ਲੁਧਿਆਣਾ, 02 ਮਾਰਚ 2023 (ਨਿਊਜ਼ ਟੀਮ): ਪ੍ਰਮੁੱਖ ਦੂਰਸੰਚਾਰ ਸੇਵਾ ਪ੍ਰਦਾਤਾ , ਵੀ ਨੇ ਪੰਜਾਬ ਵਿੱਚ ਉਪਭੋਗਤਾਵਾਂ ਨੂੰ ਸਿਰਫ਼ 99 ਰੁਪਏ ਵਿੱਚ ਆਪਣੇ ਨੈੱਟਵਰਕ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਵੀ ਹੀ ਇਕਮਾਤਰ ਬ੍ਰਾਂਡ ਹੈ ਜੋ ਸਿਰਫ 99 ਰੁਪਏ ਦੀ ਕਿਫਾਇਤੀ ਕੀਮਤ 'ਤੇ ਦੇਸ਼ ਭਰ ਵਿਚ ਐਂਟਰੀ ਲੈਵਲ ਰੀਚਾਰਜ ਦੀ ਪੇਸ਼ਕਸ਼ ਕਰ ਰਿਹਾ ਹੈ । ਇਸ ਮੌਕੇ 'ਤੇ ਵੀ ਨੇ ਇੱਕ ਕ੍ਰਿਏਟਿਵ ਕੈਂਪੇਨ ਦੀ ਸ਼ੁਰੂਆਤ ਕੀਤੀ ਹੈ , ਜਿਸਦੇ ਰਾਹੀਂ ਕੰਪਨੀ ਮੋਬਾਈਲ ਫੋਨ ਉਪਭੋਗਤਾਵਾਂ ਨੂੰ ' ਵੀ 'ਤੇ ਸਵਿੱਚ ' ਕਰਨ ਲਈ ਸੱਦਾ ਦੇ ਰਹੀ ਹੈ ,ਸਿਰਫ 99 ਰੁਪਏ ਦੇ ਰੀਚਾਰਜ ਦੇ ਨਾਲ ਉਪਭੋਗਤਾ 28 ਦਿਨਾਂ ਲਈ ਫੁਲ ਟਾਕਟਾਈਮ ਦੇ ਨਾਲ 200 ਐਮਬੀ ਡਾਟਾ ਦੇ ਫਾਇਦੇ ਪਾ ਸਕਦੇ ਹਨ ।
ਮੁੱਲ ਪ੍ਰਤੀ ਜਾਗਰੂਕ ਉਪਭੋਗਤਾਵਾਂ ਨੂੰ ਵੀ ਦੇ ਹਾਈ ਸਪੀਡ ਨੈਟਵਰਕ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹੋਏ ਦੀਪਕ ਰਾਓ, ਕਲੱਸਟਰ ਬਿਜ਼ਨਸ ਹੈੱਡ - ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ , ਜੰਮੂ-ਕਸ਼ਮੀਰ, ਵੋਡਾਫੋਨ ਆਈਡੀਆ ਲਿਮਟਿਡ, ਨੇ ਕਿਹਾ, “ਵੀ ਵਿਖੇ ਅਸੀਂ ਹਮੇਸ਼ਾ ਵੱਖ-ਵੱਖ ਸੈਗਮੇਂਟ ਦੇ ਮੋਬਾਈਲ ਉਪਭੋਗਤਾਵਾਂ ਦੀਆਂ ਲੋੜਾਂ ਅਤੇ ਇੱਛਾਵਾਂ ਨੂੰ ਸਮਝਣ ਵਿੱਚ ਵਿਸ਼ਵਾਸ ਰੱਖਦੇ ਰਹੇ ਹਾਂ । ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਲੋਕਾਂ ਦੇ ਰੋਜ਼ਾਨਾ ਜੀਵਨ ਵਿਚ ਸਹਿਜ ਨੈਟਵਰਕ ਕਨੈਕਟੀਵਿਟੀ ਦਾ ਹੋਣਾ ਬੇਹੱਦ ਮਹੱਤਵਪੂਰਨ ਹੈ । ਇਸ ਐਂਟਰੀ ਲੈਵਲ ਰੀਚਾਰਜ ਪੈਕ ਦੇ ਨਾਲ, ਸਾਡੀ ਕੋਸ਼ਿਸ਼ ਸਭ ਤੋਂ ਆਕਰਸ਼ਕ ਕੀਮਤਾਂ 'ਤੇ ਸਰਬੋਤਮ ਮੋਬਾਈਲ ਸੇਵਾਵਾਂ ਵਿੱਚ ਸਭ ਤੋਂ ਵਧੀਆ ਪੇਸ਼ਕਸ਼ਾਂ ਪ੍ਰਦਾਨ ਕਰਨਾ ਹੈ। ਹੁਣ ਪੰਜਾਬ ਵਿੱਚ ਮੋਬਾਈਲ ਯੂਜ਼ਰਸ ਅਤੇ ਨਾਨ-ਯੂਜ਼ਰਸ ਸਿਰਫ 99 ਰੁਪਏ ਵਿੱਚ ਵੀ ਨੈਟਵਰਕ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਇਸ ਡਿਜੀਟਲ ਯੁੱਗ ਵਿੱਚ ਮੋਬਾਈਲ ਕਨੈਕਟੀਵਿਟੀ ਦੇ ਲਾਭਾਂ ਦਾ ਆਨੰਦ ਮਾਣ ਸਕਦੇ । ਇਸ ਪੇਸ਼ਕਸ਼ ਦੇ ਨਾਲ, ਅਸੀਂ ਸਮਾਵੇਸ਼ ਨੂੰ ਵਧਾਵਾ ਦੇਣਾ ਚਾਹੁੰਦੇ ਹਾਂ , ਤਾਂ ਜੋ ਵੱਧ ਤੋਂ ਵੱਧ ਉਪਭੋਗਤਾਵਾਂ ਹਰ ਸਮੇਂ ਕਨੇਕਟਡ ਬਣੇ ਰਹਿ ਸਕਣ ।"
ਵੀ ਆਰਸੀ99 ਰੁਪਏ ਪੂਰੇ ਭਾਰਤ ਵਿੱਚ ਸਾਰੇ ਪ੍ਰੀ-ਪੇਡ ਗਾਹਕਾਂ ਲਈ ਉਪਲਬੱਧ ਹੈ।