Home >> ਇਨਾਮ ਵੰਡ >> ਸਕੂਲ >> ਸਤਪਾਲ ਮਿੱਤਲ >> ਸਿੱਖਿਆ >> ਗ੍ਰੈਜੂਏਸ਼ਨ ਸਮਾਰੋਹ >> ਪੰਜਾਬ >> ਲੁਧਿਆਣਾ >> ਸਤਪਾਲ ਮਿੱਤਲ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਅਤੇ ਗ੍ਰੈਜੂਏਸ਼ਨ ਸਮਾਰੋਹ

ਸਤਪਾਲ ਮਿੱਤਲ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਅਤੇ ਗ੍ਰੈਜੂਏਸ਼ਨ ਸਮਾਰੋਹ

ਸਤਪਾਲ ਮਿੱਤਲ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਅਤੇ ਗ੍ਰੈਜੂਏਸ਼ਨ ਸਮਾਰੋਹ

ਲੁਧਿਆਣਾ, 29 ਜੁਲਾਈ, 2022 (ਨਿਊਜ਼ ਟੀਮ):
ਆਈ. ਸੀ. ਐਸ. ਸੀ ਅਤੇ ਆਈ. ਐਸ. ਸੀ ਕੌਂਸਲ ਪ੍ਰੀਖਿਆਵਾਂ ਦੇ ਸੈਸ਼ਨ 2021-22 ਦੇ ਅਕਾਦਮਿਕ ਪ੍ਰਾਪਤੀਆਂ ਲਈ ਪ੍ਰਸ਼ੰਸਾ ਕਰਨ ਲਈ, 29 ਜੁਲਾਈ, 2022 ਨੂੰ ਮਿੱਤਲ ਆਡੀਟੋਰੀਅਮ ਵਿੱਚ ਸਤਪਾਲ ਮਿੱਤਲ ਸਕੂਲ ਵਿਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ । ਇਸ ਮੌਕੇ ਤੇ ਸਤ ਪਾਲ ਮਿੱਤਲ ਸਕੂਲ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਇਸ ਸਮਾਰੋਹ ਦੇ ਆਰੰਭ ਵਿਚ ਮੁਖ ਮਹਿਮਾਨ ਜੀ ਅਤੇ ਆਏ ਮਹਿਮਾਨਾਂ ਵੱਲੋ ਸ਼ਮਾਂ ਰੌਸ਼ਨ ਕੀਤੀ ਗਈ।

ਸਕੂਲ ਦੇ ਵਾਈਸ ਚੇਅਰਮੈਨ ਬਿਪਿਨ ਗੁਪਤਾ ਨੇ ਆਏ ਮਹਿਮਾਨਾਂ ਦਾ ਸਵਾਗਤ ਆਪਣੇ ਸਵਾਗਤੀ ਭਾਸ਼ਣ ਨਾਲ ਕੀਤਾ। ਕੌਂਸਲ ਦੀਆਂ ਪ੍ਰੀਖਿਆਵਾਂ ਵਿਚ ਉਹਨਾਂ ਦੀ ਸ਼ਾਨਦਾਰ ਸਫਲਤਾ ਲਈ ਸਨਮਾਨਿਤ ਕੀਤੇ ਗਏ ਵਰਗ ਦਸਵੀਂ ਅਤੇ ਬਾਰ੍ਹਵੀਂ ਦੇ ਮੈਰਿਟ ਵਾਲੇ ਵਿਦਿਆਰਥੀਆਂ ਦੀ ਸ਼ਾਨ ਵਿਚ ਸੁੰਦਰ ਮਾਹੌਲ ਬਣ ਗਿਆ। ਵਿਦਿਆਰਥੀਆਂ ਦੇ ਅਣਥੱਕ ਯਤਨਾਂ ਨੂੰ ਸਵੀਕਾਰ ਕਰਦੇ ਹੋਏ, ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਇਨਾਮ ਪੇਸ਼ ਕੀਤੇ । ਉਹਨਾਂ ਵਿਦਿਆਰਥੀਆਂ ਨੂੰ 10,000 ਰੁਪਏ ਦਿੱਤੇ ਗਏ, ਜਿੰਨਾਂ ਨੇ 95% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਅਤੇ ਉਹਨਾਂ ਵਿਦਿਆਰਥੀਆਂ ਨੂੰ 5000 ਰੁਪਏ ਦਿੱਤੇ ਗਏ, ਜਿੰਨਾਂ ਨੇ 90-95% ਅੰਕ ਪ੍ਰਾਪਤ ਕੀਤੇ । ਵਿਸ਼ੇ ਵਿਚ 100% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 5000 ਰੁਪਏ ਦੇ ਨਾਲ ਸਨਮਾਨਿਤ ਕੀਤਾ ਗਿਆ । ਮੈਨੇਜਮੈਂਟ ਨੇ ਇਸ ਸਾਲ ਸ਼ਾਨਦਾਰ ਕਦਮ ਚੁੱਕਦੇ ਹੋਏ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਮੁੱਚੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਨਾਲ ਸਨਮਾਨਿਤ ਕੀਤਾ। ਵਿਦਿਆਰਥੀਆਂ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਉਹਨਾਂ ਨੇ ਸਟੇਜ 'ਤੇ ਸ਼ਾਨਦਾਰ ਤਰੀਕੇ ਨਾਲ ਮਾਰਚ ਕੀਤਾ ਅਤੇ ਇਨਾਮ ਪ੍ਰਾਪਤ ਕੀਤੇ । ਇਸ ਸਮਾਗਮ ਵਿੱਚ ਅਕਾਦਮਿਕ ਪ੍ਰਾਪਤੀਆਂ ਵਿਚ ਮੱਲਾਂ ਮਾਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਮੰਚ ਤੇ ਬੁਲਾਕੇ ਸਕੂਲ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਨੇ ਸਨਮਾਨਿਤ ਕੀਤਾ। ਇਨਾਮੀ ਵੰਡ ਫੰਕਸ਼ਨ ਦੇ ਬਾਅਦ ਗ੍ਰੈਜੂਏਸ਼ਨ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਵਿਦਿਆਰਥੀਆਂ ਦੇ ਚੰਗੇ ਯਤਨਾਂ ਦੀ ਪਛਾਣ ਅਤੇ ਪ੍ਰਸ਼ੰਸਾ ਕਰਦਾ ਹੈ।

ਮੁੱਖ ਮਹਿਮਾਨ ਰਾਕੇਸ਼ ਭਾਰਤੀ ਮਿੱਤਲ ਜੀ ਨੇ ਵਿਦਿਆਰਥੀਆਂ ਨੂੰ ਸਫਲਤਾ ਦਾ ਰਸਤਾ ਤਿਆਰ ਕਰਨ ਲਈ ਮਜ਼ਬੂਤ ਇਰਾਦੇ, ਮਿਹਨਤ ਅਤੇ ਲਗਨ ਦੀ ਲੋੜ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਾਰਥਕ ਯਤਨਾਂ ਦੀ ਸ਼ਲਾਘਾਯੋਗ ਕਾਰਗੁਜ਼ਾਰੀ ਲਈ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਭੁਪਿੰਦਰ ਗੋਗੀਆ ਨੇ ਮੁੱਖ ਮਹਿਮਾਨ ਅਤੇ ਆਏ ਪਤਵੰਤੇ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਕੌਮੀ ਗੀਤ ਨਾਲ ਇਸ ਸਮਾਗਮ ਦੀ ਸਮਾਪਤੀ ਹੋਈ ।