Home >> ਈਏਕਸਪੀ ਇੰਡਿਆ >> ਹੋਮ ਬਾਇਰਸ >> ਜਲੰਧਰ >> ਪੰਜਾਬ >> ਰੋਡ ਸ਼ੋ >> ਵਪਾਰ >> ਈਏਕਸਪੀ ਇੰਡਿਆ ਦੇ ਰੋਡ ਸ਼ੋ ਨੇ ਜਲੰਧਰ ਵਿੱਚ ਹੋਮ ਬਾਇਰਸ ਨੂੰ ਕੀਤਾ ਆਕਰਸ਼ਤ

ਈਏਕਸਪੀ ਇੰਡਿਆ ਦੇ ਰੋਡ ਸ਼ੋ ਨੇ ਜਲੰਧਰ ਵਿੱਚ ਹੋਮ ਬਾਇਰਸ ਨੂੰ ਕੀਤਾ ਆਕਰਸ਼ਤ

ਈਏਕਸਪੀ ਇੰਡਿਆ

ਜਲੰਧਰ, 04 ਅਪ੍ਰੈਲ 2022 (ਨਿਊਜ਼ ਟੀਮ):
ਆਪਣੇ ਯਤਨਾਂ ਨੂੰ ਵਧਾਉਣ ਅਤੇ ਘਰ ਖਰੀਦਦਾਰਾਂ ਨੂੰ ਸ਼ਾਮਲ ਕਰਨ ਲਈ, ਈਏਕਸਪੀ ਵਰਲਡ ਹੋਲਡਿੰਗਸ ਇੰਕ ਦੀ ਸਹਾਇਕ ਕੰਪਨੀ ਅਤੇ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਫੁੱਲ-ਸਰਵਿਸ ਕਲਾਉਡ-ਅਧਾਰਿਤ ਰੀਅਲ ਅਸਟੇਟ ਬ੍ਰੋਕਰੇਜ ਫਰਮਾਂ ਵਿੱਚੋਂ ਇੱਕ, ਈਏਕਸਪੀ ਇੰਡਿਆ ਨੇ ਜਲੰਧਰ, ਪੰਜਾਬ ਵਿੱਚ ਇੱਕ ਰੋਡ ਸ਼ੋਅ ਦਾ ਆਯੋਜਨ ਕੀਤਾ। ਈਏਕਸਪੀ ਦੀਆਂ ਰੀਅਲ ਅਸਟੇਟ ਪੇਸ਼ਕਸ਼ਾਂ ਨੂੰ ਉਜਾਗਰ ਕਰਨ ਤੋਂ ਇਲਾਵਾ, ਰੋਡ ਸ਼ੋਅ ਦਾ ਉਦੇਸ਼ ਸ਼ਹਿਰ ਵਿੱਚ ਸੰਭਾਵੀ ਘਰ ਖਰੀਦਦਾਰਾਂ ਨੂੰ ਮਿਲਣਾ ਅਤੇ ਉਹਨਾਂ ਨਾਲ ਗੱਲਬਾਤ ਕਰਨਾ ਅਤੇ ਕੰਪਨੀ ਦੀ ਮਹਾਨ ਅਤੇ ਵਿਸ਼ਵ ਪੱਧਰੀ ਸਫਲਤਾ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ਦੌਰਾਨ ਏਜੰਟ ਦੇ ਸਵਾਲਾਂ ਨੂੰ ਹੱਲ ਕਰਨ ਅਤੇ ਸਰੋਤਿਆਂ ਨਾਲ ਸਿੱਧੇ ਤੌਰ 'ਤੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਇੱਕ ਚਰਚਾ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ। ਇਹ ਸਮਾਗਮ ਪ੍ਰਿਥਵੀ ਨਗਰ, ਜੀ.ਟੀ.ਬੀ.ਪਲੈਨੇਟ, ਜਲੰਧਰ ਵਿੱਚ ਹੋਇਆ ਅਤੇ ਇਸ ਵਿੱਚ ਪੰਜਾਹ ਤੋਂ ਵੱਧ ਪ੍ਰਤੀਭਾਗੀਆਂ ਨੇ ਭਾਗ ਲਿਆ।

ਰੋਡ ਸ਼ੋਅ ਨੇ ਨਾ ਸਿਰਫ ਸੰਭਾਵੀ ਘਰ ਖਰੀਦਦਾਰਾਂ ਦਾ ਧਿਆਨ ਖਿੱਚਿਆ, ਸਗੋਂ ਰੀਅਲ ਅਸਟੇਟ ਏਜੰਟਾਂ ਦਾ ਵੀ ਧਿਆਨ ਖਿੱਚਿਆ ਜੋ ਈਏਕਸਪੀ ਇੰਡੀਆ ਨਾਲ ਸਾਂਝੇਦਾਰੀ ਕਰਨ ਵਿੱਚ ਦਿਲਚਸਪੀ ਰੱਖਦੇ ਹਨ।

ਈਵੈਂਟ ਬਾਰੇ ਬੋਲਦਿਆਂ ਈਏਕਸਪੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਸ਼ਸ਼ਾਂਕ ਵਸ਼ਿਸ਼ਠ ਨੇ ਕਿਹਾ ਕਿ, "ਜਲੰਧਰ ਵਿੱਚ ਈਏਕਸਪੀ ਇੰਡੀਆ ਰੋਡ ਸ਼ੋਅ 2022 ਇੱਕ ਵੱਡੀ ਕਾਮਯਾਬੀ ਰਿਹਾ ਹੈ। ਜਲੰਧਰ ਦੀ ਪ੍ਰਾਪਰਟੀ ਮਾਰਕੀਟ ਨਿਵੇਸ਼ ਲਈ ਬੇਹੱਦ ਲਾਹੇਵੰਦ ਹੈ ਅਤੇ ਘਰ ਖਰੀਦਦਾਰ ਸ਼ਹਿਰ ਵਿੱਚ ਘਰ ਖਰੀਦਣ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ।"

ਉਨ੍ਹਾਂਨੇ ਅੱਗੇ ਕਿਹਾ, “ਰੋਡਸ਼ੋ ਨੇ ਸਾਡੇ ਏਜੰਟਾਂ ਨੂੰ ਸੰਭਾਵੀ ਘਰ ਖਰੀਦਦਾਰਾਂ ਨਾਲ ਗੱਲਬਾਤ ਕਰਨ ਅਤੇ ਈਏਕਸਪੀ ਦਾ ਏਜੰਟ-ਕੇਂਦ੍ਰਿਤ ਵਪਾਰਕ ਮਾਡਲ ਕਿਵੇਂ ਕੰਮ ਕਰਦਾ ਹੈ, ਬਾਰੇ ਦੱਸਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ। ਸਾਨੂੰ ਜਲੰਧਰ ਵਿੱਚ ਸਾਡੇ ਏਜੰਟਾਂ ਦੇ ਨੈੱਟਵਰਕ 'ਤੇ ਬਹੁਤ ਮਾਣ ਹੈ ਅਤੇ ਉਮੀਦ ਹੈ ਕਿ ਇਸ ਤਰਾਂ ਦਾ ਆਯੋਜਨ ਤੇਜ਼ੀ ਫੜੇਗਾ ਅਤੇ ਹੋਰ ਲੋਕ ਸਾਡੇ ਨਾਲ ਜੁੜਨਗੇ।"