Home >> ਪੰਜਾਬ >> ਪੈਕ ਕੀਤੀ ਚੀਨੀ >> ਮਧੁਰ ਸ਼ੂਗਰ >> ਲੁਧਿਆਣਾ >> ਵਪਾਰ >> ਤਿਓਹਾਰਾਂ ਦੇ ਇਸ ਮੌਸਮ ਦਾ ਜਸ਼ਨ ਸਵੱਛ ਮਿਠਾਸ ਦੇ ਨਾਲ ਮਨਾਓ

ਤਿਓਹਾਰਾਂ ਦੇ ਇਸ ਮੌਸਮ ਦਾ ਜਸ਼ਨ ਸਵੱਛ ਮਿਠਾਸ ਦੇ ਨਾਲ ਮਨਾਓ

ਲੁਧਿਆਣਾ, 27 ਅਕਤੂਬਰ 2023 (ਨਿਊਜ਼ ਟੀਮ): ਚੀਨੀ, ਭਾਰਤੀ ਰਸੋਈ ਦੀਆਂ ਪਰੰਪਰਾਵਾਂ ਦਾ ਇੱਕ ਅਨਿੱਖੜਵਾਂ ਅੰਗ ਹੈ, ਇਹ ਸੱਭਿਆਚਾਰਕ ਮਹੱਤਤਾ ਦੀ ਇੱਕ ਅਨੰਦਮਈ ਕਹਾਣੀ ਬੁਣਦੀ ਹੈ, ਜੋ ਭਾਰਤੀ ਰੀਤੀ-ਰਿਵਾਜਾਂ ਦੀਆਂ ਵਿਭਿੰਨ ਸਤਰਾਂ ਵਿੱਚ ਗੂੰਜਦੀ ਹੈ। ਹੁਣ ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ, ਤਾਂ ਚੀਨੀ ਮਹੱਤਵਪੂਰਨ ਭੂਮਿਕਾ ਵਿਚ ਆ ਹੀ ਜਾਂਦੀ ਹੈ, ਜੋ ਖੁਸ਼ੀ, ਭਰਪੂਰਤਾ ਅਤੇ ਭਾਈਚਾਰੇ ਦੀ ਅਨੰਦਮਈ ਭਾਵਨਾ ਦਾ ਪ੍ਰਤੀਕ ਹੈ।

ਸੁਆਦੀ ਭਾਰਤੀ ਪਕਵਾਨਾਂ ਨੂੰ ਪਰਿਭਾਸ਼ਿਤ ਕਰਨ ਵਾਲੇ ਮਸਾਲਿਆਂ ਅਤੇ ਸੁਆਦਾਂ ਨਾਲ ਇਕਸੁਰਤਾ ਵਾਲਾ ਸੰਤੁਲਨ ਕਾਇਮ ਕਰਦੇ ਹੋਏ, ਚੀਨੀ ਸੁਆਦੀ ਮਿਠਾਈਆਂ ਅਤੇ ਅਤੇ ਹੋਰ ਪਕਵਾਨਾਂ ਵਿੱਚ ਮਿਠਾਸ ਜੋੜਨ ਵਿੱਚ ਇੱਕ ਬੁਨਿਆਦੀ ਭੂਮਿਕਾ ਨਿਭਾਉਂਦੀ ਹੈ।

ਗੁਜਰਾਤ ਵਿੱਚ, ਜੀਵੰਤ ਨਵਰਾਤਰੀ ਉਤਸਵ ਦੌਰਾਨ ਕਈ ਹੋਰ ਸੁਆਦੀ ਮਠਿਆਈਆਂ ਦੇ ਨਾਲ ਨਾਲ ਅਨੰਦਮਈ ਸੁਰਤੀ ਘਾਰੀ ਵੀ ਸ਼ਾਮਲ ਹੁੰਦੀ ਹੈ, ਜਦੋਂ ਕਿ ਦਿੱਲੀ ਵਿਚ ਦੀਵਾਲੀ ਦੇ ਜਸ਼ਨ ਖੁਸ਼ਬੂਦਾਰ ਅਤੇ ਕਰਿਸਪੀ ਜਲੇਬੀ ਤੋਂ ਬਿਨਾਂ ਅਧੂਰੇ ਹੁੰਦੇ ਹਨ। ਕੋਲਕਾਤਾ ਵਿੱਚ, ਦੁਰਗਾ ਪੂਜਾ ਦੇ ਤਿਉਹਾਰ ਦੇ ਆਗਮਨ ਦੀ ਸ਼ੁਰੂਆਤ ਮਿੱਠੇ ਸੰਦੇਸ਼ ਨਾਲ ਮਨਾਈ ਜਾਂਦੀ ਹੈ, ਜਦੋਂ ਕਿ ਲਖਨਊ ਦੀਆਂ ਨਵਾਬੀ ਦਵਾਤਾਂ ਵਿਚ ਮਲਾਈ ਗਿਲੋਰੀ ਦੀ ਸ਼ਾਨਦਾਰ ਕਾਰੀਗਰੀ ਦਾ ਪ੍ਰਦਰਸ਼ਨ ਹੁੰਦਾ ਹੈ। ਲੁਧਿਆਣਾ ਦੇ ਲੋਹੜੀ ਦੇ ਤਿਉਹਾਰ ਨੂੰ ਰਵਾਇਤੀ ਰੇਵੜੀ ਨਾਲ ਮਿੱਠਾ ਕੀਤਾ ਜਾਂਦਾ ਹੈ, ਅਤੇ ਮੱਧ ਅਤੇ ਉੱਤਰੀ ਭਾਰਤ ਦੀ ਹੋਲੀ ਖੁਸ਼ਬੂਦਾਰ ਗੁਜੀਆ ਅਤੇ ਕਰਾਂਜੀ ਦਾ ਦੂਜਾ ਨਾਮ ਹੈ। ਇਹ ਪਕਵਾਨ ਭਾਰਤ ਦੇ ਖੁਸ਼ਹਾਲ ਰਸੋਈ ਅਤੀਤ ਨੂੰ ਦਰਸ਼ਾਉਂਦੇ ਹਨ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਵੇਂ ਵਿਭਿੰਨ ਧਾਰਮਿਕ ਵਿਸ਼ਵਾਸਾਂ ਦਾ ਸਮਾਜਿਕ ਤਾਣਾ- ਬਾਣਾ ਚੀਨੀ ਦੀ ਮਿਠਾਸ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਪਕਵਾਨਾਂ ਦੇ ਨਾਲ ਨਾਲ ਰਿਸ਼ਤਿਆਂ ਨੂੰ ਹੋਰ ਵੀ ਮਿਠਾਸ ਮਿਲਦੀ ਹੈ।

ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁਕੀ ਹੈ, ਅਤੇ ਇਹ ਜ਼ਰੂਰੀ ਹੈ ਕਿ ਮਿੱਠੇ ਪਕਵਾਨਾਂ ਦਾ ਅਨੰਦ ਸਵੱਛਤਾ ਅਤੇ ਸੁਰੱਖਿਆ ਦੇ ਨਾਲ ਸੰਤੁਲਿਤ ਕੀਤਾ ਜਾਵੇ। ਸ਼ੁਕਰ ਹੈ, ਸਾਡੇ ਵਿੱਚੋਂ ਬਹੁਤ ਸਾਰੇ ਹੁਣ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਅਸੀਂ ਕਿੰਨੀ ਖੰਡ ਅਤੇ ਫੈਟ ਦੀ ਖਪਤ ਕਰ ਰਹੇ ਹਨ। ਅਸੀਂ ਹੁਣ ਜ਼ਿਆਦਾਤਰ ਮਠਿਆਈਆਂ ਨੂੰ ਘਰ ਵਿੱਚ ਹੀ ਬਣਾਉਣ ਨੂੰ ਤਰਜੀਹ ਦਿੰਦੇ ਹਾਂ, ਇਹ ਜਾਣਦੇ ਹੋਏ ਕਿ ਬਾਹਰੀ ਭੋਜਨ ਦੇ ਮੁਕਾਬਲੇ ਘਰ ਦਾ ਬਣਿਆ ਸਿਹਤਮੰਦ ਹੁੰਦਾ ਹੈ। ਹਾਲਾਂਕਿ, ਮਿਠਾਈਆਂ ਨੂੰ ਪਕਾਉਣ ਲਈ ਘਰ ਲੈ ਕੇ ਆਉਣ ਵਾਲੀ ਸਮੱਗਰੀ ਦੀ ਗੁਣਵੱਤਾ ਖੁੰਝ ਜਾਂਦੀ ਹੈ! ਕਰਿਆਣੇ ਦੀਆਂ ਦੁਕਾਨਾਂ 'ਤੇ ਪਈ ਚੀਨੀ ਧੂੜ, ਕੀੜੇ, ਗੰਦੇ ਹੱਥਾਂ ਅਤੇ ਹਰ ਤਰ੍ਹਾਂ ਦੇ ਪ੍ਰਦੂਸ਼ਕਾਂ ਦੇ ਸੰਪਰਕ ਵਿੱਚ ਆਉਂਦੀ ਹੈ ! ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ਦੇ ਅੰਦਰ ਇੱਕ ਦਿਨ ਵੀ ਖੁੱਲ੍ਹਾ ਪਿਆ ਭੋਜਨ ਨਹੀਂ ਖਾਂਦੇ, ਉਸੇ ਤਰ੍ਹਾਂ ਸਾਨੂੰ ਦੁਕਾਨਾਂ ਵਿੱਚ ਮਹੀਨਿਆਂ ਬੱਧੀ ਖੁੱਲ੍ਹਾ ਪਿਆ ਖੰਡ, ਦਾਲ, ਆਟਾ ਆਦਿ ਖਾਣ ਪੀਣ ਤੋਂ ਸਖ਼ਤੀ ਨਾਲ ਪਰਹੇਜ਼ ਕਰਨਾ ਚਾਹੀਦਾ ਹੈ!

ਪੈਕ ਕੀਤੀ ਚੀਨੀ ਸਫਾਈ ਦੇ ਇੱਕ ਬੇਮਿਸਾਲ ਪੱਧਰ ਦੀ ਪੇਸ਼ਕਸ਼ ਕਰਦੀ ਹੈ। ਖਾਸ ਤੌਰ 'ਤੇ ਜਸ਼ਨ ਅਤੇ ਖੁਸ਼ੀ ਦੇ ਪਲਾਂ ਦੌਰਾਨ ਸਵੱਛਤਾ ਦਾ ਭਰੋਸਾ ਮਹੱਤਵਪੂਰਨ ਹੁੰਦਾ ਹੈ। ਸਖ਼ਤ ਗੁਣਵੱਤਾ ਨਿਯੰਤਰਣ ਪ੍ਰਕਿਰਿਆਵਾਂ ਅਤੇ ਸੁਰੱਖਿਅਤ ਪੈਕੇਜਿੰਗ ਜ਼ਰੀਏ ਪੈਕ ਕੀਤੀ ਇਹ ਸ਼ੂਗਰ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਦਾਣਾ ਸੰਭਾਵੀ ਗੰਦਗੀ ਤੋਂ ਮੁਕਤ ਹੈ। ਨਾਲ ਹੀ, ਮਧੁਰ ਸ਼ੂਗਰ ਵਰਗਾ ਪ੍ਰਸਿੱਧ ਬ੍ਰਾਂਡ, ਜੋ ਕਿ ਭਾਰਤ ਵਿਚ ਵਿਕਣ ਵਾਲਾ ਨੰਬਰ ਵਨ ਬ੍ਰਾਂਡ ਹੈ, ਨਾ ਸਿਰਫ਼ ਇਹ ਸੁਨਿਸ਼ਚਿਤ ਕਰਦਾ ਹੈ ਕਿ ਖੰਡ ਨੂੰ ਫੈਕਟਰੀ ਤੋਂ ਲੈ ਕੇ ਪਲੇਟ ਤੱਕ ਮਨੁੱਖੀ ਹੱਥਾਂ ਨਾਲ ਛੂਹਿਆ ਨਾਂ ਜਾਵੇ, ਸਗੋਂ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਖੰਡ ਵਿਚ ਘੱਟੋ-ਘੱਟ 99.9% ਸੁਕਰੋਜ਼ ਹੋਵੇ - ਅਤੇ ਮਿਲਾਵਟ ਕਰਨ ਦੀ ਕੋਈ ਗੁੰਜਾਇਸ਼ ਨਾਂ ਛੱਡੀ ਜਾਵੇ। ਕੁਝ ਸਸਤੀ ਖੰਡ, ਖਾਸ ਤੌਰ 'ਤੇ ਖੁਲੀ ਖੰਡ, ਕਈ ਵਾਰ ਪੁਰਾਣੀ ਸਲਫਿਟੇਸ਼ਨ ਪ੍ਰਕਿਰਿਆ ਦੀ ਵਰਤੋਂ ਕਰਕੇ ਵੀ ਬਣਾਈ ਜਾਂਦੀ ਹੈ, ਜਿਸ ਨਾਲ ਖੰਡ ਵਿੱਚ ਸਲਫਰ ਦੀ ਉੱਚ ਮਾਤਰਾ ਰਹਿ ਜਾਂਦੀ ਹੈ - ਜਿਸਦਾ ਇੱਕ ਸਪਸ਼ਟ ਸੰਕੇਤ ਇਹ ਹੈ ਕਿ ਖੰਡ ਦਾ ਰੰਗ ਫਿੱਕਾ ਹੁੰਦਾ ਹੈ, ਅਤੇ ਸਮਾਂ ਬੀਤਣ ਨਾਲ ਹੌਲੀ-ਹੌਲੀ ਪੀਲੀ ਹੋ ਜਾਂਦਾ ਹੈ।

ਇਸ ਤੋਂ ਇਲਾਵਾ, ਪੈਕਡ ਚੀਨੀ ਦੀ ਸੀਲਬੰਦ ਪੈਕਿੰਗ ਨਮੀ, ਧੂੜ ਅਤੇ ਹੋਰ ਗੰਦਗੀ ਨਾਲ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਂਦੀ ਹੈ। ਸੀਲਬੰਦ ਪੈਕਿੰਗ ਨਾ ਸਿਰਫ਼ ਖੰਡ ਦੇ ਸੁਆਦ ਅਤੇ ਬਣਤਰ ਨੂੰ ਬਰਕਰਾਰ ਰੱਖਦੀ ਹੈ, ਸਗੋਂ ਇਸਦੀ ਸ਼ੁੱਧਤਾ ਦੀ ਗਾਰੰਟੀ ਵੀ ਦਿੰਦੀ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਤੁਹਾਡੀਆਂ ਰਸੋਈ ਵਿਚ ਬਣਾਈਆਂ ਮਿਠਿਆਈਆਂ ਨਾ ਸਿਰਫ਼ ਸੁਆਦੀ ਹੋਣ ਸਗੋਂ ਸੇਵਨ ਲਈ ਸੁਰੱਖਿਅਤ ਵੀ ਹੋਣ।

ਤਿਉਹਾਰਾਂ ਦੇ ਜਸ਼ਨਾਂ ਦੌਰਾਨ ਮਿਲਣ- ਜੁਲਨ ਵੇਲੇ ਮਠਿਆਈਆਂ ਦਾ ਆਦਾਨ-ਪ੍ਰਦਾਨ ਇੱਕ ਪਿਆਰੀ ਪਰੰਪਰਾ ਹੈ, ਜੋ ਸਾਡੀਆਂ ਖੁਸ਼ੀਆਂ ਨੂੰ ਹੋਰ ਵਧਾ ਦਿੰਦੀ ਹੈ, ਅਜਿਹੇ ਵਿਚ ਪੈਕਡ ਸ਼ੂਗਰ ਦੀ ਵਰਤੋਂ ਭਰੋਸੇ ਦੀ ਇੱਕ ਵਾਧੂ ਪਰਤ ਜੋੜਦੀ ਹੈ। ਤੁਸੀਂ ਭਰੋਸਾ ਕਰ ਸਕਦੇ ਹੋ ਕਿ ਜਿਹੜੀਆਂ ਮਿਠਾਈਆਂ ਤੁਸੀਂ ਆਪਣੇ ਅਜ਼ੀਜ਼ਾਂ ਨਾਲ ਸਾਂਝੀਆਂ ਕਰੋਗੇ, ਉਹ ਅਜਿਹੀ ਖੰਡ ਨਾਲ ਬਣੀਆਂ ਹੋਈਆਂ ਹਨ ਜੋ ਸਫਾਈ ਦੇ ਸਖਤ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ।