Home >> ਏਕ ਥਾ ਰਾਜਾ >> ਸੰਗੀਤਕ >> ਨਹਿਰੂ ਸਿਧਾਂਤ ਕੇਂਦਰ >> ਨਾਟਕ >> ਪੰਜਾਬ >> ਮਨੋਰੰਜਨ >> ਲੁਧਿਆਣਾ >> ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ ਸੰਗੀਤਕ ਨਾਟਕ 'ਏਕ ਥਾ ਰਾਜਾ' ਦੀ ਮੇਜ਼ਬਾਨੀ ਕੀਤੀ

ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ ਸੰਗੀਤਕ ਨਾਟਕ 'ਏਕ ਥਾ ਰਾਜਾ' ਦੀ ਮੇਜ਼ਬਾਨੀ ਕੀਤੀ

ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ ਸੰਗੀਤਕ ਨਾਟਕ 'ਏਕ ਥਾ ਰਾਜਾ' ਦੀ ਮੇਜ਼ਬਾਨੀ ਕੀਤੀ

ਲੁਧਿਆਣਾ, 04 ਮਾਰਚ, 2023 (ਨਿਊਜ਼ ਟੀਮ):
ਨਹਿਰੂ ਸਿਧਾਂਤ ਕੇਂਦਰ ਟਰੱਸਟ ਨੇ ਆਪਣੇ ਸਲਾਨਾ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਏਕ ਸ਼ਾਮ ਸਾਹਿਰ ਦੇ ਨਾਮ ਸੰਗੀਤਕ ਨਾਟਕ ਏਕ ਥਾ ਰਾਜਾ ਦੀ ਆਲ ਇੰਡੀਆ ਲਾਂਚ ਦੀ ਮੇਜ਼ਬਾਨੀ ਕੀਤੀ, ਪ੍ਰਸਿੱਧ ਸ਼ਾਇਰ ਅਤੇ ਗੀਤਕਾਰ, ਰਾਜਾ ਮੇਹਦੀ ਅਲੀ ਖਾਨ 'ਤੇ ਆਧਾਰਿਤ ਜੀਵਨੀ ਵਿੱਚ ਬੁਣਿਆ ਗਿਆ ਇਸ ਸੰਗੀਤ ਨਾਟਕ ਵਿਚ ਉਹਨਾਂ ਦੀਆਂ ਕੁਝ ਕਵਿਤਾਵਾਂ ਅਤੇ 51 ਮਸ਼ਹੂਰ ਗੀਤ ਸਨ ਜੋ ਮੰਨੇ-ਪ੍ਰਮੰਨੇ ਗਾਇਕਾਂ ਦੁਆਰਾ ਗਾਏ ਗਏ। 'ਲਗ ਜਾ ਗਲੇ ਕੇ ਫਿਰ, ਤੂੰ ਜਹਾਂ ਜਹਾਂ ਚਲੇਗਾ, ਜੋ ਹਮ ਨੇ ਦਾਸਤਾਨ ਅਪਨੀ ਸੁਨਾਈ, ਅਗਰ ਮੁਝ ਸੇ ਮੁਹੱਬਤ ਹੈ, ਆਪ ਕੀ ਨਜ਼ਰਾਂ ਨੇ ਸਮਝਾ, ਝੁਮਕਾ ਗਿਰਾ ਰੇ' ਵਰਗੇ ਗੀਤਾਂ ਨੇ ਦਰਸ਼ਕਾਂ ਨੂੰ ਖੁਸ਼ ਕਰ ਦਿੱਤਾ।

ਨਹਿਰੂ ਸਿਧਾਂਤ ਕੇਂਦਰ ਟਰੱਸਟ ਭਾਰਤ ਦੀ ਮਹਾਨ ਵਿਰਾਸਤ ਅਤੇ ਸੱਭਿਆਚਾਰਕ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਸਾਲਾਨਾ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਰਿਹਾ ਹੈ। ਇਸਤੋਂ ਪਹਿਲਾਂ ''ਏਕ ਸ਼ਾਮ ਸਾਹਿਰ ਕੇ ਨਾਮ'' ਅਤੇ ''ਜਸ਼ਨ-ਏ-ਸਾਹਿਰ'' ਵਰਗੇ ਸਮਾਗਮ ਕਰਵਾਏ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਟਰੱਸਟ ਨੇ ਦਿੱਲੀ ਸਥਿਤ ਪ੍ਰਸਿੱਧ ਇਬਾਦਤ ਫਾਊਂਡੇਸ਼ਨ "ਰੂਹ-ਏ-ਮਜਰੂਹ", "ਕਵੀਰਾਜ ਸ਼ੈਲੇਂਦਰ" ਅਤੇ "ਸਾਹਿਰ ਕਹਾਂ ਹੋ ਤੁਮ" ਦੇ ਕਈ ਸ਼ੋਅ ਲੁਧਿਆਣਾ ਵਿੱਚ ਲਿਆਂਦੇ ਹਨ। ਟਰੱਸਟ ਨੇ ਸ਼੍ਰੀਮਤੀ ਵਹੀਦਾ ਰਹਿਮਾਨ, ਸ਼੍ਰੀ ਧਰਮਿੰਦਰ ਅਤੇ ਸ਼੍ਰੀ ਅਮਜਦ ਅਲੀ ਖਾਨ ਵਰਗੀਆਂ ਉੱਘੀਆਂ ਸ਼ਖਸੀਅਤਾਂ ਨੂੰ ਆਪਣਾ ਵੱਕਾਰੀ ਨੂਰ-ਏ-ਸਾਹਿਰ ਪੁਰਸਕਾਰ ਵੀ ਪ੍ਰਦਾਨ ਕੀਤਾ ਹੈ।

ਪ੍ਰੈੱਸ ਕਾਨਫਰੰਸ ਮੌਕੇ ਨਹਿਰੂ ਸਿਧਾਂਤ ਕੇਂਦਰ ਟਰੱਸਟ ਪ੍ਰਧਾਨ ਸ਼੍ਰੀ ਰਾਕੇਸ਼ ਭਾਰਤੀ ਮਿੱਤਲ, ਜਨਰਲ ਸਕੱਤਰ ਸ਼੍ਰੀ ਬਿਪਿਨ ਗੁਪਤਾ, ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ਼੍ਰੀ ਸੁਨੀਲ ਗੁਪਤਾ ਅਤੇ ਇਬਾਦਤ ਫਾਊਂਡੇਸ਼ਨ ਟਰੱਸਟ ਦੇ ਪ੍ਰਧਾਨ ਸ਼੍ਰੀ ਪ੍ਰਿਥਵੀ ਹਲਦੀਆ ਹਾਜ਼ਰ ਸਨ।