Home >> ਓਮੈਕਸ >> ਓਮੈਕਸ ਰਾਇਲ ਰੈਜ਼ੀਡੈਂਸੀ >> ਧਾਰਮਿਕ >> ਪੰਜਾਬ >> ਮਾਤਾ ਦੀ ਚੌਕੀ >> ਲੁਧਿਆਣਾ >> ਓਮੈਕਸ ਰਾਇਲ ਰੈਜ਼ੀਡੈਂਸੀ ਵਿੱਚ ਹੋਇਆ ਮਾਤਾ ਦੀ ਚੌਕੀ ਦਾ ਪ੍ਰਬੰਧ

ਓਮੈਕਸ ਰਾਇਲ ਰੈਜ਼ੀਡੈਂਸੀ ਵਿੱਚ ਹੋਇਆ ਮਾਤਾ ਦੀ ਚੌਕੀ ਦਾ ਪ੍ਰਬੰਧ

ਓਮੈਕਸ ਰਾਇਲ ਰੈਜ਼ੀਡੈਂਸੀ ਵਿੱਚ ਹੋਇਆ ਮਾਤਾ ਦੀ ਚੌਕੀ ਦਾ ਪ੍ਰਬੰਧ

ਲੁਧਿਆਣਾ, 06 ਮਾਰਚ 2022 (ਨਿਊਜ਼ ਟੀਮ)
: ਓਮੈਕਸ ਰਾਇਲ ਰੈਜ਼ੀਡੈਂਸੀ ਲੁਧਿਆਣਾ ਵਿੱਚ ਸ਼ਨੀਵਾਰ ਨੂੰ ਮਾਤਾ ਦੀ ਚੌਕੀ ਦਾ ਪ੍ਰਬੰਧ ਕੀਤਾ ਗਿਆ। ਇਹ ਸਲਾਨਾ ਪ੍ਰਬੰਧ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ ਵੀ ਓਮੈਕਸ ਰਾਇਲ ਰੈਜ਼ੀਡੈਂਸੀ ਦੇ ਨਿਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਮਿਲਕੇ ਪੂਰੀ ਸ਼ਰੱਧਾਭਾਵ ਨਾਲ ਪ੍ਰੋਗਰਾਮ ਦਾ ਪ੍ਰਬੰਧ ਕੀਤਾ।

ਵਿਧੀਪੂਰਵਕ ਪੂਜਾ ਦੇ ਨਾਲ ਪਰੋਗਰਾਮ ਸ਼ੁਰੂ ਹੋਇਆ ਅਤੇ ਟੀ - ਸੀਰੀਜ਼ ਦੇ ਪ੍ਰਸਿੱਧ ਗਾਇਕ ਸ਼ਿਵ ਭਾਰਦਵਾਜ ਨੇ ਆਪਣੇ ਗੀਤ ਅਤੇ ਭਜਨ ਨਾਲ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ। ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਸ਼ਰਧਾਲੂ ਲੋਕ ਸ਼ਰਧਾ ਅਤੇ ਭਗਤੀ ਵਿੱਚ ਲੀਨ ਹੋ ਕੇ ਭਜਨ ਅਤੇ ਗੀਤਾਂ ’ਤੇ ਉੱਤੇ ਝੂਮਦੇ ਵਿਖੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਸੁਰੱਖਿਆ ਅਤੇ ਦੇਸ਼ ਵਾਸੀਆਂ ਦੀ ਬਿਹਤਰ ਸਿਹਤ ਲਈ ਵੀ ਅਰਦਾਸ ਕੀਤੀ। ਇਸ ਮੌਕੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸੰਗਤਾਂ ਨੇ ਮਾਤਾ ਦਾ ਪ੍ਰਸ਼ਾਦ ਕਬੂਲ ਕੀਤਾ।