ਲੁਧਿਆਣਾ, 02 ਅਕਤੁਬਰ, 2023 (ਨਿਊਜ਼ ਟੀਮ): ਭਾਰਤ ਦੇ ਮੋਹਰੀ ਨਿਜੀ ਜੀਵਨ ਬੀਮਾਕਰਤਾਵਾਂ ਵਿਚੋਂ ਇਕ ਬਜਾਜ ਅਲਾਇੰਸ ਲਾਈਫ ਇੰਸ਼ੋਰੈਂਸ ਵੱਖ ਵੱਖ ਕਿਸਮ ਦੀਆਂ ਬੀਮਾ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰਨ ਅਤੇ ਨਵੇਂ ਗਾਹਕ ਖੇਤਰਾਂ ਵਿਚ ਦਾਖਲ ਹੋਣ ਲਈ ਪੂਰੇ ਭਾਰਤ ਅਤੇ ਖਾਸ ਤੌਰ ਤੇ ਉਤਰੀ ਖੇਤਰ ਦੇ ਬਜ਼ਾਰ ਵਿਚ ਆਪਣੀ ਪਹੁੰਚ ਵਧਾ ਰਹੀ ਹੈ | ਬਜਾਜ ਅਲਾਇੰਸ ਲਾਈਫ ਇੰਸ਼ੋਰੈਂਸ ਪੰਜਾਬ ਅਤੇ ਚੰਡੀਗੜ੍ਹ ਦੇ ਨਿਵਾਸੀਆਂ ਅਤੇ ਨਾਲ ਹੀ ਪ੍ਰਵਾਸੀ ਭਾਰਤੀਆਂ (ਐਨਆਰਆਈ) 'ਤੇ ਧਿਆਨ ਕੇਂਦਰਤ ਕਰਦੇ ਹੋਏ, ਆਪਣੇ ਸਾਰੇ ਗਾਹਕਾਂ ਨੂੰ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਕਰਨ, ਸੰਪਤੀ ਬਣਾਉਣ ਅਤੇ ਭਵਿੱਖ ਲਈ ਸਥਾਈ ਵਿੱਤੀ ਸੁਰੱਖਿਆ ਸੁਨਿਸ਼ਚਿਤ ਕਰਨ ਵਿਚ ਮਦਦ ਕਰਨ ਲਈ ਵੈਲਿਊ ਪੈਕ ਨਵੀਂ ਕਿਸਮ ਦੇ ਉਤਪਾਦ ਦੀ ਪੇਸ਼ਕਸ਼ ਕਰ ਰਹੀ ਹੈ | ਇਨ੍ਹਾਂ ਵਿਚ ਟੈਕ ਅਨੇਬਲਡ (ਤਕਨੀਕੀ ਸਮਰਥ) ਸਰਵਿਸਿੰਗ ਦੀ ਸੁਵਿਧਾ ਹੈ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕੰਪਨੀ ਨਾਲ ਗਾਹਕਾਂ ਦੀ ਜੀਵਨ ਟੀਚਾ ਯਾਤਰਾ ਸਹਿਜ ਪ੍ਰਭਾਵੀ ਅਤੇ ਬਿਨਾ ਰੁਕਾਵਟ ਹੋਵੇ |
ਬਜਾਜ ਅਲਾਇੰਸ ਲਾਈਫ ਇੰਸ਼ੋਰੈਂਸ ਦੇ ਮੁੱਖ ਵੰਡ ਅਧਿਕਾਰੀ-ਸੰਸਥਾਗਤ ਕਾਰੋਬਾਰ,ਧੀਰਜ ਸਹਿਗਲ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ, ''ਬਜਾਜ ਅਲਾਇੰਸ ਲਾਈਫ ਦੀ ਕੰਪਨੀ 503 ਸ਼ਾਖਾਵਾਂ ਦੇ ਨਾਲ ਨਾਲ 1,31,743 ਏਜੰਟ ਅਤੇ ਸਾਡੇ ਹਿੱਸੇਦਾਰਾਂ ਦੀਆਂ ਸ਼ਾਖਾਵਾਂ ਰਾਹੀਂ ਅੱਜ ਦੇਸ਼ ਭਰ ਵਿਚ ਮਜ਼ਬੂਤ ਹਾਜ਼ਰੀ ਹੈ | ਮੈਨੂੰ ਇਹ ਦੱਸਦੇਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੀ ਤਰ੍ਹਾਂ ਦੀ ਪਹਿਲੀਆਂ ਵਿਸ਼ੇਸ਼ਤਾਵਾਂ ਨਵੋਨਿਵੇਸ਼ੀ ਸੇਵਾਵਾਂ ਅਤੇ ਹੱਲਾਂ ਨਾਲ ਨਵੋਨਿਵੇਸ਼ੀ ਉਤਪਾਦ ਪੇਸ ਕਰਕੇ ਬੈਂਕਾਂ, ਵਿੱਤੀ ਸੰਸਥਾਵਾਂ ਅਤੇ ਗਾਹਕਾਂ ਲਈ ਪਸੰਦੀਦਾ ਹਿੱਸੇਦਾਰ ਬਣ ਰਹੇ ਹਾਂ | ਅਸੀਂ ਆਪਣੇ ਭਾਰਤੀ ਗਾਹਕਾਂ ਦੇ ਨਾਲ ਨਾਲ ਉਨ੍ਹਾਂ ਸਾਰੇ ਐਨਆਰਆਈਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਰਾਬਰ ਰੂਪ ਨਾਲ ਵਚਨਬੱਧ ਹੈ | ਜੋ ਦੇਸ਼ ਵਿਚ ਨਿਵੇਸ਼ ਰਾਹੀਂ ਭਾਰਤ ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਆਰਥਿਕ ਲਾਭ ਦਾ ਫਾਇਦਾ ਲੈਣ ਦੇ ਚਾਹਵਾਨ ਹਨ | ਸਾਡੇ ਜੀਵਨ ਬੀਮਾ ਉਤਪਾਦ ਐਨਆਰਆਈ ਨੂੰ ਉਨ੍ਹਾਂ ਦੇ ਕਈ ਲੰਬੇ ਸਮੇਂ ਦੇ ਵਿੱਤੀ ਟੀਚਿਆਂ ਨੂੰ ਵਿਵਸਥਿਤ ਅਤੇ ਅਨੁਸ਼ਾਸ਼ਤ ਤਰੀਕੇ ਨਾਲ ਪੂਰਾ ਕਰਨ ਵਿਚ ਮਦਦ ਕਰਨ ਲਈ ਡਿਜ਼ਾਇਲ ਕੀਤੇ ਗਏ ਹਨ |''
ਐਨਆਰਆਈ ਸਮੂਦਾਇ ਲਈ ਬਜਾਜ ਅਲਾਇੰਸ ਲਾਈਫ ਦਾ ਸਭ ਤੋਂ ਪਹਿਲਾਂ ਗਾਹਕ (ਕਸਟਮਰ ਫਰਸਟ) ਦਿ੍ਸ਼ਟੀਕੋਣ ਅਜਿਹਾ ਦੇਖਿਆ ਗਿਆ ਹੈ ਕਿ ਐਨਆਰਆਈ ਭਾਰਤੀ ਜੀਵਨ ਬੀਮਾ ਪਾਲਿਸੀਆਂ ਨੂੰ ਪਹਿਲ ਦਿੰਦੇ ਹਨ ਕਿਉਂਕਿ ਉਹ ਸਰਲ ਅੰਡਰਰਾਈਟਿੰਗ ਪ੍ਰਕਿਰਿਆ, ਘਟ ਪ੍ਰੀਮੀਅਮ ਆਪਣੇ ਭਾਰਤੀ ਵਿੱਤੀ ਜਿੰਮੇਵਾਰੀਆਂ ਲਈ ਲੋੜੀਂਦੇ ਕਵਰੇਜ ਅਤੇ ਸਭ ਤੋਂ ਮਹੱਤਵਪੂਰਨ ਹੈ ਕਿ ਦੇਸ਼ ਵਿਚ ਲਾਭਪਾਤਰਾਂ ਲਈ ਸਰਲ ਦਾਅਵਾ (ਕਲੇਮ) ਪ੍ਰਕਿਰਿਆ ਪ੍ਰਦਾਨ ਕਰਦੇ ਹਨ | ਬਜਾਜ ਅਲਾਇੰਸ ਲਾਈਫ ਆਪਣੇ ਵਿਸ਼ੇਸ਼ ਸੇਵਾ ਢਾਂਚੇ ਅਤੇ ਉਤਪਾਦਾਂ ਨਾਲ ਇਸ ਖੰਡ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ | ਗਾਹਕ ਧਨ ਪੈਦਾ ਕਰਨ,ਸੇਵਾਮੁਕਤੀ ਯੌੋਜਨਾ ਜਾਂ ਕਿਸੇ ਹੋਰ ਲੰਬੇ ਸਮੇਂ ਲਈ ਵਿੱਤੀ ਟੀਚੇ ਲਈ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਉਤਪਾਦਾਂ ਵਿਚੋਂ ਚੁਣ ਸਕਦੇ ਹਨ |
ਕੰਪਨੀ ਵੀਡੀਓ ਕਾਲ ਵਰਚੂਅਲ ਸ਼ਾਖਾ ਦੀ ਸੁਵਿਧਾ, ਉਤਰਦਾਈ (ਰਿਸਪਾਂਸਿਵ) 24x7 ਕਾਲ ਸੈਂਟਰ ਸੈਗਮੈਂਟਡ ਵਟਸਐਪ ਅਤੇ ਚੈਟਬਾਟ ਸੇਵਾਵਾਂ ਐਨਆਰਆਈ ਲਈ ਇਕ ਸਮਰਪਿਤ ਪੋਰਟਲ ਦੁਨੀਆਂ ਭਰ ਵਿਚ ਮੈਡੀਕਲ ਸੁਵਿਧਾਵਾਂ ਅਤੇ ਇਹ ਸੁਨਿਸ਼ਚਿਤ ਕਰਨ ਲਈ ਹੋਰ ਸੇਵਾਵਾਂ ਪ੍ਰਦਾਨ ਕਰਦੀ ਹੈ ਕਿ ਐਨਆਰਆਈ ਗਾਹਕ ਜਿਥੇ ਵੀ ਹਨ ਉਹ ਬਜਾਜ ਅਲਾਇੰਸ ਲਾਈਫ ਨਾਲ ਜੁੜ ਸਕਣ ਅਤੇ ਆਪਣੇ ਜੀਵਨ ਦੇ ਟੀਚੇ ਪੂਰੇ ਸਕ ਸਕਣ |
ਬਜਾਜ ਅਲਾਇੰਸ ਲਾਈਫ ਦਾ ਸੰਸਥਾਗਤ ਕਾਰੋਬਾਰ ਫੋਕਸ
ਬਜਾਜ ਅਲਾਇੰਸ ਲਾਈਫ ਦੇ ਸੰਸਥਾਗਤ ਕਾਰੋਬਾਰ (ਇੰਸਟੀਚਿਊਸ਼ਨਲ ਬਿਜਨਸ) ਨੇ ਵਿੱਤੀ ਸਾਲ 24 ਦੀ ਪਹਿਲੀ ਤਿਮਾਹੀ ਵਿਚ 468.5 ਕਰੋੜ ਰੁਪਏ ਦਾ ਆਈਆਰਐਨਬੀ ਦਰਜ ਕੀਤਾ ਜੋ ਕੰਪਨੀ ਦੀ ਤੇਰ ਵਾਧੇ ਨੂੰ ਰੇਖਾਂਕਿੰਤ ਕਰਦਾ ਹੈ | ਬਜਾਜ ਅਲਾਇਸ ਲਾਈਫ ਇੰਸ਼ੋਰੈਂਸ ਨੇ ਆਪਣੇ ਸਾਰੇ ਬਜ਼ਾਰਾਂ ਅਤੇ ਖੇਤਰਾਂ ਵਿਚ ਕਾਰੋਬਾਰ ਵਿਚ ਮਜ਼ਬੂਤੀ ਦਰਜ ਕੀਤੀ | ਕੰਪਨੀ ਦਾ ਵਿੱਤੀ ਸਾਲ 23 ਵਿਚ 19,461 ਕਰੋੜ ਦੇ ਗ੍ਰਾਸ ਰਿਟਨ ਪ੍ਰੀਮੀਅਮ (ਜੀਡਬਲਯੂਪੀ-ਸਕਲ ਲਿਖਤ ਪ੍ਰੀਮੀਅਮ) ਅਤੇ 90,584 ਕਰੋੜ ਦੇ ਹੁਣ ਤੱਕ ਦੇ ਉਚਤਮ ਐਸੇਟ ਅੰਡਰ ਮੈਨੇਜਮੈਂਝਟ (ਏਯੂਐਮ-ਪ੍ਰਬੰਧ ਅਧੀਨ ਸੰਪਤੀ) ਨਾਲ ਖਤਮ ਹੋਇਆ |
ਬਜਾਜ ਅਲਾਇੰਸ ਲਾਈਫ ਨੇ ਪਿਛਲੇ ਪੰਜ ਸਾਲਾਂ ਵਿਚ ਪ੍ਰਮੁੱਖ ਨਿਜੀ ਜੀਵਨ ਬੀਮਾ ਕੰਪਨੀਆਂ ਵਿਚਕਾਰ ਪਾਲਸੀਆਂ ਦੀ ਸੰਖਿਆ (ਐਨਓਪੀ) ਵਿਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਹੈ | ਕੰਪਨੀ ਸੁਵਿਵਸਥਿਤ ਪ੍ਰਕਿਰਿਆਵਾਂ ਲਈ ਡਿਜ਼ੀਟਲ ਤਕਨੀਕੀ, ਵਿਅਕਤੀਕ੍ਰਿਤ ਯੋਜਨਾਵਾਂ ਲਈ ਐਡਵਾਂਸਡ ਐਨਾਲਿਸਟਿਕ ਅਤੇ ਅੰਡਰਰਾਈਟਿੰਗ ਲਈ ਤਕਨੀਕੀ ਸੰਚਾਲਿਤ ਮਾਡਲ ਦਾ ਲਾਭ ਲੈ ਕੇ ਅਸਧਾਰਣ ਗਾਹਕ ਤਜ਼ਰਬਾ ਪ੍ਰਦਾਨ ਕਰਦੀ ਹੈ |
ਕੰਪਨੀ ਨੇ ਆਪਣੇ ਸੰਸਥਾਗਤ ਕਾਰੋਬਾਰ ਵਿਚ ਇਕ ਜ਼ਿਕਰਯੋਗ ਬਦਲਾਅ ਕੀਤਾ ਹੈ ਅਤੇ 2019 ਤੋਂ 2023 ਤੱਕ ਆਈਆਰਐਨਬੀ ਦੇ ਸੰਦਰਭ ਵਿਚ 65% ਸੀਏਜੀਆਰ ਇਸਦਾ ਸੰਕੇਤ ਹੈ | ਲਗਭਗ 28 ਬੈਂਕਿੰਗ ਹਿੱਸੇਦਾਰਾਂ ਅਤੇ 28 ਗੈਰ ਬੈਂਕਿੰਗ ਹਿੱਸੇਦਾਰਾਂ ਜਿਨ੍ਹਾਂ ਵਿਚ ਐਕਸਿਸ ਬੈਂਕ, ਜੇਐਂਡਕੇ ਬੈਂਕਠ ਪੰਜਾਬ ਐਂਡ ਸਿੰਧ ਬੈਂਕ ਸ਼ਾਮਲ ਹਨ ਨਾਲ ਸਹਿਯੋਗੀ ਲੰਬੇ ਸਮੇਂ ਲਈ ਸਮਾਧਾਨ ਉਨਮੁਕਤ ਬੈਂਕਾਂ (2anca) ਹਿੱਸੇਦਾਰੀ ਬਣਾ ਕੇ ਚੈਨਲ ਆਪਣੇ ਗਾਹਕਾਂ ਨੂੰ ਬਿਹਤਰ ਸੇਵਾ ਦੇਣ ਲਈ ਤਿਆਰ ਹੈ |
ਹਿੱਸੇਦਾਰੀ ਅਤੇ ਗਾਹਕ ਦੋਨਾਂ ਨੂੰ ਡਿਜ਼ੀਟਲ ਤਜਰਬੇ ਮਿਲੇ ਇਸ ਲਈ ਬਜਾਜ ਅਲਾਇੰਸ ਲਾਈਫ ਨੇ ਪਾਲਿਸੀ ਜਾਰੀ ਕਰਨ ਵਿਚਤੇਜੀ ਲਿਆਉਣ ਲਈ ਇੰਟੈਲੀਜੈਂਟ ਬੈਕਐਂਡ ਪ੍ਰੋਸੈਸ ਅਤੇ ਅੰਡਰਰਾਈਟਿੰਗ ਮਜ਼ਬੂਤੀ ਨੂੰ ਵਧਾਉਣ ਲਈ ਟੈਕਨੋਲੌਜੀ ਅਨੈਬਲਡ ਪ੍ਰੋਡਿਕਸ਼ਨ ਮਾਡਲ ਲਾਗੂ ਕੀਤੇ ਹਨ | ਭਾਗੀਦਾਰ ਅਤੇ ਵਿਕਰੀ ਉਪਯੋਗਕਰਤਾ (ਸੇਲਜ਼ ਯੂਜ਼ਰ) ਮੁੱਲ ਵਾਧਾ ਸੁਵਿਧਾਵਾਂ ਪ੍ਰਦਾਨ ਕਰਨ ਲਈ ਬਜਾਜ ਅਲਾਇੰਸ ਲਾਈਫ ਦੇ ਓਮਨੀ ਪਲੇਟਫਾਰਮ ਨੂੰ ਅਨੁਕੂਲਿਤ ਕਰ ਸਕਦੇ ਹਨ | ਇਸ ਤੋਂ ਇਲਾਵਾ ਕੰਪਨੀ ਨੇ ਗਾਹਕਾਂ ਦੇ ਕੁਸ਼ਲਤਾਪੂਰਵਕ ਪ੍ਰਬੰਧਨ ਲਈ ਬੈਂਕਾ ਚੈਨਲ ਲਈ ਇਕ ਸਮਾਰਟ ਅਤੇ ਸਹਿਜ ਆਨਲਾਈਨ ਪਲੇਟਫਾਰਮ ਡਿਜ਼ੀਬੈਂਕਾਂ ਪੇਸ਼ ਕੀਤਾ ਹੈ |
ਗਾਹਕ ਵੱਖ ਵੱਖ ਡਿਜ਼ੀਟਲ ਪਲੇਟਫਾਰਮ ਜਿਵੇਂ ਕਿ ਵਟਸਐਪ ਅਤੇ ਕੰਪਨੀ ਦੇ ਆਪਣੇਐਪ ਰਾਹੀਂ ਵੀ ਕੰਪਨੀ ਦੇ ਨਾਲ ਸੰਵਾਦ ਕਰ ਸਕਦੇ ਹਨ |
ਬਜਾਜ ਅਲਾਇੰਸ ਲਾਈਫ ਨੇ ਵਿੱਤੀ ਸਾਲ 2022-23 ਲਈ 99.04% ਦਾ ਪ੍ਰਭਾਵਸ਼ਾਲੀ ਦਾਅਵਾ ਨਿਪਟਾਨ (ਕਲੇਮ ਸੈਟਲਮੈਂਟ) ਅਨੁਪਾਤ ਹਾਸਲ ਕੀਤਾ ਹੈ ਜੋ ਬਿਹਤਰ ਦਾਅਵਾ (ਕਲੇਮ) ਤਜਰਬਾ ਪ੍ਰਦਾਨ ਕਰਨ ਲਈ ਕੰਪਨੀ ਦੀ ਦਿ੍ੜ ਵਚਨਬੱਧਤਾ ਦਰਸਾਉਂਦਾ ਹੈ |
ਜਿਕਰਯੋਗ ਵਿਕਾਸ ਸੰਭਾਵਨਾਵਾਂ, ਨਵੋਨਿਵੇਸ਼ੀ ਉਤਪਾਦ ਸਟੀਕ ਤਕਨੀਕ ਨਾਲ ਸਾਰੇ ਖੁਸ਼ਹਾਲ ਪੱਖਾਂ ਲਈ ਡਿਜ਼ੀਟਲ ਪਲੇਟਫਾਰਮ ਆਪਦੇ ਦਾਅਵਾ ਨਿਪਟਾਲ ਅਨੁਪਾਤ ਅਤੇ ਵਿਆਪਕ ਪਹੁੰਚ ਨਾਲ ਪੈਦਾ ਭਰੋਸੇਯੋਗਤਾ ਦੀ ਵਜ੍ਹਾ ਨਾਲ ਬਜਾਜ ਅਲਾਇੰਸ ਲਾਈਫ ਬੈਂਕਾਂ ਅਤੇ ਹੋਰ ਵਿੱਤੀ ਸੰਸਕਾਵਾਂ ਲਈ ਪਸੰਦੀਦਾ ਹਿੱਸੇਦਾਰ ਹੈ |
ਭਾਰਤ, ਪੰਜਾਬ ਅਤੇ ਚੰਡੀਗੜ੍ਹ ਵਿਚ ਬੀਮਾ ਦਿ੍ਸ਼
ਵਿੱਤੀ ਸਥਿਰਤਾ ਲਈ ਜੀਵਨ ਬੀਮਾ ਤੇ ਮਹੱਤਵ ਨੂੰ ਪਹਿਚਾਨਣ ਦੇ ਬਾਵਜੂਦ, ਪੰਜਾਬ ਅਤੇ ਚੰਡੀਗੜ੍ਹ ਸਮੇਤ ਭਾਰਤ ਵਿਚ ਇਸਦਾ ਵਿਸਥਾਰ ਅਜੇ ਵੀ ਕਾਫੀ ਘੱਟ ਹੈ | ਆਰਥਿਕ ਸਰਵੇਖਣ 2022-23 ਦੇ ਅਨੁਸਾਰ ਦੇਸ਼ ਵਿਚ ਜੀਵਨ ਬੀਮਾ ਦੇ ਵਿਸਥਾਰ ਦਾ ਪੱਧਰ 2021 ਵਿਚ 3.2% ਸੀ ਜੋ ਇਸ ਗੱਲ ਦਾ ਸੰਕੇਤ ਹੈ ਕਿ ਗਾਹਕ ਤੱਕ ਪਹੁੰਚ ਬਣਾਉਣ ਦੇ ਲਿਹਾਜ ਵਿਚ ਵਿਸ਼ਾਲ ਸੰਭਾਵਨਾਵਾਂ ਹਨ ਜਿਨ੍ਹਾਂ ਦਾ ਹੁਣ ਤੱਕ ਦੋਹਨ ਨਹੀਂ ਹੋਇਆ ਹੈ | ਅੰਕੜਿਆਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਪਰਿਵਾਰਾਂ ਦੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੰਜਾਬ ਅਤੇ ਚੰਡੀਗੜ੍ਹ ਵਿਚ ਬੀਮਾ ਦੇ ਮਹੱਤਵ ਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਵਾਧੂ ਕੋਸ਼ਿਸ਼ਾਂ ਦੀ ਜ਼ਰੂਰਤ ਹੈ |
ਪੰਜਾਬ ਅਤੇ ਚੰਡੀਗੜ੍ਹ ਵਿਚ ਸਲਾਹਕਾਰਾਂ ਦੇ ਵਿਆਪਕ ਨੈਟਵਰਕ ਕਈ ਪ੍ਰਮੁੱਖ ਹਿੱਸੇਦਾਰਾਂ ਨਾਲ ਬਜਾਜ ਅਲਾਇੰਸ ਲਾਈਫ ਦੀ ਮਜ਼ਬੂਤ ਹਾਜ਼ਰੀ ਹੈ | ਮਜ਼ਬੂਤ ਮਲਟੀ ਚੈਨਲ ਵੰਡ ਨੈਟਵਰਕ ਅਤੇ ਬੀਮਾ ਉਤਪਾਦਾਂ ਦੀ ਇਕ ਵਿਸਥਾਰਤ ਲੜੀ ਨਾਲ ਕੰਪਨੀ ਗਾਹਕਾਂ ਨੂੰ ਆਪਣੇ ਵਿੱਤੀ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਮਜ਼ਬੂਤ ਬਣਾਉਣ ਲਈ ਖੇਤਰ ਦੇ ਬੀਮਾ ਪਹੁੰਚ ਵਧਾਉਣ ਲਈ ਵਚਨਬੱਧ ਹੈ |
ਬਜਾਜ ਅਲਾਇੰਸ ਲਾਈਫ ਦੇ ਹਾਲ ਵਿਚ ਲੌਂਚ ਉਤਪਾਦ
ਵੱਖ ਵੱਖ ਵਰਗਾਂ ਦੇ ਗਾਹਕਾਂ ਲਈ ਵੱਖ ਵੱਖ ਪ੍ਰਕਾਰ ਦੇ ਉੋਤਪਾਦ ਪੇਸ਼ ਕਰਨ ਲਈ ਕੰਪਨੀ ਨੂੰ ਆਪਣੇ ਵਿਤਰਕਾਂ ਨੂੰ ਗਾਹਕਾਂ ਨਾਲ ਸਾਰਥਕ ਤਰੀਕੇ ਨਾਲ ਜੁੜਨ ਵਿਚ ਸਹਾਇਤ ਕਰਨ ਵਿਚ ਮਦਦ ਮਿਲਦੀ ਹੈ | ਇਸ ਨਾਲ ਕੰਪਨੀ ਨੂੰ ਯੂਲਿਪ, ਗਰੰਟੀਸ਼ੁਦਾ ਉਤਪਾਦਾਂ ਅਤੇ ਪਰੰਪਾਰਿਕ ਉਤਪਾਦਾਂ ਵਿਚਕਾਰ ਇਕ ਸੰਤੁਲਿਤ ਉਤਪਾਦ ਮਿਸ਼ਰਣ ਬਣਾ ਕੇ ਰੱਖਣ ਵਿਚ ਮਦਦ ਮਿਲੀ ਹੈ |
ਹਾਲ ਹੀ ਵਿਚ ਲੌਂਚ ਕੀਤੇ ਗਏ ਕੁਝ ਉਤਪਾਦਾਂ ਵਿਚ ਆਪਣੀ ਤਰ੍ਹਾਂ ਦੀ ਪਹਿਲੀ ਗਤੀਸ਼ੀਲ (ਡਾਇਨਾਮਿਕ) ਜੀਵਨ ਬੀਮਾ ਯੋੋਜਨਾ ਸ਼ਾਮਲ ਹੈ, ਇਸ ਵਿਚ ਬਜਾਜ ਅਲਾਇੰਸ ਲਾਈਫ ਐਸ-ਨਾਨ ਿਲੰਕਡ ਪਾਰਟੀਸਪੋਰਟਿੰਗ ਇੰਡੀਵਿਜ਼ੂਅਲ ਲਾਈਫ ਇੰਸ਼ੋਰੈਂਸ ਸੇਵਿੰਗਜ਼ ਪਲਾਨ, ਭਾਰਤ ਦਾ ਪਹਿਲਾ ਡਾਇਬਟਿਕ ਟਰਮ ਪਲਾਟਠ ਜੋ ਪ੍ਰੀ ਡਾਇਬਟਿਕਸ ਅਤੇ ਟਾਈਪ ¨ ਡਾਇਬਟੀਜ਼ (ਮਧੂਮੇਹ) ਨਾਲ ਪੀੜਤ ਲੋਕਾਂ ਨੂੰ ਬੀਮਾ ਕਵਰੇਜ ਪ੍ਰਦਾਨ ਕਰਦਾ ਹੈ ਅਤੇ ਕੰਪਨੀ ਦੇ ਯੂਲਿਪ ਲਈ ਸਮਾਲ ਕੈਪ ਫੰਡ ਅਤੇ ਡਾਇਨੇਮਿਕ ਫੰਡ ਦੀ ਪੇਸ਼ਕਸ਼ ਸ਼ਾਮਲ ਹੈ |
ਇਨ੍ਹਾਂ ਵਿਚੋਂ ਹਰ ਇਕ ਨੂੰ ਇਸੇ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਗਾਹਕ (ਭਾਰਤ ਅਤੇ ਐਨਆਰਆਈ ਦੋਨਾਂ) ਆਪਣੇ ਹਰ ਵਿੱਤੀ ਟੀਚੇ ਨੂੰ ਅਨੁਸ਼ਸਾਤ ਅਤੇ ਵਿਵਸ ਕਤ ਤਰੀਕੇ ਨਾਲ ਹਾਸਲ ਕਰ ਸਕਣ |