Home >> ਜਲੰਧਰ >> ਡੀਐਚਐਲ ਐਕਸਪ੍ਰੈਸ >> ਪੰਜਾਬ >> ਮੋਹਾਲੀ >> ਲੁਧਿਆਣਾ >> ਵਪਾਰ >> ਡੀਐਚਐਲ ਐਕਸਪ੍ਰੈਸ ਨੇ ਭਾਰਤ ਵਿੱਚ 2022 ਦੇ ਲਈ ਸਲਾਨਾ ਕੀਮਤ ਐਡਜਸਟਮੈਂਟਾਂ ਦੀ ਘੋਸ਼ਣਾ ਕੀਤੀ

ਡੀਐਚਐਲ ਐਕਸਪ੍ਰੈਸ ਨੇ ਭਾਰਤ ਵਿੱਚ 2022 ਦੇ ਲਈ ਸਲਾਨਾ ਕੀਮਤ ਐਡਜਸਟਮੈਂਟਾਂ ਦੀ ਘੋਸ਼ਣਾ ਕੀਤੀ

ਡੀਐਚਐਲ

ਲੁਧਿਆਣਾ / ਜਲੰਧਰ / ਮੋਹਾਲੀ, 20 ਸਤੰਬਰ 2021 (ਨਿਊਜ਼ ਟੀਮ)
: ਦੁਨੀਆਂ ਦੀ ਪ੍ਰਮੁੱਖ ਇੰਟਰਨੈਸ਼ਨਲ ਐਕਸਪ੍ਰੈਸ ਸਰਵਿਸਜ਼ ਪ੍ਰੋਵਾਈਡਰ ਡੀਐਚਐਲ ਨੇ ਅੱਜ ਕੀਮਤਾਂ ਵਿੱਚ ਵਾਧੇ ਦੀ ਘੋਸ਼ਣਾ ਕੀਤੀ ਜੋ ਕਿ 1 ਜਨਵਰੀ 2022 ਤੋਂ ਲਾਗੂ ਹੋਵੇਗਾ | 2021 ਦੇ ਮੁਕਾਬਲੇ ਭਾਰਤ ਵਿੱਚ ਔਸਤਨ ਵਾਧਾ 6.9% ਹੋਵੇਗਾ | ਡੀਐਚਐਲ ਐਕਸਪ੍ਰੈਸ ਸਲਾਨਾ ਅਧਾਰ ਤੇ ਮਹਿੰਗਾਈ ਤੇ ਕਰੰਸੀ ਵਿੱਚ ਪਰਿਵਰਤਨਾਂ ਅਤੇ ਰੈਗੂਲੇਟਰੀ ਤੇ ਸਿਕਿਉਰਿਟੀ ਮਾਪਦੰਡਾਂ ਵਿੱਚ ਪ੍ਰਸ਼ਾਸਨਕ ਕੀਮਤਾਂ ਵਿੱਚ ਪਰਿਵਰਤਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਮਤਾਂ ਨੂੰ ਐਡਜਸਟ ਕਰਦਾ ਹੈ | ਇਹਨਾਂ ਮਾਪਦੰਡਾਂ ਨੂੰ ਡੀਐਚਐਲ ਐਕਸਪ੍ਰੈਸ ਦੇ ਕਾਰਜ ਸਥਲ ਵਾਲੇ 20 ਤੋਂ ਜ਼ਿਆਦਾ ਦੇਸ਼ਾਂ ਅਤੇ ਟੈਰੀਟਰੀਆਂ ਸਮੇਤ ਨੈਸ਼ਨਲ ਅਤੇ ਇੰਟਰਨੈਸ਼ਨਲ ਅਥਾੱਰਟੀਆਂ ਦੁਆਰਾ ਅਪਡੇਟ ਕੀਤਾ ਜਾਂਦਾ ਹੈ | ਸਥਾਨਕ ਹਲਾਤਾਂ ਦੇ ਅਧਾਰ ਤੇ ਵਿਭਿੰਨ ਦੇਸ਼ਾਂ ਦੀਆਂ ਕੀਮਤਾਂ ਦੀ ਐਡਜਸਟਮੈਂਟ ਵਿੱਚ ਅੰਤਰ ਹੋ ਸਕਦਾ ਹੈ ਅਤੇ ਇਹ ਕਾਂਟ੍ਰੈਕਟ ਹੇਠ ਆਉਣ ਵਾਲੇ ਸਾਰੇ ਹੀ ਉਪਭੋਗਤਾਵਾਂ ਤੇ ਲਾਗੂ ਹੋਣਗੇ | ਇਹਨਾਂ ਪਰਿਵਰਤਨਾਂ ਸਦਕਾ ਇਹ ਕੰਪਨੀ ਆਪਣੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰ ਸਕੇਗੀ ਅਤੇ ਮਹਾਮਾਰੀ ਕਾਰਨ ਹੋਏ ਨੁਕਸਾਨ ਦਾ ਸਾਹਮਣਾ ਕਰ ਸਕੇਗੀ ਅਤੇ ਉਪਭੋਗਤਾਵਾਂ ਦੀਆਂ ਵਧਦੀਆਂ ਹੋਈਆਂ ਮੰਗਾਂ ਕਰਕੇ ਤੇਜ਼ ਹੋਏ ਵਿਕਾਸ ਨੂੰ ਹੋਰ ਮਜਬੂਤ ਬਣਾ ਪਾਏਗੀ |

ਆਰ.ਐਸ. ਸੁਬਰਮਣਿਅਨ, ਐਸਵੀਪੀ ਅਤੇ ਮੈਨੇਜਿੰਗ ਡਾਇਰੈਕਟਰ, ਡੀਐਚਐਲ ਐਕਸਪ੍ਰੈਸ ਇੰਡੀਆ ਨੇ ਕਿਹਾ, "ਵਿਸ਼ਵ ਪੱਧਰੀ ਮਹਾਮਾਰੀ ਦੌਰਾਨ ਵੀ ਅਸੀਂ ਆਪਣੇ ਲੋਕਾਂ, ਇਨਫ੍ਰਾਸਟ੍ਰਕਚਰ ਅਤੇ ਪ੍ਰੋਸੈਸਾਂ ਵਿੱਚ ਨਿਵੇਸ਼ ਕਰ ਰਹੇ ਹਾਂ ਤਾਂ ਕਿ ਉਪਭੋਗਤਾਵਾਂ ਨੂੰ ਬਿਹਤਰੀਨ ਸੇਵਾਵਾਂ ਦਿੱਤੀਆਂ ਜਾ ਸਕਣ | ਅਸੀਂ ਆਪਣੀ ਮੌਜੂਦਗੀ ਨੂੰ ਵਧਾਉਣ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ | ਸਲਾਨਾ ਕੀਮਤ ਐਡਜਸਟਮੈਂਟ ਸਾਨੂੰ ਡਿਜੀਟਲ ਟੂਲਾਂ ਵਿੱਚ ਹੋਰ ਜ਼ਿਆਦਾ ਨਿਵੇਸ਼ ਕਰਨ ਵਿੱਚ ਮਦਦ ਕਰਦੀ ਹੈ | ਇਸ ਨਾਲ ਅਸੀਂ ਆਪਣੀ ਫੈਸੀਲਿਟੀ ਅਤੇ ਫਲੀਟ ਦਾ ਵਿਕਾਸ ਵੀ ਕਰਦੇ ਹਾਂ ਤਾਂ ਕਿ ਬਿਹਤਰੀਨ, ਸਸਟੇਨੇਬਲ, ਅਤੇ ਸਰਵਸ੍ਰੇਸ਼ਠ ਉਪਭੋਗਤਾ ਹੱਲ ਹਾਸਿਲ ਹੋ ਸਕਣ | ਇਸ ਵਿੱਚ ਆਧੁਨਿਕ ਆਰਟ ਏਅਰਕ੍ਰਾਫਟ ਅਤੇ ਵੀਹੀਕਲ ਅਤੇ ਸਾਡ ਕੇਂਦਰਾਂ ਦਾ ਵਿਕਾਸ ਹੁੰਦਾ ਹੈ ਅਤੇ ਇਹ ਸਮਰੱਥਾ ਵਧਾਉਣ ਲਈ ਬਹੁਤ ਜ਼ਰੂਰੀ ਕਿਉਂਕਿ ਤੇਜ਼ ਸੰਭਵ ਸਰਹੱਦੋਂ ਪਾਰ ਸ਼ਿਪਿੰਗ ਤੇਜ਼ੀ ਨਾਲ ਵੱਧਣ ਨਾਲ ਉਪਭੋਗਤਾਵਾਂ ਦੀਆਂ ਮੰਗਾਂ ਵੱਧ ਰਹੀਆਂ ਹਨ | ਅਸੀਂ ਵਿਸ਼ਵ ਭਰ ਵਿੱਚ ਵੱਧ ਰਹੇ ਰੈਗੂਲਟਰੀ ਅਤੇ ਸੁਰੱਖਿਆ ਮਾਪਦੰਡਾਂ ਦੀ ਵੀ ਲਗਾਤਾਰ ਪਾਲਣਾ ਕਰ ਰਹੇ ਹਾਂ | ਇਹਨਾਂ ਨਿਵੇਸ਼ਾਂ ਨਾਲ ਅਸੀਂ ਹਰ ਇੱਕ ਕਦਮ ਤੇ ਆਪਣੇ ਉਪਭੋਗਤਾਵਾਂ ਦੀ ਸਹਾਇਤਾ ਕਰਦੇ ਹਾਂ |"