ਲੁਧਿਆਣਾ, 12 ਸਤੰਬਰ 2023 (ਨਿਊਜ਼ ਟੀਮ): ਪੁਸਤਕਾਂ ਵਿਦਿਆਰਥੀਆਂ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਉਨ੍ਹਾਂ ਲਈ ਕਲਪਨਾ ਦੀ ਦੁਨੀਆਂ ਦੇ ਦਰਵਾਜੇ ਖੋਲ੍ਹਦੀਆਂ ਹਨ| ਪੁਸਤਕਾਂ ਨਾ ਸਿਰਫ਼ ਉਨ੍ਹਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਂਦੀਆਂ ਹਨ ਸਗੋਂ ਉਹਨਾਂ ਨੂੰ ਜ਼ਿਆਦਾ ਗਿਆਨ ਦੇ ਕੇ ਉਨ੍ਹਾਂ ਦੀ ਯਾਦਦਾਸ਼ਤ ਵਿਚ ਸੁਧਾਰ ਕਰਕੇ ਉਨ੍ਹਾਂ ਦੇ ਬੌਧਿਕ ਜੀਵਨ ਨੂੰ ਬਿਹਤਰ ਬਣਾਉਂਦੀਆਂ ਹਨ| ਵਿਦਿਆਰਥੀਆਂ ਲਈ ਪੁਸਤਕਾਂ ਦੀ ਉਪਲਭਧਤਾ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿਚ ਮੰਨੇ ਪ੍ਰਮੰਨੇ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਕੀ ਸੀਐਸਆਰ ਸ਼ਾਖਾ ਵੀ ਫਾਉਂਡੇਸ਼ਨ ਇਕ ਅਨੋਖਾ ਟੇਕ ਸਮਾਧਾਨ-ਡੋਨੇਟ ਬੁੱਕ www.donatebook.in ਲੈ ਕੇ ਆਈ ਹੈ-ਪੁਸਤਕਾਂ ਦੇ ਦਾਨ ਲਈ ਬਣਾਇਆ ਗਿਆ ਇਹ ਪਲੇਟਫਾਰਮ ਪੁਸਤਕਾਂ ਦਾਨ ਕਰਨ ਵਾਲਿਆਂ, ਜ਼ਰੂਰਤਮੰਦ ਸੰਗਠਨਾਂ/ਸਕੂਲਾਂ ਅਤੇ ਐਨਜੀਓ ਸੰਸਥਾਵਾਂ ਨੂੰ ਇਕ ਦੂਜੇ ਨਾਲ ਜੋੜਦਾ ਹੈ| 'ਵੀ ਫਾਊਾਡੇਸ਼ਨ' ਦੇ ਕਨੈਕਟਿੰਗ ਫਾਰ ਗੁੱਡ ਪ੍ਰੋਗਰਾਮ ਦੇ ਤਹਿਤ ਇਸ ਪਹਿਲ ਦੀ ਲੌਂਚ ਕੀਤੀ ਗਈ ਹੈ ਜੋ ਉਨ੍ਹਾਂ ਲੋਕਾਂ ਵਿਚਕਾਰ ਦੂਰੀਆਂ ਨੂੰ ਖਤਮ ਕਰਦਾ ਹੈ ਜਿਨ੍ਹਾਂ ਨੂੰ ਪੁਸਤਕਾਂ ਦੀ ਜ਼ਰੂਰਤ ਹੈ ਅਤੇ ਜੋ ਪੁਸਤਕਾਂ ਦਾਨ ਵਿਚ ਦੇ ਸਕਦੇ ਹਨ|
ਇਸ ਅਨੋਖੀ ਪਹਿਲ ਦੀ ਲੌਂਚ ਅਧਿਆਪਕ ਦਿਹਾੜੇ ਮੌਕੇ 'ਤੇ ਮੰਨੇ ਪ੍ਰਮੰਨੇ ਕਵੀ ਪਦਮ ਸ੍ਰੀ ਸੁਰੇਂਦਰ ਸ਼ਰਮਾ, ਸ੍ਰੀ ਰਿਸ਼ਭ ਜੈਨ ਕੰਟੈਂਟ ਕ੍ਰਿਏਟਰ, ਉਦਮੀ ਅਤੇ ਸਿਖਿੱਅਕ ਅਤੇ ਪੀ ਬਾਲਾਜੀ, ਡਾਇਰੈਕਟਰ ਵੋਡਾਫੋਨ ਫਾਉਂਡੇਸ਼ਨ ਅਤੇ ਚੀਫ਼ ਰੈਗੂਲੇਟਰੀ ਐਂਡ ਕਾਰਪੋਰੇਟ ਅਫੇਅਰਜ਼ ਆਫਿਸਰਜ਼, ਵੋਡਾਫੋਨ ਆਈਡੀਆ ਦੀ ਮੌਜੂਦਗੀ ਵਿਚ ਹੋਇਆ| ਇਸ ਮੌਕੇ 'ਤੇ 'ਵੀ ਫਾਊੁਾਡੇਸ਼ਨ' ਨੇ ਟੀਚਰਜ਼ ਡਾਇਰੀ ਵੀ ਰਿਲੀਜ਼ ਕੀਤੀ, ਇਹ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਅਧਿਆਪਕਾਂ ਦੀਆਂ ਪ੍ਰੇਰਕ ਕਹਾਣੀਆਂ ਦਾ ਸੰਗ੍ਰਹਿ ਹੈ, ਜਿਹਨਾਂ ਨੇ ਸਿੱਖਿਆ ਦੇ ਖੇਤਰ ਵਿਚ ਉਤਮ ਯੋਗਦਾਨ ਕੀਤਾ ਹੈ| ਇਹ ਪੁਸਤਕ ਦੇਸ਼ ਭਰ ਦੇ ਅਧਿਆਪਕਾਂ ਲਈ ਸਨਮਾਨ ਹੈ ਜੋ ਵਿਦਿਆਰਥੀਆਂ ਦੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪੈਦਾ ਕਰਕੇ ਰਾਸ਼ਟਰੀ ਨਿਰਮਾਣ ਵਿਚ ਯੋਗਦਾਨ ਦਿੰਦੇ ਹਨ|
ਇਸ ਪਹਿਲ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪੀ ਬਾਲਾ ਜੀ ਚੀਫ਼ ਰੈਗੂਲੇਟਰੀ ਐਂਡ ਕਾਰਪੋਰੇਟ ਅਫੇਅਰਜ਼ ਆਫਿਸਰਜ਼, ਵੀਆਈਐਲ ਨੇ ਕਿਹਾ 'ਵੋਡਾਫੋਨ ਆਈਡੀਆ ਫਾਉਂਡੇਸ਼ਨ ਵਿਚ ਅਸੀਂ ਸਿੱਖਿਆ 'ਤੇ ਵਿਸ਼ੇਸ਼ ਰੂਪ ਨਾਲ ਜ਼ੋਰ ਦਿੰਦੇ ਹਾਂ| ਸਾਡਾ ਮੰਨਣਾ ਹੈ ਕਿ ਇਸ ਖੇਤਰ ਵਿਚ ਅਧੁਨਿਕ ਤਕਨੀਕਾਂ ਦਾ ਉਪਯੋਗ ਕਰਕੇ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਲਿਆਂਦਾ ਜਾ ਸਕਦਾ ਹੈ ਅਤੇ ਪੇਂਡੂ ਭਾਰਤ ਅਤੇ ਵਾਂਝੇ ਸਮੁਦਾਵਾਂ ਦੇ ਬੱਚਿਆਂ ਲਈ ਲਰਨਿੰਗ ਦੇ ਨਤੀਜਿਆਂ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ| ਜਿਥੇ ਅਜਿਹੀਆਂ ਸੁਵਿਧਾਵਾਂ ਉਪਲਭਧ ਨਹੀਂ ਹੁੰਦੀਆਂ| ਇਸੇ ਉਦੇਸ਼ ਨਾਲ ਅਸੀਂ ਡੋਨੇਟ ਬੁੱਕ ਪਹਿਲ ਲੈ ਕੇ ਆਏ ਹਾਂ| ਸਾਨੂੰ ਵਿਸ਼ਵਾਸ ਹੈ ਕਿ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਜ਼ਰੂਰਤਮੰਦ ਬੱਚਿਆਂ ਲਈ ਪੁਸਤਕਾਂ ਦਾਨ ਵਿਚ ਦੇਣਾ ਚਾਹੁੰਦੇ ਹਨ| ਅਸੀਂ ਇਨ੍ਹਾਂ ਲੋਕਾਂ ਨੂੰ ਸਰਲ ਅਤੇ ਅਸਾਨ ਮੰਚ ਉਪਲਭਧ ਕਰਾਉਣਾ ਚਾਹੁੰਦੇ ਹਾਂ ਜਿਸ ਦੇ ਮਾਧਿਅਮ ਨਾਲ ਉਹ ਜ਼ਰੂਰਤਮੰਦ ਬੱਚਿਆਂ ਤੱਕ ਪੁਸਤਕਾਂ ਪਹੁੰਚਾ ਸਕਣ| ਸ਼ੁਰੂਆਤ ਵਿਚ ਸਾਡੀ ਇਸ ਪਹਿਲ ਦੀ ਸ਼ੁਰੂਆਤ ਪੂਣੇ ਅਤੇ ਜੈਪੁਰ ਵਿਚ ਕੀਤੀ ਜਾਵੇਗੀ| ਆੳਣ ਵਾਲੇ ਮਹੀਨਿਆਂ ਵਿਚ ਅਸੀਂ ਇਸ ਨੂੰ ਦੇਸ਼ ਦੇ ਹੋਰ ਸ਼ਹਿਰਾਂ ਅਤੇ ਨਗਰਾਂ ਵਿਚ ਵਿਸਥਾਰਤ ਕਰਾਂਗੇ| ਸਾਲ ਦੇ ਪਹਿਲੇ ਛੇ ਮਹੀਨੇ ਵਿਚ ਅਸੀਂ ਇਕ ਲੱਖ ਪੁਸਤਕਾਂ ਦਾਨ ਅਤੇ ਨਾਲ ਹੀ ਤਕਰੀਬਨ 50,000 ਵਿਗਿਆਰਥੀਆਂ ਤੱਕ ਪਹੁੰਚਣ ਦਾ ਟੀਚਾ ਰੱਖਿਆ ਹੈ| ਇਸ ਤੋਂ ਇਲਾਵਾ ਅਸੀਂ ਅਧਿਆਪਕ ਦਿਹਾੜੇ ਦਾ ਜਸ਼ਨ ਮਨਾਉਣ ਲਈ 'ਟੀਚਰਜ਼ ਡਾਇਰੀ' ਦੇ ਤੀਜੇ ਸੰਸਕਰਣ ਦਾ ਲੌਂਚ ਵੀ ਕੀਤਾ, ਜੋ ਸਮਾਜ ਵਿਚ ਅਧਿਆਪਕਾਂ ਦੇ ੳੱੁਤਮ ਯੋਗਦਾਨ ਨੂੰ ਸਨਮਾਨਿਤ ਕਰਦੀ ਹੈ, ਇਸ ਪਹਿਲ ਨਾਲ ਅਸੀਂ ਅਧਿਆਪਕ ਸਮੁਦਾਇ ਦਾ ਸਨਮਾਨ ਕਰਨਾ ਚਾਹੁੰਦੇ ਹਾਂ ਜੋ ਨਿਰਸਵਾਰਥ ਭਾਵ ਨਾਲ ਕੰਮ ਕਰਦੇ ਹੋਏ ਰਾਸ਼ਟਰ ਦੇ ਕਲਿਆਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰਦੇ ਹਨ|''
ਪੁਸਤਕ ਦਾਨ ਅਤੇ ਸੰਗ੍ਰਹਿ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਡੋਨੇਟ ਬੁੱਕ ਪਲੇਟਫਾਰਮ ਉਨ੍ਹਾਂ ਲੋਕਾਂ ਲਈ ਨੈਟਵਰਕ ਨੂੰ ਇਕੱਠਿਆਂ ਕਰਦਾ ਹੈ ਜੋ ਪੁਸਤਕ ਦਾਨ ਦੀ ਦਿਸ਼ਾ ਵਿਚ ਅਣਥੱਕ ਕੋਸ਼ਿਸ਼ ਕਰ ਰਹੇ ਹਨ|
ਪੁਸਤਕਾਂ ਦਾਨ ਕਰਨ ਵਾਲਿਆਂ ਲਈ : ਉਹ ਲੋਕ ਜੋ ਪੁਤਸਕਾਂ ਦਾਨ ਵਿਚ ਦੇਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਸ ਪਲੇਟਫਾਰਮ 'ਤੇ ਲਾਗਇਨ ਕਰਨਾ ਹੋਵੇਗਾ| ਉਨ੍ਹਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ ਵੀ ਫਾਉਂਡੇਸ਼ਨ ਆਪਣੇ ਇੰਪਲੀਮੈਂਟੇਸ਼ਨ ਪਾਰਟਨਰ ਮੋਇਨੀ ਫਾਉਂਡੇਸ਼ਨ ਨਾਲ ਹਿੱਸੇਦਾਰੀ ਵਿਚ ਉਨ੍ਹਾ ਦੇ ਘਰ ਤੋਂ ਪੁਸਤਕਾਂ ਇਕੱਠੀਆਂ ਕਰਵਾਏਗੀ ਅਤੇ ਉਨ੍ਹਾਂ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਏਗੀ| ਉਨ੍ਹਾਂ ਸਥਾਨਾਂ 'ਤੇ ਜਿਥੇ ਇੰਪਲੀਮੈਂਟੇਸ਼ਨ ਪਾਰਟਨਰ ਦੀ ਪਹੁੰਚ ਨਹੀਂ ਹੈ, ਡੋਨੇਟ ਬੁੱਕ ਪਲੇਟਫਾਰਮ ਦਾਨ ਦਾਤਾ ਨੂੰ ਨਿਰਧਾਰਤ ਲੋਕੇਸ਼ਨ ਤੱਕ ਪੁਸਤਕਾਂ ਕੋਰੀਅਰ ਦਾ ਵਿਕਲਪ ਦਿੰਦਾ ਹੈ ਜਿਥੋਂ ਪੁਸਤਕਾਂ ਫਾਉਂਡੇਸ਼ਨ ਰਾਹੀਂ ਪੁਸਤਕਾਂ ਦੀ ਇਨਵੈਂਟਰੀ ਵਿਚ ਸ਼ਾਮਲ ਕਰਨ ਲਈ ਭੇਜ ਦਿੱਤੇ ਜਾਣਗੇ|
ਉਹ ਲੋਕ ਜਿਨ੍ਹਾਂ ਪੁਸਤਕਾਂ ਦੀ ਜ਼ਰੂਰਤ ਹੈ : ਸੰਗਠਨ ਜਾਂ ਸਕੂਲ ਜਿਨ੍ਹਾਂ ਪੁਸਤਕਾਂ ਦੀ ਜ਼ਰੂਰਤ ਹੈ ਉਹ ਆਪਣੇ ਪੋਰਟਲ 'ਤੇ ਲੋਕਾਂ ਨੂੰ ਪਸਤਕਾਂ ਦਾਨ ਵਿਚ ਦੇਣ ਲਈ ਬੇਨਤੀ ਕਰ ਸਕਦੇ ਹਨ| ਇਸ ਦਾ ਪ੍ਰਬੰਧਨ ਅਤੇ ਨਿਗਰਾਨੀ ਵੀ ਫਾਉਂਡੇਸ਼ਨ ਅਤੇ ਮੋਇਨੀ ਫਾਉਂਡੇਸ਼ਨ ਟੀਮ ਵੱਲੋਂ ਕੀਤੀ ਜਾਵੇਗੀ|
ਪੁਸਤਕਾਂ ਦਾਨ ਕਰਨਾ ਇਕ ਨੇਕ ਕੰਮ ਹੈ ਪਰ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਪੁਸਤਕਾਂ ਜੋ ਸਹੀ ਸਥਿਤੀ ਵਿਚ ਹੋਣ ਉਹ ਸਹੀ ਲੋਕਾਂ ਤੱਕ ਪਹੁੰਚੇ, ਜਿਹਨਾਂ ਨੂੰ ਇਨ੍ਹਾਂ ਦੀ ਜ਼ਰੂਰਤ ਹੈ| ਇਸ ਚੁਣੌਤੀ ਨੂੰ ਹੱਲ ਕਰਨ ਲਈ ਡੋਨੇਟ ਬੁੱਕ ਸਮਾਧਾਨ ਅਧੁਨਿਕ ਤਕਨੀਕ ਦਾ ਉਪਯੋਗ ਕਰਕੇ ਮੋਬਾਈਲ ਰਿਸਪਾਂਸਿੰਵ ਵੈਬ ਇੰਟਰਫੇਸ ਦੀ ਮਦਦ ਨਾਲ ਪੂਰੀ ਪ੍ਰਕਿਰਿਆ ਦਾ ਪ੍ਰਬੰਧਨ ਕਰਦਾ ਹੈ, ਤਾਂ ਜੋ ਪੁਸਤਕ ਦਾਨ ਦਾਤਾ ਤੋਂ ਚੱਲ ਕੇ ਅੰਤਿਮ ਲਾਭਾਰਥੀ ਤੱਕ ਸੁੱਖਿਅਤ ਪਹੁੰਚੇ|
ਇਸ ਤੋਂ ਇਲਾਵਾ ਟੀਚਰਜ ਡਾਇਰੀ ਬੁੱਕ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਲਈ ਉਨ੍ਹਾਂ ਦੀਆਂ ਪ੍ਰੇਰਕ ਕਹਾਣੀਆਂ ਨੂੰ ਪੜਨ ਲਈ ਕਲਿਕ ਕਰੋ https://vicsr.flowpaper.com/Teachers4iary23
ਟੀਚਰਜ਼ ਡਾਇਰੀ ਵਿਚ ਉਨ੍ਹਾਂ ਅਧਿਆਪਕਾਂ ਦੀ ਅਸਲੀ ਜੀਵਨ ਦੀਆਂ ਪ੍ਰੇਰਕ ਕਹਾਣੀਆਂ ਹਨ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਜੀਵਨ ਵਿਚ ਸਫ਼ਲ ਹੋਣ ਲਈ ਮਦਦ ਕੀਤੀ ਹੈ| ਇਸ ਵਿਚ ਅਜਿਹੇ ਅਨੇਖੋ ਉਦਾਹਰਣ ਹਨ ਜਿਥੇ ਅਧਿਆਪਕਾਂ ਨੂੰ ਸਾਰੀਆਂ ਸੀਮਾਵਾਂ ਦੇ ਦਾਇਰੇ ਨੂੰ ਪਾਰ ਕਰਕੇ ਵਿਦਿਆਰਥੀਆਂ ਦੀ ਲਰਨਿੰਗ ਨੂੰ ਸੁਨਿਸ਼ਚਿਤ ਕੀਤਾ| ਇਸ ਵਿਚ ਦੇਸ਼ ਦੇ ਵੱਖ ਵੱਖ ਹਿੱਸਿਆਂ ਜਿਵੇਂ ਵਾਰਾਣਸੀ, ਮੇਘਾਲਿਆ, ਹਿਮਾਚਲ ਪ੍ਰਦੇਸ਼, ਅਹਿਮਦਾਬਾਦ, ਪੂਣੇ, ਬੈਂਗਲੁਰੂ ਆਦਿ ਦੇ ਅਧਿਆਪਕਾਂ ਦੀਆਂ ਕਹਾਣੀਆਂ ਹਨ|
ਵੋਡਾਫੋਨ ਆਈਡੀਆ ਫਾਉਂਡੇਸ਼ਨ ਸਿੱਖਿਆ ਦੇ ਖੇਤਰ ਵਿਚ ਕਈ ਪ੍ਰੋਗਰਾਮਾਂ ਦਾ ਸੰਚਾਲਨ ਕਰਦਾ ਹੈ ਜਿਵੇਂ ਲਰਨਿੰਗ ਵਿਦ ਵੋਡਾਫੋਨ, ਆਈਡੀਆ ਗੁਰੂ ਸ਼ਾਲਾ, ਵੀ ਸਕਾਲਰਸ਼ਿਪ, ਮਾਡਲ ਸਕੂਲਾਂ ਅਤੇ ਰੋਬੋਟਿਕ ਲੈਬ ਦਾ ਵਿਕਾਸ|