ਲੁਧਿਆਣਾ, 11 ਅਕਤੂਬਰ, 2021 (ਨਿਊਜ਼ ਟੀਮ): ਐਮਜੀ ਮੋਟਰ ਇੰਡੀਆ ਨੇ ਭਾਰਤ ਦੀ ਪਹਿਲੀ ਪਰਸਨਲ ਏਆਈ ਅਸਿਸਟੈਂਟ ਅਤੇ ਆਪਣੇ ਸੈਗਮੈਂਟ ਵਿੱਚ ਪਹਿਲੀ ਆੱਟੋਨੋਮਸ (ਲੈਵਲ-2) ਟੈਕਨੋਲੋਜੀ ਵਾਲੀ ਮੱਧਮ ਆਕਾਰ ਦੀ ਐਸਯੂਵੀ ਐਮਜੀ ਐਸਟਰ ਨੂੰ 9.78 ਰੁਪਏ ਦੀ ਵਿਸ਼ੇਸ਼ ਸ਼ੁਰੂਆਤੀ ਕੀਮਤ ਤੇ ਲਾਂਚ ਕੀਤਾ ਹੈ।
ਅਤਿਆਧੁਨਿਕ ਟੈਕਨੋਲੋਜੀ ਅਤੇ ਡਿਜ਼ਾਇਨ ਐਕਸੀਲੈਂਸ ਦੇ ਨਾਲ ਐਸਟਰ ਪ੍ਰੀਮੀਅਮ ਮੱਧਮ ਆਕਾਰ ਦੇ ਐਸਯੂਵੀ ਸੈਗਮੈਂਟ ਵਿੱਚ ਆਉਂਦੀ ਹੈ। ਗਾਹਕ ਸਟਾਇਲ ਤੋਂ ਲੈ ਕੇ ਸੁਪਰ, ਸਮਾਰਟ ਅਤੇ ਟਾੱਪ-ਆੱਫ਼- ਦ ਲਾਇਨ ਸ਼ਾਰਪ ਤੱਕ ਦੇ ਵੈਰੀਏਂਟਸ ਵਿੱਚੋਂ ਆਪਣਾ ਵਾਹਨ ਚੁਣ ਸਕਦੇ ਹਨ।
ਐਮਜੀ ਐਸਟਰ ਇੱਕ ਸਟੈਂਡਰਡ 3-3-3 ਪੈਕੇਜ ਦੇ ਨਾਲ ਆਉਂਦੀ ਹੈ ਜਿਸ ਵਿੱਚ ਤਿੰਨ ਸਾਲ/ਅਸੀਮਿਤ ਕਿਲੋਮੀਟਰ ਦੀ ਵਾਰੰਟੀ, ਤਿੰਨ ਸਾਲ ਰੋਡ ਸਾਇਡ ਅਸਿਸਟੈਂਸ ਅਤੇ ਤਿੰਨ ਲੇਬਰ-ਫ੍ਰੀ ਪੀਰਿਓਡਿਕ ਸਰਵਿਸਿਜ਼ ਸ਼ਾਮਿਲ ਹਨ। ਯੂਨਿਕ ਮਾਨ ਐਮਜੀ ਸ਼ੀਲਡ ਪ੍ਰੋਗਰਾਮ ਦੇ ਨਾਲ ਐਸਟਰ ਗਾਹਕਾਂ ਕੋਲ ਵਾਰੰਟੀ ਐਕਸਟੈਂਸ਼ਨ ਅਤੇ ਪ੍ਰੋਟੈਕਟ ਪਲਾਨ ਦੇ ਨਾਲ ਆਪਣੇ ਓਨਰਸ਼ਿਪ ਪੈਕੇਜ ਨੂੰ ਚੁਣਨ ਅਤੇ ਪਰਸਨਲਾਇਜ਼ ਕਰਨ ਦਾ ਲਚੀਲਾਪਣ ਵੀ ਹੈ।
ਐਸਟਰ ਦੀ ਓਨਰਸ਼ਿਪ ਲਾਗਤ ਕੇਵਲ 47 ਪੈਸੇ ਪ੍ਰਤੀ ਕਿਲੋਮੀਟਰ ਹੈ, ਜਿਸਦੀ ਗਣਨਾ ਇੱਕ ਲੱਖ ਕਿਲੋਮੀਟਰ ਤੱਕ ਕੀਤੀ ਜਾਂਦੀ ਹੈ।ਐਸਟਰ ਵੀ ਸੈਗਮੈਂਟ ਵਿੱਚ ਪਹਿਲੀ ਵਾਰ ਪੇਸ਼ 3-60 ਫਿਕਸ ਬਾਏਬੈਕ ਪਲਾਨ ਦੇ ਨਾਲ ਮਿਲਦੀ ਹੈ ਯਾਨੀ ਗਾਹਕਾਂ ਨੂੰ ਖਰੀਦ ਦੇ ਤਿੰਨ ਸਾਲ ਪੂਰੇ ਹੋਣ ਤੇ ਐਸਟਰ ਦੀ ਸ਼ੋਰੂਮ ਕੀਮਤ ਦਾ 60 ਪ੍ਰਤੀਸ਼ਤ ਮਿਲੇਗਾ।ਇਸ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ ਐਮਜੀ ਇੰਡੀਆ ਨੇ ਕਾਰਦੇਖੋ ਨਾਲ ਭਾਗੀਦਾਰੀ ਕੀਤੀ ਹੈ। ਐਸਟਰ ਗਾਹਕ ਇਸਦਾ ਅਲਗ ਤੋਂ ਲਾਭ ਉਠਾ ਸਕਦੇ ਹਨ।
ਲਾਂਚ ਤੇ ਐਮਜੀ ਮੋਟਰ ਇੰਡੀਆ ਦੇ ਪ੍ਰਧਾਨ ਅਤੇ ਐਮਡੀ ਰਾਜੀਵ ਚਾਬਾ ਨੇ ਕਿਹਾ, "ਐਸਟਰ ਐਮਜੀ ਬ੍ਰਾਂਡ ਦੀ ਸਥਾਪਿਤ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਭਵਿੱਖ ਦੀ ਮੋਬੀਲਿਟੀ ਨੂੰ ਸੰਮੋਹਕ ਬਣਾਉਂਦਾ ਹੈ। ਨਾਲ ਹੀ ਇਸ ਵਿੱਚ ਪਰਸਨਲਿਟੀ, ਪ੍ਰੈਕਟੀਕਲਿਟੀ ਅਤੇ ਟੈਕਨੋਲੋਜੀ ਲਿਆਉਂਦਾ ਹੈ। ਫੀਚਰਸ ਨਾਲ ਭਰਪੂਰ ਅਤੇ ਇਸ ਸੈਗਮੈਂਟ ਵਿੱਚ ਪਹਿਲਾਂ ਕਦੇ ਨਹੀਂ ਦੇਖੀ ਗਈ ਟੈਕਨੋਲੋਜੀ ਨਾਲ ਲੈਸ ਇਹ ਐਸਯੂਵੀ ਇਸ ਸੈਗਮੈਂਟ ਵਿੱਚ ਨਵਾਂ ਬੈਂਚਮਾਰਕ ਸਥਾਪਿਤ ਕਰੇਗੀ। ਕਾਰ ਨੂੰ ਬਿਹਤਰੀਨ ਤਰੀਕੇ ਨਾਲ ਪੁਜੀਸ਼ਨ ਦਿੱਤੀ ਗਈ ਹੈ ਅਤੇ ਕੀਮਤ ਵੀ ਆਕਰਸ਼ਕ ਹੈ, ਮਾਈ ਐਮਜੀ ਸ਼ੀਲਡ ਗਾਹਕਾਂ ਨੂੰ ਮਨ ਦੀ ਪੂਰਨ ਸ਼ਾਂਤੀ ਪ੍ਰਦਾਨ ਕਰਦੀ ਹੈ ਅਤੇ ਹਰ ਵਾਰ ਰੋਮਾਂਚਕ ਅਨੁਭਵ ਬਣਾਉਣ ਲਈ ਸਾਡੇ ਦਰਸ਼ਨ ਦੇ ਨਾਲ ਚੱਲਦੀ ਹੈ।"
ਇਮੋਸ਼ਨਲ ਡਾਇਨਾਮਿਜ਼ਮ ਦੇ ਐਮਜੀ ਦੇ ਗਲੋਬਲ ਡਿਜ਼ਾਇਨ ਫਿਲੋਸਫੀ ਦੇ ਅਨੁਸਾਰ ਐਸਟਰ ਨੂੰ ਸਟਾਇਲ ਕੀਤਾ ਗਿਆ ਹੈ। ਐਸਟਰ ਦਾ ਇਹ ਰੂਪ ਹੀ ਗਾਹਕਾਂ ਨਾਲ ਜੁੜਦਾ ਹੈ। ਐਸਟਰ ਦੀ ਆਈ-ਸਮਾਰਟ ਤਕਨੀਕ ਸਮਾਰਟ ਅਤੇ ਸ਼ਾਰਪ ਵੈਰੀਏਂਟ ਲਈ 80+ ਕਨੈਕਟਿਡ ਕਾਰ ਫੀਚਰਸ ਦੇ ਨਾਲ ਆਉਂਦੀ ਹੈ। ਆੱਟੋਨੋਮਸ ਲੈਵਲ 2 ਫੀਚਰਸ ਵਾਲਾ ਏਡੀਏਐਸ 220 ਟਰਬੋ ਏਟੀ ਵਿੱਚ ਵਿਕਲਪਿਕ ਪੈਕ ਦੇ ਨਾਲ-ਨਾਲ ਵੈਰੀਏਂਟ ਲਈ ਵੀਟੀਆਈ-ਟੇਕ ਸੀਵੀਟੀ ਟ੍ਰਾਂਸਮਿਸ਼ਨ ਵਿੱਚ ਉਪਲਬਧ ਹੋਵੇਗਾ।
ਗਾਹਕ ਅੱਜ ਤੋਂ ਐਮਜੀ ਦੇ ਵਿਸਤ੍ਰਿਤ ਨੈਟਵਰਕ ਜਾਂ ਵੈਬਸਾਈਟ (www.mgmotor.co.in) ਤੇ ਜਾ ਕੇਟ ਐਸਟਰ ਦੀ ਟੈਸਟ-ਡ੍ਰਾਇਵ ਅਤੇ ਪ੍ਰੀ-ਰਿਜਰਵ ਕਰ ਸਕਦੇ ਹਨ। ਬੁਕਿੰਗ 21 ਅਕਤੂਬਰ 2021 ਤੋਂ ਸ਼ੁਰੂ ਹੋਵੇਗੀ ਅਤੇ ਡਿਲੀਵਰੀ ਨਵੰਬਰ 2021 ਵਿੱਚ ਹੋਵੇਗੀ।