Home >> ਏਮਜੀ ਮੋਟਰ >> ਜੇਡਏਸ ਈਵੀ >> ਪੰਜਾਬ >> ਲੁਧਿਆਣਾ >> ਵਪਾਰ >> ਏਮਜੀ ਮੋਟਰ ਇੰਡਿਆ ਭਾਰਤ ਵਿੱਚ ਇਲੈਕਟ੍ਰਿਕ ਗਤੀਸ਼ੀਲਤਾ ਲਈ ਆਪਣੀ ਵਚਨਬੱਧਤਾ ਨੂੰ ਮਜ਼ਬੂਤ ​​ਕੀਤਾ; ਨਵੀਂ ਜੇਡਏਸ ਈਵੀ ਲਾਂਚ ਕੀਤੀ

ਏਮਜੀ ਮੋਟਰ ਇੰਡਿਆ ਭਾਰਤ ਵਿੱਚ ਇਲੈਕਟ੍ਰਿਕ ਗਤੀਸ਼ੀਲਤਾ ਲਈ ਆਪਣੀ ਵਚਨਬੱਧਤਾ ਨੂੰ ਮਜ਼ਬੂਤ ​​ਕੀਤਾ; ਨਵੀਂ ਜੇਡਏਸ ਈਵੀ ਲਾਂਚ ਕੀਤੀ

ਏਮਜੀ ਮੋਟਰ ਜੇਡਏਸ ਈਵੀ

ਲੁਧਿਆਣਾ, 07 ਮਾਰਚ, 2022 (ਨਿਊਜ਼ ਟੀਮ):
ਏਮਜੀ ਮੋਟਰ ਇੰਡਿਆ ਨੇ ਅੱਜ ਭਾਰਤ ਵਿਚ ਸੰਸਾਰਿਕ ਪੱਧਰ ਉੱਤੇ ਸਫਲ ਜੇਡਏਸ ਈਵੀ ਲਾਂਚ ਕਰਣ ਦੀ ਘੋਸ਼ਣਾ ਕੀਤੀ। ਪੂਰੀ ਤਰ੍ਹਾਂ ਨਵੀਂ ਜੇਡਏਸ ਈਵੀ ਆਪਣੇ ਵਰਗ ਵਿੱਚ ਸਭਤੋਂ ਵੱਡੀ 50.3 ਕੇਡਬਲਿਊਏਚ ਬੈਟਰੀ ਦੇ ਨਾਲ ਆਉਂਦੀ ਹੈ। ਉੱਨਤ ਟੇਕਨਾਲਾਜੀ ਵਾਲੀ ਇਹ ਬੈਟਰੀ ਇੱਕ ਵਾਰ ਚਾਰਜ ਕਰਣ ਉੱਤੇ 461 ਕਿਮੀ ਦੀ ਪ੍ਰਮਾਣਿਤ ਰੇਂਜ ਪੇਸ਼ ਕਰਦੀ ਹੈ।

ਪੂਰੀ ਤਰ੍ਹਾਂ - ਨਵੀਂ ਜੇਏਸ ਈਵੀ 2 ਵੇਰੀਐਂਟਸ (ਐਕਸਾਈਟ ਅਤੇ ਐਕਸਕਲੂਸਿਵ) ਵਿੱਚ ਉਪਲੱਬਧ ਹੋਵੇਗੀ। ਇਨ੍ਹਾਂ ਦੀਆਂ ਕੀਮਤਾਂ ਕ੍ਰਮਵਾਰ ਰੁਪਏ 21,99,800 ਅਤੇ ਰੁਪਏ 25,88,000 ਰੱਖੀਆਂ ਗਈਆਂ ਹਨ। ਏਕਸਕਲੂਸਿਵ ਵੈਰਿਅੰਟ ਦੀ ਬੁਕਿੰਗ ਹੁਣੇ ਸ਼ੁਰੂ ਹੋ ਰਹੀ ਹੈ ਜਦੋਂ ਕਿ ਏਕਸਾਇਟ ਵੈਰਿਅੰਟ ਦੀ ਬੁਕਿੰਗ ਜੁਲਾਈ 2022 ਤੋਂ ਸ਼ੁਰੂ ਹੋਵੇਗੀ। ਪੂਰੀ ਤਰ੍ਹਾਂ ਨਵੀਂ ਜੇਡਏਸ ਈਵੀ ਨੂੰ ਆਕਰਸ਼ਕ ਬਾਹਰੀ ਡਿਜ਼ਾਈਨ ਤੱਤਾਂ ਨਾਲ ਮੁੜ ਸਟਾਈਲ ਕੀਤਾ ਗਿਆ ਹੈ।

ਨਵੀਂ ਜੇਡਏਸ ਈਵੀ ਲਾਂਚ ਕੀਤੇ ਜਾਣ ਦੇ ਮੌਕੇ ਉੱਤੇ ਆਪਣੇ ਵਿਚਾਰ ਰੱਖਦੇ ਹੋਏ ਏਮਜੀ ਮੋਟਰ ਇੰਡਿਆ ਦੇ ਬੁਲਾਰੇ ਨੇ ਕਿਹਾ, "ਜੇਡਏਸ ਈਵੀ ਦੀ ਮੰਗ ਇਸਦੇ ਲਾਂਚ ਦੇ ਸਮੇਂ ਤੋਂ ਹੀ ਉਤਸਾਹਜਨਕ ਰਹੀ ਹੈ ਅਤੇ ਹੁਣ ਪੂਰੀ ਤਰ੍ਹਾਂ ਨਵੀਂ ਜੇਡਏਸਏਸ ਈਵੀ ਗਾਹਕਾਂ ਦੇ ਨਾਲ ਬ੍ਰਾਂਡ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਣਗੇ। ਜੇਡਏਸ ਈਵੀ ਨੂੰ ਯੂਕੇ, ਯੂਰਪ ਅਤੇ ਆਸਟ੍ਰੇਲੀਆ ਸਮੇਤ ਪ੍ਰਮੁੱਖ ਬਾਜ਼ਾਰਾਂ ਵਿੱਚ ਗਲੋਬਲ ਸਫਲਤਾ ਮਿਲੀ ਹੈ। ਭਾਰਤ ਵਿੱਚ ਇਲੈਕਟ੍ਰਿਕ ਗਤੀਸ਼ੀਲਤਾ ਦੇ ਭਵਿੱਖ ਲਈ ਵਚਨਬੱਧ, ਅਸੀਂ ਇੱਕ ਮਜ਼ਬੂਤ ਅਤੇ ਟਿਕਾਊ ਈਵੀ ਈਕੋਸਿਸਟਮ ਬਣਾ ਕੇ ਇੱਕ ਉੱਤਮ ਮਾਲਕੀ ਅਨੁਭਵ ਨੂੰ ਯਕੀਨੀ ਬਣਾਉਂਦੇ ਹਾਂ। ਬਿਲਕੁੱਲ ਨਵੀਂ ਜੇਡਏਸ ਈਵੀ ਦੇ ਨਾਲ, ਸਾਨੂੰ ਮਾਨਸਿਕਤਾ ਨੂੰ ਬਦਲਣ ਅਤੇ ਭਾਰਤ ਵਿੱਚ ਈਵੀ ਨੂੰ ਅਪਣਾਉਣ ਵਿੱਚ ਤੇਜ਼ੀ ਲਿਆਉਣ ਦਾ ਭਰੋਸਾ ਹੈ।"