Home >> ਓਟੀਟੀ >> ਅਤਰੰਗੀ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਐਪ >> ਵੀ ਨੇ ਪ੍ਰਸਿੱਧ ਓਟੀਟੀ ਪਲੇਟਫਾਰਮ ਅਤਰੰਗੀ ਨੂੰ ਵੀ ਐਪ 'ਤੇ ਲਿਆ ਕੇ ਆਪਣੇ ਖੇਤਰੀ ਕੰਟੇਂਟ ਨੂੰ ਬਣਾਇਆ ਸਸ਼ਕਤ

ਵੀ ਨੇ ਪ੍ਰਸਿੱਧ ਓਟੀਟੀ ਪਲੇਟਫਾਰਮ ਅਤਰੰਗੀ ਨੂੰ ਵੀ ਐਪ 'ਤੇ ਲਿਆ ਕੇ ਆਪਣੇ ਖੇਤਰੀ ਕੰਟੇਂਟ ਨੂੰ ਬਣਾਇਆ ਸਸ਼ਕਤ

ਵੀ ਨੇ ਪ੍ਰਸਿੱਧ ਓਟੀਟੀ ਪਲੇਟਫਾਰਮ ਅਤਰੰਗੀ ਨੂੰ ਵੀ ਐਪ 'ਤੇ ਲਿਆ ਕੇ ਆਪਣੇ ਖੇਤਰੀ ਕੰਟੇਂਟ ਨੂੰ ਬਣਾਇਆ ਸਸ਼ਕਤ

ਲੁਧਿਆਣਾ, 07 ਮਾਰਚ, 2023 (ਨਿਊਜ਼ ਟੀਮ)
: ਹੁਣ ਹਿੰਦੀ ਦੇ ਬਿਹਤਰੀਨ ਕੰਟੇਂਟ ਦਾ ਆਨੰਦ ਲੈਣ ਲਈ ਤਿਆਰ ਹੋ ਜਾਓ ਕਿਉਂਕਿ, ਭਾਰਤ ਦੇ ਪ੍ਰਮੁੱਖ ਟੈਲੀਕਾਮ ਆਪਰੇਟਰ, ਵੀ ਨੇ ਆਪਣੇ ਉਪਭੋਗਤਾਵਾਂ ਲਈ ਬਿਨਾਂ ਕਿਸੇ ਵਾਧੂ ਕੀਮਤ ਦੇ ਪ੍ਰੀਮੀਅਮ ਸਬਸਕ੍ਰਿਪਸ਼ਨ ਰੀਜਨਲ ਕੰਟੇਂਟ ਉਪਲਬੱਧ ਕਰਾਉਣ ਲਈ ਅਤਰੰਗੀ ਨਾਲ ਸਾਂਝੇਦਾਰੀ ਕੀਤੀ ਹੈ।

ਅਤਰੰਗੀ ਦੀ ਵਿਸ਼ੇਸ਼ ਡਿਜੀਟਲ ਸਮੱਗਰੀ ਤੱਕ ਪਹੁੰਚ ਪ੍ਰਾਪਤ ਕਰਕੇ , ਵੀ ਉਪਭੋਗਤਾ ਹੁਣ ਥ੍ਰਿਲਰ, ਮਾਈਥੋਲੋਜੀ , ਕਰਾਈਮ , ਕਾਮੇਡੀ, ਰੋਮਾਂਸ ਆਦਿ ਵਿੱਚ ਆਪਣੇ ਮਨਪਸੰਦ ਸ਼ੋਅਜ਼ ਦਾ ਆਨੰਦ ਲੈ ਸਕਦੇ ਹਨ। ਇਸ ਪੇਸ਼ਕਸ਼ ਵਿੱਚ ਦਿ ਗੋਲਡਨ ਹਾਰਵੈਸਟ, ਪੰਚਾਲੀ, ਪਾਰੋ, ਦ ਡੇਵਿਲ ਇਨਸਾਈਡ ਤੋਂ ਲੈ ਕੇ ਦਿ ਬੁੱਲ ਆਫ ਦਲਾਲ ਸਟਰੀਟ, ਤੰਦੂਰ, ਪੇਪਰ, ਕਲਾਇੰਟ ਨੰਬਰ 7, ਤੜਪ , ਸ਼ੁੱਧੀ, ਛੱਲ, ਪਹਿਚਾਨ, ਔਨਲਾਈਨ ਫਰਾਡ ਅਤੇ ਪਰਸ਼ੂਰਾਮ ਵਰਗੇ ਸ਼ੋਅਜ਼ ਤੋਂ ਲੈ ਕੇ ਵਿਭਿੰਨ ਹਿੰਦੀ ਸਮੱਗਰੀ ਕੈਟਾਲਾਗ ਸ਼ਾਮਲ ਹਨ ।

ਇਸ ਪੇਸ਼ਕਸ਼ ਦੇ ਨਾਲ, ਵੀ ਨੇ ਵੀ ਐਪ 'ਤੇ ਆਪਣੀ ਸਮਰੱਥ ਸਮੱਗਰੀ ਲਾਇਬ੍ਰੇਰੀ ਨੂੰ ਹੋਰ ਮਜ਼ਬੂਤ ਕੀਤਾ ਹੈ। ਵੀ ਉਪਭੋਗਤਾ ਹੁਣ ਇਹ ਸਭ ਐਕਸੈਸ ਕਰ ਸਕਦੇ ਹਨ:
• ਪ੍ਰੀਮੀਅਮ ਓਟੀਟੀ ਪਲੇਟਫਾਰਮ: ਅਤਰੰਗੀ, ਜ਼ੀ 5, ਡਿਸਕਵਰੀ, ਸ਼ੇਮਾਰੂ, ਹੰਗਾਮਾ, ਯੱਪ ਟੀਵੀ , ਪੋਕਟ ਫਿਲਮਸ
• 400 ਤੋਂ ਵੱਧ ਲਾਈਵ ਟੀਵੀ ਚੈਨਲ ਜਿਸ ਵਿੱਚ ਜ਼ੀ ਟੀਵੀ, ਜ਼ੀ ਸਿਨੇਮਾ, ਕਲਰਸ ਐਚਡੀ, ਕਲਰਸ ਇਨਫਿਨਿਟੀ, ਡਿਸਕਵਰੀ, ਐਮਟੀਵੀ, ਹਿਸਟਰੀ ਟੀਵੀ, ਕਾਮੇਡੀ ਸੈਂਟਰਲ, ਐਨੀਮਲ ਪਲੈਨੇਟ, ਨਿਕ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
• ਆਜ ਤੱਕ, ਇੰਡੀਆ ਟੁਡੇ, ਸੀਐਨਬੀਸੀ ਆਵਾਜ਼, ਰੀਪਬਲਿਕ ਟੀਵੀ, ਏਬੀਪੀ ਨਿਊਜ਼, ਐਨਡੀਟੀਵੀ 24x7, ਸੀਐਨਐਨ ਨਿਊਜ਼ 18 ਸਮੇਤ ਹੋਰ ਬਹੁਤ ਸਾਰੇ ਚੈਨਲਾਂ 'ਤੇ ਲਾਈਵ ਖਬਰਾਂ।

ਇਹ ਸਭ ਕੁਝ ਵੀ ਐਪ ਅਤੇ ਇਸਦੇ ਸਮਰਪਿਤ ਮਨੋਰੰਜਨ ਪਲੇਟਫਾਰਮ ਵੀ ਮੂਵੀਜ਼ ਅਤੇ ਟੀਵੀ 'ਤੇ ਉਪਲਬੱਧ ਹੈ।