ ਦੀ ਪੂਰੀ ਸ਼੍ਰੇਣੀ ਸਾਰਿਆਂ ਲਈ। ਇਸ ਦੇ ਨਾਲ, ਇੰਸਟਾਬਿਜ਼ ਦਾ ਨਵਾਂ ਸੰਸਕਰਣ, ਜਿਸਨੂੰ ਪਿਛਲੇ ਮਹੀਨੇ ਜਾਰੀ ਕੀਤਾ ਗਿਆ ਸੀ, ਉਦਯੋਗ ਦੀ ਮੌਜੂਦਾ ਪ੍ਰੰਮਪਰਾ ਵਿਚ ਇੱਕ ਮਹੱਤਵਪੂਰਨ ਤਬਦੀਲੀ ਲਿਆਉਂਦਾ ਹੈ ਜਿੱਥੇ ਬੈਂਕ ਸਿਰਫ਼ ਆਪਣੇ ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰਦੇ ਹਨ।
ਕੋਈ ਵੀ ਵਿਅਕਤੀ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਜਾਂ ਬੈਂਕ ਦੇ ਕਾਰਪੋਰੇਟ ਇੰਟਰਨੈਟ ਬੈਂਕਿੰਗ (ਸੀਆਈਬੀ ) ਪਲੇਟਫਾਰਮ ਤੋਂ ਇੰਸਟਾਬਿਜ਼ ਦਾ ਨਵਾਂ ਸੰਸਕਰਣ ਡਾਊਨਲੋਡ ਕਰ ਸਕਦਾ ਹੈ। ਇਹ ਗਾਹਕਾਂ ਨੂੰ ਉਹਨਾਂ ਦੇ ਲਗਭਗ ਸਾਰੇ ਕਾਰੋਬਾਰੀ-ਬੈਂਕਿੰਗ ਲੈਣ-ਦੇਣ ਨੂੰ ਡਿਜ਼ੀਟਲ ਅਤੇ ਚਲਦੇ- ਫਿਰਦੇ ਕਰਨ ਵਿੱਚ ਮਦਦ ਕਰਨ ਲਈ ਸੇਵਾਵਾਂ ਦੀ ਇੱਕ ਪੂਰੀ ਲੜੀ ਪੇਸ਼ ਕਰਦਾ ਹੈ, ਜਿਸ ਨਾਲ ਉਹਨਾਂ ਨੂੰ ਕੁਸ਼ਲਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ।
ਪੰਜਾਬ ਅਤੇ ਹਰਿਆਣਾ ਵਿੱਚ ਐਮਐਸਐਮਈ ਕਾਰੋਬਾਰ ਬੈਂਕ ਦੇ ਫੋਕਸ ਖੇਤਰਾਂ ਵਿੱਚੋਂ ਇੱਕ ਹੈ। ਇਹ ਲੁਧਿਆਣਾ ਵਿੱਚ ਹੌਜ਼ਰੀ, ਸਾਈਕਲ ਨਿਰਮਾਣ ਅਤੇ ਆਟੋ ਐਂਸੀਲਰੀ , ਜਲੰਧਰ ਵਿੱਚ ਰਬੜ ਅਤੇ ਹੈਂਡ ਟੂਲ; ਬਠਿੰਡਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਖੇਤੀ ਵਸਤਾਂ; ਪਾਣੀਪਤ ਵਿੱਚ ਟੈਕਸਟਾਈਲ ਅਤੇ ਹੈਂਡਲੂਮ; ਕਰਨਾਲ ਅਤੇ ਬਰਨਾਲਾ ਵਿੱਚ ਖੇਤੀ ਸੰਦ; ਅੰਬਾਲਾ ਵਿੱਚ ਸਰਜੀਕਲ ਉਪਕਰਣ; ਯਮੁਨਾਨਗਰ ਵਿੱਚ ਸਟੀਲ ਦੇ ਭਾਂਡੇ ਅਤੇ ਪਲਾਈਵੁੱਡ ਅਤੇ ਤਰੋੜੀ, ਕੈਥਲ, ਜੀਂਦ, ਸਿਰਸਾ ਅਤੇ ਹਿਸਾਰ ਵਿੱਚ ਖੇਤੀ ਵਸਤਾਂ ਦੀਆਂ ਮੰਡੀਆਂ ਵਰਗੇ ਸੂਖਮ ਬਾਜ਼ਾਰਾਂ 'ਤੇ ਧਿਆਨ ਕੇਂਦ੍ਰਤ ਕਰਕੇ ਐਮਐਸਐਮਈ ਸੈਗਮੇਂਟ ਵਿੱਚ ਆਪਣੇ ਗਾਹਕ ਅਧਾਰ ਦਾ ਵਿਸਤਾਰ ਕਰ ਰਿਹਾ ਹੈ। ਬੈਂਕ ਨੇ ਐਮਐਸਐਮਈ ਗਾਹਕਾਂ ਵਾਸਤੇ ਕਰਜ਼ਿਆਂ ਦੀ ਤੇਜ਼ੀ ਨਾਲ ਪ੍ਰਕਿਰਿਆ ਕਰਨ ਲਈ ਰਾਜ ਵਿੱਚ 33 ਕ੍ਰੈਡਿਟ ਪ੍ਰੋਸੈਸਿੰਗ ਕੇਂਦਰ ਸਥਾਪਤ ਕੀਤੇ ਹਨ। ਪਿਛਲੇ ਕੁਝ ਸਾਲਾਂ ਵਿੱਚ, ਪੰਜਾਬ ਅਤੇ ਹਰਿਆਣਾ ਵਿੱਚ ਐਮਐਸਐਮਈ ਗਾਹਕਾਂ ਨੇ ਵਿੱਤੀ ਲੈਣ-ਦੇਣ, ਇੰਸਟਾ ਓਡੀ ਦਾ ਲਾਭ ਲੈਣ, ਚਾਲੂ ਖਾਤਾ ਖੋਲ੍ਹਣ, ਮਰਚੈਂਟ ਸਲਿਊਸ਼ਨਜ਼ ਪ੍ਰਾਪਤ ਕਰਨ ਅਤੇ ਜੀਐਸਟੀ ਭੁਗਤਾਨ ਕਰਨ ਲਈ ਅਕਸਰ ਇੰਸਟਾਬਿਜ਼ ਦੀ ਵਰਤੋਂ ਕੀਤੀ ਹੈ।
ਪੰਕਜ ਗਾਡਗਿਲ, ਹੈੱਡ - ਸੇਲ੍ਫ਼ ਏਮਪਲੋਈਡ ਸੈਗਮੇਂਟ , ਐਸਐਮਈ ਅਤੇ ਮਰਚੈਂਟ ਈਕੋਸਿਸਟਮ, ਆਈਸੀਆਈਸੀਆਈ ਬੈਂਕ ਨੇ ਕਿਹਾ, “ ਆਈਸੀਆਈਸੀਆਈ ਬੈਂਕ ਵਿਖੇ ਸਾਡਾ ਹਮੇਸ਼ਾ ਤੋਂ ਇਹ ਮੰਨਣਾ ਹੈ ਕਿ ਐਮਐਸਐਮਈ ਸੈਗਮੇਂਟ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਐਮਐਸਐਮਈ ਲਈ 'ਕਾਰੋਬਾਰ ਕਰਨ ਦੀ ਸੌਖ' ਨੂੰ ਵਧਾਉਣਾ ਅਤੇ ਉਹਨਾਂ ਦੇ ਵਿਕਾਸ ਵਿੱਚ ਭਾਈਵਾਲ ਬਣਨਾ ਸਾਡਾ ਫਲਸਫਾ ਰਿਹਾ ਹੈ। ਅਨੁਮਾਨ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਐਮਐਸਐਮਈ ਬਾਜ਼ਾਰ ਤੇਜ਼ ਰਫ਼ਤਾਰ ਨਾਲ ਵਧੇਗਾ। ਪੰਜਾਬ ਅਤੇ ਹਰਿਆਣਾ ਸਾਡੇ ਲਈ ਮਹੱਤਵਪੂਰਨ ਸੂਬੇ ਹਨ , ਅਤੇ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਨ੍ਹਾਂ ਦੋਵਾਂ ਰਾਜਾਂ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਹੇ ਹਾਂ। ਸਾਡਾ ਮੰਨਣਾ ਹੈ ਕਿ ਇੰਸਟਾਬਿਜ਼ ਪੰਜਾਬ ਅਤੇ ਹਰਿਆਣਾ ਦੇ ਐਮਐਸਐਮਈ ਅਤੇ ਉੱਦਮੀਆਂ ਦੇ ਨਾਲ ਲਗਭਗ ਸਾਰੇ ਵਪਾਰਕ-ਬੈਂਕਿੰਗ ਲੈਣ-ਦੇਣ ਨੂੰ ਡਿਜੀਟਲ ਅਤੇ ਚਲਦੇ-ਫਿਰਦੇ ਕਰਨ ਲਈ ਸਹਾਇਕ ਸਿੱਧ ਹੋਵੇਗਾ। ਇਹ ਬੇਮਿਸਾਲ ਸਹੂਲੀਅਤ ਪ੍ਰਦਾਨ ਕਰੇਗਾ , ਕਿਉਂਕਿ ਇਹ ਓਹਨਾ ਦੇ ਮਹੱਤਵਪੂਰਨ ਸਮੇਂ ਨੂੰ ਕਾਫੀ ਹੱਦ ਤੱਕ ਬਚਾਏਗਾ , ਜਿਸ ਨੂੰ ਉਹ ਆਪਣੇ ਮੁੱਖ ਕਾਰੋਬਾਰ ਨੂੰ ਵਧਾਉਣ ਲਈ ਸਮਰਪਿਤ ਕਰ ਸਕਦੇ ਹਨ। ਸਾਡਾ ਪੂਰਾ ਵਿਸ਼ਵਾਸ ਹੈ ਕਿ ਇਹ ਸਾਨੂੰ ਐਮਐਸਐਮਈ ਸੈਗਮੇਂਟ ਦਾ ' ਪਸੰਦ ਦਾ ਬੈਂਕ ' ਬਣਾ ਦੇਵੇਗਾ।"
ਐਮਐਸਐਮਈ , ਜੋ ਹੋਰਨਾਂ ਬੈਂਕਾਂ ਦੇ ਗਾਹਕ ਹਨ, 'ਇੰਸਟਾਬਿਜ਼ ' ਦੇ ਨਵੇਂ ਸੰਸਕਰਣ ਵਿੱਚ 'ਗੈਸਟ ' ਵਜੋਂ ਲੌਗਇਨ ਕਰਕੇ ਬੈਂਕ ਦੇ ਡਿਜੀਟਲ ਈਕੋਸਿਸਟਮ ਤੋਂ ਬਹੁਤ ਸਾਰੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਹਨਾਂ ਸੇਵਾਵਾਂ ਦੀ ਸੂਚੀ ਵਿੱਚ ਸਭ ਤੋਂ ਮਹੱਤਵਪੂਰਨ ਹੈ 25 ਲੱਖ ਰੁਪਏ ਤੱਕ ਦੀ ਤਤਕਾਲ ਅਤੇ ਕਾਗਜ਼ ਰਹਿਤ ਓਵਰਡ੍ਰਾਫਟ ਸਹੂਲਤ ਦੀ ਮਨਜ਼ੂਰੀ। 'ਇੰਸਟਾਓਡੀ ਪਲਸ ' ਨਾਮਕ ਇਹ ਸੁਵਿਧਾ ਉਦਯੋਗ ਦੀ ਪਹਿਲੀ ਅਜਿਹੀ ਸੁਵਿਧਾ ਹੈ ਜਿਸਦੇ ਤਹਿਤ ਕਿਸੇ ਵੀ ਬੈਂਕ ਦੇ ਗਾਹਕਾਂ ਨੂੰ ਇੰਸਟਾ ਬਿਜ਼ ਜਾਂ ਸੀਆਈਬੀ ਦੇ ਨਵੇਂ ਸੰਸਕਰਣ 'ਤੇ ਕੁਝ ਹੀ ਕਲਿੱਕਾਂ ਰਾਹੀਂ ਤੁਰੰਤ ਓਵਰਡਰਾਫਟ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਆਈਸੀਆਈਸੀਆਈ ਬੈਂਕ ਦੇ ਗਾਹਕ ਆਪਣੇ ਚਾਲੂ ਖਾਤੇ ਵਿੱਚ ਓਡੀ ਨੂੰ ਤੁਰੰਤ ਸਰਗਰਮ ਕਰ ਸਕਦੇ ਹਨ ਜਦੋਂ ਕਿ ਦੂਜੇ ਬੈਂਕਾਂ ਦੇ ਗਾਹਕ ਵੀਡੀਓ ਕੇਵਾਈਸੀ ਦੁਆਰਾ ਡਿਜੀਟਲ ਰੂਪ ਵਿੱਚ ਬੈਂਕ ਵਿੱਚ ਚਾਲੂ ਖਾਤਾ ਖੋਲ੍ਹਣ ਤੋਂ ਬਾਅਦ ਅਜਿਹਾ ਕਰ ਸਕਦੇ ਹਨ।
ਇੱਕ ਹੋਰ ਮਹੱਤਵਪੂਰਨ ਸਹੂਲਤ ਡਿਜ਼ੀਟਲ ਤੌਰ 'ਤੇ ਕਰੰਟ ਅਕਾਉਂਟ ਖੋਲਣ ਨਾਲ ਸਬੰਧਤ ਹੈ। ਸਿਰੇ ਤੋਂ ਅੰਤ ਤੱਕ ਕਾਗਜ਼ ਰਹਿਤ ਪ੍ਰਕਿਰਿਆ ਬੈਂਕ ਦੇ ਉੱਨਤ ਏਪੀਆਈ ਦਾ ਲਾਭ ਉਠਾਉਂਦੀ ਹੈ ਜੋ ਖਾਤਾ ਖੋਲ੍ਹਣ ਦੇ ਫਾਰਮ ਨੂੰ ਆਟੋ ਭਰਦੇ ਹਨ ਅਤੇ ਤੁਰੰਤ ਪੈਨ/ਆਧਾਰ ਨੰਬਰ ਨੂੰ ਪ੍ਰਮਾਣਿਤ ਕਰਦਾ ਹੈ ਹਨ ਅਤੇ ਵੀਡੀਓ ਕੇਵਾਈਸੀ ਦੁਆਰਾ ਖਾਤਾ ਖੋਲ੍ਹਣ ਦੀ ਆਗਿਆ ਦਿੰਦੇ ਹਨ।
ਇਸ ਤੋਂ ਇਲਾਵਾ, ਐਮਐਸਐਮਈ ਦੇ ਵਿਕਾਸ ਅਤੇ ਕੁਸ਼ਲਤਾ ਵਿਚ ਹੋਰ ਤੇਜੀ ਲਿਆਉਣ ਲਈ, ਇੰਸਟਾ ਬਿਜ਼ ਹੁਣ ਐਮਐਸਐਮਈ , ਬੈਂਕ ਦੇ ਗਾਹਕਾਂ ਅਤੇ ਗੈਰ-ਗਾਹਕਾਂ ਦੋਵਾਂ ਨੂੰ ਕਈ ਮੁੱਲ-ਵਰਧਿਤ ਸੇਵਾਵਾਂ ਦੀ ਪੂਰੀ ਲੜੀ ਦੀ ਪੇਸ਼ਕਸ਼ ਕਰਦਾ ਹੈ। ਆਈਸੀਆਈਸੀਆਈ ਬੈਂਕ ਨੇ ਐਮਐਸਐਮਈ ਦੀਆਂ ਵੱਖ-ਵੱਖ ਲੋੜਾਂ ਨੂੰ ਪੂਰਾ ਕਰਨ ਲਈ ਕਈ ਮਾਹਰਾਂ ਨਾਲ ਤਾਲਮੇਲ ਕਰਨ ਦੀ ਲੋੜ ਨੂੰ ਖਤਮ ਕਰਨ ਲਈ ਵੱਖ-ਵੱਖ ਭਾਈਵਾਲਾਂ ਨਾਲ ਸਮਝੌਤਾ ਕੀਤਾ ਹੈ।
ਇੰਸਟਾਬਿਜ਼ ਰਾਹੀਂ, ਵਪਾਰੀ, ਪ੍ਰਚੂਨ ਵਿਕਰੇਤਾ ਅਤੇ ਪੇਸ਼ੇਵਰ ਜਿਵੇਂ ਡਾਕਟਰ ਅਤੇ ਵਕੀਲ ਆਦਿ ਯੂਪੀਆਈ ਅਤੇ ਕਾਰਡਾਂ ਰਾਹੀਂ ਤੁਰੰਤ ਭੁਗਤਾਨ ਸਵੀਕਾਰ ਕਰ ਸਕਦੇ ਹਨ। ਉਹ ਕਿਊਆਰ (QR ) ਕੋਡ ਜਨਰੇਟ ਕਰ ਸਕਦੇ ਹਨ ਅਤੇ ਪੁਆਇੰਟ ਆਫ਼ ਸੇਲ (ਪੀਓਐਸ) ਡਿਵਾਈਸ ਲਈ ਡਿਜ਼ੀਟਲ ਤੌਰ 'ਤੇ ਵੀ ਅਰਜ਼ੀ ਦੇ ਸਕਦੇ ਹਨ। ਉਹ ਵੈਲਯੂ ਐਡਿਡ ਸੇਵਾਵਾਂ ਦਾ ਲਾਭ ਲੈ ਸਕਦੇ ਹਨ , ਜਿਵੇਂ ਕਿ ਭੁਗਤਾਨਾਂ ਦਾ ਤੁਰੰਤ ਨਿਪਟਾਰਾ, ਆਪਣੀਆਂ ਦੁਕਾਨਾਂ ਨੂੰ ਸਿਰਫ਼ 30 ਮਿੰਟਾਂ ਵਿੱਚ ਇੱਕ ਔਨਲਾਈਨ ਸਟੋਰ ਵਿੱਚ ਬਦਲ ਸਕਦੇ ਹਨ, ਅਤੇ ਇੱਕ ਵੌਇਸ-ਮੈਸੇਜਿੰਗ ਡਿਵਾਈਸ ਲਈ ਅਰਜ਼ੀ ਦੇ ਸਕਦੇ ਹਨ ਜੋ ਭੁਗਤਾਨਾਂ ਦੀ ਪ੍ਰਾਪਤੀ ਦੀ ਪੁਸ਼ਟੀ ਕਰਦਾ ਹੈ।
ਇੰਸਟਾ ਬਿਜ਼ ਦਾ ਨਵਾਂ ਸੰਸਕਰਣ ਬੈਂਕ ਦੇ ਮੌਜੂਦਾ ਗਾਹਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਦਾ ਹੈ। ਉਹ ਹੁਣ ਵਪਾਰ ਅਤੇ ਵਿਦੇਸ਼ੀ ਮੁਦਰਾ ਲੈਣ-ਦੇਣ ਨਾਲ ਸਬੰਧਤ ਆਪਣੀਆਂ ਲੋੜਾਂ ਲਈ ਬੈਂਕ ਦੇ ਟ੍ਰੇਡ ਔਨਲਾਈਨ ਪਲੇਟਫਾਰਮ 'ਤੇ ਸਹਿਜ ਔਨਬੋਰਡਿੰਗ ਦਾ ਅਨੁਭਵ ਪ੍ਰਾਪਤ ਕਰ ਸਕਦੇ ਹਨ। ਉਹ ਆਸਾਨੀ ਨਾਲ ਅਤੇ ਡਿਜੀਟਲ ਰੂਪ ਵਿੱਚ ਜੀਐਸਟੀ ਦਾ ਭੁਗਤਾਨ ਵੀ ਕਰ ਸਕਦੇ ਹਨ, ਪੀਓਐਸ ਡਿਵਾਈਸ ਲਈ ਅਰਜ਼ੀ ਦੇ ਸਕਦੇ ਹਨ। ਮਜਬੂਤ ਤਕਨਾਲੋਜੀ ਅਤੇ ਏਮਬੈਡਡ ਅਨਾਲਿਟਿਕਸ ਨਾਲ ਲੈਸ, ਇੰਸਟਾ ਬਿਜ਼ ਐਪ ਦਾ ਨਵਾਂ ਸੰਸਕਰਣ ਗਾਹਕ ਦੇ ਪ੍ਰੋਫਾਈਲ ਦੇ ਆਧਾਰ 'ਤੇ ਕਈ ਤਰ੍ਹਾਂ ਦੇ ਰੀਮਾਈਂਡਰ ਵੀ ਦਿੰਦਾ ਹੈ। ਉਦਾਹਰਨ ਲਈ, ਜੀਐਸਟੀ ਦਾ ਭੁਗਤਾਨ ਕਰਨ ਦੀ ਪ੍ਰਵਿਰਤੀ ਵਾਲੇ ਗਾਹਕਾਂ ਨੂੰ ਭੁਗਤਾਨ ਦੀ ਆਖਰੀ ਮਿਤੀ ਤੋਂ ਪਹਿਲਾਂ ਜੀਐਸਟੀ ਭੁਗਤਾਨਾਂ ਲਈ ਸਹਿਜ ਸੰਕੇਤ ਪ੍ਰਾਪਤ ਹੋਣਗੇ; ਇੱਕ ਨਿਰਯਾਤਕ/ਆਯਾਤਕਰਤਾ ਨੂੰ ਔਨਲਾਈਨ ਟ੍ਰੇਡ ਨੂੰ ਸਰਗਰਮ ਕਰਨ ਲਈ ਬੇਨਤੀ ਵਾਲਾ ਰੀਮਾਈਂਡਰ ਮਿਲੇਗਾ ; ਅਤੇ ਇੱਕ ਵਪਾਰੀ ਨੂੰ ਪੀਓਐਸ ਡਿਵਾਈਸ ਨੂੰ ਡਿਜੀਟਲ ਰੂਪ ਵਿੱਚ ਲਾਗੂ ਕਰਨ ਲਈ ਇੱਕ ਪੌਪ-ਅੱਪ ਮਿਲੇਗਾ।
ਪੰਜਾਬ ਅਤੇ ਹਰਿਆਣਾ ਵਿੱਚ ਬੈਂਕ ਦੀਆਂ 530 ਸ਼ਾਖਾਵਾਂ ਹਨ ਅਤੇ 1200 ਤੋਂ ਵੱਧ ਏਟੀਐਮਜ਼ ਦੇ ਨਾਲ ਸੂਬੇ ਵਿਚ ਬੈਂਕ ਦੀ ਇੱਕ ਵਿਆਪਕ ਮੌਜੂਦਗੀ ਹੈ।