ਐੱਮ.ਜੀ. ਐਸਟਰ |
ਲੁਧਿਆਣਾ, 31 ਅਗਸਤ 2021 (ਨਿਊਜ਼ ਟੀਮ): ਐੱਮ.ਜੀ. ਮੋਟਰ ਇੰਡੀਆ ਨੇ ਅੱਜ ਆਪਣੀ ਆਗਾਮੀ ਮਿਡ-ਸਾਇਜ਼ ਐਸਯੂਵੀ- ਐਸਟਰ ਵਿੱਚ ਉਦਯੋਗ ਵਿੱਚ ਪਹਿਲਾ ਪਰਸਨਲ ਏਆਈ ਅਸਿਸਟੈਂਟ ਅਤੇ ਫਰਸਟ-ਇਨ-ਸੈਗਮੈਂਟ ਆਟੋਨੋਮਸ ਲੈਵਲ 2 ਟੈਕਨੋਲੋਜੀ ਦੀ ਪੇਸ਼ਕਸ਼ ਕੀਤੀ। ਐੱਮ.ਜੀ. ਦਾ ਟੀਚਾ ਸੰਭਾਵਨਾਵਾਂ ਅਤੇ ਸੇਵਾਵਾਂ ਦੇ ਕਾਰ-ਐਜ਼-ਏ ਪਲੇਟਫਾਰਮ (ਸੀਏਏਪੀ) ਦੀ ਧਾਰਨਾ ‘ਤੇ ਨਿਰਮਾਣ ਕਰਦੇ ਹੋਏ ਆਪਣਾ ਆਟੋ-ਟੈਕ ਫੋਕਸ ਨੂੰ ਅੱਗੇ ਵਧਾਉਣਾ ਹੈ।
ਪਰਸਨਲ ਏਆਈ ਅਸਿਸਟੈਂਟ ਮਸ਼ਹੂਰ ਅਮਰੀਕਨ ਫਰਮ ‘ਸਟਾਰ ਡਿਜ਼ਾਇਨ’ ਦੁਆਰਾ ਡਿਜ਼ਾਇਨ ਕੀਤਾ ਗਿਆ ਹੈ। ਇਹ ਮਨੁੱਖਾਂ ਵਰਗੇ ਭਾਵ ਅਤੇ ਆਵਾਜ਼ਾਂ ਦਿਖਾਉਂਦਾ ਹੈ ਅਤੇ ਵਿਕੀਪੀਡੀਆ ਰਾਹੀਂ ਹਰ ਟਾੱਪਿਕ ‘ਤੇ ਵਿਸਤ੍ਰਿਤ ਜਾਣਕਾਰੀ ਦੇ ਸਕਦਾ ਹੈ। ਇਹ ਕਾਰ ਵਿੱਚ ਲੋਕਾਂ ਨੂੰ ਵਿਅਸਤ ਰੱਖੇਗਾ ਅਤੇ ਇਹ ਆਈ-ਸਮਾਰਟ ਹੱਬ ਦੁਆਰਾ ਸੰਚਾਲਿਤ ਹੈ। ਇਹ ਇੱਕ ਪਲੇਟਫਾਰਮ ਹੈ ਜਿਸ ‘ਤੇ ਸਾਂਝੇਦਾਰੀਆਂ, ਸੇਵਾਵਾਂ ਅਤੇ ਸੀਏਏਪੀ ਦੀਆਂ ਸਬਸਕ੍ਰਿਪਸ਼ਨਾਂ ਹੋਣਗੀਆਂ। ਇਹ ਗਾਹਕਾਂ ਨੂੰ ਉਹਨਾਂ ਦੇ ਸੇਵਾਵਾਂ ਦੇ ਸੈਟ ਨੂੰ ਪਰਸਨਲਾਇਜ਼ ਕਰਨ ਦੇਵੇਗਾ।
ਭਾਰਤ ਦੇ ਪਹਿਲੇ ਪਰਸਨਲ ਏਆਈ ਅਸਿਸਟੈਂਟ ਅਤੇ ਫਰਸਟ-ਇਨ-ਸੈਗਮੈਂਟ ਆਟੋਨੋਮਸ ਲੈਵਲ 2 ਕਾਰ ਐਸਟਰ ਬਾਰੇ ਬੋਲਦੇ ਹੋਏ, ਰਾਜੀਵ ਚਾਬਾ, ਪ੍ਰੈਜ਼ੀਡੈਂਟ ਅਤੇ ਐਮਡੀ, ਐੱਮ.ਜੀ.ਮੋਟਰ ਇੰਡੀਆ, ਨੇ ਕਿਹਾ, “ਇੱਕ ਆਟੋ-ਟੈਕ ਬ੍ਰਾਂਡ ਦੇ ਤੌਰ ‘ਤੇ, ਅਸੀਂ ਹਮੇਸ਼ਾ ਅਹਿਮ ਤਕਨੀਕਾਂ ਪੇਸ਼ ਕੀਤੀਆਂ ਹਨ, ਅਤੇ ਹੁਣ, ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਲ ਅੱਗੇ ਵਧ ਰਹੇ ਹਾਂ। ਐਸਟਰ ਇੱਕ ਅਗਲਾ ਚਰਨ ਹੈ ਅਤੇ ਫਰਸਟ-ਇਨ-ਦ-ਇੰਡਸਟ੍ਰੀ ਅਤੇ ਬੈਸਟ-ਇਨ-ਕਲਾਸ ਫੀਚਰਸ ਨਾਲ ਅਹਿਮ ਬਦਲਾਵਾਂ ਲਈ ਇੱਕ ਉਤਪ੍ਰੇਰਕ ਹੈ ਜੋ ਗਾਹਕਾਂਨੂੰ ਕੇਵਲ ਪ੍ਰੀਮੀਅਮ/ਲਗਜ਼ਰੀ ਸੈਗਮੈਂਟਸ ਵਿੱਚ ਮਿਲਦਾ ਹੈ। ਉਤਪਾਦਨ ਦੇ ਕੇਂਦਰ ‘ਤੇ ਨਵੀਨਤਾ ਅਤੇ ਸਾਫ਼ਟਵੇਅਰ ਦੀ ਅਣਥੱਕ ਖੋਜ ਨਾਲ, ਸਾਡੇ ਵਹੀਕਲ ਨਿਰੰਤਰ ਏਆਈ ਦਾ ਲਾਭ ਉਠਾ ਕੇ ਸਮਾਰਟਰ ਅਤੇ ਸੁਰੱਖਿਅਤ ਡਰਾਇਵਿੰਗ ਅਨੁਭਵ ਪ੍ਰਦਾਨ ਕਰਨਗੇ।”