Home >> ਸੋਨੀ >> ਜ਼ੈਡਵੀ -ਈ1 >> ਪੰਜਾਬ >> ਲੁਧਿਆਣਾ >> ਵਪਾਰ >> ਵਲੌਗ ਕੈਮਰਾ >> ਸੋਨੀ ਦਾ ਨਵਾਂ ਫੁੱਲ-ਫ੍ਰੇਮ ਵਲੌਗ ਕੈਮਰਾ ਜ਼ੈਡਵੀ -ਈ1 ਲਾਂਚ

ਸੋਨੀ ਦਾ ਨਵਾਂ ਫੁੱਲ-ਫ੍ਰੇਮ ਵਲੌਗ ਕੈਮਰਾ ਜ਼ੈਡਵੀ -ਈ1 ਲਾਂਚ

ਸੋਨੀ ਦਾ ਨਵਾਂ ਫੁੱਲ-ਫ੍ਰੇਮ ਵਲੌਗ ਕੈਮਰਾ ਜ਼ੈਡਵੀ -ਈ1 ਲਾਂਚ

ਲੁਧਿਆਣਾ, 08 ਅਗਸਤ, 2023 (ਨਿਊਜ਼ ਟੀਮ)
: ਸੋਨੀ ਨੇ ਅੱਜ ਨਵਾਂ ਇੰਟਰਚੇਂਜੇਬਲ -ਲੇਂਸ ਵਲੌਗ ਜ਼ੈਡਵੀ -ਈ1 ਕੈਮਰਾ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ , ਜੋ ਹਾਈ ਪਰਫਾਰਮੈਂਸ 35 ਐਮਐਮ ਫੁੱਲ-ਫ੍ਰੇਮ ਇਮੇਜ ਸੈਂਸਰ ਦੇ ਨਾਲ ਕੰਟੇਂਟ ਕ੍ਰੀਏਸ਼ਨ ਦਾ ਸਰਬੋਤਮ ਅਨੁਭਵ ਪ੍ਰਦਾਨ ਕਰੇਗਾ । ਸੋਨੀ ਦੇ ਵਲੌਗ ਕੈਮਰਾ ਲਾਈਨ-ਅੱਪ ਵਿਚ ਚੋਟੀ ਦੇ ਇਸ ਕੈਮਰੇ ਵਿਚ , ਸੋਨੀ ਦੀ ਈ-ਮਾਊਂਟ, ਉੱਨਤ ਤਕਨਾਲੋਜੀ, ਸਮਰੱਥ ਗ੍ਰੇਡੇਸ਼ਨ ਪ੍ਰਦਰਸ਼ਨ, ਘੱਟ ਸ਼ੋਰ ਅਤੇ ਉੱਚ ਸੰਵੇਦਨਸ਼ੀਲਤਾ ਦੇ ਨਾਲ ਸਿਨੇਮੈਟਿਕ ਇਮੇਜਰੀ ਸ਼ਾਮਲ ਹੈ। ਦੁਨੀਆ ਦਾ ਸਭ ਤੋਂ ਕੰਪੇਕਟ , ਭਾਰ ਵਿਚ ਹਲਕੀ ਬਾਡੀ ਦੇ ਨਾਲ ਸ਼ਾਨਦਾਰ ਗਤੀਸ਼ੀਲਤਾ ਪ੍ਰਦਾਨ ਕਰਦਾ ਹੈ, ਜਦੋਂ ਕਿ ਇਸਦਾ ਰਿਫਾਈਨਡ ਓਪਰੇਸ਼ਨ ਵਲੌਗਰਸ ਨੂੰ ਵੱਧ ਤੋਂ ਵੱਧ ਕ੍ਰਿਏਟਿਵ ਹੋਣ ਦੀ ਆਜ਼ਾਦੀ ਅਤੇ ਬਹੁਪੱਖੀਤਾ ਪ੍ਰਦਾਨ ਕਰਦਾ ਹੈ।

ਸੋਨੀ ਇੰਡੀਆ ਦੇ ਡਿਜੀਟਲ ਇਮੇਜਿੰਗ ਕਾਰੋਬਾਰ ਦੇ ਮੁਖੀ, ਸ਼੍ਰੀ ਮੁਕੇਸ਼ ਸ਼੍ਰੀਵਾਸਤਵ ਨੇ ਕਿਹਾ, "ਅਸੀਂ ਜ਼ੈਡਵੀ -ਈ1 ਨੂੰ ਲਾਂਚ ਕਰਕੇ ਬਹੁਤ ਉਤਸਾਹਿਤ ਹਾਂ, ਕਿਓਂਕਿ ਇਹ ਕੈਮਰਾ ਖਾਸ ਤੌਰ 'ਤੇ ਵਲੌਗਰਾਂ ਅਤੇ ਕੰਟੇਂਟ ਕ੍ਰੀਏਟਰਸ ਲਈ ਤਿਆਰ ਕੀਤਾ ਗਿਆ ਹੈ। ਇਸਦੀ ਬੇਮਿਸਾਲ ਇਮੇਜ ਕੁਆਲਿਟੀ , ਕੰਪੇਕਟ ਆਕਾਰ, ਅਤੇ ਨਵੀਨਤਾਕਾਰੀ ਵਿਸ਼ੇਸ਼ਤਾਵਾਂ ਕ੍ਰੀਏਟਰਸ ਨੂੰ ਮਨਮੋਹਕ ਅਤੇ ਇਮਰਸਿਵ ਕੰਟੇਂਟ ਤਿਆਰ ਕਰਨ ਦੇ ਯੋਗ ਬਣਾਉਣਗੀਆਂ । ਸਾਨੂੰ ਵਿਸ਼ਵਾਸ ਹੈ ਕਿ ਜ਼ੈਡਵੀ -ਈ1 ਕਹਾਣੀਆਂ ਸੁਣਾਉਣ ਦੇ ਤਰੀਕੇ ਵਿਚ ਕ੍ਰਾਂਤੀ ਲਿਆਵੇਗਾ , ਅਤੇ ਸਾਨੂੰ ਇਸ ਵਿਕਾਸ ਵਿੱਚ ਸਭ ਤੋਂ ਅੱਗੇ ਹੋਣ 'ਤੇ ਮਾਣ ਹੈ।"

ਸੋਨੀ ਦੀ ਵਿਸ਼ੇਸ਼ ਲਾਂਚ ਆਫਰ ਦੇ ਨਾਲ, ਜ਼ੈਡਵੀ -ਈ1 ਕੈਮਰੇ ਦੀ ਖਰੀਦ 'ਤੇ 19,170/- ਰੁਪਏ ਦੇ ਲਾਭਾਂ ਦਾ ਆਨੰਦ ਮਾਣੋ।

ਸੋਨੀ ਇੰਡੀਆ ਨੇ ਇੱਕ ਵਿਸ਼ੇਸ਼ ਲਾਂਚ ਆਫਰ ਦਾ ਐਲਾਨ ਕੀਤਾ ਹੈ, ਜਿਸ ਦੇ ਤਹਿਤ ਗਾਹਕਾਂ ਨੂੰ 19,170/- ਰੁਪਏ ਦੇ ਲਾਭ ਮਿਲਣਗੇ। ਜ਼ੈਡਵੀ -ਈ1 ਕੈਮਰੇ ਦੀ ਖਰੀਦ 'ਤੇ 10,590/- ਰੁਪਏ ਦੀ ਕੀਮਤ ਵਾਲੀ ਵਾਇਰਲੈੱਸ ਰਿਮੋਟ ਕਮਾਂਡਰ (ਜੀਪੀ -ਵੀਪੀਟੀ 2 ਬੀਟੀ ) ਨਾਲ ਸ਼ੂਟਿੰਗ ਗ੍ਰਿਪ , 6,790/- ਰੁਪਏ ਦੀ ਕੀਮਤ ਦਾ ਬੈਟਰੀ ਚਾਰਜਰ (ਬੀਸੀ -ਕਿਉਜ਼ੈਡ 1), ਅਤੇ 1,790/- ਰੁਪਏ ਦੀ ਕੀਮਤ ਵਾਲਾ ਸੌਫਟ ਕੈਰੀ ਕੇਸ (ਐਮਆਈਆਈ -ਐਸਸੀ 5) ਦਾ ਲਾਭ ਬਿਨਾਂ ਕਿਸੇ ਵਾਧੂ ਲਾਗਤ ਦੇ ਪ੍ਰਾਪਤ ਹੋਵੇਗਾ । ਇਹ ਆਫਰ ਇੱਕ ਸੀਮਤ ਮਿਆਦ ਲਈ ਹੋਵੇਗੀ ਅਤੇ ਸਟਾਕ ਮੁੱਕਣ ਤੱਕ ਵੈਧ ਹੈ।

ਹਾਈ -ਕੁਆਲਿਟੀ ਇਮੇਜ ਪ੍ਰੋਸੈਸਿੰਗ ਯੂਨਿਟ ਅਤੇ ਪਰਫੈਕਟ ਇਮੇਜ ਕੁਆਲਿਟੀ ਅਤੇ ਸ਼ਾਨਦਾਰ ਬੋਕੇਹ ਇਫ਼ੇਕਟ ਲਈ ਇੱਕ ਫੁੱਲ-ਫ੍ਰੇਮ ਬੈਕ-ਇਲਿਊਮੀਨੇਟਡ ਸੈਂਸਰ ਦੇ ਨਾਲ ਦੇ ਨਾਲ ਦੁਨੀਆ ਦਾ ਸਭ ਤੋਂ ਛੋਟਾ, ਸਭ ਤੋਂ ਹਲਕਾ ਫੁੱਲ-ਫ੍ਰੇਮ ਇੰਟਰਚੇਂਜਏਬਲ ਲੈਂਸ ਵਲੌਗ ਕੈਮਰਾ
ਜ਼ੈਡਵੀ -ਈ1 ਇੱਕ ਸਮਰਪਿਤ ਵਲੌਗ ਕੈਮਰਾ ਹੈ ਜਿਸ ਵਿੱਚ ਲਗਭਗ 12.1 ਪ੍ਰਭਾਵੀ ਮੈਗਾਪਿਕਸਲ ਦੇ ਨਾਲ ਇੱਕ 35mm ਫੁੱਲ-ਫ੍ਰੇਮ ਬੈਕ-ਇਲਿਊਮਿਨੇਟਡ CMOS Exmor R™ ਸੈਂਸਰ ਹੈ, ਜੋ ਉੱਚ ਸੰਵੇਦਨਸ਼ੀਲਤਾ, ਘੱਟ ਸ਼ੋਰ ਅਤੇ ਸ਼ਾਨਦਾਰ ਬੋਕੇਹ ਪ੍ਰਦਾਨ ਕਰਦਾ ਹੈ। ਪਿਛਲੀਆਂ ਕਿਸਮਾਂ ਨਾਲੋਂ 8 ਗੁਣਾ3 ਜ਼ਿਆਦਾ ਪ੍ਰੋਸੈਸਿੰਗ ਪਾਵਰ ਦੇ ਨਾਲ, ਬਿਓਨਜ਼ ਐਕਸਆਰ ™ ਇਮੇਜ ਪ੍ਰੋਸੈਸਿੰਗ ਇੰਜਣ ਉੱਚ-ਸੰਵੇਦਨਸ਼ੀਲਤਾ ਪ੍ਰਦਰਸ਼ਨ, ਗ੍ਰੇਡੇਸ਼ਨ ਰੈਂਡਰਿੰਗ, ਕਲਰ ਰਿਪ੍ਰੋਡਕ੍ਸ਼ਨ , ਘੱਟ-ਸ਼ੋਰ ਪ੍ਰਦਰਸ਼ਨ, ਅਤੇ ਹੋਰ ਬਹੁਤ ਕੁਝ ਨੂੰ ਵਧਾਉਂਦਾ ਹੈ। ਇਮੇਜ ਸੈਂਸਰ ਦੁਆਰਾ ਵੱਡੀ ਮਾਤਰਾ ਵਿਚ ਤਿਆਰ ਕੀਤੇ ਗਏ ਡੇਟਾ ਨੂੰ ਰੀਅਲ ਟਾਈਮ ਵਿੱਚ ਪ੍ਰੋਸੈਸ ਕੀਤਾ ਜਾ ਸਕਦਾ ਹੈ, ਇਥੋਂ ਤੱਕ ਕਿ 120ਪੀ4 'ਤੇ 4 ਕੇ (ਕਿਉਐਫਐਚਡੀ : 3840 x 2160) ਫੁਟੇਜ ਦੀ ਸ਼ੂਟਿੰਗ ਕਰਦੇ ਸਮੇਂ ਵੀ । ਬਿਓਨਜ਼ ਐਕਸਆਰ ਪ੍ਰੋਸੈਸਰ ਵੀ ਏਐਫ ਸਪੀਡ ਅਤੇ ਸਟੀਕਤਾ ਵਿੱਚ ਸੁਧਾਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।

ਸਿਨੇਮੈਟਿਕ ਵਲੌਗ ਸੈਟਿੰਗ5 ਦੇ ਨਾਲ ਵਲੌਗ ਦੇ ਮੂਡ6 ਅਤੇ ਲੁੱਕ ਨੂੰ ਵਧਾਇਆ ਜਾ ਸਕੇਗਾ ਤਾਂ ਕਿ ਇੱਕ ਸਿਹਤਮੰਦ ਅਤੇ ਕੁਦਰਤੀ ਦਿੱਖ ਨੂੰ ਯਕੀਨੀ ਬਣਾਇਆ ਜਾ ਸਕੇ
ਜ਼ੈਡਵੀ -ਈ1, ਫੀਚਰ ਫਿਲਮਾਂ ਵਰਗੇ ਦ੍ਰਿਸ਼ ਤਿਆਰ ਕਰਨ ਦਾ ਇੱਕ ਅਨੁਭਵੀ ਤਰੀਕਾ ਸਿਨੇਮੈਟਿਕ ਵਲੌਗ ਸੈਟਿੰਗ ਨਾਲ ਬੇਮਿਸਾਲ ਕੰਟੇਂਟ ਤਿਆਰ ਕੀਤਾ ਜਾ ਸਕਦਾ ਹੈ । ਇੱਕ ਢੁਕਵੀਂ ਲੁੱਕ7 ਅਤੇ ਮੂਡ ਦੀ ਚੋਣ ਕਰਕੇ, ਕੋਈ ਵੀ ਸਿਨੇਮੈਟਿਕ ਵਲੌਗ ਫੁਟੇਜ ਬਣਾ ਸਕਦਾ ਹੈ ਜੋ ਆਦਰਸ਼ ਰੂਪ ਵਿੱਚ ਦ੍ਰਿਸ਼ ਅਤੇ ਰਚਨਾਤਮਕ ਭਾਵਨਾਵਾਂ ਨਾਲ ਮੇਲ ਖਾਂਦਾ ਹੈ। ਸਿਨੇਮੈਟਿਕ ਵਲੌਗ ਸੈਟਿੰਗ ਵਿੱਚ ‘ਲੁੱਕਸ ’ ਸ਼ਾਮਲ ਹਨ ਜੋ ਕੁਦਰਤੀ ਮਿਡ -ਟੋਨ, ਸੌਫਟ ਕਲਰਸ ਅਤੇ ਸਹਿਜ ਹਾਈਲਾਈਟਸ ਪ੍ਰਦਾਨ ਕਰਦੇ ਹਨ, ਜੋ ਸਿਨੇਮੈਟਿਕ ਲੁੱਕ ਅਤੇ ਸਕਿਨ ਟੋਨਸ ਨੂੰ ਐਨਹਾਂਸ ਕਰਨ ਲਈ ਜ਼ਰੂਰੀ ਹਨ, 'ਮੂਡਸ' ਜੋ ਖਾਸ ਰੰਗਾਂ 'ਤੇ ਜ਼ੋਰ ਦਿੰਦੇ ਹਨ, ਅਤੇ ਏਐਫ ਟ੍ਰਾੰਜ਼ਿਸ਼ਨ ਸਪੀਡ ਜੋ ਇਹ ਨਿਰਧਾਰਤ ਕਰਦੀ ਹੈ ਕਿ ਆਟੋਫੋਕਸ ਕਿੰਨੀ ਜਲਦੀ ਸਬਜੈਕਟਸ ਦੇ ਵਿਚਕਾਰ ਸਵਿੱਚ ਕਰੇਗਾ ।

24 fps10 ਫਰੇਮ ਰੇਟ ਅਤੇ ਇਮੇਜ ਦੇ ਉੱਪਰ ਅਤੇ ਹੇਠਾਂ ਬਲੈਕ ਬੈਂਡਸ ਦੇ ਨਾਲ ਵਾਈਡਸਕ੍ਰੀਨ ਸਿਨੇਮਾਸਕੋਪ ਆਸਪੈਕਟ ਰੇਸ਼ੋ (2.35:1)11 ਸਮੁੱਚੀ ਸਿਨੇਮੈਟਿਕ ਫੀਲ ਨੂੰ ਹੋਰ ਸ਼ਾਨਦਾਰ ਬਣਾਉਂਦੇ ਹਨ । ਸੋਨੀ ਦੀ ਸਿਨੇਮਾ ਲਾਈਨ ਤਕਨਾਲੋਜੀ 'ਤੇ ਆਧਾਰਿਤ, ਐਸ -ਸਿਨੇਟੋਨ ਮਿਡ-ਟੋਨ ਪ੍ਰਦਾਨ ਕਰਦਾ ਹੈ ਜੋ ਸਿਨੇਮੈਟਿਕ ਗੁਣਵੱਤਾ ਪ੍ਰਦਾਨ ਕਰਨ ਅਤੇ ਹੈਲਥੀ ਲੁੱਕ ਵਾਲੀ ਸਕਿਨ ਟੋਨ ਲਈ ਮਹੱਤਵਪੂਰਨ ਹੈ। ਨਵੀਆਂ ਕ੍ਰਿਏਟਿਵ ਲੁੱਕ ਦੀ ਚੋਣ ਕੈਮਰੇ ਵਿੱਚ ਹੀ ਸਟਿਲ ਤਸਵੀਰਾਂ ਅਤੇ ਵੀਡੀਓ ਲਈ ਆਕਰਸ਼ਕ ਲੁੱਕਸ ਨੂੰ ਆਸਾਨ ਬਣਾਉਂਦੀ ਹੈ। 10 ਕ੍ਰਿਏਟਿਵ ਲੁੱਕਸ ਪ੍ਰੀਸੈਟਸ ਦੇ ਤੌਰ 'ਤੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ ,ਜਿਨ੍ਹਾਂ ਨੂੰ ਉਸੇ ਤਰ੍ਹਾਂ ਜਾਂ ਅਨੁਕੂਲਿਤ ਕਰਕੇ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ , ਨਵੀਂ ਸ਼ਾਮਲ ਕੀਤੇ ਗਏ ਮਾਈ ਇਮੇਜ ਸਟਾਈਲ12 ਇੰਟੈਲੀਜੈਂਟ ਆਟੋ ਜਾਂ ਸੀਨ ਸਿਲੈਕਸ਼ਨ ਮੋਡ ਵਿੱਚ ਸ਼ੂਟ ਕਰਨਾ ਸੰਭਵ ਹੋ ਜਾਂਦਾ ਹੈ, ਟੱਚ-ਸੈਂਸਟਿਵ ਮਾਨੀਟਰ 'ਤੇ ਆਈਕਨ ਬੈਕਗ੍ਰਾਉਂਡ ਬੋਕੇਹ, ਬ੍ਰਾਈਟਨੇਸ , ਅਤੇ ਕਲਰ ਟੋਨ ਨੂੰ ਡੈਰੇਕਟਲੀ ਵਿਵਸਥਿਤ ਕਰਨਾ ਆਸਾਨ ਬਣਾਉਂਦੇ ਹਨ, ਨਾਲ ਹੀ ਕ੍ਰਿਏਟਿਵ ਲੁੱਕ ਨੂੰ ਚੁਣਨਾ ਵੀ ਆਸਾਨ ਬਣਾਉਂਦੇ ਹਨ।

ਨਵੀਨਤਾਕਾਰੀ ਏਆਈ ਪ੍ਰੋਸੈਸਿੰਗ ਯੂਨਿਟ ਅਤੇ ਸ਼ਾਨਦਾਰ ਟਰੈਕਿੰਗ ਅਤੇ ਰਿਕੋਗਨੀਸ਼ਨ ਫ਼ੀਚਰ
ਰੀਅਲ-ਟਾਈਮ ਰਿਕੋਗਨੀਸ਼ਨ ਏਐਫ 'ਚ ਇੱਕ ਨਵੀਨਤਾਕਾਰੀ ਏਆਈ ਪ੍ਰੋਸੈਸਿੰਗ ਯੂਨਿਟ ਸ਼ਾਮਲ ਹੈ, ਜੋ ਮੂਵਮੈਂਟ ਨੂੰ ਸਹੀ ਢੰਗ ਨਾਲ ਪਛਾਣਨ ਲਈ ਡੇਟਾ ਵਿਚੋਂ ਸਬਜੈਕਟ ਦੀ ਵਰਤੋਂ ਕਰਦਾ ਹੈ - ਹਿਊਮਨ ਪੋਜ਼ ਐਸਟੀਮੇਸ਼ਨ ਟੈਕਨਾਲੋਜੀ ਨਾ ਸਿਰਫ਼ ਅੱਖਾਂ, ਬਲਕਿ ਸਰੀਰ ਅਤੇ ਸਿਰ ਦੀ ਸਥਿਤੀ ਨੂੰ ਪੂਰੀ ਸਟੀਕਤਾ ਨਾਲ ਪਛਾਣਨ ਲਈ ਲਰਨਡ ਮਨੁੱਖੀ ਰੂਪਾਂ ਅਤੇ ਪੋਸ਼ਚਰ ਦੀ ਵਰਤੋਂ ਕਰਦੀ ਹੈ, ਜਿਸ ਨਾਲ ਕੈਮਰੇ ਤੋਂ ਦੂਰ ਦੇ ਵੀ ਕਿਸੇ ਸਬਜੈਕਟ ਨੂੰ ਲਾਕ ਕਰਨਾ ਅਤੇ ਟਰੈਕ ਕਰਨਾ ਸੰਭਵ ਹੋ ਜਾਂਦਾ ਹੈ।ਏਆਈ ਪ੍ਰੋਸੈਸਿੰਗ ਯੂਨਿਟ ਵੱਖ-ਵੱਖ ਪੋਸ਼ਚਰ ਵਾਲੇ ਕਈ ਸਬਜੈਕਟਸ ਵਿੱਚ ਫਰਕ ਵੀ ਕਰ ਸਕਦੀ ਹੈ ਅਤੇ ਵਿਅਕਤੀਗਤ ਚਿਹਰਿਆਂ ਦੀ ਪਛਾਣ ਵਿੱਚ ਵੀ ਸੁਧਾਰ ਕੀਤਾ ਗਿਆ ਹੈ, ਤਾਂ ਕਿ ਚੁਣੌਤੀਪੂਰਨ ਸਥਿਤੀਆਂ ਵਿੱਚ ਟਰੈਕਿੰਗ ਭਰੋਸੇਯੋਗਤਾ ਪ੍ਰਾਪਤ ਕੀਤੀ ਜਾ ਸਕੇ , ਜਿਵੇਂ ਕਿ ਜਦੋਂ ਕਿਸੇ ਸਬਜੈਕਟ ਦਾ ਚਿਹਰਾ ਝੁਕਿਆ ਹੋਇਆ ਹੋਵੇ , ਪਰਛਾਵੇਂ ਵਿੱਚ ਹੋਵੇ , ਜਾਂ ਬੈਕਲਿਟ ਹੋਵੇ । ਮਨੁੱਖ ਅਤੇ ਜਾਨਵਰਾਂ13 ਤੋਂ ਇਲਾਵਾ, ਏਆਈ ਪ੍ਰੋਸੈਸਿੰਗ ਯੂਨਿਟ ਹੁਣ ਪੰਛੀ14, ਕੀੜੇ -ਮਕੌੜੇ , ਕਾਰ/ਰੇਲ ਅਤੇ ਹਵਾਈ ਜਹਾਜ਼15 ਆਦਿ ਸਬਜੈਕਟਸ ਨੂੰ ਪਛਾਣਨਾ ਸੰਭਵ ਬਣਾਉਂਦੀ ਹੈ, ਜਿਸ ਨਾਲ ਸਟਿਲ ਅਤੇ ਵੀਡੀਓ ਦੋਵਾਂ ਦੀ ਸ਼ੂਟਿੰਗ ਦੌਰਾਨ ਹੋਰ ਵੀ ਜ਼ਿਆਦਾ ਲਚਕਤਾ ਅਤੇ ਭਰੋਸੇਯੋਗਤਾ ਪ੍ਰਦਾਨ ਕੀਤੀ ਜਾਂਦੀ ਹੈ।

ਜ਼ੈਡਵੀ -ਈ1 ਵਿੱਚ ਏਆਈ -ਅਧਾਰਿਤ ਰੀਅਲ-ਟਾਈਮ ਟ੍ਰੈਕਿੰਗ4 ਦੀ ਵਿਸ਼ੇਸ਼ਤਾ ਹੈ ਜੋ ਵਿਸ਼ੇ ਨੂੰ ਵਿਸ਼ੇਸ਼ ਤੌਰ ਫੋਕਸ ਕਰਕੇ ਅਤੇ ਸ਼ਟਰ ਬਟਨ ਨੂੰ ਅੱਧਾ ਦਬਾ ਕੇ ਕਿਰਿਆਸ਼ੀਲ ਕੀਤਾ ਜਾ ਸਕਦਾ ਹੈ। ਕੈਮਰਾ ਫਿਰ ਆਪਣੇ ਆਪ ਹੀ ਵਿਸ਼ੇ ਨੂੰ ਟਰੈਕ ਕਰੇਗਾ, ਉਪਭੋਗਤਾ ਸੁਤੰਤਰ ਹੋ ਕੇ ਫਰੇਮਿੰਗ ਅਤੇ ਕੰਮਪੋਜੀਸ਼ਨ 'ਤੇ ਧਿਆਨ ਦੇਣ ਦੇ ਯੋਗ ਹੋ ਸਕਣਗੇ । ਨਵੇਂ ਕੈਮਰੇ ਵਿੱਚ ਤੇਜੀ ਨਾਲ ਫੋਟੋ ਖਿੱਚਣ ਅਤੇ ਅਡੋਲ ਟਰੈਕਿੰਗ ਲਈ ਇੱਕ ਤੇਜ਼ ਹਾਈਬ੍ਰਿਡ ਏਐਫ ਹੈ, ਅਤੇ ਸਰਬੋਤਮ ਸਟੀਕਤਾ ਅਤੇ ਨਿਯੰਤਰਣ ਲਈ ਵਿਸਤ੍ਰਿਤ ਏਐਫ ਸੈਟਿੰਗਾਂ ਵੀ ਦਿੱਤੀਆਂ ਗਈਆਂ ਹਨ । ਅਨੁਕੂਲਿਤ ਐਲਗੋਰਿਦਮ ਦੇ ਨਾਲ ਇੱਕ ਸੰਖੇਪ, ਸਟੀਕ ਸਥਿਰਤਾ ਯੂਨਿਟ ਅਤੇ ਜਾਇਰੋ ਸੈਂਸਰ 5.0-ਸਟੈਪ16 ਤੱਕ ਸਥਿਰਤਾ ਪ੍ਰਾਪਤ ਕਰਦੇ ਹਨ, ਜੋ ਕਿ ਜ਼ੈਡਵੀ -ਈ1 ਦੀ ਪੂਰੀ ਚਿੱਤਰ ਗੁਣਵੱਤਾ ਸਮਰੱਥਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ। ਕੈਮਰਾ ਸ਼ੇਕ ਦਾ ਪਤਾ ਲਗਾਇਆ ਜਾਂਦਾ ਹੈ ਅਤੇ 5 ਐਕਸੈਸ17 ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਠੀਕ ਕੀਤਾ ਜਾਂਦਾ ਹੈ ਅਤੇ ਵਲੌਗ ਕੈਮਰੇ ਦੀ ਇਨ-ਬਾਡੀ ਇਮੇਜ ਸਥਿਰਤਾ ਈ-ਮਾਊਂਟ ਲੈਂਸ ਸਮੇਤ ਲੈਂਸਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੇ ਨਾਲ ਪ੍ਰਭਾਵੀ ਸਥਿਰਤਾ ਪ੍ਰਦਾਨ ਕਰ ਸਕਦੀ ਹੈ, ਜਿਸ ਵਿੱਚ ਉਹਨਾਂ ਦੀ ਆਪਣੀ ਸਥਿਰਤਾ ਸ਼ਾਮਲ ਨਹੀਂ ਹੁੰਦੀ।

ਡਾਇਨਾਮਿਕ ਐਕਟਿਵ ਮੋਡ ਸਟੈਬਲਾਈਜ਼ੇਸ਼ਨ18 ਪਿਛਲੇ ਮਾਡਲਾਂ ਵਿੱਚ ਪ੍ਰਦਾਨ ਕੀਤੇ ਗਏ ਐਕਟਿਵ ਮੋਡ19 ਨਾਲੋਂ ਲਗਭਗ 30% ਵਧੇਰੇ ਪ੍ਰਭਾਵਸ਼ਾਲੀ ਹੈ। ਇਹ ਬੋਲਡ, ਗਤੀਸ਼ੀਲ ਸਮੀਕਰਨ ਲਈ ਆਲੇ-ਦੁਆਲੇ ਘੁੰਮਦੇ ਹੋਏ ਨਿਰਵਿਘਨ, ਸਥਿਰ ਵਲੌਗ ਫੁਟੇਜ ਨੂੰ ਸ਼ੂਟ ਕਰਨਾ ਪਹਿਲਾਂ ਨਾਲੋਂ ਸੌਖਾ ਬਣਾਉਂਦਾ ਹੈ।

ਏਆਈ -ਬੇਸਡ ਆਟੋ ਫਰੇਮਿੰਗ ਫ਼ਾਰ ਵੀਡੀਓ20 ਆਈਡੀਅਲ ਇੰਟਰਵਿਊ, ਸੰਗੀਤ ਪ੍ਰਦਰਸ਼ਨ, ਖਾਣਾ ਪਕਾਉਣ ਅਤੇ ਹੋਰ ਬਹੁਤ ਕੁਝ ਰਿਕਾਰਡ ਕਰਨ ਲਈ ਜ਼ੈਡਵੀ -ਈ1 ਦੀ ਇੱਕ ਹੋਰ ਸ਼ਾਨਦਾਰ ਵਿਸ਼ੇਸ਼ਤਾ ਹੈ । ਏਆਈ -ਅਧਾਰਿਤ ਸਬਜੈਕਟ ਰਿਕੋਗਨੀਸ਼ਨ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ, ਆਟੋ ਫ੍ਰੇਮਿੰਗ ਵਿਸ਼ੇਸ਼ਤਾ ਵੀਡੀਓ ਸ਼ੂਟ ਕਰਦੇ ਸਮੇਂ ਵਿਸ਼ੇ ਨੂੰ ਪ੍ਰਮੁੱਖ ਸਥਿਤੀ ਵਿੱਚ ਰੱਖਣ ਲਈ ਆਪਣੇ ਆਪ ਫਰੇਮ ਨੂੰ ਕਰਾਪ ਕਰਦੀ ਹੈ। ਕੈਮਰੇ ਨੂੰ ਹਿਲਾਏ ਬਿਨਾਂ ਵੀ, ਵਿਸ਼ੇ ਨੂੰ ਸੁਚਾਰੂ ਢੰਗ ਨਾਲ ਫਾਲੋ ਕਰਨ ਲਈ ਫਰੇਮਿੰਗ ਨੂੰ ਲਗਾਤਾਰ ਐਡਜਸਟ ਕੀਤਾ ਜਾਂਦਾ ਹੈ, ਜੋ ਇੱਕਲੇ ਵਿਅਕਤੀ ਦੇ ਸ਼ੂਟਿੰਗ ਓਪਰੇਸ਼ਨ ਵਿਚ ਕਾਫੀ ਮਦਦਗਾਰ ਹੋਵੇਗਾ। ਟਰੈਕ ਕੀਤੇ ਜਾਣ ਵਾਲੇ ਵਿਸ਼ੇ ਨੂੰ ਕੈਮਰੇ ਦੇ ਟੱਚ-ਸੈਂਸਟਿਵ ਮਾਨੀਟਰ ਜਾਂ ਸਮਾਰਟਫੋਨ 'ਤੇ ਕ੍ਰੀਏਟਰਸ ਐਪ ਰਾਹੀਂ ਆਸਾਨੀ ਨਾਲ ਚੁਣਿਆ ਜਾ ਸਕਦਾ ਹੈ।

ਆਸਾਨ ਮਾਨੀਟਰਿੰਗ ਅਤੇ ਸ਼ਾਨਦਾਰ ਗਤੀਸ਼ੀਲਤਾ ਲਈ ਵੈਰੀ-ਐਂਗਲ ਟੱਚ ਐਲਸੀਡੀ ਸਕ੍ਰੀਨ ਸਮੇਤ ਵਰਤੋਂ ਵਿਚ ਕਾਫੀ ਆਸਾਨ ਸੁਵਿਧਾਵਾਂ

ਜ਼ੈਡਵੀ -ਈ1 ਨੂੰ ਆਸਾਨੀ ਨਾਲ ਵਰਤੇ ਜਾਣ ਲਈ ਡਿਜ਼ਾਇਨ ਕੀਤਾ ਗਿਆ ਹੈ, ਜਿਸ ਵਿੱਚ ਸਾਈਡ-ਓਪਨਿੰਗ ਵੈਰੀ-ਐਂਗਲ ਐਲਸੀਡੀ ਸਕਰੀਨ ਹੈ, ਜਿਸ ਵਿੱਚ ਆਸਾਨ ਨਿਗਰਾਨੀ ਅਤੇ ਟੱਚ ਫੰਕਸ਼ਨ ਹੈ ਜਦੋਂ ਕਿ ਰਿਕਾਰਡਿੰਗ ਅਤੇ ਕੰਟਰੋਲ ਲੇਆਉਟ ਅਤੇ ਵਲੌਗਿੰਗ ਲਈ ਅਨੁਕੂਲਿਤ ਗ੍ਰਿਪ ਦਿਤੀ ਗਈ ਹੈ। ਨਵੇਂ ਵਲੌਗ ਕੈਮਰੇ ਵਿੱਚ ਸੋਨੀ ਦੀ ਉੱਚ-ਸਮਰੱਥਾ ਵਾਲੀ ਜ਼ੈਡ ਬੈਟਰੀ ਅਤੇ ਯੂਐਸਬੀ ਪੀਡੀ (ਪਾਵਰ ਡਿਲਿਵਰੀ) ਦੇ ਨਾਲ ਵਿਸਤ੍ਰਿਤ ਰਿਕਾਰਡਿੰਗ ਲਈ ਨਿਰਵਿਘਨ ਬਿਜਲੀ ਦੀ ਸੁਵਿਧਾ ਹੈ ਜੋ ਤੇਜ਼ ਚਾਰਜਿੰਗ21 ਦਾ ਸਮਰਥਨ ਕਰਦੀ ਹੈ। ਹੋਰ ਵੀ ਬਿਹਤਰ ਪਾਵਰ ਪ੍ਰਦਰਸ਼ਨ ਲਈ ਚਿੱਤਰ ਪ੍ਰੋਸੈਸਿੰਗ ਇੰਜਣ, ਇਮੇਜ ਸੈਂਸਰ , ਅਤੇ ਸੰਬੰਧਿਤ ਸਰਕਟਰੀ ਨੂੰ ਸਾਰੀਆਂ ਸ਼ੂਟਿੰਗ ਹਾਲਤਾਂ ਵਿੱਚ ਪਾਵਰ ਇਕੋਨੋਮੀ ਨੂੰ ਅਨੁਕੂਲ ਬਣਾਉਣ ਲਈ ਤਿਆਰ ਕੀਤਾ ਗਿਆ ਹੈ।

ਜ਼ੈਡਵੀ -ਈ1 ਇੱਕ ਫੁੱਲ-ਫ੍ਰੇਮ ਸੀਐਮਓਐਸ ਸੈਂਸਰ ਅਤੇ ਲੈਂਸ ਦੀ ਪਰਿਵਰਤਨਯੋਗਤਾ22 ਦੇ ਨਾਲ ਦੁਨੀਆ ਦਾ ਸਭ ਤੋਂ ਕੰਪੇਕਟ , ਹਲਕਾ ਵਲੌਗ ਕੈਮਰਾ ਹੈ। ਇਸਦੀ ਅਸਧਾਰਨ ਗਤੀਸ਼ੀਲਤਾ ਵਲੌਗਰਸ ਨੂੰ ਰਚਨਾਤਮਕ ਪ੍ਰਗਟਾਵੇ23 ਲਈ ਨਵੀਂ ਸਮਰੱਥਾ ਪ੍ਰਦਾਨ ਕਰਦੀ ਹੈ। ਇਸ ਵਿੱਚ ਧੂੜ ਅਤੇ ਨਮੀ ਰੋਧਕ ਡਿਜ਼ਾਈਨ ਹੈ। ਵਾਇਰਲੈੱਸ ਰਿਮੋਟ ਕਮਾਂਡਰ (GP-VPT2BT)24 ਨਾਲ ਸ਼ੂਟਿੰਗ ਗ੍ਰਿੱਪ ਦੀ ਵਰਤੋਂ ਕਰਨ 'ਤੇ ਜ਼ੈਡਵੀ -ਈ1 ਨੂੰ ਇੱਕ ਹੱਥ ਨਾਲ ਵੀ ਚਲਾਇਆ ਜਾ ਸਕਦਾ ਹੈ।

ਸੁਪਰ ਸਟੇਬਲ ਸਮਾਰਟਫੋਨ ਕਨੈਕਟੀਵਿਟੀ ਅਤੇ ਬਿਲਕੁਲ ਨਵਾਂ ਕ੍ਰੀਏਟਰਸ ਕਲਾਉਡ ਫ਼ੀਚਰ ਇੱਕ ਸਹਿਜ ਕਨੈਕਟਿੰਗ ਅਤੇ ਕੰਟੇਂਟ ਸ਼ੇਅਰਿੰਗ ਅਨੁਭਵ ਨੂੰ ਯਕੀਨੀ ਬਣਾਉਂਦਾ ਹੈ
ਕ੍ਰੀਏਟਰਸ ਸੋਨੀ ਦੇ ਨਵੇਂ ਘੋਸ਼ਿਤ ਕੀਤੇ ਕ੍ਰੀਏਟਰਸ ਕਲਾਉਡ25 ਦੇ ਨਾਲ ਕੰਟੇਂਟ ਨੂੰ ਆਸਾਨੀ ਨਾਲ ਕਨੈਕਟ ਕਰ ਸਕਦੇ ਹਨ ਅਤੇ ਸਾਂਝਾ ਕਰ ਸਕਦੇ ਹਾਂ, ਜੋ ਕੈਮਰੇ ਅਤੇ ਸ਼ੂਟਿੰਗ ਨੂੰ ਕਲਾਉਡ ਵਿੱਚ ਵਿਸਤਾਰਿਤ ਕਰਨ ਲਈ ਡਿਜ਼ਾਈਨ ਕੀਤੇ ਗਏ ਐਪਲੀਕੇਸ਼ਨਾਂ ਦਾ ਇੱਕ ਸੂਟ ਹੈ , ਜੋ ਤਤਕਾਲ ਵੀਡੀਓ ਅਤੇ ਸਟਿਲਜ਼ ਅਪਲੋਡ ਰਾਹੀਂ , ਇੱਕ ਤੋਂ ਵੱਧ ਡਿਵਾਈਸਾਂ ਤੋਂ, ਸਾਥੀਆਂ ਦੇ ਨਾਲ ਤੇਜ਼ ਸੰਪਾਦਨ ਅਤੇ ਸਹਿਯੋਗੀ ਕੰਮ ਨੂੰ ਸਮਰੱਥ ਕਰਦਾ ਹੈ । ਕ੍ਰਿਏਟਰਜ਼ ਐਪ ਦੀ ਵਰਤੋਂ ਸਮਾਰਟਫੋਨ ਤੋਂ ਜ਼ੈਡਵੀ -ਈ1 ਨੂੰ ਨਿਯੰਤਰਿਤ ਕਰਨ ਲਈ ਕੀਤੀ ਜਾ ਸਕਦੀ ਹੈ, ਅਤੇ ਕੈਮਰੇ 'ਤੇ ਸ਼ੂਟ ਕੀਤੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸਮਾਰਟਫੋਨ 'ਤੇ ਟ੍ਰਾਂਸਫਰ ਕਰਨ ਲਈ ਕੀਤਾ ਜਾ ਸਕਦਾ ਹੈ। ਕੈਮਰੇ ਦੀ ਬੈਟਰੀ ਅਤੇ ਮੀਡੀਆ ਸਥਿਤੀ ਨੂੰ ਸਮਾਰਟਫੋਨ ਤੋਂ ਮਾਨੀਟਰ ਕੀਤਾ ਜਾ ਸਕਦਾ ਹੈ, ਅਤੇ ਮਿਤੀ ਅਤੇ ਕੈਮਰੇ ਦੇ ਨਾਮ ਲੋੜ ਅਨੁਸਾਰ ਸੰਪਾਦਿਤ ਕੀਤੇ ਜਾ ਸਕਦੇ ਹਨ। ਕ੍ਰੀਏਟਰਸ ਐਪ ਕੈਮਰਾ ਸੌਫਟਵੇਅਰ ਨੂੰ ਅਪਡੇਟ ਕਰਨ ਦਾ ਇੱਕ ਸੁਵਿਧਾਜਨਕ ਤਰੀਕਾ ਵੀ ਪ੍ਰਦਾਨ ਕਰਦਾ ਹੈ।

ਕੀਮਤ ਅਤੇ ਉਪਲਬਧਤਾ
ਜ਼ੈਡਵੀ -ਈ1 ਵਲੌਗ ਕੈਮਰਾ 3 ਅਗਸਤ 2023 ਤੋਂ ਬਾਅਦ ਸਾਰੇ ਸੋਨੀ ਸੈਂਟਰ, ਅਲਫ਼ਾ ਫਲੈਗਸ਼ਿਪ ਸਟੋਰਾਂ, ਸੋਨੀ ਅਧਿਕਾਰਤ ਡੀਲਰਾਂ, ਈ-ਕਾਮਰਸ ਵੈੱਬਸਾਈਟਾਂ (ਐਮਾਜ਼ਾਨ ਅਤੇ ਫਲਿੱਪਕਾਰਟ) ਅਤੇ ਭਾਰਤ ਭਰ ਦੇ ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ 'ਤੇ ਉਪਲਬੱਧ ਹੋਵੇਗਾ।
 

ਮਾਡਲ

ਸਰਬੋਤਮ ਖਰੀਦ (ਰੁਪਏ ਵਿੱਚ)

ਉਪਲਬੱਧਤਾ

 

ਜ਼ੈਡਵੀ - 1ਐਲ  (ਬਾਡੀ + 28–60 ਮਿਲੀਮੀਟਰ ਜ਼ੂਮਲੈਂਸ)

 

243,990/-

3 ਅਗਸਤ 2023 ਤੋਂਬਾਅਦ

ਜ਼ੈਡਵੀ - 1 (ਸਿਰਫ਼ਬਾਡੀ )

214,990/-

3 ਅਗਸਤ 2023 ਤੋਂਬਾਅਦ