Home >> ਐਚ ਐਂਡ ਐਮ >> ਪੰਜਾਬ >> ਮੋਹਾਲੀ >> ਰਾਜਕੁਮਾਰ ਰਾਓ >> ਐਚ ਐਂਡ ਐਮ ਇੰਡੀਆ ਦੇ ਆਪਣੇ ਨਵੇਂ ਅਭਿਆਨ ਦੇ ਲਾਂਚ ਦੇ ਨਾਲ ਤਿਉਹਾਰਾਂ ਦੇ ਇਸ ਸੀਜਨ ਨੂੰ ਬਣਾਇਆ 'ਬ੍ਰਾਈਟਰ ਦੈਨ ਐਵਰ'

ਐਚ ਐਂਡ ਐਮ ਇੰਡੀਆ ਦੇ ਆਪਣੇ ਨਵੇਂ ਅਭਿਆਨ ਦੇ ਲਾਂਚ ਦੇ ਨਾਲ ਤਿਉਹਾਰਾਂ ਦੇ ਇਸ ਸੀਜਨ ਨੂੰ ਬਣਾਇਆ 'ਬ੍ਰਾਈਟਰ ਦੈਨ ਐਵਰ'

ਰਾਜਕੁਮਾਰ ਰਾਓ
ਰਾਜਕੁਮਾਰ ਰਾਓ

ਮੋਹਾਲੀ, 25 ਅਕਤੂਬਰ 2021 (ਨਿਊਜ਼ ਟੀਮ):
ਇੰਟਰਨੈਸ਼ਨਲ ਫੈਸ਼ਨ ਰਿਟੇਲਰ ਐਚ ਐਂਡ ਐਮ ਜਿਸਨੂੰਸਭ ਤੋਂ ਵੱਧ ਕੀਮਤਾਂ 'ਤੇ ਫੈਸ਼ਨੇਬਲ ਅਤੇ ਗੁਣਵੱਤਾਪੂਰਣ ਲਿਬਾਸ ਉਪਲਪਧ ਕਰਾਉਣ ਲਈ ਜਾਣਿਆ ਜਾਂਦਾ ਹੈ | ਤਿਉਹਾਰਾਂ ਦੇ ਇਸ ਸੀਜਨ ਬ੍ਰਾਂਡ, ਪਿਛਲੇ ਸਾਲ ਸ਼ੁਰੂ ਕੀਤੇ ਗਏ ਆਪਣੇ ਅਭਿਆਨ ਬ੍ਰਾਈਟਰ ਦੈਨ ਐਵਰ ਨੂੰ ਅੱਗੇ ਵਧਾਉਂਦੇ ਹੋਏ, ਭਾਰਤ ਲਈ ਐਕਸਕਲੁਸਿਵ ਕਲੈਕਸ਼ਨ ਲੈ ਕੇ ਆਇਆ ਹੈ |

ਨਵੇਂ ਅਭਿਆਨ ਵਿਚ ਅਜਿਹੇ ਕਲਾਕਾਰ ਉਮੀਦ ਦਾ ਸੰਦੇਸ਼ ਦਿੰਦੇ ਹੋਏ ਨਜ਼ਰ ਆਉਂਦੇ ਹਨ, ਜਿਨ੍ਹਾਂ ਦਾ ਦਿ੍ਸ਼ਟੀਕੋਣ ਬ੍ਰਾਂਡ ਦੀ ਤਰ੍ਹਾਂ ਹੈ | ਇਨ੍ਹਾਂ ਵਿੱਚ ਨੈਸ਼ਨਲ ਐਵਾਰਡ ਜੇਤੂ ਐਕਟਰ ਰਾਜਕੁਮਾਰ ਰਾਓ ਅਤੇ ਉਨ੍ਹਾਂ ਦੇ ਨਾਲ ਸੰਜਨਾ ਸੰਘੀ, ਆਦਰਸ਼ ਗੌਰਵ ਅਤੇ ਈਸ਼ਵਰ ਸਿੰਘ ਸ਼ਾਮਲ ਹਨ | ਇਨ੍ਹਾਂ ਤੋਂ ਇਲਾਵਾ ਫਿਲਮ ਵਿਚ ਜੀਵਨ ਦੇ ਵੱਖ ਵੱਖ ਖੇਤਰਾਂ ਨਾਲ ਜੁੜੇ ਹੋਰ ਕਈ ਦਿੱਗਜ ਵੀ ਸ਼ਾਮਲ ਹਨ |

ਐਚ ਐਂਡ ਐਮ ਆਪਣੇ ਪ੍ਰੋਡਕਟ ਵਿਚ ਜ਼ਿਆਦਾ ਤੋਂ ਜ਼ਿਆਦਾ ਸਸਟੇਨਬੇਲ ਪ੍ਰੋਡਕਟਸ ਦਾ ਉਪਯੋਗ ਕਰਦਾ ਹੈ, ਆਗਾਮੀ ਤਿਉਹਾਰਾਂ ਲਈ ਪੇਸ਼ ਕੀਤੇ ਗਏ ਕਲੈਕਸ਼ਨ ਵਿਚ ਵੀ ਅਜਿਹੀ ਹੀ ਸਮੱਗਰੀ ਜਿਵੇਂ ਰੀਸਾਇਕਲਡ ਪੌਲਿਸਟਰ, ਟੇਨਸੇਲ, ਆਰਗੈਨਿਕ ਕੌਟਨ, ਰੀਸਾਇਕਲਡ ਸਿਲਕ ਆਦਿ ਦਾ ਉਪਯੋਗ ਕੀਤਾ ਗਿਆ ਹੈ | ਪੁਰਸ਼ਾਂ ਦੀ ਰੇਂਜ ਵਿਚ ਰਿਲੈਕਸਿੰਗ ਅਤੇ ਸਮਾਰਟ ਸਿਲਹੂਟ ਵਰਗੇ ਸ਼ਰਟ, ਜੌਗਰਸ, ਅਤੇ ਯੁਟੀਲਿਟੀ ਪੀਸ ਸ਼ਾਮਲ ਹਨ, ਜੋ ਸਟਾਈਲਿਸ਼ ਹੋਣ ਦੇ ਨਾਲ ਨਾਲ ਬੇਹੱਦ ਆਰਾਮਦਾਇਕ ਵੀ ਹਨ | ਇਸ ਕਲੈਕਸ਼ਨ ਵਿਚ 93 ਆਰਟੀਕਲਜ਼ ਸ਼ਾਮਲ ਹਨ, ਜਿਸ ਵਿਚ ਕਿਡਸ ਵੀਅਰ ਰੁ: 699, ਵੂਮੈਨਜ਼ ਵੀਅਰ ਰੁ: 999 ਅਤੇ ਮੈਨਸਵੀਅਰ ਰੁ: 1299 ਦੀ ਸ਼ੁਰੂਆਤੀ ਕੀਮਤ'ਤੇ ਉਪਲਭਧ ਹਨ |

ਅਮਿਤ ਕੋਠਾਰੀ, ਹੈਡ ਮਾਰਕੀਟਿੰਗ ਐਂਡ ਕਮਿਉਨੀਕੇਸ਼ਨਜ਼ ਐਚ ਐਂਡ ਐਮ ਇੰਡੀਆ ਨੇ ਕਿਹਾ, "ਮਹਾਮਾਰੀ ਤੋਂ ਬਾਅਦ ਅਸੀਂ ਸਾਰੇ ਇਹ ਸਮਝ ਗਏ ਹਾਂ ਕਿ ਜੀਵਨ ਦੇ ਹਰ ਪਹਿਲੂ ਵਿਚ ਸੋਚ-ਵਿਚਾਰ ਕਰਕੇ ਕੰਮ ਕਰਨਾ ਅਤੇ ਜਾਗਰੂਕ ਰਹਿਣ ਬਹੁਤ ਮਹੱਤਵਪੂਰਨ ਹੈ | ਸਾਡੇ ਅਭਿਆਨ ਬ੍ਰਾਈਟਰ ਦੈਨ ਐਵਰ ਦਾ ਦੂਜਾ ਸੰਸਕਰਣ ਐਚ ਐਂਡ ਐਮ ਇੰਡੀਆ ਲਈ ਬੇਹੱਦ ਖਾਸ ਹੈ ਕਿਉਂਕਿ ਅਸੀਂ ਆਪਣੇ ਕਲੈਕਸ਼ਨ ਵਿਚ ਸਸਟੇਨੇਬਲ ਮਟੀਰੀਅਲ ਦਾ ਉਪਯੋਗ ਕਰਕੇ ਸਸਟੇਨੇਬਲ ਫੈਸ਼ਨ ਦਾ ਰਾਹ ਚੁਣਿਆ ਹੈ | ਐਚ ਐਂਡ ਐਮ ਵਿਚ ਅਸੀਂ ਚਾਹੁੰਦੇ ਹਾਂ ਕਿ ਹਰ ਵਿਅਕਤੀ ਚੰਗਾ ਦਿਖੇ ਅਤੇ ਚੰਗਾ ਮਹਿਸੂਸ ਕਰੇ | ਖਾਸ ਤੌਰ 'ਤੇ ਭਾਰਤ ਲਈ ਪੇਸ਼ ਕੀਤਾ ਗਿਆ ਹੈ ਇਹ ਅਭਿਆਨ ਬ੍ਰਾਈਟਰ ਦੈਨ ਐਵਰ ਇਸ ਸੋਚ ਨੂੰ ਨਵਾਂ ਆਯਾਮ ਦਿੰਦਾਹੈ |"