ਲੁਧਿਆਣਾ, 15 ਅਪ੍ਰੈਲ 2022 (ਨਿਊਜ਼ ਟੀਮ): ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਕੋਰੋਨਾ ਮਹਾਂਮਾਰੀ ਵਿੱਚ ਸਿਹਤ ਦੀ ਮਹੱਤਤਾ ਦਾ ਪਤਾ ਲੱਗ ਗਿਆ ਹੈ ਅਤੇ ਹੁਣ ਲੋਕ ਪਹਿਲਾਂ ਨਾਲੋਂ ਜ਼ਿਆਦਾ ਸਿਹਤ ਪ੍ਰਤੀ ਜਾਗਰੂਕ ਹੋ ਗਏ ਹਨ। ਇਸ ਜਾਗਰੂਕਤਾ ਦੇ ਹਿੱਸੇ ਵਜੋਂ ਓਮੈਕਸ ਨੇ ਓਮੈਕਸ ਰਾਇਲ ਰੈਜ਼ੀਡੈਂਸੀ, ਪੱਖੋਵਾਲ ਰੋਡ ਵਿਖੇ ਵਸਨੀਕਾਂ ਲਈ ਦਿਲ ਦਾ ਮੁਫ਼ਤ ਜਾਂਚ ਕੈਂਪ ਲਗਾਇਆ।
ਓਮੈਕਸ ਨੇ ਦੀਪਕ ਹਾਰਟ ਇੰਸਟੀਚਿਊਟ (ਡੀਏਚਆਈ) ਦੇ ਸਹਿਯੋਗ ਨਾਲ ਇਹ ਹਾਰਟ ਚੈਕਅੱਪ ਕੈਂਪ ਅਤੇ ਮੁਫ਼ਤ ਜਾਂਚ ਦਾ ਆਯੋਜਨ ਕੀਤਾ। ਡਾ. ਉੱਜਵਲ ਚੰਦਰ ਮਹਿਰੋਤਰਾ, ਸੀਨੀਅਰ ਕਾਰਡੀਓਲੋਜਿਸਟ, ਦੀਪਕ ਹਾਰਟ ਇੰਸਟੀਚਿਊਟ (ਏਮਬੀਬੀਏਸ, ਏਮਡੀ, ਡੀਏਨਬੀ) ਪੂਰਵ ਨਰਾਇਣ ਹਸਪਤਾਲ, ਬੰਗਲੌਰ ਦੇ ਇਲੈਕਟ੍ਰੋਫਿਜ਼ੀਓਲੋਜਿਸਟਸ ਵਲੋਂ ਦਿਲ ਦਾ ਚੈਕਅੱਪ ਕੀਤਾ ਗਿਆ। ਕੈਂਪ ਵਿੱਚ ਹਾਜ਼ਰ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੰਦੇ ਹੋਏ ਆਪਣੀ ਜੀਵਨ ਸ਼ੈਲੀ ਵਿੱਚ ਰੁਟੀਨ ਹੈਲਥ ਚੈਕਅੱਪ ਅਪਨਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਕੈਂਪ ਵਿੱਚ ਕਲੀਨਿਕਲ ਚੈਕਅੱਪ, ਬੀਪੀ ਮੋਨੀਟਰਿੰਗ, ਬਲੱਡ ਸ਼ੂਗਰ ਚੈਕ ਅਤੇ ਈਸੀਜੀ ਜਾਂਚ ਦਾ ਪ੍ਰਬੰਧ ਕੀਤਾ ਗਿਆ ਸੀ। ਓਮੈਕਸ ਰਾਇਲ ਰੈਜ਼ੀਡੈਂਸੀ ਦੇ ਲੋਕਾਂ ਨੇ ਇਸ ਕੈਂਪ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕੈਂਪ ਵਿੱਚ ਲਗਾਈਆਂ ਗਈਆਂ ਸਹੂਲਤਾਂ ਦਾ ਲਾਭ ਉਠਾਇਆ ਅਤੇ ਆਪਣੀ ਸਿਹਤ ਦੀ ਜਾਂਚ ਕਰਵਾਈ।