Home >> ਨਵਾਂ ਕਲਾਸਿਕ 350 >> ਪੰਜਾਬ >> ਰੌਇਲ ਐਨਫੀਲਡ >> ਲੁਧਿਆਣਾ >> ਵਪਾਰ >> ਰੌਇਲ ਐਨਫੀਲਡ ਨੇ ਨਵਾਂ ਕਲਾਸਿਕ 350 ਮੋਟਰਸਾਈਕਲ ਲਾਂਚ ਕੀਤਾ

ਰੌਇਲ ਐਨਫੀਲਡ ਨੇ ਨਵਾਂ ਕਲਾਸਿਕ 350 ਮੋਟਰਸਾਈਕਲ ਲਾਂਚ ਕੀਤਾ

ਕਲਾਸਿਕ 350 ਹੈਲਸੀਅਨ ਬਲੈਕ
ਕਲਾਸਿਕ 350 ਹੈਲਸੀਅਨ ਬਲੈਕ

ਲੁਧਿਆਣਾ, 2 ਸਤੰਬਰ, 2021 (ਨਿਊਜ਼ ਟੀਮ)
: 1901 ਤੋਂ ਰੌਇਲ ਐਨਫੀਲਡ ਲਚਕੀਲੇਪਣ, ਉਦੇਸ਼ਪੂਰਣ ਲੰਬੀ ਉਮਰ ਅਤੇ ਪ੍ਰਮਾਣਿਕਤਾ ਦਾ ਪ੍ਰਤੀਕ ਰਿਹਾ ਹੈ | ਇਸ ਨੇ ਰਵਾਇਤੀ ਕਾਰੀਗਰੀ ਨੂੰ ਆਧੁਨਿਕ ਤਕਨੀਕ ਦੇ ਨਾਲ ਮਿਲਾ ਕੇ ਸਟੀਕ ਮੋਟਰਸਾਈਕਲਿੰਗ ਦਾ ਤਜ਼ੁਰਬਾ ਪ੍ਰਦਾਨ ਕਰਨ ਲਈ ਸਧਾਰਨ, ਮੇਲ ਖਾਂਦਾ ਕਲਾਸਿਕ ਮੋਟਰਸਾਈਕਲ ਬਣਾਉਣ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਹੈ | ਆਪਣੇ 120ਵੇਂ ਸਾਲ ਵਿੱਚ, ਰੌਇਲ ਐਨਫੀਲਡ ਨੇ ਨਵੇਂ ਰੌਇਲ ਐਨਫੀਲਡ ਕਲਾਸਿਕ 350 ਦੀ ਸ਼ੁਰੂਆਤ ਦੇ ਨਾਲ ਆਪਣੇ ਪ੍ਰਤੀਕ ਮੋਟਰਸਾਈਕਲ, ਕਲਾਸਿਕ ਨੂੰ ਦੁਬਾਰਾ ਪੇਸ਼ ਕੀਤਾ ਹੈ ਜੋ ਆਧੁਨਿਕ ਇੱਛਾਵਾਂ ਨੂੰ ਪੂਰਾ ਕਰਨ ਵਾਲਾ ਇੱਕ ਸਦੀਵੀ ਕਲਾਸਿਕ ਮੋਟਰਸਾਈਕਲ ਹੈ | ਕਲਾਸਿਕ ਦੀ ਉੱਤਮ ਸੁੰਦਰਤਾ ਅਤੇ ਵਿਸ਼ਵਾਸ ਨੂੰ ਹੁਣ ਵਧੇਰੇ ਨਿਰਵਿਘਨ ਅਤੇ ਸੁਧਾਰੀ ਗਈ ਸਵਾਰੀ ਦੇ ਤਜ਼ਰਬੇ ਨਾਲ ਬਿਹਤਰ ਬਣਾਇਆ ਗਿਆ ਹੈ |

ਨਵਾਂ ਕਲਾਸਿਕ ਰੌਇਲ ਐਨਫੀਲਡ ਯੁੱਧ ਤੋਂ ਬਾਅਦ ਦੇ ਯੁੱਗ ਦੇ ਬਿ੍ਟਿਸ਼ ਮੋਟਰਸਾਈਕਲਾਂ ਦੀ ਉਸਾਰੀ ਦੀ ਵਿਰਾਸਤ ਵਿੱਚ ਇੱਕ ਨਵਾਂ ਅਧਿਆਇ ਜੋੜਦਾ ਹੈ ਅਤੇ ਇਸਨੂੰ ਦੁਨੀਆ ਭਰ ਦੇ ਪ੍ਰਸ਼ੰਸਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ | ਕਲਾਸਿਕ ਦੀ ਵਿਰਾਸਤ ਜ਼ਬਰਦਸਤ ਰੌਇਲ ਐਨਫੀਲਡ ਮਾਡਲ ਜੀ 2 ਦੇ ਨਾਲ ਸੰਬੰਧਿਤ 1948 ਦੇ ਸਮੇਂ ਦੀ ਹੈ ਜਿਸ ਉੱਤੇ ਕਿਸੇ ਪੂਰੇ ਉਤਪਾਦਨ ਵਾਲੇ ਮੋਟਰਸਾਈਕਲ ਉੱਤੇ ਪਹਿਲੀ ਵਾਰ ਸਵਿੰਗ ਆਰਮ ਰੀਅਰ ਸਸਪੈਂਸ਼ਨ ਦਿੱਤੀ ਗਈ ਸੀ | ਭਰੋਸੇਯੋਗ ਅਤੇ ਖੂਬਸੂਰਤ ਮਾਡਲ ਜੀ 2 ਨੇ 2008 ਵਿੱਚ ਲਾਂਚ ਕੀਤੇ ਗਏ ਬਹੁਤ ਮਸ਼ਹੂਰ ਕਲਾਸਿਕ 500 ਅਤੇ ਕਲਾਸਿਕ 350 ਮੋਟਰਸਾਈਕਲ ਦੇ ਲਈ ਇੱਕ ਮਜ਼ਬੂਤ ਡਿਜ਼ਾਈਨ ਪ੍ਰੇਰਨਾ ਵਜੋਂ ਕੰਮ ਕੀਤਾ | ਸਿਗਨੇਚਰ ਸਟਾਈਲਿੰਗ ਵੇਰਵਿਆਂ, ਕਮਾਂਡਿੰਗ, ਆਰਾਮਦਾਇਕ ਰਾਈਡਿੰਗ ਸਟਾਂਸ, ਅਤੇ ਭਰੋਸੇਯੋਗ ਯੂ.ਸੀ.ਈ ਇੰਜਣ ਦੇ ਨਾਲ ਇਸਦੀ ਸਧਾਰਨ ਅਤੇ ਸ਼ਾਨਦਾਰ ਡਿਜ਼ਾਈਨ ਫਿਲਾਸਫੀ ਨੇ ਇਸਨੂੰ ਮੋਟਰਸਾਈਕਲ ਚਲਾਉਣ ਦੇ ਸ਼ੌਕੀਨਾਂ ਵਿੱਚ ਇੱਕ ਪਸੰਦੀਦਾ ਮੋਟਰਸਾਈਕਲ ਬਣਾ ਦਿੱਤਾ |

ਆਪਣੀ ਲਾਂਚ ਦੇ ਸਮੇਂ ਤੋਂ ਕਲਾਸਿਕ ਵਿਸ਼ਵ ਪੱਧਰ ਉੱਤੇ ਸੈਗਮੈਂਟ ਦੀ ਅਗਵਾਈ ਕਰਨ ਦੀ ਆਪਣੀ ਯਾਤਰਾ ਸ਼ੁਰੂ ਕਰਦੇ ਹੋਏ ਇੱਕ ਅਜਿਹੇ ਮੋਟਰਸਾਈਕਲ ਦੇ ਰੂਪ ਵਿੱਚ ਉੱਭਰਿਆ ਹੈ ਜਿਸਨੇ ਮਿਡਲਵੇਟ ਮੋਟਰਸਾਈਕਲਿੰਗ ਸਪੇਸ ਨੂੰ ਦੁਬਾਰਾ ਪਰਿਭਾਸ਼ਤ ਕੀਤਾ ਹੈ ਅਤੇ ਰੌਇਲ ਐਨਫੀਲਡ ਦੀ ਪੁਨਰ ਸੁਰਜੀਤੀ ਨੂੰ ਉਤਸ਼ਾਹਤ ਕੀਤਾ ਹੈ | 12 ਸਾਲਾਂ ਅਤੇ 3 ਮਿਲੀਅਨ ਤੋਂ ਵੱਧ ਮੋਟਰਸਾਈਕਲਾਂ ਦੇ ਬਾਅਦ, ਕਲਾਸਿਕ ਨੇ ਆਪਣੀ ਇੱਕ ਵਿਰਾਸਤ ਬਣਾਈ ਹੈ ਜਿਸਨੂੰ ਨਵਾਂ ਕਲਾਸਿਕ 350 ਮੋਟਰਸਾਈਕਲ ਅੱਗੇ ਲਿਜਾਣ ਲਈ ਤਿਆਰ ਹੈ |

ਆਇਸ਼ਰ ਮੋਟਰਜ਼ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਸਿਧਾਰਥ ਲਾਲ ਨੇ ਕਲਾਸਿਕ ਦੀ ਵਿਰਾਸਤ ਬਾਰੇ ਗੱਲ ਕਰਦਿਆਂ, ਅਤੇ ਨਵੇਂ ਰੌਇਲ ਐਨਫੀਲਡ ਕਲਾਸਿਕ 350 ਦੇ ਲਾਂਚ 'ਤੇ ਟਿੱਪਣੀ ਕਰਦਿਆਂ ਕਿਹਾ, "2008 ਵਿੱਚ ਲਾਂਚ ਕੀਤਾ ਗਿਆ ਕਲਾਸਿਕ 350 ਇੱਕ ਆਧੁਨਿਕ ਅਤੇ ਸਮਰੱਥ ਮੋਟਰਸਾਈਕਲ ਸੀ ਜੋ ਬਿ੍ਟਿਸ਼ ਮੋਟਰਸਾਈਕਲ ਉਦਯੋਗ ਦੇ ਸੁਨਹਿਰੀ ਦਿਨਾਂ ਦੇ ਯੁੱਧ ਤੋਂ ਬਾਅਦ ਦੇ ਸਦੀਵੀ ਸਟਾਇਲ ਦਾ ਪ੍ਰਤੀਕ ਸੀ | ਮਨਮੋਹਕ ਡਿਜ਼ਾਇਨ ਭਾਸ਼ਾ ਅਤੇ ਭਰੋਸੇਯੋਗਤਾ ਦੇ ਨਾਲ ਸਾਦਗੀ ਨੇ ਕਲਾਸਿਕ ਨੂੰ ਵਿਸ਼ਵਵਿਆਪੀ ਪ੍ਰਸਿੱਧੀ ਪ੍ਰਦਾਨ ਕੀਤੀ, ਅਤੇ ਇਸਨੇ ਮਿਡਲਵੇਟ (250-750ਸੀਸੀ) ਮੋਟਰਸਾਈਕਲ ਹਿੱਸੇ ਨੂੰ ਮੁੜ ਪਰਿਭਾਸ਼ਤ ਕੀਤਾ | ਸਾਡੇ ਇਤਿਹਾਸ ਦੇ ਦੌਰਾਨ, ਅਸੀਂ ਅਜਿਹੇ ਸਦੀਵੀ, ਕਲਾਸਿਕ, ਖੂਬਸੂਰਤ ਮੋਟਰਸਾਈਕਲ ਬਣਾਉਣ ਦੀ ਨਿਰੰਤਰ ਕੋਸ਼ਿਸ਼ ਕਰਦੇ ਰਹੇ ਹਾਂ ਜੋ ਸਵਾਰੀ ਕਰਨ ਵਿੱਚ ਬਹੁਤ ਮਜ਼ੇਦਾਰ ਹਨ, ਅਤੇ ਨਵਾਂ ਕਲਾਸਿਕ 350 ਅਜਿਹਾ ਹੀ ਮੋਟਰਸਾਈਕਲ ਹੈ | ਨਵਾਂ ਕਲਾਸਿਕ 350 ਇਸ ਸ਼ਾਨਦਾਰ, ਸਦੀਵੀ ਡਿਜ਼ਾਈਨ ਨੂੰ ਆਧੁਨਿਕ ਅਤੇ ਸਵਾਰੀ ਦੇ ਸੁਧਰੇ ਗਏ ਤਜ਼ਰਬੇ ਨਾਲ ਜੋੜਦਾ ਹੈ | ਸਾਡੇ ਆਧੁਨਿਕ ਜੇ-ਸੀਰੀਜ਼ ਇੰਜਣ ਅਤੇ ਨਵੀਂ ਚੈਸੀ ਦੇ ਨਾਲ ਬਣਾਇਆ ਗਿਆ ਕਲਾਸਿਕ 350 ਇੱਕ ਸੁਧਰੀ ਗਈ ਅਤੇ ਰੁਕਾਵਟ ਮੁਕਤ ਰਾਈਡ ਦਾ ਤਜ਼ਰਬਾ ਪੇਸ਼ ਕਰਦੇ ਹੋਏ ਲਗਭਗ ਹਰ ਵਾਰ ਸਵਾਰੀ ਕਰਨ ਦਾ ਨਵਾਂ ਅਹਿਸਾਸ ਪ੍ਰਦਾਨ ਕਰਦਾ ਹੈ | ਸ਼ਾਨਦਾਰ ਦਿੱਖ ਤੋਂ ਲੈ ਕੇ, ਪਾਰਟਸ ਅਤੇ ਟੱਚਪੁਆਇੰਟ ਵਿੱਚ ਸੰਪੂਰਨਤਾ ਤੱਕ ਅਸੀਂ ਮੋਟਰਸਾਈਕਲ ਦੇ ਹਰ ਪਹਿਲੂ 'ਤੇ ਬਹੁਤ ਧਿਆਨ ਦਿੱਤਾ ਹੈ | ਬਹੁਤ ਹੀ ਸਮੂਦ, ਤੁਰੰਤ ਪ੍ਰਤੀਕ੍ਰਿਆ ਕਰਨ ਵਾਲਾ ਆਕਰਸ਼ਕ ਅਤੇ ਚੰਗੀ ਤਰ੍ਹਾਂ ਕੈਲੀਬ੍ਰੇਟ ਕੀਤਾ ਇੰਜਨ ਐਕਸਿਲਾਰੇਸ਼ਨ ਉੱਤੇ ਸ਼ਾਨਦਾਰ ਗੜਗੜਾਹਟ ਪੈਦਾ ਕਰਦਾ ਹੈ | ਨਵੀਂ ਚੈਸੀ ਹੈਂਡਲਿੰਗ ਵੇਲੇ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਪ੍ਰਦਾਨ ਕਰਦੀ ਹੈ ਅਤੇ ਖਾਸ ਤੌਰ 'ਤੇ ਤੰਗ ਟ੍ਰੈਫਿਕ ਦੀਆਂ ਸਥਿਤੀਆਂ ਅਤੇ ਗੋਲ ਅਤੇ ਤਿੱਖੇ ਮੋੜਾਂ ਉੱਤੇ ਚੰਗੀ ਪਕੜ ਪ੍ਰਦਾਨ ਕਰਦੀ ਹੈ | ਆਲੀਸ਼ਾਨ ਸੀਟਿੰਗ ਅਤੇ ਸਸਪੈਂਸ਼ਨ, ਅਤੇ ਸ਼ਾਨਦਾਰ ਅਰਗੋਨੋਮਿਕਸ ਨੇ ਨਾਲ ਕਲਾਸਿਕ ਸਵਾਰੀ ਲਈ ਹੁਣ ਤੱਕ ਦਾ ਸਭ ਤੋਂ ਆਰਾਮਦਾਇਕ ਮੋਟਰਸਾਈਕਲ ਹੈ | ਬਿਨਾਂ ਸ਼ੱਕ, ਇਹ ਮੋਟਰਸਾਈਕਲ ਕਲਾਸ ਵਿੱਚ ਮੋਹਰੀ ਹੈ ਅਤੇ ਸਵਾਰੀ ਕਰਨ ਵਿੱਚ ਬਹੁਤ ਹੀ ਸ਼ਾਨਦਾਰ ਅਤੇ ਅਨੰਦਮਈ ਅਹਿਸਾਸ ਪ੍ਰਦਾਨ ਕਰਦਾ ਹੈ | ਸਾਨੂੰ ਵਿਸ਼ਵਾਸ ਹੈ ਕਿ ਬੇਮਿਸਾਲ ਢੰਗ ਨਾਲ ਤਿਆਰ ਕੀਤਾ ਗਿਆ ਨਵਾਂ ਕਲਾਸਿਕ 350 ਇੱਕ ਵਾਰ ਫਿਰ ਵਿਸ਼ਵ ਪੱਧਰ ਉੱਤੇ ਮੱਧ-ਆਕਾਰ ਦੀ ਮੋਟਰਸਾਈਕਲ ਸਪੇਸ ਨੂੰ ਮੁੜ ਪਰਿਭਾਸ਼ਤ ਕਰੇਗਾ |"

ਸਾਲਾਂ ਦੌਰਾਨ ਕਲਾਸਿਕ ਦੀ ਸਫਲਤਾ ਦੀ ਯਾਦ ਦਿਵਾਉਂਦੇ ਹੋਏ ਅਤੇ ਲਾਂਚ ਉੱਤੇ ਟਿੱਪਣੀ ਕਰਦਿਆਂ ਰੌਇਲ ਐਨਫੀਲਡ ਦੇ ਕਾਰਜਕਾਰੀ ਨਿਰਦੇਸ਼ਕ ਬੀ ਗੋਵਿੰਦਰਾਜਨ ਨੇ ਕਿਹਾ, "ਕਲਾਸਿਕ ਭਾਰਤ ਵਿੱਚ ਮਿਡਲਵੇਟ ਹਿੱਸੇ ਨੂੰ ਵਧਾਉਣ ਅਤੇ ਵਿਸਤਿ੍ਤ ਕਰਨ ਵਿੱਚ ਇੱਕ ਬਹੁਤ ਵੱਡਾ ਉਤਪ੍ਰੇਰਕ ਰਿਹਾ ਹੈ, ਅਤੇ ਇਸ ਨੇ ਦੁਨੀਆ ਭਰ ਦੇ ਨੌਜਵਾਨ ਅਤੇ ਤਜਰਬੇਕਾਰ ਸਵਾਰਾਂ ਲਈ ਮਨੋਰੰਜਨ ਦੇ ਉਪ-ਸਭਿਆਚਾਰ ਨੂੰ ਖੋਲ੍ਹਣ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ | ਨਵਾਂ ਕਲਾਸਿਕ 350 ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਂਦਾ ਹੈ ਅਤੇ ਇਸਨੂੰ ਜਾਣੀ-ਪਛਾਣੀ ਸਦੀਵੀ ਡਿਜ਼ਾਈਨ ਭਾਸ਼ਾ ਦੇ ਨਾਲ ਸਵਾਰੀ ਦਾ ਇੱਕ ਆਧੁਨਿਕ ਅਤੇ ਨਵਾਂ ਅਨੁਭਵ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ | ਰੈਟ੍ਰੋ ਅਪੀਲ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਦੇ ਹੋਏ, ਨਵੇਂ ਕਲਾਸਿਕ 350 ਦਾ ਉਦੇਸ਼ ਇਸਦੇ ਨਵੇਂ ਪ੍ਰੀਮੀਅਮ ਫਿਟ ਐਂਡ ਫਿਨਿਸ਼, ਗ੍ਰਾਉਂਡ-ਅੱਪ ਚੈਸੀ ਅਤੇ ਇੰਜਨ, ਅਤੇ ਸ਼ਾਨਦਾਰ ਸਵਾਰੀ ਅਤੇ ਹੈਂਡਲਿੰਗ ਨਾਲ ਵਿਰਾਸਤ ਨੂੰ ਅੱਗੇ ਲਿਜਾਣਾ ਹੈ | ਮਿਡਲਵੇਟ ਮੋਟਰਸਾਈਕਲ ਹਿੱਸੇ ਉੱਤੇ ਗੰਭੀਰ ਫੋਕ, ਅਤੇ ਭਾਰਤੀ ਆਟੋਮੋਬਾਈਲ ਉਦਯੋਗ ਵਿੱਚ ਪ੍ਰੀਮੀਅਮ ਪੱਖ ਦੇ ਰੁਝਾਨ ਵਿੱਚ ਸਾਡੇ ਪੱਕੇ ਵਿਸ਼ਵਾਸ ਦੇ ਨਾਲ, ਸਾਨੂੰ ਵਿਸ਼ਵਾਸ ਹੈ ਕਿ ਨਵਾਂ ਕਲਾਸਿਕ 350 ਸਾਡੇ ਵਿਕਾਸ ਅਤੇ ਸਾਡੀਆਂ ਇੱਛਾਵਾਂ ਨੂੰ ਹੋਰ ਵਿਕਸਿਤ ਕਰੇਗਾ |"

ਹਾਲ ਹੀ ਵਿੱਚ ਮੀਟੀਓਰ ਉੱਤੇ ਲਾਂਚ ਕੀਤੇ ਗਏ ਆਧੁਨਿਕ, ਵਿਸ਼ਵ ਪੱਧਰ ਉੱਤੇ ਪ੍ਰਸ਼ੰਸਾਯੋਗ 349ਸੀਸੀ ਏਅਰ-ਆਇਲ ਕੂਲਡ ਸਿੰਗਲ ਸਿਲੰਡਰ ਇੰਜਣ ਦੁਆਰਾ ਸੰਚਾਲਿਤ ਨਵਾਂ ਕਲਾਸਿਕ 350 ਸਵਾਰੀ ਦੇ ਤਜ਼ਰਬੇ ਵਿੱਚ ਆਰਾਮ, ਨਿਰਵਿਘਨਤਾ ਅਤੇ ਸੁਧਾਰ ਦੇ ਇੱਕ ਨਵੇਂ ਪੱਧਰ ਨੂੰ ਸ਼ਾਮਿਲ ਕਰਦਾ ਹੈ | 349ਸੀਸੀ, ਫਿਉਲ-ਇੰਜੈਕਟਡ, ਏਅਰ/ਆਇਲ ਕੂਲਡ ਇੰਜਨ ਦੇ ਨਾਲ, ਕਲਾਸਿਕ 6100ਆਰ.ਪੀ.ਐੱਮ ਉੱਤੇ 20.2 ਬੀ.ਐੱਚ.ਪੀ ਦੀ ਪਾਵਰ ਅਤੇ 4000ਆਰ.ਪੀ.ਐੱਮ ਉੱਤੇ 27ਐੱਨ.ਐੱਮ ਦਾ ਟਾਰਕ ਪੈਦਾ ਕਰਦਾ ਹੈ, ਜਿਸਦੇ ਨਤੀਜੇ ਵਜੋਂ ਪੂਰੇ ਬੈਂਡ ਵਿੱਚ ਇੱਕ ਮਜ਼ਬੂਤ ਲੋ-ਏਾਡ ਗਰੰਟ ਅਤੇ ਸੁਪਰ ਸਮੂਥ ਲੀਨੀਅਰ ਪਾਵਰ ਡਿਲੀਵਰੀ ਪ੍ਰਾਪਤ ਹੁੰਦੀ ਹੈ ਜੋ ਸਵਾਰੀ ਨੂੰ ਮਜ਼ੇਦਾਰ ਅਤੇ ਅਸਾਨ ਬਣਾਉਂਦਾ ਹੈ | ਕੰਪਣ ਨੂੰ ਘਟਾਉਣ ਵਾਲੀ ਪ੍ਰਾਇਮਰੀ ਬੈਲੇਂਸਰ ਸ਼ਾਫਟ ਨਾਲ, ਨਵਾਂ ਕਲਾਸਿਕ ਸੜਕ ਉੱਤੇ ਨਿਰਵਿਘਨ ਅਤੇ ਲਾਜਵਾਬ ਅਹਿਸਾਸ ਪ੍ਰਦਾਨ ਕਰਦਾ ਹੈ | ਔਪਟੀਮਾਇਜ਼ਡ 5-ਸਪੀਡ ਗਿਅਰਬਾਕਸ ਸਦਕਾ ਇਸਦੀ ਗੀਅਰ ਸ਼ਿਫਟਿੰਗ ਕਰਿਸਪ ਅਤੇ ਸੁਚਾਰੂ ਹੈ ਜੋ ਸ਼ਹਿਰ ਵਿੱਚ ਮਜ਼ਬੂਤ ਪ੍ਰਵੇਗ ਨੂੰ ਯਕੀਨੀ ਬਣਾਉਂਦਾ ਹੈ, ਅਤੇ ਨਾਲ ਹੀ ਕਰੂਜ਼ਿੰਗ ਸਪੀਡ ਤੇ ਇੱਕ ਅਰਾਮਦਾਇਕ ਸਵਾਰੀ ਪ੍ਰਦਾਨ ਕਰਦਾ ਹੈ | ਰੌਇਲ ਐਨਫੀਲਡ ਦੇ ਸ਼ੌਕੀਨਾਂ ਨੂੰ ਵਧੇਰੇ ਖੁਸ਼ੀ ਦੇਣ ਲਈ, ਨਵਾਂ ਕਲਾਸਿਕ 350 ਐਗਜ਼ਾਸਟ ਨੋਟ ਦੇ ਅਨੋਖੇ ਪ੍ਰਭਾਵ ਨੂੰ ਬਰਕਰਾਰ ਰੱਖਦਾ ਹੈ |

ਰੌਇਲ ਐਨਫੀਲਡ ਦੇ ਦੋ ਅਤਿ ਆਧੁਨਿਕ ਤਕਨੀਕ ਕੇਂਦਰਾਂ, ਭਾਰਤ ਅਤੇ ਯੂਕੇ ਵਿੱਚ ਅਧਾਰਤ ਡਿਜ਼ਾਈਨਰਾਂ ਅਤੇ ਇੰਜੀਨੀਅਰਾਂ ਦੀਆਂ ਪ੍ਰਤਿਭਾਸ਼ਾਲੀ ਟੀਮਾਂ ਦੁਆਰਾ ਤਿਆਰ ਅਤੇ ਵਿਕਸਤ ਕੀਤੇ ਗਏ ਨਵੇਂ ਕਲਾਸਿਕ 350 ਵਿੱਚ ਸਵਾਰੀ ਦੇ ਸ਼ਾਨਦਾਰ ਤਜ਼ਰਬੇ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਦੇਖਭਾਲ ਕੀਤੀ ਗਈ ਹੈ | ਨਵੀਂ ਚੈਸੀ ਵਧੀਆ ਆਰਾਮ ਅਤੇ ਗਤੀਸ਼ੀਲਤਾ ਲਈ ਬਣਾਈ ਗਈ ਹੈ | ਮਜ਼ਬੂਤੀ ਨਾਲ ਤਿਆਰ ਕੀਤੀ ਚੈਸੀ ਗਤੀ ਵਿੱਚ ਤਿੱਖੇ ਮੋਡ ਕੱਟਣ ਸਮੇਂ ਵਧੇਰੇ ਵਿਸ਼ਵਾਸ ਪ੍ਰਦਾਨ ਕਰਦੀ ਹੈ, ਅਤੇ ਸਿੱਧੀ ਸੜਕਾਂ ਉੱਤੇ ਪਲਾਂਟਡ ਅਤੇ ਸਥਿਰ ਮਹਿਸੂਸ ਕਰਵਾਉਂਦੀ ਹੈ | ਫਰੰਟ ਅਤੇ ਰੀਅਰ ਸਸਪੈਂਸ਼ਨ ਵਧੇਰੇ ਆਰਾਮਦਾਇਕ ਢੰਗ ਨਾਲ ਬੈਠਣ ਲਈ ਵਿਸਤਿ੍ਤ ਰੂਪ ਵਿੱਚ ਵਿਕਸਤ ਕੀਤੀ ਗਈ ਹੈ | ਬਿਹਤਰ ਰਾਈਡ ਐਰਗੋਨੋਮਿਕਸ ਅਤੇ ਵਧੇਰੇ ਭਰੋਸੇਮੰਦ ਬ੍ਰੇਕਿੰਗ ਦੇ ਨਾਲ ਕਲਾਸਿਕ ਚੁਸਤ ਅਤੇ ਜਵਾਬਦੇਹ ਅਹਿਸਾਸ ਪ੍ਰਦਾਨ ਕਰਦਾ ਹੈ ਅਤੇ ਹਰ ਵਾਰ ਸਵਾਰੀ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਦਾ ਵਾਅਦਾ ਕਰਦਾ ਹੈ |

ਰੌਇਲ ਐਨਫੀਲਡ ਕਲਾਸਿਕ 350 11 ਰੰਗਾਂ ਦੇ ਨਾਲ 5 ਨਵੇਂ, ਦਿਲਚਸਪ ਰੂਪਾਂ ਵਿੱਚ ਉਪਲਬਧ ਹੈ, ਜਿਸ ਵਿੱਚ ਰੈਡਿਚ ਸੀਰੀਜ਼, ਹੈਲਸੀਅਨ ਸੀਰੀਜ਼, ਕਲਾਸਿਕ ਸਿਗਨਲ, ਡਾਰਕ ਸੀਰੀਜ਼ ਅਤੇ ਕਲਾਸਿਕ ਕ੍ਰੋਮ ਸ਼ਾਮਿਲ ਹੈ |

ਕਲਾਸਿਕ ਕ੍ਰੋਮ - ਇੱਕ ਪ੍ਰੀਮੀਅਮ ਸਟੈਂਡਆਉਟ ਐਡੀਸ਼ਨ, ਕਲਾਸਿਕ ਕ੍ਰੋਮ ਸੀਰੀਜ਼ 1950 ਦੇ ਦਹਾਕੇ ਦੇ ਬਿ੍ਟਿਸ਼ ਮੋਟਰਸਾਈਕਲਾਂ ਦੀ ਸ਼ਾਨਦਾਰ ਦਿੱਖ ਅਤੇ ਭਾਵਨਾ ਨੂੰ ਦਰਸਾਉਂਦੀ ਹੈ | ਦੋ ਰੰਗਾਂ- ਕ੍ਰੋਮ ਰੈੱਡ ਅਤੇ ਕ੍ਰੋਮ ਬ੍ਰੋਂਜ਼ ਵਿੱਚ ਡੂਅਲ ਟੋਨ ਦੇ ਰੰਗ ਦੇ ਟੈਂਕਾਂ ਵਿੱਚ ਉਪਲਬਧ - ਕ੍ਰੋਮ ਸੀਰੀਜ਼ 1950 ਦੇ ਦਹਾਕੇ ਦੇ ਰੌਇਲ ਐਨਫੀਲਡਸ ਉੱਤੇ ਸਜਾਏ ਗਏ ਇਸਦੇ ਅਤੀਤ ਦੇ ਸੱਚੇ ਚਿੰਨ੍ਹ ਦੇ ਨਾਲ ਹੈਰਾਨਕੁਨ ਟੈਂਕ ਬੈਜਾਂ ਦੇ ਨਾਲ ਆਉਂਦੀ ਹੈ |

ਕਲਾਸਿਕ ਡਾਰਕ ਸੀਰੀਜ਼ ਕਲਾਸਿਕ 350 ਦਾ ਇੱਕ ਜਵਾਨ, ਸ਼ਹਿਰੀ ਅਤੇ ਇੱਕ ਕਸਟਮ ਰੂਪ ਹੈ, ਅਤੇ ਸਟੀਲਥ ਬਲੈਕ ਅਤੇ ਗਨਮੈਟਲ ਗ੍ਰੇ ਰੰਗਾਂ ਵਿੱਚ ਆਉਂਦਾ ਹੈ | ਇਹ ਮੋਟਰਸਾਈਕਲ ਅਲਾਏ ਵ੍ਹੀਲਜ਼ ਅਤੇ ਟਿਉਬ-ਲੈੱਸ ਟਾਇਰਾਂ ਨਾਲ ਲੈਸ ਹੈ |

ਮਾਰਸ਼ ਗ੍ਰੇ ਅਤੇ ਡੈਜ਼ਰਟ ਸੈਂਡ ਵਿੱਚ ਉਪਲਬਧ ਕਲਾਸਿਕ ਸਿਗਨਲਜ਼ ਸੀਰੀਜ਼, ਰੌਇਲ ਐਨਫੀਲਡ ਦੀ ਹਥਿਆਰਬੰਦ ਫੌਜਾਂ ਨਾਲ ਸਾਂਝ ਦਾ ਜਸ਼ਨ ਮਨਾਉਂਦਾ ਹੈ | ਇਨ੍ਹਾਂ ਵਿੱਚੋਂ ਹਰ ਇੱਕ ਮੋਟਰਸਾਈਕਲ ਬੈਜ ਅਤੇ ਗ੍ਰਾਫਿਕਸ ਅਤੇ ਟੈਂਕ ਉੱਤੇ ਲਗਾਏ ਇੱਕ ਵਿਲੱਖਣ ਨੰਬਰ ਨਾਲ ਵੀ ਆਉਂਦਾ ਹੈ |

ਹੈਲਸੀਅਨ ਸੀਰੀਜ਼, ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਕਲਾਸਿਕ ਦੀ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ ਅਤੇ ਸ਼ਾਨਦਾਰ ਰੈਟ੍ਰੋ ਕਲਾਸਿਕ ਦਿੱਖ ਨੂੰ ਦਰਸਾਉਂਦਾ ਹੈ | ਇਹ ਹਰੇ, ਸਲੇਟੀ ਅਤੇ ਕਾਲੇ ਰੰਗਾਂ ਵਿੱਚ ਉਪਲਬਧ ਹੈ |

ਕਲਾਸਿਕ 350 ਰੈਡਿਚ ਬੀਤੇ ਸਮੇਂ ਦੇ ਸੱਚੇ ਕਲਾਸਿਕਸ ਦੁਆਰਾ ਪ੍ਰੇਰਿਤ ਹੈ ਅਤੇ ਇਹ ਸਿੰਗਲ ਟੈਂਕ ਰੰਗ - ਰੈਡਿਚ ਗ੍ਰੇ ਅਤੇ ਰੈਡੀਚ ਸੇਜ ਗ੍ਰੀਨ ਵਿੱਚ - ਬਲੈਕ -ਆਉਟ ਕੰਪੋਨੈਂਟਸ ਦੇ ਨਾਲ ਆਉਂਦਾ ਹੈ |

ਸਾਰੇ ਵੇਰੀਐਂਟ ਡਿਉਲ ਚੈਨਲ ਏ.ਬੀ.ਐਸ ਅਤੇ ਡਿਉਲ ਡਿਸਕ ਬ੍ਰੇਕਾਂ ਨਾਲ ਲੈਸ ਹਨ, ਸਿਵਾਏ ਰੈਡਿਚ ਵੇਰੀਐਂਟ ਦੇ ਜਿਸ ਦੇ ਸਾਹਮਣੇ ਸਿੰਗਲ ਚੈਨਲ ਏ.ਬੀ.ਐਸ ਅਤੇ ਡਿਸਕ ਬ੍ਰੇਕਾਂ ਹਨ |

ਨਵੇਂ ਕਲਾਸਿਕ 350 ਦਾ ਰੂਪ ਅਤੇ ਕਾਰਕ ਆਪਣੀ ਸਦੀਵੀ ਸੁੰਦਰਤਾ ਅਤੇ ਸਾਰ ਨੂੰ ਬਰਕਰਾਰ ਰੱਖਦਾ ਹੈ, ਪਰ ਮੋਟਰਸਾਈਕਲ ਦਾ ਹਰ ਪਹਿਲੂ ਬਿਲਕੁਲ ਨਵਾਂ ਹੈ | ਕਲਾਸਿਕ 350 ਵਿੱਚ ਹੁਣ ਇੱਕ ਤਾਜ਼ਾ ਦਿੱਖ ਅਤੇ ਇੱਕ ਆਲ-ਪ੍ਰੀਮੀਅਮ ਫਿਟ ਐਂਡ ਫਿਨਿਸ਼ ਮੌਜੂਦ ਹੈ | ਲੜਾਈ ਤੋਂ ਬਾਅਦ ਦੀ ਬਿ੍ਟਿਸ਼ ਮੋਟਰਸਾਈਕਲ ਸਟਾਈਲਿੰਗ ਵਿਜ਼ੂਅਲ ਇਕਸੁਰਤਾ ਦੇ ਨਾਲ ਅੱਗੇ ਤੋਂ ਟੇਲ ਤੱਕ ਵਹਿਣ ਵਾਲੀਆਂ ਲਾਈਨਾਂ ਨਾਲ ਕਲਾਸਿਕ 350 ਵਿੱਚ ਇੱਕ ਵਿਜ਼ੂਅਲ ਟ੍ਰੀਟ ਬਣਾਉਂਦੀ ਹੈ | ਮੋਟਰਸਾਈਕਲ ਵਿੱਚ ਟੀਅਰਡ੍ਰੌਪ ਆਕਾਰ ਦਾ ਇੱਕ ਵੱਖਰਾ ਟੈਂਕ ਅਤੇ ਕਲਾਸਿਕ ਰੌਇਲ ਐਨਫੀਲਡ ਕਾਸਕੇਟ ਮੌਜੂਦ ਹੈ ਜਿਸ ਵਿੱਚ ਸਿਗਨੇਚਰ 'ਟਾਈਗਰ ਲੈਂਪਸ' - ਪਾਇਲਟ ਲਾਈਟਾਂ - 1954 ਦੇ ਰੌਇਲ ਐਨਫੀਲਡ ਮੋਟਰਸਾਈਕਲਾਂ ਦੀ ਸਥਾਈ ਵਿਸ਼ੇਸ਼ਤਾ ਪੇਸ਼ ਕਰਨ ਵਾਲਾ ਇੱਕ ਨਵਾਂ ਹੈੱਡਲੈਂਪ ਮੌਜੂਦ ਹੈ |

ਬੈਠਣ ਸਮੇਂ ਵਧੇਰੇ ਆਰਾਮ ਲਈ, ਨਵੇਂ ਕਲਾਸਿਕ ਵਿੱਚ ਨਰਮ-ਫੋਮ ਕੁਸ਼ਨ ਪੈਡਿੰਗ ਦੇ ਨਾਲ ਨਵੀਆਂ, ਵਿਸ਼ਾਲ ਸੀਟਾਂ ਮੌਜੂਦ ਹਨ | ਨਵੇਂ ਹੈਂਡਲਬਾਰਾਂ ਦੇ ਨਾਲ ਇਸ ਵਿੱਚ ਪੁਰਾਣੀ ਕਲਾਸਿਕ ਭਾਵਨਾ ਨੂੰ ਕਾਇਮ ਰੱਖਦੇ ਹੋਏ ਸਵਾਰੀ ਦੀ ਸਥਿਤੀ ਨੂੰ ਬਹੁਤ ਸੁਧਾਰਿਆ ਗਿਆ ਹੈ | ਇੱਕ ਨਵਾਂ ਡਿਜੀ-ਐਨਾਲਾਗ ਇੰਸਟਰੂਮੈਂਟ ਕਲਸਟਰ ਇੱਕ ਆਧੁਨਿਕ ਅਹਿਸਾਸ ਪ੍ਰਦਾਨ ਕਰਦਾ ਹੈ ਜਿਸ ਵਿੱਚ ਇੱਕ ਐੱਲ.ਸੀ.ਡੀ ਇਨਫੋ ਪੈਨਲ ਮੌਜੂਦ ਹੈ | ਚਲਦੇ ਸਮੇਂ ਤੇਜ਼ ਚਾਰਜਿੰਗ ਦੀ ਸਹੂਲਤ ਲਈ ਹੈਂਡਲਬਾਰ ਦੇ ਹੇਠਾਂ ਇੱਕ ਯੂ.ਐੱਸ.ਬੀ ਚਾਰਜਿੰਗ ਪੁਆਇੰਟ ਲਗਾਇਆ ਜਾਵੇਗਾ | ਟਰਨ-ਬਾਏ-ਟਰਨ ਟਰਿੱਪਰ ਨੈਵੀਗੇਸ਼ਨ ਪੌਡ ਕ੍ਰੋਮ ਵੇਰੀਐਂਟ ਉੱਤੇ ਮੇਕ ਇਟ ਯੂਅਰਜ਼ ਐਕਸੈਸਰੀ - ਐਮ.ਆਈ.ਵਾਈ - ਦੇ ਰੂਪ ਵਿੱਚ ਉਪਲਬਧ ਹੈ | ਐਮ.ਆਈ.ਵਾਈ ਇੱਕ ਵਿਲੱਖਣ ਰੌਇਲ ਐਨਫੀਲਡ ਟੂਲ ਹੈ ਜੋ ਆਤਮ-ਪ੍ਰਗਟਾਵੇ ਨੂੰ ਉਤਸ਼ਾਹਤ ਕਰਦਾ ਹੈ, ਸਵਾਰੀਆਂ ਨੂੰ ਉਨ੍ਹਾਂ ਦੇ ਮੋਟਰਸਾਈਕਲਾਂ ਨੂੰ ਵਿਅਕਤੀਗਤ ਅਤੇ ਅਨੁਕੂਲ ਬਣਾਉਣ ਦੀ ਆਗਿਆ ਦਿੰਦਾ ਹੈ |

ਨਵਾਂ ਕਲਾਸਿਕ 350 ਜੈਨੁਇਨ ਮੋਟਰਸਾਈਕਲ ਅਸੈਸਰੀਜ਼ ਦੀ ਵਿਸ਼ਾਲ ਸ਼੍ਰੇਣੀ ਦੇ ਨਾਲ ਉਪਲਬਧ ਹੋਵੇਗਾ ਜਿਨ੍ਹਾਂ ਨੂੰ ਇਸ ਦੀ ਬਹੁਪੱਖਤਾ ਦੇ ਨਾਲ ਨਾਲ ਆਰਾਮ, ਉਪਯੋਗਤਾ ਅਤੇ ਸਟਾਇਲ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ | ਕਲਾਸਿਕ 350 ਵਿੱਚ ਉਦੇਸ਼-ਅਧਾਰਤ ਨਵੀਂ ਅਸੈਸਰੀਜ਼ ਦਾ ਸੂਟ ਮੌਜੂਦ ਹੈ ਅਤੇ ਇਸ ਵਿੱਚ 35 ਬੀਸਪੋਕ ਵਿਕਲਪ ਸ਼ਾਮਲ ਹਨ ਜੋ ਖਾਸ ਵਿਸ਼ਿਆਂ ਲਈ ਤਿਆਰ ਕੀਤੇ ਗਏ ਹਨ ਅਤੇ ਸਵਾਰ ਨੂੰ ਆਪਣੀ ਪਸੰਦ ਦੇ ਅਨੁਸਾਰ ਮੋਟਰਸਾਈਕਲ ਦੇ ਰੂਪ ਅਤੇ ਕਾਰਜ ਨੂੰ ਬਿਹਤਰ ਬਣਾਉਣ ਦੀ ਆਗਿਆ ਦਿੰਦੇ ਹਨ | ਰੌਇਲ ਐਨਫੀਲਡ ਮੋਟਰਸਾਈਕਲ ਅਸੈਸਰੀਜ਼ 3 ਸਾਲਾਂ ਦੀ ਵਿਆਪਕ ਵਾਰੰਟੀ ਦੇ ਨਾਲ ਆਉਂਦੀ ਹੈ ਅਤੇ ਇਨ੍ਹਾਂ ਨੂੰ ਮੋਟਰਸਾਈਕਲ ਦੇ ਨਾਲ ਡਿਜ਼ਾਈਨ, ਵਿਕਸਤ ਅਤੇ ਪ੍ਰਮਾਣਤ ਕੀਤਾ ਜਾਂਦਾ ਹੈ | ਹੋਰ ਵਿਅਕਤੀਗਤ ਆਤਮ-ਪ੍ਰਗਟਾਵੇ ਲਈ ਇਸ ਵਿੱਚ ਕਲਾਸਿਕ 350 ਦੁਆਰਾ ਪ੍ਰੇਰਿਤ ਹੈਲਮੇਟ, ਟੀ-ਸ਼ਰਟ, ਅਤੇ ਲਾਈਫ ਸਟਾਇਲ ਅਸੈਸਰੀਜ਼ ਦੀ ਚੋਣ ਮੌਜੂਦ ਹੈ |

ਨਵਾਂ ਕਲਾਸਿਕ 350 ਰੌਇਲ ਐਨਫੀਲਡ ਦੇ ਪੋਰਟਫੋਲੀਓ ਵਿੱਚ ਆਧੁਨਿਕ ਕਲਾਸਿਕ ਦੀ ਕਹਾਣੀ ਨੂੰ ਅੱਗੇ ਵਧਾਉਂਦਾ ਹੈ | ਮੋਟਰਸਾਈਕਲ ਦਾ ਪ੍ਰਮਾਣਿਕ, ਸਦੀਵੀ ਡਿਜ਼ਾਈਨ ਉਤਸ਼ਾਹੀਆਂ ਨੂੰ ਪ੍ਰੇਰਿਤ ਕਰਨ ਦਾ ਵਾਅਦਾ ਕਰਦਾ ਹੈ, ਜਦੋਂ ਕਿ ਇਸਦਾ ਅਰਗੋਨੋਮਿਕਸ ਅਤੇ ਸੁਧਾਰ ਹਰ ਵਾਰ ਸਵਾਰੀ ਕਰਨ ਸਮੇਂ ਅਹਿਸਾਸ ਨੂੰ ਉੱਚਾ ਕਰਨ ਦਾ ਵਾਅਦਾ ਕਰਦਾ ਹੈ |

ਨਵੇਂ ਕਲਾਸਿਕ 350 ਦੇ ਸਾਰੇ ਰੂਪਾਂ ਲਈ ਬੁਕਿੰਗ ਅਤੇ ਟੈਸਟ ਰਾਈਡ ਅੱਜ ਤੋਂ ਭਾਰਤ ਵਿੱਚ ਡੀਲਰਸ਼ਿਪਾਂ ਵਿੱਚ ਸ਼ੁਰੂ ਹਨ, ਰੈਡਿਚ ਸੀਰੀਜ਼ ਨੂੰ ਛੱਡ ਕੇ ਜੋ ਅਕਤੂਬਰ 2021 ਤੋਂ ਸਟੋਰਾਂ ਵਿੱਚ ਉਪਲਬਧ ਹੋਵੇਗਾ | ਨਵਾਂ ਕਲਾਸਿਕ 350 ਰੈਡਿਚ ਲਈ 1,84,374 ਰੁਪਏ, ਹੈਲਸੀਅਨ ਸੀਰੀਜ਼ ਲਈ 1,93,123 ਰੁਪਏ, ਕਲਾਸਿਕ ਸਿਗਨਲਜ਼ ਲਈ 2,04,367 ਰੁਪਏ, ਡਾਰਕ ਸੀਰੀਜ਼ ਲਈ 2,11,465 ਰੁਪਏ ਅਤੇ ਕਲਾਸਿਕ ਕ੍ਰੋਮ ਲਈ 2,15,118 ਰੁਪਏ (ਸਾਰੇ ਐਕਸ-ਸ਼ੋਅਰੂਮ, ਚੇਨੰਈ ਦੀਆਂ ਕੀਮਤਾਂ) ਦੀ ਸ਼ੁਰੂਆਤੀ ਕੀਮਤ ਉੱਤੇ ਉਪਲਬਧ ਹੋਵੇਗਾ |