Home >> ਸੋਨੀ >> ਪੰਜਾਬ >> ਬ੍ਰਾਵੀਆ ਐਕਸ 90ਐਲ >> ਲੁਧਿਆਣਾ >> ਵਪਾਰ >> ਸੋਨੀ ਨੇ ਕਾਗਨਿਟਿਵ ਪ੍ਰੋਸੈਸਰ ਐਕਸ ਆਰ ਦੁਆਰਾ ਸੰਚਾਲਿਤ ਨਵੀਂ ਬ੍ਰਾਵੀਆ ਐਕਸ 90ਐਲ ਸੀਰੀਜ਼ ਨੂੰ ਲਾਂਚ ਕਰਨ ਦੀ ਕੀਤੀ ਘੋਸ਼ਣਾ

ਸੋਨੀ ਨੇ ਕਾਗਨਿਟਿਵ ਪ੍ਰੋਸੈਸਰ ਐਕਸ ਆਰ ਦੁਆਰਾ ਸੰਚਾਲਿਤ ਨਵੀਂ ਬ੍ਰਾਵੀਆ ਐਕਸ 90ਐਲ ਸੀਰੀਜ਼ ਨੂੰ ਲਾਂਚ ਕਰਨ ਦੀ ਕੀਤੀ ਘੋਸ਼ਣਾ

ਸੋਨੀ ਨੇ ਕਾਗਨਿਟਿਵ ਪ੍ਰੋਸੈਸਰ ਐਕਸ ਆਰ ਦੁਆਰਾ ਸੰਚਾਲਿਤ ਨਵੀਂ ਬ੍ਰਾਵੀਆ ਐਕਸ 90ਐਲ ਸੀਰੀਜ਼ ਨੂੰ ਲਾਂਚ ਕਰਨ ਦੀ ਕੀਤੀ ਘੋਸ਼ਣਾ

ਲੁਧਿਆਣਾ, 29 ਜੂਨ, 2023 (ਨਿਊਜ਼ ਟੀਮ)
: ਸੋਨੀ ਇੰਡੀਆ ਨੇ ਅੱਜ ਅਗਲੀ ਪੀੜ੍ਹੀ ਦੀ ਕਾਗਨੀਟਿਵ ਪ੍ਰੋਸੈਸਰ ਐਕਸਆਰ ਦੁਆਰਾ ਸੰਚਾਲਿਤ ਨਵੀਂ ਬ੍ਰਾਵੀਆ ਐਕਸਆਰ ਐਕਸ 90 ਐਲ ਸੀਰੀਜ਼ ਦੇ ਲਾਂਚ ਦੀ ਘੋਸ਼ਣਾ ਕੀਤੀ ਹੈ। ਨਵੀਂ ਲਾਂਚ ਕੀਤੀ ਸੀਰੀਜ਼ ਵਿਜ਼ਿਨ ਅਤੇ ਸਾਊਂਡ ਨੂੰ ਅਗਲੇ ਪੱਧਰ 'ਤੇ ਲੈ ਜਾਂਦੀ ਹੈ, ਅਜਿਹਾ ਟੀਵੀ ਜੋ ਮਨੁੱਖੀ ਦਿਮਾਗ ਦੀ ਤਰਾਂ ਸੋਚਦਾ ਹੈ , ਅਤੇ ਤੁਹਾਨੂੰ ਰੋਮਾਂਚ ਅਤੇ ਪ੍ਰੇਰਨਾ ਨਾਲ ਭਰਭੂਰ ਸ਼ਾਨਦਾਰ ਤਜ਼ੁਰਬੇ ਪ੍ਰਦਾਨ ਕਰੇਗਾ ਅਤੇ ਤੁਸੀਂ ਅਸਲ ਦੁਨੀਆ ਜਿਹੇ ਜੀਵੰਤ ਦ੍ਰਿਸ਼ਾਂ ਵਿਚ ਲੀਨ ਹੋ ਜਾਵੋਗੇ । ਸ਼੍ਰੇਣੀ ਦੀ ਸਰਬੋਤਮ ਅਤਿ-ਯਥਾਰਥਵਾਦੀ ਪਿਕਚਰ ਕੁਆਲਿਟੀ ਤੋਂ ਇਲਾਵਾ, ਜੀਵੰਤ ਕੰਟਰਾਸਟ ਨਾਲ ਭਰਪੂਰ, ਕੋਗਨਿਟਿਵ ਪ੍ਰੋਸੈਸਰ ਐਕਸਆਰ ਹਰੇਕ ਪਿਕਚਰ ਦੇ ਅਨੁਸਾਰ ਸ਼ਾਨਦਾਰ ਆਵਾਜ਼ ਦੀ ਪੇਸ਼ਕਸ਼ ਕਰਦਾ ਹੈ।

ਪਹਿਲੀ ਵਾਰ, ਸੋਨੀ ਪੀਐਸ5 ਗੇਮਿੰਗ ਕੰਸੋਲ ਦੇ ਨਾਲ ਬ੍ਰਾਵੀਆ ਟੈਲੀਵਿਜ਼ਨ ਦੀ ਇੱਕ ਕੰਬੋ ਆਫਰ ਪੇਸ਼ ਕਰ ਰਿਹਾ ਹੈ। ਗਾਹਕ ਐਫਵਾਈ23 ਐਕਸਆਰ ਰੇਂਜ ਤੋਂ ਕਿਸੇ ਵੀ ਬ੍ਰਾਵੀਆ ਟੈਲੀਵਿਜ਼ਨ ਦੇ ਨਾਲ ਪੀਐਸ5 ਦੀ ਕੰਬੋ ਖਰੀਦ 'ਤੇ 24,000/- ਰੁਪਏ ਤੱਕ ਦੀ ਵਿਸ਼ੇਸ਼ ਛੋਟ ਪ੍ਰਾਪਤ ਕਰ ਸਕਦੇ ਹਨ । ਇਹ ਰੋਮਾਂਚਕ ਡੀਲ 1 ਜੁਲਾਈ 2023 ਤੋਂ ਸ਼ੁਰੂ ਹੋਵੇਗੀ ਅਤੇ ਸਟਾਕ ਰਹਿਣ ਤੱਕ ਵੈਧ ਰਹੇਗੀ ।

ਨਵੀਂ ਐਕਸ 90ਐਲ ਸੀਰੀਜ਼ 189 ਸੈਂਟੀਮੀਟਰ (75), 165 ਸੀਐਮ (65) ਅਤੇ 140 ਸੀਐਮ (55) ਸਕ੍ਰੀਨ ਆਕਾਰਾਂ ਵਿੱਚ ਉਪਲਬੱਧ ਹੈ। ਕੋਗਨਿਟਿਵ ਪ੍ਰੋਸੈਸਰ ਐਕਸਆਰ ਦੁਆਰਾ ਸੰਚਾਲਿਤ, ਐਕਸ 90ਐਲ ਟੀਵੀ ਪੂਰੀ ਤਰ੍ਹਾਂ ਨਵੀਂ ਪ੍ਰੋਸੈਸਿੰਗ ਵਿਧੀ ਦੀ ਵਰਤੋਂ ਕਰਦੇ ਹੋਏ ਮਨੁੱਖੀ ਦਿਮਾਗ ਦੀ ਤਰਾਂ ਸੋਚਦਾ ਹੈ ਅਤੇ ਸਮਝਦਾ ਹੈ ਕਿ ਮਨੁੱਖ ਕਿਵੇਂ ਦੇਖਦੇ ਅਤੇ ਸੁਣਦੇ ਹਨ, ਇੱਕ ਕ੍ਰਾਂਤੀਕਾਰੀ ਅਨੁਭਵ ਪ੍ਰਦਾਨ ਕਰਦੇ ਹੋਏ ਦਰਸ਼ਕਾਂ ਨੂੰ ਉਹਨਾਂ ਦੀ ਮਨਪਸੰਦ ਕੰਟੇਂਟ ਵਿੱਚ ਪੂਰੀ ਤਰ੍ਹਾਂ ਲੀਨ ਕਰ ਦਿੰਦਾ ਹੈ , ਜੋ ਕਿ ਰਿਵਾਇਤੀ ਏਆਈ ਤੋਂ ਵੀ ਅੱਗੇ ਹੈ । ਜਦੋਂ ਅਸੀਂ ਵਸਤੂਆਂ ਨੂੰ ਦੇਖਦੇ ਹਾਂ, ਤਾਂ ਅਸੀਂ ਅਚੇਤ ਤੌਰ 'ਤੇ ਕੁਝ ਬਿੰਦੂਆਂ 'ਤੇ ਧਿਆਨ ਕੇਂਦਰਿਤ ਕਰਦੇ ਹਾਂ। ਕੋਗਨਿਟਿਵ ਪ੍ਰੋਸੈਸਰ ਐਕਸਆਰ , ਬੋਧਾਤਮਕ ਬੁੱਧੀ ਦੁਆਰਾ ਸੰਚਾਲਿਤ, ਸਕ੍ਰੀਨ ਨੂੰ ਕਈ ਜ਼ੋਨਾਂ ਵਿੱਚ ਵੰਡ ਕੇ ਅਤੇ ਤਸਵੀਰ ਵਿੱਚ "ਫੋਕਲ ਪੁਆਇੰਟ" ਕਿੱਥੇ ਹੈ ਇਸਦਾ ਪਤਾ ਲਗਾ ਲੈਂਦਾ ਹੈ ਅਤੇ ਉਸ ਫੋਕਲ ਪੁਆਇੰਟ 'ਤੇ ਫੋਕਸ ਕਰਦਾ ਹੈ।

ਬ੍ਰਾਵੀਆ ਐਕਸ 90ਐਲ ਸੀਰੀਜ਼ ਵਿੱਚ ਐਲਏਡੀ ਦੇ ਕਈ ਜ਼ੋਨ ਹਨ,ਜੋ ਸੁਤੰਤਰ ਤੌਰ 'ਤੇ ਰੋਸ਼ਨੀ ਪੈਦਾ ਕਰਦੇ ਹਨ, ਜੋ ਕਿ ਵਧੇਰੇ ਡੂੰਘਾਈ, ਟੈਕਸਚਰ ਦੇ ਨਾਲ ਹਲਕੇ ਖੇਤਰਾਂ ਨੂੰ ਹਲਕਾ ਅਤੇ ਹਨੇਰੇ ਖੇਤਰਾਂ ਨੂੰ ਡਾਰਕ ਬਣਾ ਕੇ ਬਿਹਤਰੀਨ ਕੰਟਰਾਸਟ ਬਣਾਉਣ ਦੀ ਆਗਿਆ ਦਿੰਦੇ ਹਨ। ਫੁੱਲ ਐਰੇ ਐਲਈਡੀ ਪੈਨਲ ਦੇ ਨਾਲ ਮਿਲ ਕੇ ਐਕਸਆਰ ਕਾਗਨੀਟਿਵ ਪ੍ਰੋਸੈਸਰ ਅਤਿ-ਯਥਾਰਥਵਾਦੀ ਪਿਕਚਰ ਕੁਆਲਿਟੀ ਬਣਾਉਂਦਾ ਹੈ , ਜਿਸ ਨਾਲ ਬਿਲਕੁਲ ਜੀਵੰਤ ਕੰਟਰਾਸਟ ਬਣਦਾ ਹੈ। X90L ਵਿੱਚ ਐਕਸਆਰ ਕੰਟ੍ਰਾਸਟ ਬੂਸਟਰ ਪੂਰੀ ਸਕਰੀਨ ਵਿੱਚ ਰੋਸ਼ਨੀ ਨੂੰ ਸਹੀ ਤਰ੍ਹਾਂ ਸੰਤੁਲਿਤ ਕਰਦਾ ਹੈ, ਗਲੇਅਰ ਵਿੱਚ ਹਾਇਰ ਪੀਕਸ ਲਈ ਬ੍ਰਾਈਟਨੈਸ ਅਤੇ ਸ਼ੈਡੋ ਵਿੱਚ ਡੀਪ ਬਲੈਕ ਨੂੰ ਵਿਵਸਥਿਤ ਕਰਦਾ ਹੈ। ਉੱਤਮ ਡੂੰਘਾਈ ਅਤੇ ਵੇਰਵੇ ਲਈ ਪੀਕ ਬ੍ਰਾਈਟਨੈਸ ਪਹਿਲਾਂ ਨਾਲੋਂ ਜਿਆਦਾ ਹੈ। ਐਕਸਆਰ ਟ੍ਰੀਲਉਮੀਨੋਸ ਪ੍ਰੋ ਦੇ ਨਾਲ, ਅਸਲ ਸੰਸਾਰ ਵਿੱਚ ਦੇਖੇ ਗਏ ਸੂਖਮ ਅੰਤਰਾਂ ਦੇ ਨਾਲ ਅਰਬਾਂ ਰੰਗਾਂ ਨੂੰ ਦੁਬਾਰਾ ਤਿਆਰ ਕੀਤਾ ਗਿਆ ਹੈ, ਜੋ ਹਰ ਵੇਰਵੇ ਵਿੱਚ ਕੁਦਰਤੀ ਰੰਗਤ ਪ੍ਰਦਾਨ ਕਰਦੇ ਹਨ । ਐਕਸਆਰ ਕਲੀਅਰ ਇਮੇਜ ਨੋਆਇਜ਼ ਯੂਟੇਲਾਈਜ਼ਿੰਗ ਜ਼ੋਨ ਡਿਵੀਜ਼ਨ ਅਤੇ ਗਤੀਸ਼ੀਲ ਫਰੇਮ ਵਿਸ਼ਲੇਸ਼ਣ ਨੂੰ ਘਟਾਉਂਦਾ ਹੈ ਅਤੇ ਧੁੰਦਲੇਪਣ ਨੂੰ ਘੱਟ ਕਰਦਾ ਹੈ।

ਨਵੇਂ X90L ਦੇ ਨਾਲ, ਬਿਹਤਰ ਪਿਕਚਰ ਕੁਆਲਿਟੀ ਅਤੇ ਸਾਊਂਡ ਵਿਚ ਇਕਸੁਰਤਾ ਦਾ ਅਨੁਭਵ ਕਰੋ। ਐਕਸਆਰ ਸਾਊਂਡ ਪੋਜੀਸ਼ਨ ਦੇ ਤਹਿਤ, ਐਕੋਸਟਿਕ ਮਲਟੀ-ਆਡੀਓ ਤਕਨਾਲੋਜੀ ਵਿੱਚ ਸਾਊਂਡ ਪੋਜੀਸ਼ਨਿੰਗ ਟਵੀਟਰ ਸ਼ਾਮਲ ਹੁੰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉੱਚ ਫ੍ਰੀਕੁਐਂਸੀ ਵਾਲੀਆਂ ਆਵਾਜ਼ਾਂ ਸੀਨ ਵਿੱਚ ਸਹੀ ਥਾਂ ਤੋਂ ਆਉਂਦੀਆਂ ਰਹਿਣ , ਜੋ ਸਕਰੀਨ 'ਤੇ ਹੈ ਉਸ ਨਾਲ ਮੇਲ ਖਾਂਦੀ ਹੋਵੇ । ਡਿਊਲ ਬਾਸ ਰਿਫਲੈਕਸ ਦੇ ਨਾਲ ਐਕਸ-ਬੇਲੇਂਸਡ ਸਪੀਕਰ ਰਾਹੀਂ ਤੁਸੀਂ ਸਪਸ਼ਟ ਮਲਟੀ-ਡਾਇਮੈਂਸ਼ਨਲ ਪਾਵਰਫੁੱਲ ਸਾਊਂਡ ਕੁਆਲਿਟੀ ਸੁਣ ਸਕਦੇ ਹੋ। ਐਕਸ ਆਰ ਸਰਾਊਂਡ ਟੈਕਨਾਲੋਜੀ ਦੇ ਨਾਲ, ਜੋ 3ਡੀ ਸਰਾਊਂਡ ਅੱਪਸਕੇਲਿੰਗ ਦੀ ਪੇਸ਼ਕਸ਼ ਕਰਦੀ ਹੈ , ਤੁਸੀਂ ਘਰ ਬੈਠੇ ਹੀ ਨਵੀਨਤਮ ਆਡੀਓ ਫਾਰਮੈਟਾਂ ਜਿਵੇਂ ਕਿ ਡੌਲਬੀ ਐਟਮਸ® ਦੇ ਸਿਨੇਮੈਟਿਕ ਰੋਮਾਂਚ ਦਾ ਅਨੁਭਵ ਕਰ ਸਕਦੇ ਹੋ, ਅਤੇ ਨਾਲ ਹੀ ਡੌਲਬੀ ਐਟਮਸ ਦੇ ਅਨੁਕੂਲ ਸਮੱਗਰੀ ਦੇ ਨਾਲ ਵਰਟੀਕਲ ਸਰਾਊਂਡ ਦਾ ਆਨੰਦ ਲੈ ਸਕਦੇ ਹੋ। ਬਰਾਵਿਆ ਐਕਸਆਰ ਸਿਗਨਲ ਪ੍ਰੋਸੈਸਿੰਗ ਤਕਨਾਲੋਜੀ ਸੱਚਮੁੱਚ ਸ਼ਾਨਦਾਰ ਅਨੁਭਵ ਪ੍ਰਦਾਨ ਕਰਨ ਲਈ ਇਸ ਟੀਵੀ ਨੂੰ ਬਹੁ-ਆਯਾਮੀ ਸਰਾਉਂਡ ਸਾਊਂਡ ਪੈਦਾ ਕਰਨ ਦੇ ਯੋਗ ਬਣਾਉਂਦੀ ਹੈ।

ਪੀਐਸ 5™ ਆਪਣੇ ਆਪ ਹੀ ਬ੍ਰਾਵੀਆ X90L ਨੂੰ ਪਛਾਣ ਲੈਂਦਾ ਹੈ ਅਤੇ ਉਸ ਅਨੁਸਾਰ ਤੁਹਾਡੇ ਟੈਲੀਵਿਜ਼ਨਾਂ ਲਈ ਸਭ ਤੋਂ ਵਧੀਆ ਐਚਡੀਆਰ ਸੈਟਿੰਗ ਚੁਣਦਾ ਹੈ। ਆਟੋ ਐਚਡੀਆਰ ਟੋਨ ਮੈਪਿੰਗ ਦੇ ਨਾਲ ਤੁਹਾਡੇ PS5™ ਕੰਸੋਲ ਦੇ ਸ਼ੁਰੂਆਤੀ ਸੈੱਟਅੱਪ ਦੌਰਾਨ ਐਚਡੀਆਰ ਸੈਟਿੰਗਾਂ ਨੂੰ ਤੁਰੰਤ ਅਨੁਕੂਲ ਬਣਾਇਆ ਜਾਵੇਗਾ। ਇਸ ਲਈ ਹਾਈ ਕੰਟਰਾਸਟ ਦ੍ਰਿਸ਼ਾਂ ਵਿੱਚ ਵੀ, ਤੁਸੀਂ ਸਕ੍ਰੀਨ ਦੇ ਸਭ ਤੋਂ ਬ੍ਰਾਈਟ ਅਤੇ ਡਾਰਕ ਖੇਤਰਾਂ ਵਿੱਚ ਮਹੱਤਵਪੂਰਨ ਵੇਰਵੇ ਅਤੇ ਰੰਗ ਦੇਖ ਸਕਦੇ ਹੋ । ਟੀਵੀ ਇਨਪੁਟ ਲੈਗ ਨੂੰ ਘੱਟ ਕਰਨ ਅਤੇ ਐਕਸ਼ਨਜ਼ ਨੂੰ ਵਧੇਰੇ ਰਿਸਪਾਂਸੀਵ ਬਣਾਉਣ ਲਈ ਆਪਣੇ ਆਪ ਗੇਮ ਮੋਡ ਵਿੱਚ ਬਦਲ ਜਾਵੇਗਾ। ਪਲੇਸਟੇਸ਼ਨ 5® ਕੰਸੋਲ 'ਤੇ ਫ਼ਿਲਮਾਂ ਦੇਖਣ ਵੇਲੇ, ਇਹ ਵਧੇਰੇ ਭਾਵਪੂਰਤ ਦ੍ਰਿਸ਼ਾਂ ਲਈ ਪਿਕਚਰ ਪ੍ਰੋਸੈਸਿੰਗ 'ਤੇ ਧਿਆਨ ਦੇਣ ਲਈ ਸਟੈਂਡਰਡ ਮੋਡ 'ਤੇ ਵਾਪਸ ਸਵਿਚ ਕਰਦਾ ਹੈ। ਐਚਡੀਐਮਆਈ 2.1 ਵਿੱਚ ਆਟੋ ਲੋ ਲੇਟੈਂਸੀ ਮੋਡ ਦੇ ਨਾਲ, ਐਕਸ 90ਐਲ ਕੰਸੋਲ ਦੇ ਕਨੈਕਟ ਹੋਣ ਨੂੰ ਜਾਣ ਲੈਂਦਾ ਹੈ ਅਤੇ ਚਾਲੂ ਹੁੰਦਾ ਹੈ ਅਤੇ ਆਪਣੇ ਆਪ ਘੱਟ ਲੇਟੈਂਸੀ ਮੋਡ ਵਿੱਚ ਬਦਲ ਜਾਂਦਾ ਹੈ। ਤੁਸੀਂ ਨਿਰਵਿਘਨ, ਵਧੇਰੇ ਰਿਸਪਾਂਸੀਵ ਗੇਮ ਪਲੇ ਦਾ ਆਨੰਦ ਮਾਣ ਸਕਦੇ ਹੋ , ਜੋ ਤੇਜ਼-ਚਲਣ ਵਾਲੀਆਂ, ਉੱਚ-ਤੀਬਰਤਾ ਵਾਲੀਆਂ ਖੇਡਾਂ ਲਈ ਮਹੱਤਵਪੂਰਨ ਹੈ।

ਨਵੀਂ ਬਰਾਵਿਆ ਐਕਸ 90ਐਲ ਸੀਰੀਜ਼ ਦੇ ਨਾਲ, 10,000 ਤੋਂ ਵੱਧ ਐਪਸ ਡਾਊਨਲੋਡ ਕਰ ਸਕਦੇ ਹੋ, 700,000 ਤੋਂ ਵੱਧ ਫ਼ਿਲਮਾਂ ਅਤੇ ਟੀਵੀ ਐਪੀਸੋਡ ਦੇਖ ਸਕਦੇ ਹੋ , ਨਾਲ ਹੀ ਲਾਈਵ ਟੀਵੀ, ਅਤੇ ਇਹ ਸਭ ਕੁਝ ਇੱਕ ਥਾਂ 'ਤੇ। ਗੂਗਲ ਟੀਵੀ ਐਪਸ ਅਤੇ ਸਬਸਕ੍ਰਿਪਸ਼ਨਜ਼ ਰਾਹੀਂ ਹਰ ਕਿਸੇ ਦਾ ਮਨਪਸੰਦ ਕੰਟੇਂਟ ਪੇਸ਼ ਕਰਦਾ ਹੈ ਅਤੇ ਉਹਨਾਂ ਨੂੰ ਵਿਵਸਥਿਤ ਕਰਦਾ ਹੈ। ਸਰਚ ਕਰਨਾ ਬੇਹੱਦ ਕਰਨਾ ਆਸਾਨ ਹੈ- ਸਿਰਫ਼ ਗੂਗਲ ਨੂੰ ਪੁੱਛੋ। ਐਪਾਂ ਵਿੱਚ ਖੋਜ ਕਰਨ ਲਈ, “ਓਕੇ ਗੂਗਲ , ਐਕਸ਼ਨ ਫ਼ਿਲਮਾਂ ਲੱਭੋ” ਕਹਿ ਕੇ ਦੇਖੋ। ਗਾਹਕ ਵਿਅਕਤੀਗਤ ਪਸੰਦ ਅਨੁਸਾਰ ਦੇਖਣ ਲਈ ਆਸਾਨੀ ਨਾਲ ਕੁਝ ਵੀ ਲੱਭ ਸਕਦੇ ਹਨ ,ਅਤੇ ਫੋਨ ਤੋਂ ਵਾਚਲਿਸਟ ਜੋੜ ਕੇ ਸ਼ੋਅ ਅਤੇ ਫਿਲਮਾਂ ਨੂੰ ਬੁੱਕਮਾਰਕ ਕਰਕੇ ਇਸਨੂੰ ਟੀਵੀ 'ਤੇ ਦੇਖੋ , ਇਸ ਨਾਲ ਕਿ ਦੇਖਣਾ ਹੈ ਇਸਦਾ ਟਰੈਕ ਵੀ ਰੱਖਿਆ ਜਾ ਸਕੇਗਾ । ਉਪਭੋਗਤਾ ਗੂਗਲ ਸਰਚ ਦੇ ਨਾਲ ਆਪਣੇ ਫੋਨ ਜਾਂ ਲੈਪਟਾਪ ਤੋਂ ਆਪਣੀ ਵਾਚਲਿਸਟ ਵਿੱਚ ਕੁਝ ਵੀ ਸ਼ਾਮਲ ਕਰ ਸਕਦੇ ਹਨ ਅਤੇ ਇੱਕ ਥਾਂ ਤੇ ਸਭ ਕੁਝ ਲੱਭ ਸਕਦੇ ਹਨ। ਬਰਾਵਿਆ X90L ਐਪਲ ਹੋਮ ਕਿੱਟ ਅਤੇ ਏਅਰਪਲੇ ਦਾ ਸਮਰਥਨ ਕਰਦਾ ਹੈ, ਜੋ ਆਸਾਨੀ ਨਾਲ ਕੰਟੇਂਟ ਸਟ੍ਰੀਮਿੰਗ ਲਈ ਟੀਵੀ ਦੇ ਨਾਲ ਆਈਪੈਡ ਅਤੇ ਆਈਫੋਨ ਵਰਗੇ ਐਪਲ ਡਿਵਾਈਸਾਂ ਨੂੰ ਜੋੜਦਾ ਹੈ।

ਬ੍ਰਾਵੀਆ ਕੋਰ ਐਪ ਇੱਕ ਪ੍ਰੀ-ਲੋਡਡ ਮੂਵੀ ਸਰਵਿਸ ਹੈ ਜੋ ਚੋਟੀ ਦੀਆਂ ਫਿਲਮਾਂ ਦੀ ਅਸੀਮਿਤ ਸਟ੍ਰੀਮਿੰਗ ਦੇ ਨਾਲ 10 ਮੌਜੂਦਾ ਰਿਲੀਜ਼ਾਂ ਅਤੇ ਕਲਾਸਿਕ ਬਲਾਕਬਸਟਰ ਫਿਲਮਾਂ ਨੂੰ ਰੀਡੈਂਪਸ਼ਨ ਕਰਨ ਦੀ ਆਗਿਆ ਦਿੰਦੀ ਹੈ। ਇਹ ਤੁਹਾਨੂੰ ਲਗਭਗ 4ਕੇ ਬਲੂ-ਰੇ ਤਕਨਾਲੋਜੀ ਵਿੱਚ ਸਟ੍ਰੀਮ ਕਰਨ ਲਈ ਉਪਲਬੱਧ ਸੋਨੀ ਪਿਕਚਰ ਦੀਆਂ ਫਿਲਮਾਂ ਦੀ ਇੱਕ ਵੱਡੀ ਲਾਇਬ੍ਰੇਰੀ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਬਰਾਵਿਆ ਐਕਸ 90ਐਲ ਐਕਸਪੀਰੀਐਂਸ ਪਿਓਰ ਸਟਰੀਮ ™ ਦੇ ਨਾਲ, ਤੁਹਾਨੂੰ ਉੱਚਤਮ ਸਟ੍ਰੀਮਿੰਗ ਪਿਕਚਰ ਕੁਆਲਿਟੀ ਅਤੇ ਆਈਮੈਕਸ ® ਐਨਹਾਂਸਡ ਫਿਲਮਾਂ ਦੇ ਸਭ ਤੋਂ ਵੱਡੇ ਸੰਗ੍ਰਹਿ ਤੱਕ ਪਹੁੰਚ ਪ੍ਰਾਪਤ ਹੋਵੇਗੀ , ਜੋ ਵੀ ਤੁਸੀਂ ਦੇਖਦੇ ਹੋ, ਉਹ ਸਭ ਕੁਝ ਸ਼ਾਨਦਾਰ ਵਿਜ਼ੁਅਲਸ ਅਤੇ ਭਾਵਪੂਰਤ ਆਵਾਜ਼ ਦੀ ਗੁਣਵੱਤਾ ਨਾਲ ਪ੍ਰਦਾਨ ਕੀਤਾ ਜਾਂਦਾ ਹੈ। ਬਰਾਵਿਆ ਕੋਰ ਕੈਲੀਬਰੇਟਡ ਮੋਡ ਦੇ ਨਾਲ, ਤੁਹਾਡੀ ਮੂਵੀ ਆਪਣੇ ਆਪ ਹੀ ਅਨੁਕੂਲ ਪਿਕਚਰ ਸੈਟਿੰਗਾਂ ਵਿੱਚ ਸਵਿੱਚ ਹੋ ਜਾਵੇਗੀ ਤਾਂ ਜੋ ਘਰ ਬੈਠੇ ਮੂਵੀ ਦੇਖਣ ਦਾ ਅਨੁਭਵ ਸੱਚਮੁੱਚ ਸ਼ਾਨਦਾਰ ਬਣਾਇਆ ਜਾ ਸਕੇ।

ਕੀਮਤ ਅਤੇ ਉਪਲਬੱਧਤਾ

ਮਾਡਲ      ਸਰਬੋਤਮ ਕੀਮਤ ( ਰੁਪਏ ਵਿੱਚ)      ਉਪਲਬਧਤਾ ਦੀ ਮਿਤੀ     
XR-55X90L    139,990/-    26 ਜੂਨ 2023 ਤੋਂ ਬਾਅਦ     
XR-65X90L    179,990/-    26 ਜੂਨ 2023 ਤੋਂ ਬਾਅਦ      
XR-75X90L    ਜਲਦੀ ਹੀ ਐਲਾਨ ਕੀਤਾ ਜਾਵੇਗਾ    ਜਲਦੀ ਹੀ ਐਲਾਨ ਕੀਤਾ ਜਾਵੇਗਾ

ਇਹ ਭਾਰਤ ਵਿੱਚ ਸਾਰੇ ਸੋਨੀ ਕੇਂਦਰਾਂ, ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ ਅਤੇ ਈ-ਕਾਮਰਸ ਪੋਰਟਲਾਂ ਵਿੱਚ ਉਪਲਬੱਧ ਹੋਵੇਗਾ।