Home >> ਅੰਮ੍ਰਿਤਸਰ >> ਆਟੋ >> ਇਲੈਕਟ੍ਰਿਕ >> ਟ੍ਰੇਓ >> ਪੰਜਾਬ >> ਮਹਿੰਦਰਾ >> ਰਾਹੀ >> ਲੁਧਿਆਣਾ >> ਵਪਾਰ >> ਮਹਿੰਦਰਾ ਇਲੈਕਟ੍ਰਿਕ ਨੇ ਅੰਮ੍ਰਿਤਸਰ ਵਿੱਚ 'ਰਾਹੀ ਪ੍ਰੋਜੈਕਟ ਅਧੀਨ ਪਹਿਲਾ ਟ੍ਰੇਓ ਆਟੋ ਕੀਤਾ ਡਿਲੀਵਰ

ਮਹਿੰਦਰਾ ਇਲੈਕਟ੍ਰਿਕ ਨੇ ਅੰਮ੍ਰਿਤਸਰ ਵਿੱਚ 'ਰਾਹੀ ਪ੍ਰੋਜੈਕਟ ਅਧੀਨ ਪਹਿਲਾ ਟ੍ਰੇਓ ਆਟੋ ਕੀਤਾ ਡਿਲੀਵਰ

ਮਹਿੰਦਰਾ ਇਲੈਕਟ੍ਰਿਕ ਨੇ ਅੰਮ੍ਰਿਤਸਰ ਵਿੱਚ 'ਰਾਹੀ ਪ੍ਰੋਜੈਕਟ ਅਧੀਨ ਪਹਿਲਾ ਟ੍ਰੇਓ ਆਟੋ ਕੀਤਾ ਡਿਲੀਵਰ

ਲੁਧਿਆਣਾ, 25 ਅਪ੍ਰੈਲ, 2022 (ਨਿਊਜ਼ ਟੀਮ):
ਮਹਿੰਦਰਾ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ (ਐਮਈਐਮਐਲ ), ਜੋ ਮਹਿੰਦਰਾ ਸਮੂਹ ਦਾ ਹਿੱਸਾ ਹੈ ਅਤੇ ਰਾਹੀ (ਹੋਲਿਸਟਿਕ ਇੰਟਰਵੈਨਸ਼ਨ ਰਾਹੀਂ ਅੰਮ੍ਰਿਤਸਰ ਵਿੱਚ ਆਟੋ-ਰਿਕਸ਼ਾ ਪੁਨਰ-ਨਿਰਮਾਣ) ਪ੍ਰੋਜੈਕਟ ਦੇ ਤਹਿਤ ਸੂਚੀਬੱਧ ਓਈਐਮ ਵਿੱਚੋਂ ਇੱਕ ਹੈ, ਨੇ ਇੱਕ ਲਾਭਪਾਤਰੀ - ਨਰਿੰਦਰ ਸਿੰਘ ਚੌਧਰੀ, ਸਟੈਂਡ ਪ੍ਰਧਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਪਹਿਲਾ ਟ੍ਰੇਓ ਆਟੋ ਡਿਲੀਵਰ ਕੀਤਾ ਹੈ । ਰਾਹੀ ਪ੍ਰੋਜੈਕਟ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐਮਓਐਚਯੂਏ ) ਦੁਆਰਾ ਸਥਾਪਿਤ ਕੀਤਾ ਗਿਆ ਹੈ । ਕੁੰਵਰ ਵਿਜੇ ਪ੍ਰਤਾਪ ਸਿੰਘ, ਵਿਧਾਇਕ ਨੋਰਥ ਅੰਮ੍ਰਿਤਸਰ , ਸੰਦੀਪ ਰਿਸ਼ੀ, ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਦੇ ਸੀਈਓ ਅਤੇ ਕਮਿਸ਼ਨਰ, ਐਮਸੀਏ, ਅਤੇ ਇੰਦਰਪ੍ਰੀਤ ਸਿੰਘ ਆਨੰਦ, ਡੀਪੀ, ਮਹਿੰਦਰਾ ਵਰਲਡਵਾਈਡ ਆਟੋਜ਼ੋਨ ਨੇ ਲਾਭਪਾਤਰੀ ਨੂੰ ਈਵੀ ਟ੍ਰੇਓ ਸੌਂਪਿਆ ਹੈ । ਰਾਹੀ ਪ੍ਰੋਜੈਕਟ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ 'ਤੇ ਕੇਂਦ੍ਰਤ ਕਰਦਾ ਹੈ ਅਤੇ ਸਿਟੀ ਇਨਵੈਸਟਮੈਂਟਸ ਟੂ ਇਨੋਵੇਟ, ਇੰਟੀਗ੍ਰੇਟ ਅਤੇ ਸਸਟੇਨ (ਸੀਆਈਟੀਆਈਆਈਐਸ) ਦਾ ਇੱਕ ਹਿੱਸਾ ਹੈ। ਸੀਆਈਟੀਆਈਆਈਐਸ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਸਮੇਤ ਕੁੱਲ 12 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ ਜਿਥੇ ਮਹਿੰਦਰਾ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ ਅਗਲੇ ਕੁਝ ਮਹੀਨਿਆਂ ਵਿੱਚ 500 ਤੋਂ ਵੱਧ ਟ੍ਰੇਓ ਇਲੈਕਟ੍ਰਿਕ ਆਟੋ ਡਿਲੀਵਰ ਕਰੇਗਾ।

ਰਾਹੀ ਪ੍ਰੋਜੈਕਟ ਦੇ ਤਹਿਤ, ₹ 108 ਕਰੋੜ ਦੇ ਆਉਟਲੇਅ ਦੇ ਨਾਲ ਹਰੇਕ ਲਾਭਪਾਤਰੀ ਨੂੰ ₹ 75 000.00 ਦੀ ਸਬਸਿਡੀ ਦਿੱਤੀ ਜਾਂਦੀ ਹੈ । ਜੇਕਰ ਗਾਹਕ ਟ੍ਰੇਓ ਨੂੰ ਅਗਾਊਂ ਖਰੀਦਣ ਦਾ ਫੈਸਲਾ ਕਰਦਾ ਹੈ, ਤਾਂ ਪੂਰੀ ਸਬਸਿਡੀ ਉਹਨਾਂ ਦੇ ਖਾਤੇ ਵਿੱਚ ਜਮ੍ਹਾ ਕਰ ਦਿੱਤੀ ਜਾਵੇਗੀ ਜਦੋਂ ਕਿ ਜੇਕਰ ਉਹ ਲੋਨ ਲੈਂਦੇ ਹਨ, ਤਾਂ ₹ 15 000.00 ਕ੍ਰੈਡਿਟ ਕੀਤੇ ਜਾਣਗੇ ਅਤੇ ਬਕਾਇਆ ₹ 60 000.00 ਕਰਜ਼ੇ ਦੀ ਰਕਮ ਵਿੱਚ ਐਡਜਸਟ ਕੀਤਾ ਜਾਵੇਗਾ। ਲਾਭਪਾਤਰੀਆਂ ਨੂੰ 4 ਸਾਲਾਂ ਲਈ ₹ 2.5 ਲੱਖ ਦੀ ਅਧਿਕਤਮ ਲੋਨ ਰਾਸ਼ੀ ਦੇ ਨਾਲ ਇਸ ਯੋਜਨਾ ਦੇ ਤਹਿਤ ਆਕਰਸ਼ਕ ਵਿਆਜ ਦਰਾਂ 'ਤੇ ਕਰਜ਼ਾ ਦਿੱਤਾ ਜਾਵੇਗਾ। ਇਹ ਧਿਆਨ ਦੇਣ ਯੋਗ ਹੈ ਕਿ ਇਹ ਸਬਸਿਡੀ FAME-II ਛੋਟਾਂ ਤੋਂ ਉੱਪਰ ਹੈ।

ਮਹਿੰਦਰਾ ਟ੍ਰੇਓ ਇਲੈਕਟ੍ਰਿਕ ਆਟੋ ਡੀਜ਼ਲ 3-ਵ੍ਹੀਲਰ ਦੇ ਮੁਕਾਬਲੇ 5 ਸਾਲਾਂ ਦੇ ਸਮੇਂ ਵਿੱਚ ਬਾਲਣ ਦੀ ਲਾਗਤ ਵਿੱਚ ₹ 5 ਲੱਖ** ਤੋਂ ਵੱਧ ਦੀ ਅਵਿਸ਼ਵਾਸ਼ਯੋਗ ਬਚਤ ਕਰਦਾ ਹੈ ਅਤੇ ਸੀਐਨਜੀ 3-ਵ੍ਹੀਲਰ ਦੇ ਮੁਕਾਬਲੇ 5 ਸਾਲਾਂ ਦੇ ਸਮੇਂ ਵਿੱਚ ₹2 ਲੱਖ** ਤੋਂ ਵੱਧ ਦੀ ਸ਼ਾਨਦਾਰ ਬਚਤ ਦੀ ਪੇਸ਼ਕਸ਼ ਕਰਦਾ ਹੈ। ਟ੍ਰੇਓ ਵਿਚ ਇੱਕ ਸਵਦੇਸ਼ੀ ਪਾਵਰਟ੍ਰੇਨ ਅਤੇ ਰੱਖ-ਰਖਾਅ-ਮੁਕਤ ਲਿਥੀਅਮ-ਆਇਨ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ। ਪੂਰੇ ਚਾਰਜ ਹੋਣ 'ਤੇ ਇਹ ਲਗਭਗ 130 ਕਿਲੋਮੀਟਰ* ਦੀ ਡ੍ਰਾਈਵਿੰਗ ਰੇਂਜ ਦਾ ਦਾਅਵਾ ਕਰਦਾ ਹੈ। 16 V ਚਾਰਜਿੰਗ ਸਾਕੇਟ ਰਾਹੀਂ 3 ਘੰਟੇ 50 ਮਿੰਟਾਂ ਵਿੱਚ ਟ੍ਰੇਓ ਨੂੰ ਆਸਾਨੀ ਨਾਲ ਚਾਰਜ ਕੀਤਾ ਜਾਂਦਾ ਹੈ। ਟ੍ਰੀਓ ਇਲੈਕਟ੍ਰਿਕ ਆਟੋ ਸੈਗਮੈਂਟ ਵਿੱਚ ਵਧੇਰੇ ਸਪੇਸ ਅਤੇ ਵਧੀਆ ਇੰਟੀਰੀਅਰਸ ਦੇ ਨਾਲ ਯਾਤਰੀਆਂ ਲਈ ਆਰਾਮਦਾਇਕ ਅਤੇ ਸੁਵਿਧਾਜਨਕ ਹੈ । ਇਸਦੀ ਕਲਚ-ਲੈੱਸ ,ਸ਼ੋਰ-ਸ਼ਰਾਬੇ ਤੋਂ ਬਿਨਾ ਵਾਈਬ੍ਰੇਸ਼ਨ ਮੁਕਤ ਡਰਾਈਵ ਨਾਲ ਡਰਾਈਵਿੰਗ ਤਾਂ ਆਸਾਨ ਹੁੰਦੀ ਹੀ ਹੈ ਨਾਲ ਹੀ ਥਕਾਵਟ ਵੀ ਨਹੀਂ ਹੁੰਦੀ ।

ਮਹਿੰਦਰਾ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ (ਐਮਈਐਮਐਲ ) ਦੇ ਸੀਈਓ ਸੁਮਨ ਮਿਸ਼ਰਾ ਨੇ ਕਿਹਾ, “ਰਾਹੀ ਪ੍ਰੋਜੈਕਟ ਵਿੱਚ ਹਿੱਸਾ ਲੈਣਾ ਅਤੇ ਇਸ ਸਕੀਮ ਦੇ ਤਹਿਤ ਲਾਭਪਾਤਰੀਆਂ ਨੂੰ ਸਾਡੇ ਤਕਨੀਕੀ ਤੌਰ 'ਤੇ ਉੱਨਤ ਇਲੈਕਟ੍ਰਿਕ 3-ਵ੍ਹੀਲਰ ਪ੍ਰਦਾਨ ਕਰਨਾ ਬਹੁਤ ਹੀ ਸਨਮਾਨ ਵਾਲੀ ਗੱਲ ਹੈ। 3-ਵ੍ਹੀਲਰ ਆਖਰੀ ਕੋਹ ਤੱਕ ਮੋਬਿਲਿਟੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਟ੍ਰੇਓ ਫਲੀਟ ਆਈਸੀਈ ਉੱਤੇ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਪ੍ਰੋਉਤਸਾਹਿਤ ਕਰੇਗਾ - ਜਿਸ ਨਾਲ ਪ੍ਰਦੂਸ਼ਣ ਵੀ ਘਟੇਗਾ। ਮਹੱਤਵਪੂਰਨ ਤੌਰ 'ਤੇ ਜਿਆਦਾ ਕਮਾਈ ਅਤੇ ਬਿਹਤਰ ਜੀਵਨ ਸ਼ੈਲੀ ਦੇ ਨਾਲ, ਸਾਡੇ ਡਰਾਈਵਰ ਭਾਈਚਾਰੇ ਦੇ ਲੋਕ ਵੀ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣਗੇ।"

ਰਾਹੀ ਸਕੀਮ 2019 ਵਿੱਚ ਲਾਂਚ ਕੀਤੀ ਗਈ ਸੀ ਅਤੇ ਇਸਦੇ ਛੇ- ਇੰਟਰਲਿੰਕਡ ਭਾਗ ਹਨ - ਮਲਟੀਪਲ ਇਲੈਕਟ੍ਰਿਕ ਆਟੋ ਚਾਰਜਿੰਗ ਸਟੇਸ਼ਨ, 3-ਵ੍ਹੀਲਰ ਸੈਕਟਰ ਦੀ ਮਜ਼ਬੂਤੀ, ਰੋਜ਼ੀ-ਰੋਟੀ ਦੇ ਮੌਕੇ ਪ੍ਰਦਾਨ ਕਰਨਾ , ਪੈਦਲ ਯਾਤਰੀਆਂ ਦੀ ਸੁਰੱਖਿਆ, ਪਹਿਲੇ ਤੋਂ ਲੈ ਕੇ ਆਖਰੀ ਕੋਹ ਤੱਕ ਕਨੈਕਟੀਵਿਟੀ, ਅਤੇ ਹਵਾ ਦੀ ਬਿਹਤਰ ਗੁਣਵੱਤਾ । ਐਮਈਐਮਐਲ , ਟ੍ਰੇਓ ਇਲੈਕਟ੍ਰਿਕ ਆਟੋ ਦੀ ਆਪਣੀ ਰੇਂਜ ਰਾਹੀਂ, ਰਾਹੀ ਸਕੀਮ ਦੇ ਸਾਰੇ ਭਾਗਾਂ ਨੂੰ ਸੰਬੋਧਨ ਕਰੇਗਾ। ਪ੍ਰੋਜੈਕਟ ਦਾ ਟੀਚਾ 12,000 ਤੋਂ ਵੱਧ ਪੁਰਾਣੇ ਡੀਜ਼ਲ 3-ਵ੍ਹੀਲਰਸ ਨੂੰ ਬਦਲਣਾ ਹੈ। ਸਾਰੇ ਲਾਭਪਾਤਰੀਆਂ ਦੀ ਚੋਣ ਅਤੇ ਪੜਤਾਲ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਟੀਮ ਦੁਆਰਾ ਕੀਤੀ ਜਾਵੇਗੀ ।ਇਸ ਤੋਂ ਇਲਾਵਾ,ਮਹਿਲਾ ਲਾਭਪਾਤਰੀ ਫੈਮਿਲੀ ਐਨਐਸਡੀਸੀ ਤੋਂ ਸਕਿੱਲ ਡਿਵੈਲਪਮੈਂਟ ਕੋਰਸਾਂ ਦਾ ਲਾਭ ਲੈ ਸਕੇਗੀ ।