Home >> ਸਾਲਟ >> ਕੈਂਪੇਨ >> ਟਾਟਾ >> ਤੇਜ਼ >> ਦੇਸ਼ >> ਪੰਜਾਬ >> ਬੱਚੋਂ >> ਲੁਧਿਆਣਾ >> ਵਪਾਰ >> ਟਾਟਾ ਸਾਲਟ ਨੇ ਸ਼ੁਰੂ ਕੀਤੀ ਇੱਕ ਨਵੀਂ ਕੈਂਪੇਨ 'ਤੇਜ਼ ਬੱਚੋਂ ਸੇ ਹੀ ਤੋ ਤੇਜ਼ ਦੇਸ਼ ਬਨਤਾ ਹੈ'

ਟਾਟਾ ਸਾਲਟ ਨੇ ਸ਼ੁਰੂ ਕੀਤੀ ਇੱਕ ਨਵੀਂ ਕੈਂਪੇਨ 'ਤੇਜ਼ ਬੱਚੋਂ ਸੇ ਹੀ ਤੋ ਤੇਜ਼ ਦੇਸ਼ ਬਨਤਾ ਹੈ'

ਟਾਟਾ ਸਾਲਟ ਨੇ ਸ਼ੁਰੂ ਕੀਤੀ ਇੱਕ ਨਵੀਂ  ਕੈਂਪੇਨ  'ਤੇਜ਼ ਬੱਚੋਂ ਸੇ ਹੀ ਤੋ ਤੇਜ਼ ਦੇਸ਼ ਬਨਤਾ ਹੈ'

ਲੁਧਿਆਣਾ, 27 ਮਈ, 2023 (ਨਿਊਜ਼ ਟੀਮ):
ਭਾਰਤ ਵਿਚ ਆਇਓਡੀਨ ਯੁਕਤ ਨਮਕ ਸੈਗਮੇਂਟ ਵਿੱਚ  ਮੋਹਰੀ ਅਤੇ ਮਾਰਕੀਟ ਲੀਡਰ,ਟਾਟਾ ਸਾਲਟ  ਨੇ ਇੱਕ ਦਿਲਚਸਪ ਕੈਂਪੇਨ  'ਤੇਜ਼ ਬੱਚੋਂ ਸੇ ਹੀ ਤੋ ਤੇਜ਼ ਦੇਸ਼ ਬਨਤਾ ਹੈ'  ਦਾ ਉਦਘਾਟਨ ਕੀਤਾ ਹੈ ।  ਜੋ ਟਾਟਾ ਸਾਲਟ ਬ੍ਰਾਂਡ ਦੀ ਮੂਲ ਧਾਰਨਾ  'ਦੇਸ਼ ਕੀ ਸਿਹਤ, ਦੇਸ਼ ਕਾ ਨਮਕ' ਦੇ ਅਨੁਰੂਪ ਤਿਆਰ ਕੀਤੀ ਗਈ ਨਵੀਂ ਮੁਹਿੰਮ ਹੈ । ਇਸ  ਮੁਹਿੰਮ ਵਿਚ  ਬੱਚਿਆਂ ਦੇ ਸਹੀ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ  ਹੈ । ਮੁਹਿੰਮ ਵਿੱਚ ਇਸ ਗੱਲ 'ਤੇ ਵੀ ਚਾਨਣਾ ਪਾਇਆ ਗਿਆ ਹੈ ਕਿ ਬੱਚਿਆਂ ਨੂੰ  ਲੋੜੀਂਦੀ ਮਾਤਰਾ ਵਿਚ  ਆਇਓਡੀਨ  ਜਰੂਰ ਮਿਲਣਾ ਚਾਹੀਦਾ ਹੈ - ਜੋ ਕਿ ਓਹਨਾ ਦੇ ਬੋਧਾਤਮਕ ਵਿਕਾਸ ਲਈ ਇੱਕ ਮੁੱਖ ਸੂਖਮ ਪੌਸ਼ਟਿਕ ਤੱਤ ਹੈ ।

ਇਸ ਮੁਹਿੰਮ  ਵਿੱਚ ਇੱਕ ਪਿਆਰੀ ਜਿਹੀ  ਫਿਲਮ ਰਾਹੀਂ ਇੱਕ  ਮਾਂ ਅਤੇ ਬੇਟੀ ਵਿਚਕਾਰ ਗੱਲ-ਬਾਤ ਨੂੰ ਦਿਖਾਇਆ ਗਿਆ  ਹੈ ।  ਖਾਣਾ ਖਾਂਦੇ ਸਮੇਂ  ਮਾਂ ਆਪਣੀ  ਧੀ ਦੇ ਸਾਇੰਸ ਪ੍ਰੋਜੈਕਟ, ਸਕਾਲਰਸ਼ਿਪ, ਕੰਪਿਊਟਰ ਇਮਤਿਹਾਨ, ਅਤੇ ਸਕੂਲ ਪ੍ਰਤੀਯੋਗਿਤਾਵਾਂ ਬਾਰੇ ਆਪਣੀਆਂ ਚਿੰਤਾਵਾਂ ਨੂੰ ਜ਼ਾਹਰ ਕਰਦੀ ਹੈ ,ਪਰ ਉਸਦੀ  ਆਤਮ-ਵਿਸ਼ਵਾਸੀ ਧੀ, ਜੋ ਸਕੂਲ ਵਿਚ ਕੈਪਟਨ  ਵੀ  ਹੈ, ਉਸਦੀਆਂ ਚਿੰਤਾਵਾਂ ਨੂੰ ਦੂਰ ਕਰਦੇ ਹੋਏ   ਭਰੋਸੇ ਦਾ  ਹੁੰਗਾਰਾ ਦਿੰਦੀ  ਹੈ, "ਕੋਈ ਸਮੱਸਿਆ ਨਹੀਂ ਮੰਮੀ, ਕੋਈ ਸਮੱਸਿਆ ਨਹੀਂ!" ਇਸ  ਫਿਲਮ ਵਿਚ ਮਾਂ ਹਰ-ਰੋਜ ਖਾਣਾ ਪਕਾਉਣ ਸਮੇਂ ਟਾਟਾ ਸਾਲਟ ਨੂੰ ਬੜੇ ਪਿਆਰ ਅਤੇ ਨਾਜ਼ੁਕਤਾ ਨਾਲ ਛਿੜਕਦੀ ਹੈ , ਇਹ  ਦ੍ਰਿਸ਼  ਬੜੀ  ਸੁੰਦਰਤਾ ਨਾਲ ਕੈਪਚਰ ਕੀਤਾ ਗਿਆ ਹੈ, ਜੋ ਕਿ ਆਇਓਡੀਨ ਦੀ ਆਦਰਸ਼ ਮਾਤਰਾ ਤੋਂ ਮਿਲਣ ਵਾਲੇ  ਪੋਸ਼ਣ ਅਤੇ ਤੇਜ ਬੁੱਧੀਮਤਾ ਦਾ ਪ੍ਰਤੀਕ ਹੈ।

ਇਸ ਮੁਹਿੰਮ ਬਾਰੇ ਬੋਲਦੇ ਹੋਏ,  ਟਾਟਾ ਕੰਜ਼ਿਊਮਰ ਪ੍ਰੋਡਕਟਸ ਦੇ ਪ੍ਰੈਜ਼ੀਡੈਂਟ , ਪੈਕੇਜਡ  ਫੂਡਸ- ਇੰਡੀਆ- ਸੁਸ਼੍ਰੀ ਦੀਪਿਕਾ ਭਾਨ,   ਨੇ ਕਿਹਾ, "ਟਾਟਾ ਸਾਲਟ ਰਾਸ਼ਟਰ ਦੀ ਸਿਹਤ ਦੇ ਰੱਖਿਅਕ ਵਜੋਂ ਆਪਣੀ ਵਚਨਬੱਧਤਾ ਵਿੱਚ ਅਡੋਲ ਹੈ। ਅਸੀਂ ਸਮਝਦੇ ਹਾਂ ਕਿ ਇੱਕ ਬੱਚੇ ਲਈ ਆਇਓਡੀਨ ਦੀ ਸਹੀ ਮਾਤਰਾ ਦਾ ਸੇਵਨ ਬਹੁਤ ਮਹੱਤਵਪੂਰਨ  ਹੈ। ਹਰ ਬੱਚੇ ਦੇ  ਮਾਨਸਿਕ ਵਿਕਾਸ ਲਈ ਸਹੀ ਮਾਤਰਾ ਵਿਚ ਆਇਓਡੀਨ ਮਿਲਣਾ ਜਰੂਰੀ ਹੈ ਅਤੇ ਟਾਟਾ ਸਾਲਟ ਦੇ ਹਰ ਪੈਕੇਟ  ਵਿੱਚ ਅਸੀਂ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਸਾਡਾ ਮਨਣਾ ਹੈ ਕਿ ,  ਆਖ਼ਿਰ  'ਤੇਜ਼ ਬੱਚੋਂ ਸੇ ਹੀ ਤੋ ਤੇਜ਼ ਦੇਸ਼ ਬਨਤਾ ਹੈ' ।

ਟਾਟਾ ਸਾਲਟ ਬ੍ਰਾਂਡ ਨੂੰ  ਆਪਣੀ ਵਿਸ਼ੇਸ਼ ਅਤਿ ਆਧੁਨਿਕ  ਪ੍ਰਕਿਰਿਆ 'ਤੇ ਬਹੁਤ ਮਾਣ  ਹੈ, ਇਸ ਪ੍ਰੀਕਿਰਿਆ ਨਾਲ ਇਹ ਸੁਨਿਸ਼ਚਿਤ ਹੋ ਜਾਂਦਾ ਹੈ ਕਿ ਜਦੋਂ ਉਪਭੋਗਤਾ ਖਾਣੇ ਵਿਚ ਟਾਟਾ ਨਮਕ ਪਾਉਂਦੇ ਹਨ , ਉਹਨਾਂ ਨੂੰ ਸਹੀ ਮਾਤਰਾ ਵਿਚ  ਆਇਓਡੀਨ ਮਿਲਦਾ  ਹੈ। ਸਹੀ ਆਇਓਡੀਨਾਈਜ਼ੇਸ਼ਨ ਲਈ ਬ੍ਰਾਂਡ ਦੀ ਵਚਨਬੱਧਤਾ ਨੇ ਬੱਚਿਆਂ ਵਿੱਚ ਬਿਹਤਰ ਮਾਨਸਿਕ   ਅਤੇ ਬੋਧਾਤਮਕ ਯੋਗਤਾਵਾਂ ਨੂੰ ਵਿਕਸਿਤ  ਕਰਨ ਅਤੇ ਉਹਨਾਂ ਦੇ ਸਮੁੱਚੇ ਵਿਕਾਸ ਵਿਚ ਯੋਗਦਾਨ ਦੇਣ ਦੇ ਆਪਣੇ  ਯਤਨਾਂ ਨੂੰ ਮਜਬੂਤ  ਕੀਤਾ ਹੈ । ਬ੍ਰਾਂਡ ਦਾ ਮੰਨਣਾ ਹੈ ਕਿ  ਬੱਚੇ ਆਪਣੀ  ਪੂਰੀ ਸਮਰੱਥਾ ਦਾ ਉਪਯੋਗ ਕਰ ਸਕਣ , ਇਸ  ਲਈ ਉਹਨਾਂ ਨੂੰ ਸਸ਼ਕਤ ਬਣਾਉਣ ਨਾਲ ਇੱਕ ਮਜਬੂਤ , ਤੇਜ ਬੁਧੀ ਅਤੇ ਸ਼ਾਨਦਾਰ ਭਵਿੱਖ ਦੇ ਨਾਲ ਸੰਪਨ  ਰਾਸ਼ਟਰ ਦਾ ਨਿਰਮਾਣ ਹੋਵੇਗਾ ।

ਟਾਟਾ ਸਾਲਟ ਦੀਆਂ ਇਸ਼ਤਿਹਾਰੀ ਮੁਹਿੰਮਾਂ, ਜਿਵੇਂ ਕਿ 'ਹਰ ਸਵਾਲ ਉਠੇਗਾ' ਅਤੇ 'ਸ਼ੁੱਧਤਾ ਸਚਾਈ ਕੀ', ਨੇ ਰਾਸ਼ਟਰ ਪ੍ਰਤੀ ਪਿਆਰ ਲਈ ਕੀਤੇ ਜਾਣ ਵਾਲੇ  ਰੋਜ਼ਾਨਾ ਦੇ ਕਾਰਜਾਂ  ਦਾ ਸਨਮਾਨ ਕੀਤਾ  ਹੈ ਅਤੇ ਇਮਾਨਦਾਰੀ ਨੂੰ ਵਧਾਵਾ ਦੇਣ  ਦੀ ਮਹੱਤਤਾ 'ਤੇ ਚਾਨਣਾ ਪਾਇਆ ਹੈ। ਬ੍ਰਾਂਡ ਨੇ ਆਪਣੀ ਨਵੀਂ ਕੈਂਪੇਨ ਵਿਚ ਵੀ ਆਪਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ  ਇੱਕ ਮਜਬੂਤ ਰਾਸ਼ਟਰ ਲਈ   ਬੱਚਿਆਂ ਦੇ ਸਹੀ ਪਾਲਣ-ਪੋਸ਼ਣ ਦੀ ਮਹੱਤਤਾ 'ਤੇ ਜ਼ੋਰ  ਦਿੱਤਾ ਹੈ । ਇਹ ਦੇਸ਼ਵਾਸੀਆਂ ਦੇ ਹਿੱਤਾਂ ਦਾ ਸਨਮਾਨ ਕਰਨ ਦੀ ਬ੍ਰਾਂਡ ਦੀ ਮੂਲ ਭਾਵਨਾ ਨੂੰ ਦਰਸ਼ਾਉਂਦਾ ਹੈ  ਅਤੇ  ਇਹ ਕੈਂਪੇਨ ਹਰੇਕ ਨਾਗਰਿਕ  ਨੂੰ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਦੀ ਹੈ।

ਦਿਲ ਨੂੰ ਛੂਹਣ ਵਾਲੀ ਇਹ ਮਿਊਜ਼ਿਕਲ ਫਿਲਮ ਤੁਹਾਨੂੰ ਬਹੁਤ ਪਸੰਦ ਆਏਗੀ । ਸ਼ਵੇਤਭ  ਵਰਮਾ ਦੁਆਰਾ ਨਿਰਦੇਸ਼ਤ ਅਤੇ ਐਕਸਪ੍ਰੈਸੋ ਦੁਆਰਾ ਲਿਖਿਤ ਫਿਲਮ ਦਾ ਨਿਰਮਾਣ  ਕ੍ਰਿਏਟਿਵ ਸਟ੍ਰੇਟਿਜੀ  ਅਤੇ ਐਗਜ਼ੀਕਿਊਸ਼ਨ ਪਾਰਟਨਰਸ , ਨੌਰਥਸਾਈਡ ਬ੍ਰਾਂਡ ਵਰਕਸ ਪ੍ਰਾਈਵੇਟ ਲਿਮਿਟਡ ਅਤੇ  ਪ੍ਰਾਈਮ ਫੋਕਸ ਟੈਕਨੋਲੋਜੀਜ਼ ਲਿਮਿਟਡ   ਦੁਆਰਾ  ਕੀਤਾ ਗਿਆ ਹੈ।

ਟਾਟਾ ਸਾਲਟ ਦੀ ਮੁਹਿੰਮ  'ਤੇਜ਼ ਬੱਚੋਂ ਸੇ ਹੀ ਤੋ ਤੇਜ਼ ਦੇਸ਼ ਬਨਤਾ ਹੈ' ਟੈਲੀਵਿਜ਼ਨ, ਡਿਜੀਟਲ ਅਤੇ ਸੋਸ਼ਲ ਮੀਡੀਆ ਚੈਨਲਾਂ ਸਮੇਤ ਵੱਖ-ਵੱਖ ਮੀਡੀਆ ਪਲੇਟਫਾਰਮਾਂ 'ਤੇ ਚਲਾਈ ਜਾਵੇਗੀ ।