ਵੀ ਬਿਜ਼ਨੇਸ ਨੇ 'ਰੇਡੀ ਟੂ ਨੈਕਸਟ' ਕੀਤਾ ਲਾਂਚ

ਵੀ ਬਿਜ਼ਨੇਸ ਨੇ 'ਰੇਡੀ ਟੂ ਨੈਕਸਟ' ਕੀਤਾ ਲਾਂਚ
ਲੁਧਿਆਣਾ, 29 ਜੂਨ 2022 ( ਨਿਊਜ਼ ਟੀਮ )
: ਮਹਾਂਮਾਰੀ ਦੇ ਚਲਦੇ ਕਾਰੋਬਾਰਾਂ ਤੇ ਪਏ ਪ੍ਰਭਾਵ, ਬਹੁਤ ਜ਼ਿਆਦਾ ਤਰਲਤਾ ਦੀ ਕਮੀ ਅਤੇ ਕਈ ਤਬਦੀਲੀਆਂ ਨੇ ਐਮਐਸਐਮਈ ਨੂੰ ਸੰਵੇਦਨਸ਼ੀਲ ਬਣਾ ਦਿੱਤਾ ਹੈ । ਇਹਨਾਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਸ਼ਵ ਐਮਐਸਐਮਈ ਦਿਵਸ ਦੇ ਮੌਕੇ 'ਤੇ ਭਾਰਤ ਦੇ ਪ੍ਰਮੁੱਖ ਦੂਰਸੰਚਾਰ ਆਪਰੇਟਰ ਵੋਡਾਫੋਨ ਆਈਡੀਆ (ਵੀ) ਦੀ ਉੱਦਮ ਸ਼ਾਖਾ, ਵੀ ਬਿਜ਼ਨੇਸ ਨੇ ਅੱਜ ਇੱਕ ਵਿਸ਼ੇਸ਼ ਪ੍ਰੋਗਰਾਮ, ਰੈਡੀ ਫਾਰ ਨੈਕਸਟ ਲਾਂਚ ਕਰਨ ਦਾ ਐਲਾਨ ਕੀਤਾ ਹੈ। ਐਮਐਸਐਮਈ ਦੀ ਵਿਕਾਸ ਯਾਤਰਾ ਨੂੰ ਗਤੀ ਪ੍ਰਦਾਨ ਕਰਨ ਲਈ ਇਹ ਵਿਸ਼ੇਸ਼ ਪ੍ਰੋਗਰਾਮ ਤਿਆਰ ਕੀਤਾ ਹੈ ।

ਨਵੀਆਂ ਕਾਰੋਬਾਰੀ ਸੰਭਾਵਨਾਵਾਂ ਦੀ ਗੱਲ ਕਰੀਏ ਤਾਂ ਡਿਜੀਟਲ ਢੰਗਾਂ ਨੀ ਅਪਣਾਉਣਾ ਬੇਹੱਦ ਮਹੱਤਵਪੂਰਨ ਬਣ ਗਿਆ ਹੈ। ਇਸਦੇ ਨਾਲ ਹੀ, ਰਿਮੋਟ ਵਰਕਿੰਗ ਦੇ ਇਸ ਨਵੇਂ ਯੁੱਗ ਵਿੱਚ ਕਾਰੋਬਾਰ ਨੂੰ ਡਿਜੀਟਲ ਰੂਪ ਵਿੱਚ ਸੁਰੱਖਿਅਤ ਕਰਨਾ ਵੀ ਬਹੁਤ ਜਰੂਰੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਐਮਐਸਐਮਈ ਦੀ ਸਮੁੱਚੀ ਡਿਜੀਟਲ ਯਾਤਰਾ ਨੂੰ ਸਹਿਜ ਬਣਾਉਣ ਲਈ ਵੀ ਬਿਜ਼ਨੇਸ ਨੇ ਰੇਡੀ ਫਾਰ ਨੇਕਸਟ ਪ੍ਰੋਗਰਾਮ ਲਾਂਚ ਕੀਤਾ ਹੈ । ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਇਹ ਪ੍ਰੋਗਰਾਮ ਐਮਐਸਐਮਈ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰੇਗਾ, ਅਤੇ ਉਹਨਾਂ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਵਿਕਾਸ ਕਰਨ ਦੇ ਯੋਗ ਬਣਾਏਗਾ।

ਇਸ ਪਹਿਲ 'ਤੇ ਟਿੱਪਣੀ ਕਰਦੇ ਹੋਏ, ਅਰਵਿੰਦ ਨੇਵਾਤੀਆ, ਚੀਫ ਐਂਟਰਪ੍ਰਾਈਜ਼ ਬਿਜ਼ਨਸ ਅਫਸਰ, ਵੋਡਾਫੋਨ ਆਈਡੀਆ ਨੇ ਕਿਹਾ, “ਐਮਐਸਐਮਈ ਭਾਰਤ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਅਤੇ ਜੀਡੀਪੀ ਵਿੱਚ 30 ਫੀਸਦੀ ਦਾ ਯੋਗਦਾਨ ਪਾਉਂਦੇ ਹਨ। ਅਸੀਂ ਨਵੇਂ ਵਿਚਾਰਾਂ ਨੂੰ ਉਤਸ਼ਾਹਤ ਕਰਨ ਅਤੇ ਡਿਜੀਟਲ ਇੰਡੀਆ ਨੂੰ ਸਮਰੱਥ ਬਣਾਉਣ ਵਿੱਚ ਛੋਟੇ ਕਾਰੋਬਾਰਾਂ ਦੀ ਭੂਮਿਕਾ ਨੂੰ ਪਛਾਣਦੇ ਹਾਂ। ਗਤੀਸ਼ੀਲ ਇਨੋਵੇਸ਼ਨ ਦੇ ਲਈ ਖਾਸ ਹੱਲ, ਮਜ਼ਬੂਤ ​​ਤਕਨਾਲੋਜੀ ਸਹਾਇਤਾ ਅਤੇ ਭਰੋਸੇਯੋਗ ਭਾਈਵਾਲਾਂ ਦੀ ਲੋੜ ਹੁੰਦੀ ਹੈ, ਜੋ ਟਿਕਾਊ ਵਿਕਾਸ ਨੂੰ ਸੁਨਿਸ਼ਚਿਤ ਕਰ ਸਕਣ । ਰੇਡੀ ਫਾਰ ਨੇਕਸਟ ਪ੍ਰੋਗਰਾਮ ਐਮਐਸਐਮਈ ਨੂੰ ਲੰਬੇ ਸਮੇਂ ਦੇ ਹੱਲ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ, ਜਿਸ ਨਾਲ ਉਹਨਾਂ ਨੂੰ ਅੱਗੇ ਵਧਣ ਅਤੇ ਇੱਕ ਬਿਹਤਰ ਕੱਲ੍ਹ ਬਣਾਉਣ ਵਿੱਚ ਮਦਦ ਮਿਲੇਗੀ । ਇਸਦਾ ਉਦੇਸ਼ ਉਹਨਾਂ ਦੀ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਅਤੇ ਉਹਨਾਂ ਦੇ ਕਾਰੋਬਾਰ ਲਈ ਸਹੀ ਫੋਕਸ, ਦਿਸ਼ਾ ਅਤੇ ਹੱਲਾਂ ਦੀ ਪਛਾਣ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ ਹੈ, ਤਾਂ ਕਿ ਉਹ ਆਉਣ ਵਾਲੇ ਕੱਲ ਲਈ ਤਿਆਰ ਰਹਿ ਸਕਣ । ਅਸੀਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਇੱਕ ਗੇਮ ਚੇਂਜਰ ਹੋਵੇਗਾ ਜੋ 250,000 ਐਮਐਸਐਮਈ ਨੂੰ ਤੇਜ਼ੀ ਨਾਲ ਵਿਕਾਸ ਕਰਨ ਲਈ ਸ਼ਕਤੀ ਪ੍ਰਦਾਨ ਕਰੇਗਾ।"