Home >> ਕੋਸਟਾ ਕੌਫੀ >> ਕੋਸਟਾਵਾਲੀਦੀਵਾਲੀ >> ਕ੍ਰਿਸਟੀਨਾ ਫੁਰਟਾਡੋ >> ਪੰਜਾਬ >> ਲੁਧਿਆਣਾ >> ਵਪਾਰ >> ਕੋਸਟਾ ਕੌਫੀ ਦੀ ਨਵੀਂ ਮੁਹਿੰਮ #ਕੋਸਟਾਵਾਲੀਦੀਵਾਲੀ ਕਲਾਕਾਰ ਕ੍ਰਿਸਟੀਨਾ ਫੁਰਟਾਡੋ ਦੇ ਸਹਿਯੋਗ ਨਾਲ ਏਕਤਾ ਦੀ ਮਹਿਕ ਦਾ ਜਸ਼ਨ ਮਨਾਉਂਦੀ ਹੈ #ਕੋਸਟਾਕੌਫੀ

ਕੋਸਟਾ ਕੌਫੀ ਦੀ ਨਵੀਂ ਮੁਹਿੰਮ #ਕੋਸਟਾਵਾਲੀਦੀਵਾਲੀ ਕਲਾਕਾਰ ਕ੍ਰਿਸਟੀਨਾ ਫੁਰਟਾਡੋ ਦੇ ਸਹਿਯੋਗ ਨਾਲ ਏਕਤਾ ਦੀ ਮਹਿਕ ਦਾ ਜਸ਼ਨ ਮਨਾਉਂਦੀ ਹੈ #ਕੋਸਟਾਕੌਫੀ

ਕੋਸਟਾ ਕੌਫੀ ਦੀ ਨਵੀਂ ਮੁਹਿੰਮ #ਕੋਸਟਾਵਾਲੀਦੀਵਾਲੀ ਕਲਾਕਾਰ ਕ੍ਰਿਸਟੀਨਾ ਫੁਰਟਾਡੋ ਦੇ ਸਹਿਯੋਗ ਨਾਲ ਏਕਤਾ ਦੀ ਮਹਿਕ ਦਾ ਜਸ਼ਨ ਮਨਾਉਂਦੀ ਹੈ

ਲੁਧਿਆਣਾ, 21 ਅਕਤੂਬਰ 2022 (ਨਿਊਜ਼ ਟੀਮ)
: ਦੀਵਾਲੀ ਦੇ ਜਸ਼ਨ ਵਿੱਚ ਸ਼ਾਮਲ ਹੁੰਦੇ ਹੋਏ, ਭਾਰਤ ਵਿੱਚ ਤਜਾਰਤੀ ਪੀਣ-ਪਦਾਰਥ ਸ਼੍ਰੇਣੀਆਂ ਵਿੱਚ ਕੋਕਾ-ਕੋਲਾ ਦੀ ਕੰਪਨੀ ਕੋਸਟਾ-ਕੌਫੀ ਨੇ ਆਪਣੇ ਮੁਹਿੰਮ #ਕੋਸਟਾਵਾਲੀਦੀਵਾਲੀ ਦੀ ਸ਼ੁਰੂਆਤ ਕੀਤੀ ਹੈ। ਇਹ ਮੁਹਿੰਮ ਨਵੀਨਤਾਕਾਰੀ ਹੁੰਦੇ ਹੋਏ ਦਿਲ ਨੂੰ ਛੂਹ ਲੈਣ ਵਾਲਾ ਹੈ, ਅਤੇ ਇਸਦਾ ਉਦੇਸ਼ ਦੇਸ਼ ਵਿੱਚ ਕੌਫੀ ਪਸੰਦ ਕਰਨ ਵਾਲੇ ਜਵਾਨ ਲੋਕਾਂ ਨਾਲ ਜੁੜਨਾ ਹੈ। #ਕੋਸਟਾਵਾਲੀਦੀਵਾਲੀ ਇਕ ਕੱਪ ਕੌਫੀ ਨਾਲ ਕੁਝ ਫੁਰਸਤ ਦੇ ਪਲਾਂ ਨੂੰ ਜੋੜਕੇ, ਆਪਣੇ ਗਾਹਕਾਂ ਨੂੰ ਇਸ ਤਿਉਹਾਰ ਦੇ ਸੀਜਨ ਦਾ ਮਿਲਕੇ ਜਸ਼ਨ ਮਨਾਉਣ ਲਈ ਪ੍ਰੋਸਾਹਿਤ ਕਰਨਾ ਚਾਹੁੰਦਾ ਹੈ।

ਇਸ ਮੁਹਿੰਮ ਵਜੋਂ ਕੋਸਟਾ ਕੌਫੀ '_ਪੋਟਾਟੋਫੇਸ_' ਵਜੋਂ ਮਸ਼ਹੂਰ ਕਲਾਕਾਰ ਕ੍ਰਿਸਟੀਨਾ ਫੁਰਟਾਡੋ ਨਾਲ ਸਹਿਯੋਗ ਕਰੇਗੀ। ਇਸ ਸਹਿਯੋਗ ਦੇ ਰਾਹੀਂ, ਮਸ਼ਹੂਰ ਸੋਸ਼ਲ ਮੀਡੀਆ ਸਨਸਨੀ ਪੋਟਾਟੋਫੇਸ ਦੇ ਪਿੱਛਲੇ ਚਿਹਰੇ ਵਾਲੀ ਕਲਾਕਾਰ ਕ੍ਰਿਸਟੀਨਾ ਫੁਰਟਾਡੋ ਨੂੰ ਤਿਉਹਾਰ ਦੀ ਭਾਵਨਾ ਦੇ ਨਾਲ ਇੱਕ ਡਿਜੀਟਲ ਮਿੰਨੀ-ਸੀਰੀਜ਼ ਅਤੇ ਕੋਸਟਾ ਕੱਪ ਡਿਜ਼ਾਈਨ ਕਰਨ ਲਈ ਸ਼ਾਮਲ ਕੀਤਾ ਗਿਆ ਹੈ।ਡਿਜੀਟਲ ਵੀਡੀਓਜ਼ ਦੀ ਲੜੀ ਆਪਣੇ ਪਿਆਰਿਆਂ ਨਾਲ ਦੀਵਾਲੀ ਮਨਾਉਣ ਦੀ ਖੁਸ਼ੀ ਨੂੰ ਦਰਸਾਉਂਦੀ ਹੈ। ਜੀਵੰਤ ਰੰਗਾਂ ਅਤੇ ਸੰਬੰਧਿਤ ਐਨੀਮੇਟਡ ਦ੍ਰਿਸ਼ਾਂ ਦੇ ਨਾਲ, ਫੁਰਟਾਡੋ ਲਿਮੀਟਡ-ਐਡੀਸ਼ਨ ਤਿਉਹਾਰ ਵਾਲੇ ਕੌਫੀ ਕੱਪ ਵੀ ਡਿਜ਼ਾਈਨ ਕਰੇਗੀ। ਕ੍ਰਿਏਟਿਵਜ਼ ਕਲਪਨਾਸ਼ੀਲ ਰੂਪ ਵਿੱਚ ਤਿਆਰ ਕੀਤੇ ਗਏ ਕੌਫੀ ਅਨੁਭਵ ਪ੍ਰਦਾਨ ਕਰਨ ਦੇ ਕੌਸਟਾ ਕੌਫੀ ਦ੍ਰਿਸ਼ਟੀਕੋਣ ਦੀ ਅਗਵਾਈ ਕਰਦੇ ਹਨ।

ਨਵੇਂ ਮੁਹਿੰਮ 'ਤੇ ਟਿੱਪਣੀ ਕਰਦੇ ਹੋਏ, ਜਨਰਲ ਮੈਨੇਜਰ ਵਿਨੈ ਨਾਇਰ, ਭਾਰਤ ਅਤੇ ਐਮਰਜਿੰਗ ਮਾਰਕਿਟਸ, ਕੋਸਟਾ ਕੌਫੀ, ਨੇ ਕਿਹਾ,, “ਕੋਸਟਾ ਕੌਫੀ ਵਿੱਚ, ਸਾਡਾ ਉਦੇਸ਼ ਭਾਰਤ ਵਿੱਚ ਵੱਖ-ਵੱਖ ਮੌਕਿਆਂ ਦੀ ਪਛਾਣ ਕਰਨਾ ਹੈ, ਕਿਉਂਕਿ ਜਦੋਂ ਇਹ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਗੱਲ ਆਉਂਦੀ ਹੈ ਤਾਂ ਦੇਸ਼ ਇਹਨਾਂ ਸਾਰਿਆਂ ਮਿਲਗੋਭਾ ਹੈ। ਪੀੜ੍ਹੀਆਂ ਤੋਂ, ਕੌਫੀ ਲੋਕਾਂ ਲਈ ਇਕੱਠਿਆਂ ਬੈਠਣ ਅਤੇ ਮਿਲਣ-ਜੁਲਨ ਦਾ ਕਾਰਨ ਰਹੀ ਹੈ। ਅਸੀਂ ਭਾਰਤੀ ਭਾਈਚਾਰੇ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਹਾਂ ਅਤੇ ਵਿਸ਼ਵਾਸ ਕਰਦੇ ਹਾਂ ਕਿ ਦੀਵਾਲੀ ਆਪਣੇ ਅਜ਼ੀਜ਼ਾਂ ਨਾਲ ਨਜ਼ਦੀਕੀਆਂ ਬਣਾਉਣ ਅਤੇ ਪੁਰਾਤਨ ਪਰੰਪਰਾਵਾਂ ਨੂੰ ਮੁੜ ਸੁਰਜੀਤ ਕਰਨ ਦਾ ਸਹੀ ਸਮਾਂ ਹੈ।ਪੁਰਾਣੀਆਂ ਯਾਦਾਂ ਨੂੰ ਯਾਦ ਕਰਦੇ ਹੋਏ, ਕ੍ਰਿਸਟੀਨਾ ਫੁਰਟਾਡੋ ਦੇ ਨਾਲ ਇੱਕ ਵਿਲੱਖਣ ਕ੍ਰਿਏਟਿਵ ਸਹਿਯੋਗ ਸਾਡੇ ਉਪਭੋਗਤਾਵਾਂ ਨਾਲ ਜੁੜਦੇ ਹੋਏ ਇੱਕ ਵਿਲੱਖਣ ਕੋਸਟਾ ਦੀਵਾਲੀ ਪਰੰਪਰਾ ਨੂੰ ਸਥਾਪਿਤ ਕਰਨ ਦੇ ਸਾਡੇ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ।”

ਕ੍ਰਿਏਟਿਵ ਪਾਰਟਨਰ, ਕ੍ਰਿਸਟੀਨਾ ਫੁਰਟਾਡੋ ਨੇ ਕਿਹਾ, "ਭਾਰਤ ਵਿੱਚ ਪਲਦਿਆਂ, ਦੀਵਾਲੀ ਨੇ ਮੈਨੂੰ ਹਮੇਸ਼ਾਂ ਮੋਹਿਆ ਹੈ ਅਤੇ ਮੇਰੇ ਮਨਪਸੰਦ ਕੌਫੀ ਬ੍ਰਾਂਡ, ਕੋਸਟਾ ਕੌਫੀ ਦੇ ਨਾਲ ਸਹਿਯੋਗ ਕਰਨਾ ਇੱਕ ਸੁਪਨਾ ਸਾਕਾਰ ਵਾਂਗ ਹੈ। ਨਾ ਸਿਰਫ ਮੇਰਾ ਦੀਵਾਲੀ ਡਿਜ਼ਾਈਨ ਕੋਸਟਾ ਕੌਫੀ ਕੱਪ ਪੈਨ ਇੰਡੀਆ 'ਤੇ ਪ੍ਰਦਰਸ਼ਿਤ ਕੀਤਾ ਗਿਆ ਹੈ, ਬਲਕਿ ਅਸੀਂ ਆਈਜੀ ਸ਼ਾਰਟ ਰੀਲਜ਼ ਮਿੰਨੀ-ਸੀਰੀਜ਼ ਰਾਹੀਂ ਆਪਣੇ ਦਰਸ਼ਕਾਂ ਨੂੰ ਦੀਵਾਲੀ ਦੀਆਂ ਅਨਮੋਲ ਯਾਦਾਂ ਨੂੰ ਯਾਦ ਕਰਨ ਲਈ ਵੀ ਪ੍ਰੇਰਿਤ ਕਰ ਰਹੇ ਹਾਂ।ਕੋਸਟਾ ਕੌਫੀ ਦੇ ਨਾਲ ਇਹ ਪ੍ਰੋਜੈਕਟ ਇੱਕ ਭਾਵਨਾਤਮਕ ਅਤੇ ਉਦਰੇਵੇਂ ਭਰੀ ਰਾਈਡ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਦੇਸ਼ ਭਰ ਦੇ ਲੱਖਾਂ ਲੋਕਾਂ ਨਾਲ ਤਾਲਮੇਲ ਬਣਾਉਣ ਦੇ ਯੋਗ ਹਾਂ। ਇਹ ਮੁਹਿੰਮ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੇਗਾ।”

ਕੋਸਟਾ ਕੌਫੀ ਭਾਰਤੀ ਬਜ਼ਾਰ ਲਈ ਸਭ ਤੋਂ ਵਧੀਆ ਗੁਣਵੱਤਾ ਵਾਲੀ ਕੌਫੀ ਬਣਾਉਂਦੀ ਹੈ। ਬ੍ਰਾਂਡ ਵੱਡੇ ਮਾਰਗਾਂ, ਮਾਲਾਂ ਅਤੇ ਹਵਾਈ ਅੱਡਿਆਂ 'ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਭਾਰਤ ਵਿੱਚ ਆਪਣੇ ਕੈਫੇਆਂ ਦਾ ਵਿਸਤਾਰ ਕਰ ਰਿਹਾ ਹੈ, ਅਤੇ 2025 ਤੱਕ ਪੂਰੇ ਭਾਰਤ ਵਿੱਚ ਆਪਣੀ ਪਹੁੰਚ ਨੂੰ ਹੋਰ ਵਧਾਉਣ ਦਾ ਉਦੇਸ਼ ਰੱਖਦਾ ਹੈ।

ਡਿਜ਼ੀਟਲ ਫਿਲਮਾਂ ਦੀ ਲੜੀ ਇੱਥੇ ਵੇਖੋ:
Ep1: https://www.instagram.com/reel/Cj5OZnBD8Ao/?utm_source=ig_web_copy_link
Ep 2: https://www.instagram.com/reel/CjxRBWTjfuz/?utm_source=ig_web_copy_link
Ep 3: https://www.instagram.com/reel/CjpbTM2j6_1/?utm_source=ig_web_copy_link