Home >> 5ਜੀ >> ਟੈਲੀਕਾਮ >> ਦੂਰਸੰਚਾਰ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਬਿਹਤਰ ਕੱਲ੍ਹ ਦੇ ਲਈ ਵੀ ਪੇਸ਼ ਕਰ ਰਹੇ ਹਨ 5 ਜੀ

ਬਿਹਤਰ ਕੱਲ੍ਹ ਦੇ ਲਈ ਵੀ ਪੇਸ਼ ਕਰ ਰਹੇ ਹਨ 5 ਜੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਈਐਮਸੀ 2022 ਵਿਖੇ ਵੀ ਬੂਥ ਤੇ 5ਜੀ ਵਰਤੋਂ ਬਾਰੇ ਦੇਖਦੇ ਹੋਏ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਈਐਮਸੀ 2022 ਵਿਖੇ ਵੀ ਬੂਥ ਤੇ 5ਜੀ ਵਰਤੋਂ ਬਾਰੇ ਦੇਖਦੇ ਹੋਏ

ਲੁਧਿਆਣਾ, 06 ਅਕਤੂਬਰ, 2022 (ਨਿਊਜ਼ ਟੀਮ)
: ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ , ਵੀ ਨੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ ਆਯੋਜਿਤ ਮੈਗਾ ਉਦਯੋਗ ਸਮਾਗਮ, ਇੰਡੀਆ ਮੋਬਾਈਲ ਕਾਂਗਰਸ (ਆਈਐਮਸੀ ) 2022 ਵਿੱਚ ਆਪਣੇ ਉਪਭੋਗਤਾਵਾਂ ਲਈ 5ਜੀ ਦਾ ਲਾਈਵ ਅਨੁਭਵ ਕੀਤਾ ਪੇਸ਼ ।

ਉਦਯੋਗ ਸੰਮੇਲਨ ਦੇ ਪਹਿਲੇ ਦਿਨ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਭਾਰਤ ਵਿੱਚ 5ਜੀ ਲਾਂਚ ਕਰਨ ਦੇ ਨਾਲ, ਵੀ ਨੇ ਹੁਣ ਦਿੱਲੀ ਵਿੱਚ ਆਪਣੇ ਸਾਰੇ ਉਪਭੋਗਤਾਵਾਂ ਨੂੰ ਨੇਕਸਟ- ਜੇਨ 5 ਜੀ ਤਕਨਾਲੋਜੀ ਦਾ ਅਨੁਭਵ ਪ੍ਰਾਪਤ ਕਰਨ ਦਾ ਸੱਦਾ ਦਿੱਤਾ ਹੈ।

ਵੀ ਦਾ ਮੰਨਣਾ ਹੈ ਕਿ 5 ਜੀ, ਇੰਡਸਟਰੀ 4.0 ਵਿਚ ਪ੍ਰਵਸ਼ ਕਰਕੇ ਡਿਜੀਟਲ ਅਰਥ ਵਿਵੱਸਥਾ ਦੇ ਵਿਕਾਸ ਨੂੰ ਗਤੀ ਪ੍ਰਦਾਨ ਕਰੇਗਾ, ਉਦਯੋਗ ਦੀ ਕੁਸ਼ਲਤਾ ਅਤੇ ਉਤਪਾਦਕਤਾ ਵਧਾਏਗਾ , ਅਤੇ ਸਾਡੇ ਸ਼ਹਿਰਾਂ, ਕਾਰੋਬਾਰਾਂ ਅਤੇ ਨਾਗਰਿਕਾਂ ਲਈ ਸਮਾਰਟ ਅਤੇ ਸੁਰੱਖਿਅਤ ਹੱਲ ਪ੍ਰਦਾਨ ਕਰੇਗਾ। 5 ਜੀ ਵੱਖ-ਵੱਖ ਖੇਤਰਾਂ 'ਤੇ ਜਿਵੇਂ ਕਿ ਖੇਤੀਬਾੜੀ, ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਪਰਿਵਰਤਨਸ਼ੀਲ ਪ੍ਰਭਾਵ ਪਾ ਸਕਦਾ ਹੈ, ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਤੌਰ 'ਤੇ ਤੇਜ਼ੀ ਲਿਆ ਸਕਦਾ ਹੈ।

ਉਦਯੋਗ ਜਗਤ ਵਿਚ ਵੱਖ-ਵੱਖ ਸਾਂਝੇਦਾਰੀਆਂ ਦੇ ਜ਼ਰੀਏ, ਵੀ ਨੇ ਆਉਣ ਵਾਲੇ ਕੱਲ੍ਹ ਦੇ ਉੱਦਮਾਂ ਅਤੇ ਖਪਤਕਾਰਾਂ ਲਈ ਭਾਰਤ-ਵਿਸ਼ੇਸ਼ ਯੂਜ਼-ਕੇਸੇਸ ਦੀ ਵਿਆਪਕ ਰੇਂਜ ਦਾ ਵਿਕਾਸ ਕੀਤਾ ਹੈ। ਵੀ ਆਪਣੇ ਉਪਭੋਗਤਾਵਾਂ ਨੂੰ ਆਈਐਮਸੀ 2022 'ਤੇ ਕਲਾਉਡ ਗੇਮਿੰਗ, ਵੀਆਰ , 5 ਜੀ-ਰਨ ਦੇ ਜ਼ਰੀਏ ਕਈ ਰੋਮਾਂਚਕ ਅਨੁਭਵਾਂ ਰਾਹੀਂ 5 ਜੀ ਸੇਵਾਵਾਂ ਦੀ ਝਲਕ ਪ੍ਰਦਾਨ ਰਿਹਾ ਹੈ, ਅਤੇ ਨਾਲ ਹੀ ਸਿਹਤ, ਸੁਰੱਖਿਆ ਅਤੇ ਸੁਰੱਖਿਆ ਨਾਲ ਸਬੰਧਤ ਯੂਜ਼-ਕੇਸੇਸ ਦਾ ਪ੍ਰਦਰਸ਼ਨ ਕਰ ਰਿਹਾ ਹੈ।

ਵੋਡਾਫੋਨ ਆਈਡੀਆ ਲਿਮਟਿਡ ਦੇ ਸੀਈਓ ਅਕਸ਼ੈ ਮੂੰਦਰਾ ਦੇ ਅਨੁਸਾਰ, “ਵੀ 5 ਜੀ ਤਕਨਾਲੋਜੀ ਦੇ ਨਾਲ ਵਿਕਾਸ ਦੀ ਅਗਲੀ ਯਾਤਰਾ ਲਈ ਤਿਆਰ ਹੈ, ਜਿੱਥੇ ਜਲਦੀ ਹੀ ਅਸੀਮਤ ਡਿਜੀਟਲ ਸਮਾਧਾਨਾ ਦੇ ਨਾਲ ਕਨੇਕਟਡ ਦੁਨੀਆ ਜੀਵਨ ਜਿਉਣ ਦਾ ਨਵਾਂ ਤਰੀਕਾ ਹੋਵੇਗਾ । ਵੀ ਦੇ 5 ਜੀ ਟੈਕਨਾਲੋਜੀ ਸਮਾਧਾਨ ਵੱਖ-ਵੱਖ ਖੇਤਰਾਂ ਵਿੱਚ ਅਸੀਮਤ ਸੰਭਾਵਨਾਵਾਂ ਦੇ ਨਵੇਂ ਦੌਰ ਦਾ ਪ੍ਰਦਰਸ਼ਨ ਕਰਦੇ ਹਨ ,ਅਤੇ ਭਾਰਤ ਵਿੱਚ ਤਕਨਾਲੋਜੀ ਦੀ ਤਰੱਕੀ ਦਾ ਵਾਅਦਾ ਕਰਦੇ ਹਨ । ਅਗਲੇ ਕੁਝ ਸਾਲਾਂ ਵਿੱਚ ਵੀ 5 ਜੀ ਨੈੱਟਵਰਕ ਅਤੇ ਸੇਵਾਵਾਂ ਦੇ ਪ੍ਰਗਤੀਸ਼ੀਲ ਸ਼ੁਰੂਆਤ ਦੇ ਨਾਲ, ਮੈਨੂੰ ਪੂਰਾ ਭਰੋਸਾ ਹੈ ਕਿ ਸਾਡੇ 5 ਜੀ ਹੱਲ ਇੱਕ ਅਜਿਹੇ ਕੱਲ੍ਹ ਦਾ ਨਿਰਮਾਣ ਕਰਨਗੇ ਜੋ ਗਾਹਕ ਨੂੰ ਬਿਹਤਰ ਅਨੁਭਵ ਪ੍ਰਦਾਨ ਕਰੇਗਾ , ਵਪਾਰਕ ਪਰਫਾਰਮੈਂਸ ਨੂੰ ਵਧਾਏਗਾ, ਅਤੇ ਲੋਕਾਂ ਨੂੰ ਸਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰੇਗਾ, ਜਿਸ ਨਾਲ ਦੇਸ਼ ਦੀ ਡਿਜੀਟਲ ਅਰਥ ਵਿਵਸਥਾ ਵਿੱਚ ਵਿਕਾਸ ਹੋਵੇਗਾ।"

ਆਪਣੀਆਂ ਉੱਦਮ ਪੇਸ਼ਕਸ਼ਾਂ ਨੂੰ ਹੋਰ ਮਜ਼ਬੂਤ ​​ਕਰਨ ਅਤੇ ਉੱਭਰ ਰਹੇ 5 ਜੀ ਯੁੱਗ ਵਿੱਚ ਕਾਰੋਬਾਰੀ ਵਾਧੇ ਲਈ ਨਵੇਂ ਮੌਕੇ ਪ੍ਰਦਾਨ ਕਰਨ ਲਈ, ਵੀ ਉੱਦਮਾਂ ਲਈ ਭਵਿੱਖਵਾਦੀ ਹੱਲਾਂ ਦੀ ਇੱਕ ਵਿਆਪਕ ਰੇਂਜ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਹਨਾਂ ਵਿੱਚ ਕਈ ਕ੍ਰਾਂਤੀਕਾਰੀ ਨਵੀਨਤਾਵਾਂ ਸ਼ਾਮਲ ਹਨ , ਜਿਵੇਂ ਕਿ - ਕਨੈਕਟਿਡ ਹੈਲਥਕੇਅਰ, ਜੋ ਐਲ ਐਂਡ ਟੀ ਸਮਾਰਟ ਵਰਲਡ ਦੇ ਨਾਲ ਸਾਂਝੇਦਾਰੀ ਵਿੱਚ ਮਰੀਜ਼ਾਂ ਨੂੰ ਰਿਮੋਟ ਤਰੀਕੇ ਨਾਲ ਮੈਡੀਕਲ ਮਾਹਿਰਾਂ ਅਤੇ ਐਂਬੂਲੈਂਸ ਸੇਵਾਵਾਂ ਨਾਲ ਜੋੜੇਗਾ , ਅਤੇ ਭਵਿੱਖ ਵਿੱਚ ਐਮਰਜੈਂਸੀ ਡਾਕਟਰੀ ਸਹਾਇਤਾ ਉਪਲਬੱਧ ਕਰਵਾਏਗਾ ; ਮਜਦੂਰਾਂ ਦੀ ਸੁਰੱਖਿਆ , ਜੋ ਕਿ ਪ੍ਰਾਈਵੇਟ ਮੋਬਾਈਲ ਨੈੱਟਵਰਕਾਂ ਦੀ ਪ੍ਰਮੁੱਖ ਟੈਕਨਾਲੋਜੀ ਪ੍ਰਦਾਤਾ ਅਥੋਨੇਟ ਅਤੇ ਟਾਟਾ ਕਮਿਊਨੀਕੇਸ਼ਨਜ਼ ਟ੍ਰਾਂਸਫਾਰਮੇਸ਼ਨ ਸਰਵਿਸਸ (ਟੀਸੀਟੀਐਸ) ਦੇ ਨਾਲ ਸਾਂਝੇਦਾਰੀ ਵਿੱਚ ਡਿਜੀਟਲ ਟਵਿਨ ਦੇ ਜ਼ਰੀਏ ਵਰਕਰ ਸੇਫਟੀ ਨੂੰ ਸੁਨਿਸ਼ਚਿਤ ਕਰੇਗਾ ,5 ਜੀ ਦੀ ਸਮਰੱਥਾ ਦਾ ਲਾਭ ਲੈਂਦੇ ਹੋਏ ਜਟਿਲ ਜਾਂ ਅੰਡਰ-ਗਰਾਊਂਡ ਕੰਸਟਰੱਕਸ਼ਨ ਸਾਈਟ ਦਾ ਇੱਕ ਡਿਜੀਟਲ ਟਵਿਨ ਤਿਆਰ ਕਰੇਗਾ ,ਇਸ ਨਾਲ ਰੀਮੋਟ ਤਰੀਕੇ ਨਾਲ ਰੀਅਲ-ਟਾਈਮ ਵਿਚ ਸਾਈਟ 'ਤੇ ਨਿਗਰਾਨੀ ਰੱਖੀ ਜਾ ਸਕੇਗੀ ; ਪ੍ਰਾਈਵੇਟ ਨੈੱਟਵਰਕ ਸਲਿਊਸ਼ਨਜ ਜੋ ਐਲ ਐਂਡ ਟੀ ਸਮਾਰਟ ਵਰਲਡ ਅਤੇ ਨੋਕੀਆ ਦੇ ਨਾਲ ਵਿਕਸਿਤ ਯੂਜ਼-ਕੇਸੇਸ ਰਾਹੀਂ ਵੱਡੀਆਂ ਯੂਨਿਟਸ ਵਿਚ ਕਨੈਕਟੀਵਿਟੀ ਦੀਆਂ ਲੋੜਾਂ ਨੂੰ ਪੂਰਾ ਕਰੇਗਾ ; ਐਲ ਐਂਡ ਟੀ ਸਮਾਰਟ ਵਰਲਡ ਦੇ ਨਾਲ ਸਾਂਝੇਦਾਰੀ ਵਿੱਚ 5 ਜੀ ਨੈੱਟਵਰਕ ਅਤੇ ਏਆਈ ਦੀ ਵਰਤੋਂ ਕਰਦੇ ਹੋਏ ਜਨਤਕ ਸੁਰੱਖਿਆ; ਆਈਓਟੀ ਆਟੋਨੋਮਸ ਗਾਈਡਿਡ ਵਹੀਕਲ (ਏਜੀਵੀ );ਆਦਿ।

ਆਈਐਮਸੀ ਦੇ ਦੌਰਾਨ ਵੀ ਸਮਾਜਿਕ ਪਰਿਵਰਤਨ ਲਈ ਤਕਨਾਲੋਜੀ ਦੇ ਯੂਜ਼ ਕੇਸੇਸ ਦਾ ਵੀ ਪ੍ਰਦਰਸ਼ਨ ਕੀਤਾ , ਜਿਵੇਂ ਕਿ ਸਮਾਰਟ ਐਗਰੀ, ਖੇਤੀਬਾੜੀ ਸੈਕਟਰ ਲਈ ਇੱਕ ਕ੍ਰਾਂਤੀਕਾਰੀ ਹਲ ਹੈ ਜੋ ਆਈਓਟੀ , ਸੈਂਸਰ, ਕਲਾਊਡ ਅਤੇ ਏਆਈ ਦੀ ਵਰਤੋਂ ਕਰਦੇ ਹੋਏ ਸੀਮਾਂਤ ਕਿਸਾਨਾਂ ਨੂੰ ਸਟੀਕ, ਰੀਅਲ-ਟਾਈਮ ਅਤੇ ਸਥਾਨਕ ਖੇਤੀ ਸਲਾਹ ਕਰਾਉਂਦਾ ਹੈ ; ਅਤੇ ਗੁਰੂਸ਼ਾਲਾ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਕਲਾਉਡ-ਅਧਾਰਤ ਸਹਿਯੋਗੀ ਗਿਆਨ ਵਟਾਂਦਰਾ ਪਲੇਟਫਾਰਮ ਹੈ ।

ਖਪਤਕਾਰਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਦੇ ਲਈ ਵੀ , ਕੇਅਰ ਗੇਮ ਦੇ ਨਾਲ ਇਮਰਸਿਵ ਮੋਬਾਈਲ 5 ਜੀ ਕਲਾਉਡ ਗੇਮਿੰਗ ਦਾ ਪ੍ਰਦਰਸ਼ਨ ਕਰ ਰਿਹਾ ਹੈ, ਜੋ ਆਪਣੇ ਮੋਬਾਈਲ ਗੇਮਿੰਗ ਦੇ ਸ਼ੌਕੀਨਾਂ ਨੂੰ 5 ਜੀ ਦੀ ਲੋ -ਲੇਟੈਂਸੀ ਦੇ ਨਾਲ ਸੁਪਰ ਸਪੀਡ, ਸਸ਼ਕਤ ਕਨੈਕਸ਼ਨ ਉਪਲਬੱਧ ਕਰਵਾ ਕੇ ਓਹਨਾ ਨੂੰ ਨਿਰਵਿਘਨ ਕਲਾਉਡ ਗੇਮਿੰਗ ਦਾ ਅਨੁਭਵ ਪ੍ਰਦਾਨ ਕਰੇਗਾ ; ਉਪਭੋਗਤਾਵਾਂ ਲਈ ਇਮਰਸਿਵ ਅਨੁਭਵ ਉਹ 360° ਵੀਆਰ ਰਾਹੀਂ ਕਿਸੇ ਵੀ ਸੈਰ-ਸਪਾਟਾ/ਇਤਿਹਾਸਕ/ਐਡਵੈਂਚਰ ਲੋਕੇਸ਼ਨ ਦਾ ਹਾਈ ਰੈਜ਼ੋਲੂਸ਼ਨ ਅਤੇ ਜੀਵੰਤ ਅਨੁਭਵ ਪ੍ਰਾਪਤ ਕਰ ਸਕਦੇ ਹਨ ; ਅਤੇ ਹੋਰ ਦਿਲਚਸਪ ਗੇਮਾਂ ਜਿਵੇਂ ਕਿ ਵੀ ਅਮੇਜ਼ਿੰਗ ਹੰਟ ਅਤੇ ਵੀ ਸਪੀਡ ਰਨ ਦਾ ਪ੍ਰਦਰਸ਼ਨ ਵੀ ਕੀਤਾ ਗਏ , ਜਿਥੇ ਉਪਭੋਗਤਾਵਾਂ ਨੂੰ 5 ਜੀ ਡਿਵਾਈਸਾਂ 'ਤੇ ਤਕਨਾਲੋਜੀ ਦਾ ਬਿਹਤਰੀਨ ਅਨੁਭਵ ਮਿਲੇਗਾ ।

ਦੇਸ਼ ਵਿੱਚ 5 ਜੀ ਈਕੋਸਿਸਟਮ ਦੇ ਵਿਕਾਸ ਅਤੇ ਸੇਵਾਵਾਂ ਨੂੰ ਤੇਜੀ ਨਾਲ ਵਧਾਵਾ ਦੇਣ ਲਈ , ਵੀ ਨੇ ਮੋਹਰੀ ਡਿਵਾਈਸ ਓਈਐਮ ਜਿਵੇਂ ਕਿ ਸੈਮਸੰਗ , ਵਨ ਪਲੱਸ , ਓਪੋ , ਵੀਵੋ , ਰੀਅਲਮੀ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਹੋਰ ਵੱਡੇ ਓਈਐਮਸ ਨਾਲ ਵੀ ਗੱਲਬਾਤ ਕਰ ਰਿਹਾ ਹੈ, ਤਾਂ ਕਿ ਉਪਭੋਗਤਾਵਾਂ ਨੂੰ 5 ਜੀ ਅਨੁਭਵ ਪ੍ਰਾਪਤ ਹੋ ਸਕੇ।

ਇੰਡੀਆ ਮੋਬਾਈਲ ਕਾਂਗਰਸ 2022 ਵਿਚ ਆਉਣ ਵਾਲੇ ਵਿਜ਼ਿਟਰ ਹਾਲ ਨੰਬਰ 4 ਵਿਚ ਵੀ ਦੇ ਬੂਥ 4.15 ਵਿਚ ਆ ਕੇ 5 ਜੀ ਦਾ ਅਨੁਭਵ ਲੈ ਸਕਦੇ ਹਨ ।