Home >> ਐਰਿਕਸਨ >> ਦੂਰਸੰਚਾਰ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਅਤੇ ਐਰਿਕਸਨ ਨੇ ਦੁਨੀਆ ਦਾ ਸਭ ਤੋਂ ਵੱਡਾ ਚਾਰਜਿੰਗ ਕੰਸੋਲੀਡੇਸ਼ਨ ਪ੍ਰੋਗਰਾਮ ਭਾਰਤ ਵਿੱਚ ਕੀਤਾ ਪੂਰਾ

ਵੀ ਅਤੇ ਐਰਿਕਸਨ ਨੇ ਦੁਨੀਆ ਦਾ ਸਭ ਤੋਂ ਵੱਡਾ ਚਾਰਜਿੰਗ ਕੰਸੋਲੀਡੇਸ਼ਨ ਪ੍ਰੋਗਰਾਮ ਭਾਰਤ ਵਿੱਚ ਕੀਤਾ ਪੂਰਾ

ਲੁਧਿਆਣਾ, 18 ਮਈ 2023 (ਨਿਊਜ਼ ਟੀਮ): ਪ੍ਰਮੁੱਖ ਦੂਰਸੰਚਾਰ ਆਪਰੇਟਰ, ਵੋਡਾਫੋਨ ਆਈਡੀਆ ਲਿਮਟਿਡ (ਵੀਆਈਐਲ ) ਲਈ ਚਾਰਜਿੰਗ ਕੰਸੋਲੀਡੇਸ਼ਨ ਪ੍ਰੋਗਰਾਮ ਨੂੰ ਸਫਲਤਾਪੂਰਵਕ ਪੂਰਾ ਕਰਨ ਦੀ ਐਰਿਕਸਨ (NASDAQ: ERIC) ਨੇ ਅੱਜ ਘੋਸ਼ਣਾ ਕੀਤੀ ਹੈ, ਇਸਨੇ ਪੂਰੇ ਭਾਰਤ ਵਿੱਚ ਇੱਕਲੇ ਓਸੀਐਸ ਹੱਲ ਵਜੋਂ ਐਰਿਕਸਨ ਚਾਰਜਿੰਗ ਨਾਲ ਤਿੰਨ ਮੌਜੂਦਾ ਔਨਲਾਈਨ ਚਾਰਜਿੰਗ ਸਲਿਊਸ਼ਨਜ਼ (ਓਸੀਐਸ ) ਨੂੰ ਬਦਲਿਆ ਹੈ ।ਇਹ ਪ੍ਰੋਗਰਾਮ ਵਿਸ਼ਵ ਪੱਧਰ 'ਤੇ ਅੱਜ ਤੱਕ ਦੇ ਇਸ ਕਿਸਮ ਦੇ ਉਦਯੋਗ ਦੇ ਸਭ ਤੋਂ ਵੱਡੇ ਸਫਲ ਪ੍ਰੋਜੈਕਟਸ ਵਿੱਚੋਂ ਇੱਕ ਹੈ। ਏਕੀਕ੍ਰਿਤ ਡੇਟਾ ਪਾਲਿਸੀ ਆਰਕੀਟੈਕਚਰ ਦੇ ਨਾਲ ਇਹ ਏਕੀਕ੍ਰਿਤ ਔਨਲਾਈਨ ਚਾਰਜਿੰਗ ਸਮਾਧਾਨ ਵੀ ਨੂੰ ਨਵੇਂ ਉਤਪਾਦ ਤੇਜੀ ਨਾਲ ਲਾਂਚ ਕਰਨ, ਬਿਹਤਰ ਅਤੇ ਵਧੇਰੇ ਕੁਸ਼ਲ ਤਰੀਕਿਆਂ ਨਾਲ ਕੰਮ ਕਰਨ ਦੇ ਸਮਰੱਥ ਬਣਾਉਂਦਾ ਹੈ।

ਇਸਦੇ ਨਾਲ, ਵੀ ਕੋਲ ਹੁਣ ਇੱਕ ਸਰਲ ਪ੍ਰੀਪੇਡ ਚਾਰਜਿੰਗ ਸਟੈਕ ਉਪਲਬੱਧ ਹੈ, ਜੋ ਚਾਰਜਿੰਗ ਅਤੇ ਡੇਟਾ ਪਾਲਿਸੀ ਅਤੇ ਚਾਰਜਿੰਗ ਰੂਲਜ਼ ਫੰਕਸ਼ਨ (PCRF), ਗਾਹਕ ਅਨੁਭਵ, ਜੀਵਨ ਚੱਕਰ ਪ੍ਰਬੰਧਨ, ਉਤਪਾਦ ਮਾਡਲਿੰਗ ਅਤੇ ਸੰਰਚਨਾ, ਵਿਸ਼ੇਸ਼ਤਾਵਾਂ ਅਤੇ ਫੰਕਸ਼ਨਾਂ ਵਿੱਚ ਆਰਕੀਟੈਕਚਰ ਦੀ ਇਕਸਾਰਤਾ ਲਿਆਉਂਦਾ ਹੈ। ਇਸ ਸਮਾਧਾਨ ਵਿਚ ਐਰਿਕਸਨ ਚਾਰਜਿੰਗ ਅਤੇ ਐਰਿਕਸਨ ਪਾਲਿਸੀ ਪੋਰਟਫੋਲੀਓ (ਇਸ ਕੇਸ ਵਿੱਚ ਐਰਿਕਸਨ ਸਰਵਿਸ ਅਵੇਅਰ ਪਾਲਿਸੀ ਕੰਟਰੋਲਰ) ਦੇ ਪੂਰਵ-ਏਕੀਕਰਣ ਦਾ ਲਾਭ ਉਠਾਇਆ ਗਿਆ ਹੈ ।

ਮਹਾਂਮਾਰੀ ਦੇ ਦੌਰਾਨ ਲਾਗੂ ਕੀਤਾ ਗਿਆ, ਇਹ ਪ੍ਰੋਜੈਕਟ ਵਿਸ਼ਵ ਪੱਧਰ 'ਤੇ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ, ਜਿਸ ਕਰਕੇ ਐਰਿਕਸਨ ਚਾਰਜਿੰਗ ਸਿਸਟਮ 'ਤੇ 300 ਮਿਲੀਅਨ ਤੋਂ ਵੱਧ ਵੀ ਗਾਹਕਾਂ ਦੀ ਸਮਰੱਥਾ ਲਈ ਮਾਈਗ੍ਰੇਸ਼ਨ ਅਤੇ ਕੰਸੋਲੀਡੇਸ਼ਨ ਹੋ ਸਕਿਆ ਹੈ। ਇਸ ਕੰਸੋਲੀਡੇਸ਼ਨ ਪ੍ਰੋਜੈਕਟ ਵਿੱਚ ਮਾਈਗਰੇਟ ਕੀਤੇ ਗਏ ਗਾਹਕਾਂ ਦੀ ਭਾਰੀ ਸੰਖਿਆ ਦੀ ਵਜ੍ਹਾ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਰੈਫਰੈਂਸ ਕੇਸ ਬਣ ਗਿਆ ਹੈ । ਇਸ ਸਮਾਧਾਨ ਨੂੰ ਲਾਗੂ ਕਰਨ ਦੇ ਨਾਲ, ਵੀ ਨੇ ਹੋਰ ਸਾਰੇ ਓਸੀਐਸ ਨੂੰ ਐਰਿਕਸਨ ਚਾਰਜਿੰਗ ਵਿਚ ਕੰਸੋਲੀਡੇਟ ਕਰ ਦਿੱਤਾ ਹੈ।

ਮਲਟੀ-ਵੈਂਡਰ ਨੈਟਵਰਕ ਏਕੀਕਰਣ ਅਤੇ ਆਈਟੀ ਏਕੀਕਰਣ ਵਿੱਚ ਜੋਖਮਾਂ ਅਤੇ ਜਟਿਲਤਾਵਾਂ ਨੂੰ ਇਸ ਪ੍ਰੋਜੈਕਟ ਨੇ ਸਫਲਤਾਪੂਰਵਕ ਨੇਵੀਗੇਟ ਕੀਤਾ, ਜਿਸ ਨਾਲ ਵਪਾਰਕ ਸੰਰਚਨਾਵਾਂ ਨੂੰ ਸੁਚਾਰੂ ਬਣਾਉਣ ਅਤੇ ਤਰਕਸੰਗਤ ਬਣਾਉਣਾ ਸਮਰੱਥ ਹੋ ਸਕਿਆ ਹੈ । ਏਕੀਕ੍ਰਿਤ ਚਾਰਜਿੰਗ ਅਤੇ ਡੇਟਾ ਪਾਲਿਸੀ ਲਈ ਇੱਕ ਯੂਨੀਫਾਈਡ ਆਰਕੀਟੈਕਚਰ ਅਤੇ ਸਮਾਧਾਨ ਦੇ ਨਾਲ, ਏਕੀਕ੍ਰਿਤ ਹੱਲ ਨੇ ਵੀ ਨੂੰ ਵਧੇਰੇ ਕੁਸ਼ਲਤਾ ਦੇ ਨਾਲ-ਨਾਲ ਅੱਜ ਦੇ ਡਿਜੀਟਲ ਵਾਤਾਵਰਣ ਦੀਆਂ ਮੰਗਾਂ ਅਤੇ ਭਵਿੱਖ ਦੇ ਕਾਰੋਬਾਰ ਦੀਆਂ ਲੋੜਾਂ ਨੂੰ ਹੋਰ ਪ੍ਰਭਾਵੀ ਢੰਗ ਨਾਲ ਪੂਰਾ ਕਰਨ ਲਈ ਤੇਜੀ ਨਾਲ ਨਵੇਂ ਉਤਪਾਦਾਂ ਨੂੰ ਲਾਂਚ ਕਰਨ ਦੇ ਯੋਗ ਬਣਾਇਆ ਹੈ। ਲਾਗੂ ਕੀਤੇ ਸਮਾਧਾਨ ਦੇ ਕਰਕੇ ਪ੍ਰਸਤਾਵ ਨਿਰਮਾਣ ਅਤੇ ਉਪਭੋਗਤਾ ਸੰਚਾਰ ਲਈ ਇੱਕ ਸਿੰਗਲ ਸਿਸਟਮ ਪ੍ਰਦਾਨ ਕੀਤਾ ਗਿਆ ਹੈ, ਜਿਸ ਨਾਲ ਪ੍ਰੋਵੀਜ਼ਨਿੰਗ ਅਤੇ ਨਿਰੰਤਰਤਾ ਸਰਲ ਬਣ ਗਈ ਹੈ। ਆਰਕੀਟੈਕਚਰ ਸੈਟਅਪ ਨਾ ਸਿਰਫ਼ ਵੀ ਦੇ ਸੰਚਾਲਨ ਨੂੰ ਸਰਲ ਬਣਾਉਂਦਾ ਹੈ ਬਲਕਿ ਗਾਹਕ ਨੂੰ ਮਿਲਣ ਵਾਲੇ ਅਨੁਭਵ ਵਿਚ ਵੀ ਸੁਧਾਰ ਲਿਆਉਂਦਾ ਹੈ।

ਵੋਡਾਫੋਨ ਆਈਡੀਆ ਲਿਮਟਿਡ ਦੇ ਸੀਟੀਓ,ਜਗਬੀਰ ਸਿੰਘ ਨੇ ਕਿਹਾ, “ਵੀ ਨੇ 1 ਬਿਲੀਅਨ ਤੋਂ ਵੱਧ ਭਾਰਤੀਆਂ ਨੂੰ ਕਵਰ ਕਰਨ ਵਾਲੇ ਇੱਕ ਪੈਨ-ਇੰਡੀਆ ਡੇਟਾ ਨੈਟਵਰਕ ਸਥਾਪਤ ਕਰਨ ਲਈ ਵਿਸ਼ਵ ਦੇ ਸਭ ਤੋਂ ਵੱਡੇ ਟੈਲੀਕਾਮ ਨੈਟਵਰਕ ਏਕੀਕਰਣ ਦਾ ਸਫਲਤਾਪੂਰਵਕ ਪ੍ਰਬੰਧਨ ਕੀਤਾ ਹੈ। ਸਾਡੇ ਏਕੀਕਰਣ ਦੇ ਹਿੱਸੇ ਵਜੋਂ, ਅਸੀਂ ਵੱਡੇ ਚਾਰਜਿੰਗ ਕੰਸੋਲੀਡੇਸ਼ਨ ਪ੍ਰੋਜੈਕਟ ਲਈ ਐਰਿਕਸਨ ਦੇ ਨਾਲ ਸਹਿਯੋਗ ਕੀਤਾ ਹੈ, ਜਿਸ ਨਾਲ ਅਸੀਂ ਆਰਕੀਟੈਕਚਰ ਅਤੇ ਅਪ੍ਰੇਸ਼ਨਜ਼ ਵਿਚ ਇੱਕਸਾਰਤਾ ਲਿਆਉਣ ਦੇ ਯੋਗ ਹੋ ਗਏ ਹਾਂ । ਭਵਿੱਖ ਲਈ ਤਿਆਰ ਅਤੇ ਲਚਕਦਾਰ ਹੱਲ ਨਾ ਸਿਰਫ਼ ਗਾਹਕ ਦੇ ਅਨੁਭਵ ਵਿਚ ਸੁਧਾਰ ਲਿਆਏਗਾ ਸਗੋਂ ਸਾਨੂੰ ਨਵੇਂ ਉਤਪਾਦਾਂ ਅਤੇ ਸੇਵਾਵਾਂ ਨੂੰ ਤੇਜੀ ਨਾਲ ਲਾਂਚ ਕਰਨ ਦੇ ਯੋਗ ਵੀ ਬਣਾਏਗਾ। ਇਸ ਤੋਂ ਇਲਾਵਾ, ਇਹ ਹੱਲ ਸਾਨੂੰ ਕ੍ਰੈਡਿਟ ਕੰਟਰੋਲ ਕਰਨ ਦੇ ਯੋਗ ਬਣਾਉਂਦਾ ਹੈ ਜਦੋਂ ਕਿ ਉਪਭੋਗਤਾਵਾਂ ਵੀ ਲਚਕਦਾਰ ਪੈਕੇਜਿੰਗ, ਬੋਨਸ ਅਤੇ ਛੋਟਾਂ ਰਾਹੀਂ ਆਪਣੀਆਂ ਲਾਗਤਾਂ ਨੂੰ ਨਿਯੰਤਰਿਤ ਕਰਨ ਦੇ ਯੋਗ ਹੋ ਸਕਣਗੇ ।"

ਅਮਰਜੀਤ ਸਿੰਘ, ਵਾਈਸ ਪ੍ਰੈਜ਼ੀਡੈਂਟ, ਸੇਲਜ਼, ਵੈਸਟ ਇੰਡੀਆ, ਐਰਿਕਸਨ, ਕਹਿੰਦੇ ਹਨ: “ਐਰਿਕਸਨ ਦਾ ਐਂਡ-ਟੂ-ਐਂਡ ਨੈੱਟਵਰਕ ਅਤੇ ਆਈਟੀ ਅਨੁਭਵ ਗਾਹਕਾਂ ਦੀਆਂ ਵਿਸ਼ੇਸ਼ ਲੋੜਾਂ ਦੀ ਸਾਡੀ ਡੂੰਘੀ ਸਮਝ ਦੇ ਨਾਲ ਸਾਨੂੰ ਵੀ ਲਈ ਅਨੁਕੂਲਿਤ ਹੱਲ ਪੇਸ਼ ਕਰਨ ਦੇ ਯੋਗ ਬਣਾਉਂਦਾ ਹੈ। ਇਹ ਹੱਲ ਵੀ ਨੂੰ ਨਾ ਸਿਰਫ਼ ਰੈਵੀਨਿਊ ਸਟਰੀਮ ਨੂੰ ਹਾਸਲ ਕਰਨ ਅਤੇ ਸੁਰੱਖਿਅਤ ਕਰਨ ਦੇ ਯੋਗ ਬਣਾਉਂਦਾ ਹੈ , ਸਗੋਂ ਨਵੇਂ ਡਿਜੀਟਲ ਵਪਾਰਕ ਮੌਕਿਆਂ ਦਾ ਲਾਭ ਉਠਾਉਣ ਦੇ ਯੋਗ ਵੀ ਬਣਾਉਂਦਾ ਹੈ । ਐਰਿਕਸਨ ਚਾਰਜਿੰਗ ਵੀ ਨੂੰ ਆਪਣੇ ਓਪੇਕਸ ਨੂੰ ਘਟਾਉਣ, ਨਵੇਂ ਉੱਨਤ ਉਤਪਾਦ ਪੇਸ਼ਕਸ਼ਾਂ ਅਤੇ ਵਧੀਆ ਗਾਹਕ ਅਨੁਭਵ ਬਣਾਉਣ ਵਿੱਚ ਮਦਦ ਕਰੇਗਾ ।

ਐਰਿਕਸਨ ਚਾਰਜਿੰਗ ਇੱਕ ਮਾਪਯੋਗ, ਲਚਕਦਾਰ ਬੀਐਸਐਸ ਹੱਲ ਹੈ, ਜਿਸ ਵਿਚ ਉਪਭੋਗਤਾਵਾਂ ਨੂੰ ਮਿਲਣ ਵਾਲੇ ਅਨੁਭਵ 'ਤੇ ਫੋਕਸ ਕੀਤਾ ਜਾਂਦਾ ਹੈ ।ਇਸ ਵਿਚ ਫਿਊਚਰ-ਪ੍ਰੂਫ਼ ਉਤਪਾਦ ਰੋਡਮੈਪ ਹੈ , ਜੋ ਰੀਅਲ-ਟਾਈਮ ਕਨਵਰਜੈਂਟ ਚਾਰਜਿੰਗ, ਪਾਲਿਸੀ ਨਿਯੰਤਰਣ, ਡੀਕਪਲਿੰਗ ਅਤੇ ਸੇਵਾ ਨਿਰਮਾਣ ਨੂੰ ਤੇਜੀ ਨਾਲ ਕਰਣ ਦੇ ਸਮਰੱਥ ਬਣਾਉਂਦਾ ਹੈ।