Home >> ਜਲੰਧਰ >> ਪੰਜਾਬ >> ਯੂ.ਕੇ. ਵੀਜ਼ਾ >> ਰੈਡੀਸਨ ਹੋਟਲ ਗਰੁੱਪ >> ਵੀ ਐਫ ਐਸ ਗਲੋਬਲ >> ਵੀ ਐਫ ਐਸ ਗਲੋਬਲ ਨੇ ਭਾਰਤ ਦੇ ਵਿੱਚ ਚਾਰ ਰੈਡਿਸਨ ਹੋਟਲ ਗਰੁੱਪ ਸੰਪਤੀਆਂ ਤੇ ਪ੍ਰੀਮੀਅਮ ਐਪਲੀਕੇਸ਼ਨ ਸੈਂਟਰ ਦੇ ਦੁਆਰਾ ਯੂ ਕੇ ਵੀਜ਼ਾ ਸੇਵਾਵਾਂ ਦੀ ਪੇਸ਼ਕਸ਼ ਕੀਤੀ

ਵੀ ਐਫ ਐਸ ਗਲੋਬਲ ਨੇ ਭਾਰਤ ਦੇ ਵਿੱਚ ਚਾਰ ਰੈਡਿਸਨ ਹੋਟਲ ਗਰੁੱਪ ਸੰਪਤੀਆਂ ਤੇ ਪ੍ਰੀਮੀਅਮ ਐਪਲੀਕੇਸ਼ਨ ਸੈਂਟਰ ਦੇ ਦੁਆਰਾ ਯੂ ਕੇ ਵੀਜ਼ਾ ਸੇਵਾਵਾਂ ਦੀ ਪੇਸ਼ਕਸ਼ ਕੀਤੀ

ਵੀ ਐਫ ਐਸ ਗਲੋਬਲ

ਜਲੰਧਰ, 29 ਜੂਨ, 2023 (ਨਿਊਜ਼ ਟੀਮ)
: ਵੀ ਐਫ ਐਸ ਗਲੋਬਲ, ਦੁਨੀਆ ਦੀ ਸਭ ਤੋਂ ਵੱਡੀ ਆਊਟ ਸੋਰਸਿੰਗ ਅਤੇ ਤਕਨੀਕੀ ਸੇਵਾਵਾਂ ਜੋ ਕਿ ਸਰਕਾਰਾਂ ਅਤੇ ਡਿਪਲੋਮੈਟਿਕ ਮਿਸ਼ਨ ਵਿੱਚ ਮਾਹਿਰ ਹੈ, ਉਹਨਾਂ ਨੇ ਭਾਰਤ ਦੇ ਵਿੱਚ ਰੈਡਿਸਨ ਹੋਟਲ ਗਰੁੱਪ ਦੇ ਨਾਲ ਨੀਤਿਕ ਭਾਗੀਦਾਰੀ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਸਾਂਝੇਦਾਰੀ ਦੇ ਦੁਆਰਾ ਵੀ ਐਫ ਐਸ ਗਲੋਬਲ ਦਾ ਉਦੇਸ਼ ਹੈ ਕਿ ਪੰਜਾਬ ਦੇ ਵਿੱਚ ਅੰਮ੍ਰਿਤਸਰ, ਲੁਧਿਆਣਾ, ਮੋਹਾਲੀ ਅਤੇ ਉੱਤਰ ਪ੍ਰਦੇਸ਼ ਵਿੱਚ ਨੋਇਡਾ ਵਿੱਚ ਹੋਟਲ ਚੇਨ ਸੰਪਤੀਆਂ ਤੋਂ ਯੂ ਕੇ ਪ੍ਰੀਮੀਅਮ ਐਪਲੀਕੇਸ਼ਨ ਸੈਂਟਰ ਨੂੰ ਆਪਰੇਟ ਕਰ ਸਕੀਏ।

ਯੂ ਕੇ ਵੀਜ਼ਾ ਗਾਹਕ ਹੁਣ ਰੈਡਿਸਨ ਬਲੂ ਹੋਟਲ ਅੰਮ੍ਰਿਤਸਰ, ਰੈਡਿਸਨ ਆਰ ਈ ਡੀ ਚੰਡੀਗੜ੍ਹ ਮੋਹਾਲੀ, ਪਾਰਕ ਪਲਾਜ਼ਾ, ਲੁਧਿਆਣਾ, ਅਤੇ ਰੈਡਿਸਨ ਨੋਇਡਾ ਦੇ ਵਿੱਚ ਸਥਿਤ ਕਿਸੇ ਵੀ ਪ੍ਰੀਮੀਅਮ ਐਪਲੀਕੇਸ਼ਨ ਸੈਂਟਰ ਤੇ ਮੁਲਾਕਾਤ ਤੈ ਕਰ ਸਕਦੇ ਹਾਂ ਤਾਂ ਜੋ ਇਸ ਗਰਮੀਆਂ ਦੇ ਮੌਸਮ ਵਿੱਚ ਉਹਨਾਂ ਦੀਆਂ ਅਰਜ਼ੀਆਂ ਨੂੰ ਪੇਸ਼ ਕਰ ਸਕਣ ਅਤੇ ਬਾਇਓ ਮੀਟ੍ਰਿਕਸ ਦੇ ਵਿੱਚ ਭਾਗ ਲੈ ਸਕਣ। ਇਹ ਭਾਗੀਦਾਰੀ ਪੰਜਾਬ ਦੇ ਵਿੱਚ ਅਤੇ ਉਸਦੇ ਆਸ ਪਾਸ ਦੇ ਮੌਜੂਦ ਗਾਹਕਾਂ ਨੂੰ ਚਾਰ ਨਵੇਂ ਸਥਾਨ ਵਿਕਲਪ ਦੇਵੇਗੀ ਅਤੇ ਨਾਲ ਹੀ ਚੰਡੀਗੜ੍ਹ, ਜਲੰਧਰ ਅਤੇ ਨਵੀਂ ਦਿੱਲੀ ਦੇ ਵਿੱਚ ਸਥਿਤ ਵੀਜ਼ਾ ਐਪਲੀਕੇਸ਼ਨ ਸੈਂਟਰ ਵੀ ਦਵੇਗੀ।

ਗਾਹਕ ਜੋ ਕਿਸੇ ਵੀ ਰੈਡਿਸਨ ਹੋਟਲ ਗਰੁੱਪ ਸੰਪਤੀਆਂ ਵਿੱਚ ਆਪਣੇ ਦਸਤਾਵੇਜ ਪੇਸ਼ ਕਰਨਾ ਚਾਹੁੰਦੇ ਹਨ ਅਤੇ ਬਾਇਓ ਮੀਟ੍ਰਿਕਸ ਵਿੱਚ ਭਾਗ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਕਈ ਪੂਰਕ ਸੇਵਾਵਾਂ ਮਿਲਣਗੀਆਂ ਜਿਵੇਂ ਦਸਤਾਵੇਜਾਂ ਨੂੰ ਸਕੈਨ ਕਰਨ ਦੇ ਵਿੱਚ ਸਹਾਇਤਾ, ਵੀਜ਼ਾ ਐਪਲੀਕੇਸ਼ਨ ਦੇ ਸਟੇਟਸ ਤੇ ਐਸ ਐਮ ਐਸ ਸੂਚਨਾਵਾਂ, ਅਤੇ ਪਾਸਪੋਰਟ ਦਾ ਕੋਰੀਅਰ ਰਿਟਰਨ। ਇਸਦੇ ਨਾਲ ਹੀ, ਉਹਨਾਂ ਨੂੰ ਪੂਰਕ ਰੀਫ੍ਰੇਸ਼ਮੈਂਟ ਮਿਲਣਗੀਆਂ, ਭੋਜਨ ਅਤੇ ਪੀਣ ਦੇ ਪਦਾਰਥਾਂ ਤੇ 10 % ਛੂਟ ਮਿਲੇਗੀ, ਹੋਟਲ ਪਰਿਸਰ ਦੇ ਵਿੱਚ ਮੁਫ਼ਤ ਪਾਰਕਿੰਗ ਮਿਲੇਗੀ ਅਤੇ ਰੈਡਿਸਨ ਇਨਾਮ ਪ੍ਰੋਗਰਾਮ ਦੀ ਪ੍ਰੀਮੀਅਮ ਮੈਂਬਰਸ਼ਿਪ ਮਿਲੇਗੀ।

ਭਾਰਤ ਵਿੱਚ ਕਾਰਜਕਾਰੀ ਬ੍ਰਿਟਿਸ਼ ਹਾਈ ਕਮਿਸ਼ਨਰ ਕ੍ਰਿਸਟੀਨਾ ਸਕਾਟ ਨੇ ਕਿਹਾ, “ਭਾਰਤੀ ਸੈਲਾਨੀ, ਪੇਸ਼ੇਵਰ ਅਤੇ ਵਿਦਿਆਰਥੀ ਯੂਕੇ ਵਿੱਚ ਬਹੁਤ ਸਕਾਰਾਤਮਕ ਯੋਗਦਾਨ ਪਾਉਂਦੇ ਹਨ। ਭਾਰਤੀ ਯਾਤਰੀਆਂ ਨੂੰ ਵਿਸ਼ਵ ਪੱਧਰ 'ਤੇ ਜਾਰੀ ਕੀਤੇ ਗਏ ਯੂਕੇ ਦੇ ਵੀਜ਼ਾ ਦਾ ਸਭ ਤੋਂ ਵੱਡਾ ਹਿੱਸਾ ਮਿਲਦਾ ਹੈ ਅਤੇ ਇਹ ਸਾਡੇ ਦੇਸ਼ਾਂ ਨੂੰ ਜੋੜਨ ਵਾਲੇ ਵਿਲੱਖਣ ਲਿਵਿੰਗ ਬ੍ਰਿਜ ਦਾ ਅਨਿੱਖੜਵਾਂ ਅੰਗ ਹੈ। ਇਸ ਲਈ ਸਾਡੇ ਕੋਲ ਭਾਰਤ ਵਿੱਚ ਵੀਜ਼ਾ ਅਰਜ਼ੀ ਕੇਂਦਰਾਂ ਦਾ ਸਭ ਤੋਂ ਵੱਡਾ ਨੈੱਟਵਰਕ ਹੈ, ਅਤੇ VFS ਗਲੋਬਲ ਅਤੇ ਰੈਡੀਸਨ ਹੋਟਲਾਂ ਵਿਚਕਾਰ ਇਸ ਨਵੀਂ ਸਾਂਝੇਦਾਰੀ ਦੇ ਸਦਕਾ ਇਹ ਗਿਣਤੀ ਹੋਰ ਵਧਦੀ ਦੇਖ ਕੇ ਬਹੁਤ ਖੁਸ਼ੀ ਹੋਈ ਹੈ।"

ਜ਼ੁਬਿਨ ਸਕਸੈਨਾ, ਮੈਨੇਜਿੰਗ ਡਾਇਰੈਕਟਰ ਅਤੇ ਏਰੀਆ ਸੀਨੀਅਰ ਵਾਈਸ ਪ੍ਰੈਜ਼ੀਡੈਂਟ - ਸਾਊਥ ਏਸ਼ੀਆ, ਰੈਡੀਸਨ ਹੋਟਲ ਗਰੁੱਪ ਨੇ ਕਿਹਾ, “ਸਾਨੂੰ ਇੱਕ ਰਣਨੀਤਕ ਪਹਿਲਕਦਮੀ ਲਈ VFS ਗਲੋਬਲ ਨਾਲ ਸਾਂਝੇਦਾਰੀ ਕਰਕੇ ਖੁਸ਼ੀ ਹੋ ਰਹੀ ਹੈ ਜੋ ਸਾਡੇ ਹੋਟਲਾਂ ਵਿੱਚ UK ਵੀਜ਼ਾ ਬਿਨੈਕਾਰਾਂ ਨੂੰ ਸਹੂਲਤ ਪ੍ਰਦਾਨ ਕਰਦੀ ਹੈ। ਇਹਨਾਂ ਨਵੇਂ ਵੀਜ਼ਾ ਕੇਂਦਰਾਂ ਦੇ ਉਦਘਾਟਨ ਦੁਆਰਾ, ਅਸੀਂ ਰੈਡੀਸਨ ਹੋਟਲ ਸਮੂਹ ਦੀਆਂ ਨਿੱਘੀ ਪਰਾਹੁਣਚਾਰੀ ਅਤੇ ਬੇਮਿਸਾਲ ਸੇਵਾਵਾਂ ਨੂੰ ਵਧਾਉਣ ਅਤੇ ਗਾਹਕਾਂ ਨੂੰ ਉਹਨਾਂ ਦੀ ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾਉਣ ਲਈ ਸੁਵਿਧਾਜਨਕ ਪਹੁੰਚ ਪ੍ਰਦਾਨ ਕਰਨ ਦੀ ਉਮੀਦ ਕਰਦੇ ਹਾਂ।

ਪ੍ਰਬੁੱਧ ਸੇਨ, ਚੀਫ ਓਪਰੇਟਿੰਗ ਅਫਸਰ-ਸਾਊਥ ਏਸ਼ੀਆ, ਵੀ ਐਫ ਐਸ ਗਲੋਬਲ, ਨੇ ਕਿਹਾ, “ਰੈਡੀਸਨ ਹੋਟਲ ਗਰੁੱਪ ਨਾਲ ਸਾਂਝੇਦਾਰੀ ਸਾਡੇ ਗਾਹਕਾਂ ਨੂੰ ਵਾਧੂ ਅਤੇ ਸੁਵਿਧਾਜਨਕ ਤੌਰ 'ਤੇ ਸਥਿਤ ਟੱਚਪੁਆਇੰਟ ਪ੍ਰਦਾਨ ਕਰਦੀ ਹੈ। ਯੂ.ਕੇ. ਦੇ ਵੀਜ਼ਾ ਬਿਨੈਕਾਰ ਇਹਨਾਂ ਸਥਾਨਾਂ 'ਤੇ ਉਹੀ ਆਰਾਮ, ਸਹੂਲਤ ਅਤੇ ਬਿਹਤਰੀਨ ਸੇਵਾਵਾਂ ਦਾ ਆਨੰਦ ਲੈਂਦੇ ਰਹਿਣਗੇ ਜੋ ਉਹ ਸਾਡੇ ਵੀਜ਼ਾ ਐਪਲੀਕੇਸ਼ਨ ਸੈਂਟਰਾਂ 'ਤੇ ਕਰਦੇ ਹਨ, ਨਾਲ ਹੀ ਰੈਡੀਸਨ ਹੋਟਲ ਗਰੁੱਪ ਦੀਆਂ ਸੰਪਤੀਆਂ ਦੁਆਰਾ ਪੇਸ਼ ਕੀਤੀ ਜਾਂਦੀ ਆਰਾਮ ਅਤੇ ਪਰਾਹੁਣਚਾਰੀ ਦਾ ਅਨੁਭਵ ਕਰਦੇ ਰਹਿਣਗੇ।"