Home >> ਪੰਜਾਬ >> ਪੇਟੀਐਮ >> ਰਿਆ ਮਨੀ ਟ੍ਰਾਂਸਫਰ >> ਲੁਧਿਆਣਾ >> ਵਪਾਰ >> ਰਿਆ ਮਨੀ ਟ੍ਰਾਂਸਫਰ ਨੇ ਪੇਟੀਐਮ ਪੇਮੈਂਟਸ ਬੈਂਕ ਨਾਲ ਕੀਤੀ ਸਾਂਝੇਦਾਰੀ , ਪੇਟੀਐਮ ਦੇ ਮੋਬਾਈਲ ਵਾਲਿਟ ਵਿੱਚ ਰੀਅਲ-ਟਾਈਮ ਵਿਚ ਅੰਤਰਰਾਸ਼ਟਰੀ ਭੁਗਤਾਨ ਹੋਵੇਗਾ ਸੰਭਵ

ਰਿਆ ਮਨੀ ਟ੍ਰਾਂਸਫਰ ਨੇ ਪੇਟੀਐਮ ਪੇਮੈਂਟਸ ਬੈਂਕ ਨਾਲ ਕੀਤੀ ਸਾਂਝੇਦਾਰੀ , ਪੇਟੀਐਮ ਦੇ ਮੋਬਾਈਲ ਵਾਲਿਟ ਵਿੱਚ ਰੀਅਲ-ਟਾਈਮ ਵਿਚ ਅੰਤਰਰਾਸ਼ਟਰੀ ਭੁਗਤਾਨ ਹੋਵੇਗਾ ਸੰਭਵ

ਲੁਧਿਆਣਾ, 04 ਅਕਤੂਬਰ, 2021 (ਨਿਊਜ਼ ਟੀਮ): ਯੂਰੋਨੇਟ ਵਰਲਡਵਾਈਡ, ਇੰਕ. (NASDAQ: EEFT) ਦੇ ਕਾਰੋਬਾਰੀ ਵਰਗ ਅਤੇ ਸਰਹੱਦ ਪਾਰ ਦੇ ਮਨੀ ਟ੍ਰਾਂਸਫਰ ਉਦਯੋਗ ਵਿੱਚ ਗਲੋਬਲ ਲੀਡਰ, ਰਿਆ ਮਨੀ ਟ੍ਰਾਂਸਫਰ ਅਤੇ ਭਾਰਤ ਦੀ ਵਿਕਸਿਤ ਘਰੇਲੂ ਪ੍ਰਮੁੱਖ ਭੁਗਤਾਨ ਕੰਪਨੀ ਪੇਟੀਐਮ ਪੇਮੈਂਟਸ ਬੈਂਕ, ਨੇ ਅੱਜ ਇੱਕ ਸਾਂਝੇਦਾਰੀ ਦੀ ਘੋਸ਼ਣਾ ਕੀਤੀ ਹੈ। ਇਸ ਸਾਂਝੇਦਾਰੀ ਦੇ ਤਹਿਤ ਗਾਹਕ ਅਸਲ ਸਮੇਂ ਵਿੱਚ ਰੀਆ ਦੇ ਵਿਆਪਕ ਨੈਟਵਰਕ ਰਾਹੀਂ ਪੇਟੀਐਮ ਦੇ ਪ੍ਰਮੁੱਖ ਮੋਬਾਈਲ ਵਾਲਿਟ ਵਿੱਚ ਵਰਚੁਅਲ ਤਰੀਕੇ ਨਾਲ ਪੈਸੇ ਭੇਜ ਸਕਣਗੇ।

ਇਸ ਪਾਇਨੀਅਰਿੰਗ ਸਾਂਝੇਦਾਰੀ ਦੀ ਬਦੌਲਤ ਦੋਵੇਂ ਕੰਪਨੀਆਂ ਨੇ ਭਾਰਤ ਦੇ ਰੇਮਿਟੇਂਸ ਉਦਯੋਗ ਵਿਚ ਇੱਕ ਨਵੀਂ ਸ਼ੁਰੂਆਤ ਕੀਤੀ ਹੈ । ਪੇਟੀਐਮ ਡਿਜੀਟਲ ਵਾਲਿਟ ਵਿੱਚ ਸਿੱਧੇ ਅੰਤਰਰਾਸ਼ਟਰੀ ਰੇਮਿਟੇਂਸ ਨੂੰ ਸਵੀਕਾਰ ਕਰਨ ਵਾਲਾ ਦੇਸ਼ ਦਾ ਪਹਿਲਾ ਪਲੇਟਫਾਰਮ ਬਣ ਗਿਆ ਹੈ, ਅਤੇ ਰਿਆ ਪੇਟੀਐਮ ਦੇ ਲਗਭਗ 333 ਮਿਲੀਅਨ ਵਾਲਿਟ ਉਪਭੋਗਤਾਵਾਂ ਨਾਲ ਜੁੜਨ ਵਾਲੀ ਪਹਿਲੀ ਮਨੀ ਟ੍ਰਾਂਸਫਰ ਕੰਪਨੀ ਬਣ ਗਈ ਹੈ , ਅਤੇ ਇਸ ਤਰਾਂ ਇਸ ਖੇਤਰ ਵਿੱਚ ਆਪਣੇ ਗਾਹਕਾਂ ਦੀ ਪਹੁੰਚ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ ਅਤੇ ਦੁਨੀਆਂ ਵਿਚ ਫੈਲੇ ਪਰਵਾਸੀ ਭਾਰਤੀਆਂ ਲਈ ਘਰ ਪੈਸੇ ਭੇਜਣ ਦਾ ਇੱਕ ਨਵਾਂ ਡਿਲਿਵਰੀ ਚੈਨਲ ਬਣਾਇਆ ਹੈ।

ਵਿਦੇਸ਼ਾਂ ਵਿਚ ਰਹਿਣ ਵਾਲੇ ਗਾਹਕ ਹੁਣ ਭਾਰਤ ਵਿੱਚ ਸੰਪੂਰਨ ਕੇਵਾਈਸੀ ਵਾਲੇ ਪੇਟੀਐਮ ਵਾਲਿਟ ਉਪਭੋਗਤਾਵਾਂ ਨੂੰ ਆਪਣੇ ਘਰ ਬੈਠੇ ਹੀ ਅਰਾਮ ਨਾਲ ਪੈਸੇ ਭੇਜ ਸਕਦੇ ਹਨ। ਰਿਆ ਮਨੀ ਟ੍ਰਾਂਸਫਰ ਐਪ ਜਾਂ ਵੈਬਸਾਈਟ ਰਾਹੀਂ ਜਾਂ ਦੁਨੀਆ ਭਰ ਵਿੱਚ ਉਪਲਬਧ 490,000 ਰਿਆ ਰਿਟੇਲ ਲੋਕੇਸ਼ਨ 'ਤੇ ਇਹ ਸੇਵਾ ਉਪਲਬੱਧ ਹੈ, ਅਤੇ ਇਹਨਾਂ ਵਿਚੋਂ ਕਿਸੇ ਇੱਕ 'ਤੇ ਜਾ ਕੇ ਪੈਸੇ ਅਸਾਨੀ ਨਾਲ ਟ੍ਰਾਂਸਫਰ ਕਰ ਸਕਦੇ ਹਾਂ । ਹਰੇਕ ਧਨ ਟ੍ਰਾਂਸਫਰ ਰੀਅਲ ਟਾਈਮ ਵਿੱਚ ਕੀਤਾ ਜਾਏਗਾ, ਅਤੇ ਫਾਇਦੇ ਵਾਲੀਆਂ ਕਈ ਸੁਰੱਖਿਆ ਪੇਸ਼ਕਸ਼ਾਂ ਕੀਤੀਆਂ ਜਾਣਗੀਆਂ । ਜਿਵੇਂ ਕਿ ਖਾਤੇ ਦੀ ਪ੍ਰਮਾਣਿਕਤਾ ਅਤੇ ਨਾਮ ਦਾ ਮਿਲਣਾ ਆਦਿ , ਜੋ ਇਹ ਸੁਨਿਸ਼ਚਿਤ ਕਰਦਾ ਹੈ ਕਿ ਗਾਹਕ ਬੱਚਤ ਦੇ ਨਾਲ-ਨਾਲ ਸੁਰੱਖਿਅਤ ਅਤੇ ਸੁਵਿਧਾਜਨਕ ਉਪਭੋਗਤਾ ਅਨੁਭਵ ਦਾ ਅਨੰਦ ਹਾਸਲ ਕਰ ਸਕਣ।

ਯੂਰੋਨੇਟ ਦੇ ਮਨੀ ਟ੍ਰਾਂਸਫਰ ਸੈਗਮੈਂਟ ਦੇ ਸੀਈਓ ਜੁਆਨ ਬਿਆਂਚੀ ਨੇ ਕਿਹਾ, "ਜਦੋਂ ਅਸੀਂ ਭਾਰਤ ਵਿੱਚ ਪਰਿਵਾਰਾਂ ਨੂੰ ਪੈਸੇ ਭੇਜਣ ਦੀ ਮਹੱਤਤਾ 'ਤੇ ਵਿਚਾਰ ਕਰਦੇ ਹਾਂ, ਰਿਆ ਨੇ ਲਗਾਤਾਰ ਨਵੇਂ ਤਰੀਕੇ ਲੱਭੇ ਹਨ, ਤਾਂ ਕਿ ਪੈਸੇ ਉਥੇ ਪਹੁੰਚਣ ਜਿਥੇ ਇਹਨਾਂ ਦਾ ਮਤਲਬ ਹੈ । ਇਸੇ ਕਰਕੇ ਅਸੀਂ ਪੇਟੀਐਮ ਪੇਮੈਂਟਸ ਬੈਂਕ ਦੇ ਨਾਲ ਇਸ ਮਹੱਤਵਪੂਰਨ ਸਾਂਝੇਦਾਰੀ ਵੱਲ ਅੱਗੇ ਵਧ ਰਹੇ ਹਾਂ। ਸਾਡੇ ਗ੍ਰਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਉਨ੍ਹਾਂ ਦੇ ਹੱਥ ਵਿੱਚ ਪਹਿਲਾਂ ਤੋਂ ਮੌਜੂਦ ਤਕਨਾਲੋਜੀ ਦਾ ਲਾਭ ਉਠਾਉਂਦੇ ਹੋਏ, ਰਿਆ ਨੂੰ ਉਹਨਾਂ ਨੂੰ ਜਿਆਦਾ ਡਿਜੀਟਲ ਪਹੁੰਚ ਅਤੇ ਸੁਵਿਧਾ ਦੀ ਪੇਸ਼ਕਸ਼ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ।ਪ੍ਰਸਿੱਧ ਪੇਟੀਐਮ ਮੋਬਾਈਲ ਵਾਲਿਟ ਵਿੱਚ ਸਿੱਧੇ ਭੁਗਤਾਨ ਦੀ ਪੇਸ਼ਕਸ਼ ਕਰਨ ਵਾਲੀ ਰਿਆ ਭਾਰਤ ਵਿੱਚ ਪਹਿਲੀ ਹੈ ,ਜੋ ਭਾਰਤੀ ਪਰਿਵਾਰਾਂ ਦੇ ਹੱਥਾਂ 'ਤੇ ਪੈਸੇ ਰੱਖ ਕੇ ਓਹਨਾਂ ਨੂੰ ਨੇੜੇ ਲਿਆ ਰਹੀ ਹੈ। ਇਹ ਸਮਝੌਤਾ ਰੀਆ ਨੈਟਵਰਕ ਲਈ ਵੀ ਇੱਕ ਮਹੱਤਵਪੂਰਨ ਵਾਧਾ ਹੈ, ਜੋ 3.6 ਬਿਲੀਅਨ ਤੋਂ ਵੱਧ ਬੈਂਕ ਖਾਤਿਆਂ ਅਤੇ 410 ਮਿਲੀਅਨ ਮੋਬਾਈਲ ਅਤੇ ਵਰਚੁਅਲ ਖਾਤਿਆਂ ਦਾ ਸਮਰਥਨ ਕਰਦੀ ਹੈ ਅਤੇ ਇਸਦਾ ਵਿਸਥਾਰ ਕੀਤਾ ਜਾ ਰਿਹਾ ਹੈ , ਤਾਂ ਕਿ ਇੱਕੋ ਨੈਟਵਰਕ ਤੇ ਉਪਭੋਗਤਾ ਅਤੇ ਕਾਰਪੋਰੇਟ ਭੁਗਤਾਨਾਂ ਨੂੰ ਸਮਰੱਥ ਬਣਾਇਆ ਜਾ ਸਕੇ ।

ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਦੇ ਐਮਡੀ ਅਤੇ ਸੀਈਓ ਸਤੀਸ਼ ਕੁਮਾਰ ਗੁਪਤਾ ਨੇ ਕਿਹਾ, "ਨਾਗਰਿਕਾਂ ਨੂੰ ਨਿਰਵਿਘਨ, ਡਿਜੀਟਲ ਬੈਂਕਿੰਗ ਸੇਵਾਵਾਂ ਲਈ ਸਸ਼ਕਤ ਬਣਾਉਣ ਦੇ ਸਾਡੇ ਨਿਰੰਤਰ ਯਤਨਾਂ ਦੇ ਤਹਿਤ , ਅਸੀਂ ਹੁਣ ਅੰਤਰਰਾਸ਼ਟਰੀ ਵਿੱਤ ਨੂੰ ਪੇਟੀਐਮ ਵਾਲਿਟ ਵਿੱਚ ਸਿੱਧਾ ਟ੍ਰਾਂਸਫਰ ਕਰਨ ਦੀ ਪੇਸ਼ਕਸ਼ ਕਰ ਰਹੇ ਹਾਂ, ਜੋ ਭਾਰਤ ਵਿੱਚ ਪਹਿਲੀ ਵਾਰ ਹੈ। ਅਸੀਂ ਰਿਆ ਮਨੀ ਟ੍ਰਾਂਸਫਰ ਦੇ ਨਾਲ ਸਾਂਝੇਦਾਰੀ ਕਰਕੇ ਖੁਸ਼ ਹਾਂ, ਜੋ ਪੈਸਿਆਂ ਦੇ ਤੇਜ , ਸੁਰੱਖਿਅਤ ਅਤੇ ਕਿਫਾਇਤੀ ਟ੍ਰਾਂਸਫਰ ਲਈ ਵਿਸ਼ਵ ਪੱਧਰ 'ਤੇ ਇੱਕ ਸਥਾਪਤ ਬ੍ਰਾਂਡ ਹੈ। ਇਹ ਲਾਂਚ ਦੁਨੀਆ ਭਰ ਦੇ ਭਾਰਤੀ ਪ੍ਰਵਾਸੀਆਂ ਨੂੰ ਅਸਲ ਸਮੇਂ ਵਿੱਚ ਘਰ ਪੈਸੇ ਭੇਜਣ ਲਈ ਬੇਮਿਸਾਲ ਸਹੂਲਤ ਅਤੇ ਲਚਕਤਾ ਪ੍ਰਦਾਨ ਕਰੇਗਾ ।"

ਇਹ ਗਠਜੋੜ ਰਿਆ ਦੀ ਡਿਜੀਟਲ ਵਿਸਤਾਰ ਰਣਨੀਤੀ 'ਤੇ ਅਧਾਰਤ ਹੈ, ਕਿਉਂਕਿ ਇਹ ਆਪਣੀਆਂ ਸੇਵਾਵਾਂ ਦਾ ਵਿਸਤਾਰ ਵਿਸ਼ਵਵਿਆਪੀ ਤੌਰ' ਤੇ ਮੋਬਾਈਲ ਵਾਲਿਟਸ ਤੱਕ ਕਰ ਰਹੀ ਹੈ ,ਇਸਦੇ ਨਾਲ ਨਾ ਸਿਰਫ ਧਨ ਬਲਕਿ ਉਭਰ ਰਹੇ ਬਾਜ਼ਾਰਾਂ ਵਿੱਚ ਗਾਹਕਾਂ ਦੀ ਪਹੁੰਚ ਵੀ ਵੱਧ ਰਹੀ ਹੈ। ਮੋਬਾਈਲ ਵਾਲਿਟ ਉਦਯੋਗ ਪ੍ਰਤੀ ਦਿਨ ਲਗਭਗ 2 ਬਿਲੀਅਨ ਅਮਰੀਕੀ ਡਾਲਰ ਦੀ ਰਕਮ ਪ੍ਰੋਸੈਸ ਕਰਦਾ ਹੈ। ਮਾਹਰਾਂ ਦਾ ਅਨੁਮਾਨ ਹੈ ਕਿ 2023 ਤੱਕ ਇਹ ਰਕਮ ਵੱਧ ਕੇ 1 ਟ੍ਰਿਲੀਅਨ ਅਮਰੀਕੀ ਡਾਲਰ ਤੱਕ ਹੋ ਜਾਏਗੀ । ਮੋਬਾਈਲ ਵਾਲਿਟ 96% ਦੇਸ਼ਾਂ ਵਿੱਚ ਵਿਆਪਕ ਤੌਰ 'ਤੇ ਉਪਲਬਧ ਹਨ ਜਿੱਥੇ ਇੱਕ ਤਿਹਾਈ ਤੋਂ ਵੀ ਘੱਟ ਆਬਾਦੀ ਦੇ ਕੋਲ ਬੈਂਕ ਖਾਤੇ ਹਨ । ਵਿੱਤੀ ਸਮਾਵੇਸ਼ਨ ਲਈ ਇੱਕ ਬੇਮਿਸਾਲ ਮੌਕਾ ਹੈ । ਰਿਆ ਦੇ ਵਿਆਪਕ ਨੈਟਵਰਕ ਵਿੱਚ ਮੋਬਾਈਲ ਵਾਲਿਟ ਦਾ ਜੁੜਨਾ ਨਾ ਸਿਰਫ ਗਾਹਕਾਂ ਲਈ ਸਰਵਉੱਚ ਚੈਨਲ ਦਾ ਤਜ਼ੁਰਬਾ ਪ੍ਰਦਾਨ ਕਰੇਗਾ, ਬਲਕਿ ਵਧੇਰੇ ਸਹੂਲਤ ਅਤੇ ਵਾਧੂ ਮੁੱਲ ਵੀ ਪ੍ਰਦਾਨ ਕਰੇਗਾ ।