Home >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਐਪ >> ਹੁਣ ਵੀ ਦੇ ਉਪਭੋਗਤਾ ਵੀ ਐਪ 'ਤੇ ਗੀਤਾਂ ਦੀ ਵਿਸ਼ਾਲ ਲਾਇਬ੍ਰੇਰੀ ਤੋਂ ਆਪਣੇ ਮਨਪਸੰਦ ਗੀਤ ਨੂੰ ਬਣਾ ਸਕਦੇ ਹਨ ਆਪਣੀ ਕਾਲਰ ਟਿਊਨ

ਹੁਣ ਵੀ ਦੇ ਉਪਭੋਗਤਾ ਵੀ ਐਪ 'ਤੇ ਗੀਤਾਂ ਦੀ ਵਿਸ਼ਾਲ ਲਾਇਬ੍ਰੇਰੀ ਤੋਂ ਆਪਣੇ ਮਨਪਸੰਦ ਗੀਤ ਨੂੰ ਬਣਾ ਸਕਦੇ ਹਨ ਆਪਣੀ ਕਾਲਰ ਟਿਊਨ

ਲੁਧਿਆਣਾ, 04 ਮਈ, 2022 (ਨਿਊਜ਼ ਟੀਮ): ਵੀ ਦੇ ਉਪਭੋਗਤਾ ਹੁਣ ਬੋਰਿੰਗ 'ਟਰਿੰਗ ਟ੍ਰਿੰਗ' ਤੋਂ ਛੁਟਕਾਰਾ ਪਾ ਸਕਦੇ ਹਨ, ਅਤੇ ਆਪਣੇ ਕਾਲਰਾਂ ਦਾ ਆਪਣੀ ਪਸੰਦ ਦੇ ਗਾਣਿਆਂ ਨਾਲ ਮਨ ਪਰਚਾ ਸਕਦੇ ਹਨ। ਪ੍ਰਮੁੱਖ ਦੂਰਸੰਚਾਰ ਬ੍ਰਾਂਡ, ਵੀ ਆਪਣੇ ਉਪਭੋਗਤਾਵਾਂ ਲਈ ਆਕਰਸ਼ਕ ਆਫਰ ਲੈ ਕੇ ਆਇਆ ਹੈ, ਜਿਸਦੇ ਤਹਿਤ ਵੀ ਦੇ ਉਪਭੋਗਤਾ ਨਵੀਨਤਮ ਟਰੈਕਸ ਦੀ ਸ਼ਾਨਦਾਰ ਕਲੈਕਸ਼ਨ ਚੋਂ ਆਪਣੇ ਪਸੰਦੀਦਾ ਗਾਣੇ ਨੂੰ ਆਪਣੀ ਕਾਲਰ ਟਿਊਨ ਵਜੋਂ ਸੈੱਟ ਕਰ ਸਕਦੇ ਹਨ, ਅਤੇ ਨਾਲ ਹੀ ਵੀ ਐਪ 'ਤੇ ਐਚਡੀ ਗੁਣਵੱਤਾ ਵਿੱਚ ਵਿਗਿਆਪਨ ਮੁਕਤ ਸਰਬੋਤਮ ਸੰਗੀਤ ਦਾ ਆਨੰਦ ਮਾਣ ਸਕਦੇ ਹਨ।

ਉਪਭੋਗਤਾ ਆਪਣੀ ਪਸੰਦ ਅਤੇ ਮੂਡ ਦੇ ਅਨੁਸਾਰ 20 ਤੋਂ ਵੱਧ ਭਾਸ਼ਾਵਾਂ ਅਤੇ 10 ਤੋਂ ਵੱਧ ਸ਼੍ਰੇਣੀਆਂ ਜਿਵੇਂ ਕਿ ਰੋਮਾਂਸ, ਭਗਤੀ, ਮੇਲੋਡੀ, ਕਾਮੇਡੀ, ਫੋਕ, ਕਲਾਸੀਕਲ, ਰੀਜਨਲ , ਪ੍ਰੇਰਨਾਦਾਇਕ ਆਦਿ ਵਿਚੋਂ ਕੋਈ ਵੀ ਪਸੰਦੀਦਾ ਗਾਣਾ ਚੁਣ ਕੇ ਆਪਣੀ ਕਾਲਰ ਟਿਊਨ ਸੈੱਟ ਕਰ ਸਕਦੇ ਹਨ।

ਵੀ ਦੇ ਉਪਭੋਗਤਾ ਵੀ ਐਪ ਦੇ ਮਿਊਜ਼ਿਕ ਸੈਕਸ਼ਨ 'ਤੇ ਜਾ ਕੇ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ , ਅਤੇ ਇਸ ਲਈ ਓਹਨਾ ਨੂੰ ਕੋਈ ਵਾਧੂ ਕੀਮਤ ਨਹੀਂ ਚੁਕਾਣੀ ਪਵੇਗੀ। ਨਵੇਂ ਯੂਜ਼ਰਸ ਇੱਕ ਵਿਸ਼ੇਸ਼ ਮਾਸਿਕ ਰੀਚਾਰਜ ਪਲਾਨ ਦੁਆਰਾ ਇਸ ਦਿਲਚਸਪ ਆਫਰ ਦਾ ਆਨੰਦ ਲੈ ਸਕਦੇ ਹਨ, ਜਿਸ ਵਿਚ ਸਿਰਫ 69 ਰੁਪਏ ਦੀ ਸਬਸਕ੍ਰਿਪਸ਼ਨ ਫੀਸ 'ਤੇ ਕਾਲਰ ਟਿਊਨਜ਼ ਦੀ ਪੂਰੀ ਕੈਟਾਲਾਗ ਬਿਲਕੁਲ ਮੁਫ਼ਤ ਹੈ। ਇਸ ਕਾਲਰ ਟਿਊਨ ਪੇਸ਼ਕਸ਼ ਦੇ ਨਾਲ ਵੀ ਦੇ ਉਪਭੋਗਤਾਵਾਂ ਸਿਰਫ 49 ਰੁਪਏ ਮਹੀਨਾ , 99 ਰੁਪਏ ਚ ਤਿਮਾਹੀ ਅਤੇ 249 ਰੁਪਏ ਦੇ ਸਾਲਾਨਾ ਪਲਾਨ ਨਾਲ ਅਨਲਿਮਿਟਡ ਗਾਣੇ ਡਾਊਨਲੋਡ ਕਰ ਸਕਦੇ ਹਨ।

ਇਸ ਤੋਂ ਇਲਾਵਾ, ਵੀ ਦੇ ਗਾਹਕ ਬਿਨਾਂ ਕਿਸੇ ਵਾਧੂ ਕੀਮਤ ਦੇ 6 ਮਹੀਨਿਆਂ ਦੀ ਪ੍ਰੀਮੀਅਮ ਸਬਸਕ੍ਰਿਪਸ਼ਨ ਪੇਸ਼ਕਸ਼ ਰਾਹੀਂ, ਵੀ ਦੀ ਵਿਸ਼ਾਲ ਲਾਇਬ੍ਰੇਰੀ ਵਿਚੋਂ 20 ਤੋਂ ਵੱਧ ਭਾਸ਼ਾਵਾਂ ਵਿੱਚ ਐਚਡੀ ਵੌਇਸ ਗੁਣਵੱਤਾ ਵਾਲੇ 22 ਮਿਲੀਅਨ ਤੋਂ ਵੱਧ ਗਾਣਿਆਂ ਦੇ ਨਾਲ ਐਡ ਫ੍ਰੀ ਮਿਊਜ਼ਿਕ ਦਾ ਅਨੰਦ ਮਾਣ ਸਕਦੇ ਹਨ ,ਅਤੇ ਅਨਲਿਮਿਟਡ ਡਾਊਨਲੋਡ ਕਰ ਸਕਦੇ ਹਨ।

ਵੀ ਐਪ 'ਤੇ ਕਾਲਰ ਟਿਊਨਜ਼ ਨੂੰ ਐਕਟੀਵੇਟ ਕਰਨ ਲਈ ਕਦਮ-ਦਰ-ਕਦਮ ਗਾਈਡ:

ਸਟੈਪ 1: ਆਪਣੇ ਮਨਪਸੰਦ ਗੀਤ ਨੂੰ ਕਾਲਰ ਟਿਊਨ ਦੇ ਤੌਰ 'ਤੇ ਸੈੱਟ ਕਰਨ ਲਈ 'ਸੇਟ ਐਜ਼ ਕਾਲਰ ਟਿਊਨ' ਵਿਕਲਪ 'ਤੇ ਕਲਿੱਕ ਕਰੋ
ਕਦਮ 2: ਆਪਣੀ ਵੈਧਤਾ ਅਤੇ ਰੈਂਟਲ ਚੁਣੋ
ਕਦਮ 3: ਆਪਣੀ ਚੋਣ ਦੀ ਪੁਸ਼ਟੀ ਕਰੋ
ਕਦਮ 4: ਸਰਵਿਸ ਦੀ ਪੁਸ਼ਟੀ