ਲੁਧਿਆਣਾ, 09 ਅਕਤੂਬਰ, 2022 (ਨਿਊਜ਼ ਟੀਮ): ਕੋਕਾ-ਕੋਲਾ ਨੇ ਭਾਰਤ ਵਿੱਚ ਉਤਸਵ ਦੀ ਸ਼ੁਰੂਆਤ ਕਰਦੇ ਹੋਏ ਇਕ ਨਵੀਂ ਮੁਹਿੰਮ #ਮਿਲਕੇਹੀਮਨਾਵਾਂਗੇਦੀਵਾਲੀ ਸ਼ੁਰੂ ਕੀਤੀ ਹੈ। ਸਮਾਜਕ ਸੰਬੰਧਾਂ ਦੇ ਅਸਲ ਜਾਦੂ ਨੂੰ ਵਾਪਸ ਲਿਉਂਦੇ ਹੋਏ, ਕੋਕ ਦੀ ਨਵੀਂ ਦੀਵਾਲੀ ਮੁਹਿੰਮ ਆਪਣੇ ਦਰਸ਼ਕਾਂ ਤੋਂ ਨਾ-ਸਿਰਫ਼ 'ਸ਼ੁਭਕਾਮਨਾਵਾਂ' ਦੇਣ ਦੀ ਬੇਨਤੀ ਕਰਦੀ ਹੈ, ਬਲਕਿ ਉਹ ਇਸ ਉਤਸਵ ਦੇ ਸੀਜ਼ਨ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰਾਂ ਨੂੰ ਮਿਲਣ ਦੀ ਬੇਨਤੀ ਵੀ ਕਰਦੀ ਹੈ।
ਕੋਕਾ ਕੋਲਾ ਆਪਣੇ ਦਰਸ਼ਕਾਂ ਕੋਲੋਂ ਇਸ ਦਰਸ਼ਨ ਵਿੱਚ ਸ਼ਾਮਲ ਤਿਉਹਾਰਾਂ ਦੇ ਅਸਲ ਜਾਦੂ ਦਾ ਜਸ਼ਨ ਮਨਾਉਣ ਲਈ ਸੱਦਾ ਦਿੰਦਾ ਹੈ। ਇਸ ਸਾਲ ਕੋਕਾ-ਕੋਲਾ ਲੋਕਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਕਰਨ ਅਤੇ ਉਹਨਾਂ ਸਾਰਿਆਂ ਨੂੰ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕਰਦਾ ਹੈ। ਪਿਛਲੇ ਦੋ ਸਾਲਾਂ ਦੌਰਾਨ ਤਿਉਹਾਰਾਂ ’ਤੇ ਆਪਸੀ ਮੇਲ ਦੀ ਲਾਲਸਾ ਖਤਮ ਹੋ ਗਈ ਹੈ, ਕਿਉਂਕਿ ਮਹਾਂਮਾਰੀ ਦੌਰਾਨ ਲੋਕਾਂ ਨੇ ਇਕ-ਦੂਜੇ ਨੂੰ ਆੱਨਲਾਈਨ ਮੁਬਾਰਕਾਂ ਦੇਣ ਦਾ ਸਹਾਰਾ ਲਿਆ ਸੀ।
ਨਵੇਂ ਉੱਦਮ ਉੱਤੇ ਟਿੱਪਣੀ ਕਰਦੇ ਹੋਏ ਕੋਕਾ-ਕੋਲਾ ਦੇ ਡਾਇਰੈਕਟਰ, ਮਾਰਕਿਟਿੰਗ, ਕੋਸ਼ਕ ਪ੍ਰਸਾਦ ਨੇ ਕਿਹਾ ਕਿ "ਕੋਕਾ-ਕੋਲਾ ਦਾ ਮੰਨਣਾ ਹੈ ਕਿ ਅਸਲ ਜਾਦੂ ਤਦ ਹੁੰਦਾ ਹੈ ਜਦੋਂ ਲੋਕ ਆਪਸ ਵਿੱਚ ਮਿਲਦੇ ਹਨ, ਸਮਾਂ ਇਕੱਠਾ ਬਿਤਾਉਂਦੇ ਹਨ ਅਤੇ ਯਾਦਾਂ ਬਣਾਉਂਦੇ ਹਨ। ਤਿਉਹਾਰ ਆਪਣੇ ਪਿਆਰਿਆਂ ਦੇ ਨੇੜੇ ਆਉਣ ਦਾ ਸਹੀ ਮੌਕਾ ਹੁੰਦਾ ਹੈ ਅਤੇ ਇਸ ਲਈ ਅਸੀਂ ਇਸ ਦੀਵਾਲੀ ਨਾ ਸਿਰਫ਼ ਮਿਲਣ ਅਤੇ ਇਕ ਦੂਜੇ ਨੂੰ ਵਧਾਈ ਦੇਣ ਲਈ ਬਲਕਿ ਆਉਣ ਵਾਲੇ ਸਾਲਾਂ ਲਈ ਯਾਦਾਂ ਇਕੱਠੀਆਂ ਕਰਨ ਵਾਸਤੇ ਲੋਕਾਂ ਨੂੰ ਇਕ ਠੰਡੇ ਕੋਕ ਉੱਤੇ ਅਜਿਹਾ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਅਸੀਂ 360 ਡਿਗਰੀ ਮੁਹਿੰਮ ਨਾਲ ਇਸ ਸੱਦੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਹਾਂ, ਜਿਸ ਨਾਲ ਸਾਨੂੰ ਉਮੀਦ ਹੈ ਕਿ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਆਉਣ ਲਈ ਇੱਕ ਸਕਾਰਾਤਮਕ ਹੁਲਾਰਾ ਮਿਲੇਗਾ।"
ਕ੍ਰਿਏਟਿਵ ਪਾਰਟਨਰ ਓਗਿਲਵੀ ਦੁਆਰਾ ਪਰਿਕਲਪਿਤ, 360-ਡਿਗਰੀ ਮੁਹਿੰਮ ਨੂੰ ਜ਼ਿਆਦਾ ਤੋਂ ਜ਼ਿਆਦਾ ਪਹੁੰਚ ਲਈ ਟੈਲੀਵਿਜ਼ਨ ਅਤੇ ਡਿਜੀਟਲ ਤੱਕ ਵਧਾਇਆ ਜਾਵੇਗਾ। ਤਿਉਹਾਰ ਦੇ ਨੇੜੇ ਕੋਕ ਮੁਹਿੰਮ ਦੇ ਹਿੱਸੇ ਦੇ ਰੂਪ ਵਿੱਚ ਇੱਕ ਕਿਸਮ ਦੀ ਤਕਨੀਕ ਦੁਆਰਾ ਸੰਚਾਲਿਤ ਉਤਪਾਦ ਨਵੀਨਤਾ ਦੀ ਮੂੰਹ ਦਿਖਾਈ ਵੀ ਕਰੇਗਾ, ਜੋ ਬਹੁਤ ਕੁਝ ਤਜਾਰਤੀ ਜਾਦੂਈ ਬੋਤਲਾਂ ਵਾਂਗ ਲੋਕਾਂ ਨੂੰ ਨੇੜੇ ਲਿਆਉਣ ਦਾ ਵਾਅਦਾ ਕਰਦਾ ਹੈ।
ਓਗਿਲਵੀ ਇੰਡੀਆ ਦੇ ਚੀਫ ਕ੍ਰਿਏਟਿਵ ਅਫਸਰ ਸੁਕੇਸ਼ ਨਾਇਕ ਦਾ ਕਹਿਣਾ ਹੈ ਕਿ ਅਸਲੀ ਜਾਦੂ ਆਨਲਾਈਨ ਨਹੀਂ ਹੁੰਦਾ ਬਲਕਿ ਉਦੋਂ ਹੁੰਦਾ ਹੈ ਜਦੋਂ ਅਸੀਂ ਵਿਅਕਤੀਗਤ ਤੌਰ 'ਤੇ ਮਿਲਦੇ ਹਾਂ। ਇਸ ਦੀਵਾਲੀ 'ਤੇ ਕੋਕ ਆਪਣੀਆਂ ਦਾਵਅਤ ਦੇਣ ਵਾਲੀਆਂ ਕੋਕ ਬੋਤਲਾਂ ਨਾਲ ਉਹੀ ਕਰ ਰਿਹਾ ਹੈ। 'ਗਲੇ ਲੱਗਕੇ ਆਖੋ ਹੈਪੀ ਦੀਵਾਲੀ' ਲੋਕਾਂ ਨੂੰ ਆਪਸ ਵਿੱਚ ਮਿਲਣ ਅਤੇ ਜ਼ਿੰਦਗੀ ਵਿੱਚਲੇ ਅਸਲ ਜਾਦੂ ਦਾ ਆਨੰਦ ਲੈਣ ਲਈ ਲੋਕਾਂ ਨੂੰ ਗਲੇ ਲਗਾਉਣ ਦੀ ਬੇਨਤੀ ਕਰਦਾ ਹੈ। ਇਹ ਮੁਹਿੰਮ ਪੈਕੇਜਿੰਗ, ਟੀ. ਵੀ. ਸੀ. ਤੋਂ 360 ਪਲਾਨ ਤੱਕ ਪਹੁੰਚ ਚੁੱਕੀ ਹੈ।
ਦੀਵਾਲੀ ਭਾਰਤ ਦਾ ਇਕ ਮਹੱਤਤਪੂਰਨ ਤਿਉਹਾਰ ਹੈ। ਜਿਵੇਂ ਕਿ ਦੇਸ਼ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਲਈ ਤਿਆਰੀ ਵਿੱਚ ਹੈ, ਕੋਕ ਸਮੁਦਾਇਆਂ ਦੀ ਇਕਜੁੱਟਤਾ ਦਾ ਜਸ਼ਨ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਨਵੀਂ ਮੁਹਿੰਮ ਕੋਕਾ-ਕੋਲਾ ਕੰਪਨੀ ਦੇ 'ਰੀਅਲ ਮੈਜਿਕ' ਗਲੋਬਲ ਬ੍ਰਾਂਡ ਪਲੇਟਫਾਰਮ ਦਾ ਵਿਸਥਾਰ ਹੈ, ਜਿਸ ਦੀ ਪਿਛਲੇ ਸਾਲ ਗਾਹਕਾਂ ਨਾਲ ਗਹਿਰੀ ਸਾਂਝ ਪਾਉਣ ਲਈ ਸ਼ੁਰੂਆਤ ਕੀਤੀ ਸੀ।