Home >> ਪੰਜਾਬ >> ਪਿਆਜੀਓ ਇੰਡੀਆ >> ਲੁਧਿਆਣਾ >> ਵਪਾਰ >> ਪਿਆਜੀਓ ਇੰਡੀਆ ਨੇ ਇੰਸ਼ੁਰੈਂਸ ਫ੍ਰੀ ਆੱਫਰ ਅਤੇ ਸਪਿਨ ਦ ਵ੍ਹੀਲ ਕੈਂਪੇਨ ਦੀ ਸ਼ੁਰੂਆਤ ਦਾ ਐਲਾਨ ਕੀਤਾ

ਪਿਆਜੀਓ ਇੰਡੀਆ ਨੇ ਇੰਸ਼ੁਰੈਂਸ ਫ੍ਰੀ ਆੱਫਰ ਅਤੇ ਸਪਿਨ ਦ ਵ੍ਹੀਲ ਕੈਂਪੇਨ ਦੀ ਸ਼ੁਰੂਆਤ ਦਾ ਐਲਾਨ ਕੀਤਾ

ਲੁਧਿਆਣਾ, 06 ਅਕਤੂਬਰ 2021(ਨਿਊਜ਼ ਟੀਮ): ਆਉਣ ਵਾਲੇ ਤਿਉਹਾਰਾਂ ਦੇ ਮੌਸਮ ਨੂੰ ਹੋਰ ਯਾਦਗਾਰੀ ਅਤੇ ਰੋਮਾਂਚਕ ਬਣਾਉਣ ਲਈ, ਪਿਆਜੀਓ ਵਹੀਕਲਜ਼ ਪ੍ਰਾਈਵੇਟ ਲਿਮੀਟਡ, ਇਟਾਲੀਅਨ ਪਿਆਜੀਓ ਸਮੂਹ ਦੀ 100% ਸਹਾਇਕ ਕੰਪਨੀ, ਅਤੇ 2 ਪਹੀਆ ਵਾਹਨਾਂ ਵੈਸਪਾ ਅਤੇ ਐਪ੍ਰੀਲੀਆ ਦੀ ਨਿਰਮਾਤਾ, ਨੇ "ਇੰਸ਼ੁਰੈਂਸ ਫ੍ਰੀ ਆੱਫਰ" ਅਤੇ "ਸਪਿਨ ਦ ਵ੍ਹੀਲ ਕੈਂਪੇਨ" ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ ਜਿਸਦੇ ਜ਼ਰੀਏ ਉਪਭੋਗਤਾ ਇੰਸ਼ੁਰੈਂਸ ਆੱਫਰ ਦੇ ਨਾਲ ਸ਼ਾਨਦਾਰ ਇਨਾਮ ਜਿੱਤ ਸਕਦੇ ਹਨ | ਪਿਆਜੀਓ ਦੁਆਰਾ ਪੇਸ਼ ਕੀਤੇ ਗਏ ਤਿਉਹਾਰਾਂ ਦੇ ਆੱਫਰ ਵੈਸਪਾ ਅਤੇ ਐਪ੍ਰੀਲੀਆ ਦੇ ਨਾਲ ਉਪਭੋਗਤਾਵਾਂ ਦੇ ਲਈ ਇਸ ਫੈਸਟਿਵ ਸੀਜ਼ਨ ਨੂੰ ਹੋਰ ਵੀ ਯਾਦਗਾਰੀ ਬਣਾ ਦੇਣਗੇ |

ਪਿਆਜੀਓ ਦਾ ਉਦੇਸ਼ ਇਸ ਤਿਉਹਾਰ ਦੇ ਮੌਸਮ ਨੂੰ ਇੰਸ਼ੁਰੈਂਸ ਆੱਫਰ ਅਤੇ ਐਪ੍ਰੀਲੀਆ/ਵੈਸਪਾ ਸਕੂਟਰ, ਬ੍ਰਾਂਡਿਡ ਜੈਕਟ, ਹੈਲਮੇਟ, ਮੱਗ ਅਤੇ ਮੁਫਤ ਏਐਮਸੀ ਦੀ ਸ਼ੁਰੂਆਤ ਕਰਕੇ ਮਨਾਉਣਾ ਹੈ ਤਾਂ ਕਿ ਇਸਦੇ ਗਾਹਕਾਂ ਦੇ ਲਾਭਾਂ ਅਤੇ ਖੁਸ਼ੀਆਂ ਨੂੰ ਵੱਧ ਤੋਂ ਵੱਧ ਕੀਤਾ ਜਾ ਸਕੇ | ਗਾਹਕ ਸੋਸ਼ਲ ਮੀਡੀਆ ਹੈਂਡਲਾਂ 'ਤੇ ਜਾ ਸਕਦੇ ਹਨ ਜਾਂ ਵੈਸਪਾ ਅਤੇ ਐਪ੍ਰੀਲੀਆ ਦੀ ਅਧਿਕਾਰਤ ਵੈਬਸਾਈਟ/ ਈ -ਕਾਮਰਸ ਪੋਰਟਲ' ਤੇ ਜਾਂ ਭਾਰਤ ਭਰ ਦੀਆਂ ਵੈਸਪਾ/ ਐਪ੍ਰੀਲੀਆ ਡੀਲਰਸ਼ਿੱਪਾਂ 'ਤੇ ਜਾ ਕੇ ਕੈਂਪੇਂਨ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਇੱਕ ਬਟਨ ਤੇ ਕਲਿਕ ਕਰਕੇ ਹੀ ਇਹ ਦਿਲਚਸਪ ਇਨਾਮ ਜਿੱਤ ਸਕਦੇ ਹਨ | ਵੈਸਪਾ ਜਾਂ ਐਪ੍ਰੀਲੀਆ ਬ੍ਰਾਂਡਾਂ ਤੋਂ ਸ਼ਾਨਦਾਰ ਸਕੂਟਰ ਖਰੀਦਦੇ ਹੋਏ ਗਾਹਕ ਭਾਰਤ ਦੀ ਕਿਸੇ ਵੀ ਵੈਸਪਾ/ਐਪ੍ਰੀਲੀਆ ਡੀਲਰਸ਼ਿੱਪ 'ਤੇ ਕੂਪਨ ਪੇਸ਼ ਕਰਕੇ ਆਪਣੇ ਇਨਾਮਾਂ ਦਾ ਦਾਅਵਾ ਕਰ ਸਕਦੇ ਹਨ |

ਪਿਆਜੀਓ ਇੰਡੀਆ ਦੁਆਰਾ ਇਹ ਦਿਲਚਸਪ ਪੇਸ਼ਕਸ਼ਾਂ 10 ਨਵੰਬਰ 2021 ਤੱਕ ਵੈਧ ਹਨ |