ਪੀ. ਬਾਲਾਜੀ- ਚੀਫ ਰੈਗੂਲੇਟਰੀ ਅਤੇ ਕਾਰਪੋਰੇਟ ਮਾਮਲਿਆਂ ਦੇ ਅਧਿਕਾਰੀ, ਵੀ, ਆਈਐਮਸੀ 2023 ਦੇ ਵੀਆਈ ਬੂਥ ਵਿਖੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀਆਈ ਵਰਤੋਂ ਦੇ ਮਾਮਲਿਆਂ ਨੂੰ ਪ੍ਰਦਰਸ਼ਿਤ ਹੋਏ |
ਲੁਧਿਆਣਾ, 06 ਨਵੰਬਰ, 2023 (ਨਿਊਜ਼ ਟੀਮ): 'ਟੈਲਕੋ' ਤੋਂ 'ਟੈਕਨੋ' ਵਿੱਚ ਬਦਲਾਵ ਦੇ ਦਿ੍ਸ਼ਟੀਕੋਣ ਦੇ ਨਾਲ ਮੰਨੇ-ਪ੍ਰਮੰਨੇ ਦੂਰਸੰਚਾਰ ਸੇਵਾ ਪ੍ਰਦਾਤਾ ਵੀ ਨੇ ਟੈਲੀਕਾਮ ਸੈਕਟਰ ਦੇ ਮਸ਼ਹੁਰ ਘਟਨਾ 'ਇੰਡੀਆ ਮੋਬਾਈਲ ਕਾਂਗਰਸ (ਆਈ.ਐਮ.ਸੀ) 2023 ਦੇ ਦੌਰਾਨ ਯੂਜਰਸ ਨੂੰ 5 ਜੀ ਦਾ ਲਾਈਵ ਅਨੁਭਵ ਪ੍ਰਦਾਨ ਕੀਤਾ| ਧਿਆਨ ਯੋਗ ਹੈ ਕਿ ਆਈ.ਐਮ.ਸੀ 2023 ਦਾ ਸਮਾਗਮ 27 ਤੋਂ 29 ਅਕਤੂਬਰ 2023 ਦੇ ਵਿੱਚ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਕੀਤਾ ਜਾ ਰਿਹਾ ਹੈ| ਸਿਸਟਮ ਦੇ ਪਲੇਅਰਸ ਦੇ ਨਾਲ ਸਾਂਝੇਦਾਰੀ ਵਿੱਚ ਵੀ ਨੇ ਉੱਦਮਾਂ ਉਪਭੋਗਤਾਵਾਂ ਅਤੇ ਭਾਈਚਾਰਾ ਵਿਕਾਸ ਦੇ ਲਈ ਯੂਜ਼ ਕੇਸਜ਼ ਦੀ ਵਿਆਪਕ ਰੇਂਜ ਦਾ ਵਿਕਾਸ ਕੀਤਾ ਹੈ ਜੋ ਨੈਕਟਸ ਜਨਰੇਸ਼ਨ ਤਕਨਾਲੋਜੀ ਅਤੇ 5 ਜੀ ਨੈੱਟਵਰਕ ਦੀ ਬਦਲਾਵਕਾਰੀ ਸਮਰੱਥਾ ਨੂੰ ਦਰਸ਼ਾਉਂਦੀ ਹੈ|
ਆਈ.ਐਮ.ਸੀ ਦੇ ਪਹਿਲੇ ਦਿਨ ਮਾਨਯੋਗ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਵੀ ਬੂਥ ਦਾ ਦੌਰਾ ਕੀਤਾ ਜਿੱਥੇ ਬ੍ਰਾਂਡ ਨੇ ਥੀਮ 'ਇਨੋਵੇਸ਼ਨ ਫਾਰ ਏ ਬੈਟਰ ਲਾਈਫ- ਯਾਨਿ ਬਿਹਤਰ ਜੀਵਨ ਦੇ ਲਈ ਇਨੋਵੇਸ਼ਨ' ਦੇ ਤਹਿਤ ਆਧੁਨਿਕ ਸਮਾਧਾਨਾਂ ਦੀ ਵਿਆਪਕ ਰੇਂਜ ਪੇਸ਼ ਕੀਤੀ| ਪ੍ਰਧਾਨਮੰਤਰੀ ਜੀ ਨੇ ਵੀ ਦੇ ਦੋ ਮਾਰਕੀ ਸਮਾਧਾਨਾਂ 'ਤੇ ਜਾਣਕਾਰੀ ਲੀ: ਇਨੋਵੇਸ਼ਨ ਇਨ ਤਕਨਾਲੋਜੀ ਫਾਰ ਪਬਲਿਕ ਗੁੱਡ ਅਤੇ ਸੰਚਾਰ ਸ਼ਕਤੀ ਵੀ ਦੇ ਨੈੱਟਵਰਕ ਦਾ ਉਪਯੋਗ ਕਰਕੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਇਨੋਵੇਸ਼ਨ ਇਨ ਤਕਨਾਲੋਜੀ ਫਾਰ ਪਬਲਿਕ ਗੁੱਡ ਯੂਜ਼-ਕੇਸ ਦਾ ਅਨੁਭਵ ਪ੍ਰਾਪਤ ਕੀਤਾ ਜਿੱਥੇ ਉਨ੍ਹਾਂ ਨੇ ਸੇਵਾਪੁਰੀ ਅਤੇ ਅਰਾਜ਼ੀਲਾਈਨ ਬਲਾਕ ਵਾਰਾਣਸੀ ਦੇ ਲੋਕਾਂ ਬਾਰੇ ਜਾਣਿਆ ਜਿੰਨਾਂ ਨੇ ਵੀ ਫਾਉਂਡੇਸ਼ਨ ਦੇ ਆਜੀਵਿਕਾ ਸਿੱਖਿਆ ਅਤੇ ਡਿਜੀਟਲ ਸਾਖਰਤਾ ਪ੍ਰੋਗਰਾਮਾਂ ਤੋਂ ਲਾਭ ਉਠਾਇਆ ਹੈ|
ਲੋਕ ਭਲਾਈ-ਲੋਕ ਵਿਕਾਸ ਦੇ ਦਿ੍ਸ਼ਟੀਕੋਣ ਦੇ ਨਾਲ ਟੇਕ-ਆਧਾਰਿਤ ਸਮਾਧਾਨ ਗੁਰੂਸ਼ਾਲਾ ਜਾਦੂ ਗਿੰਨੀ ਦਾ ਅਤੇ ਸਮਾਰਟ ਐਗਰੀ ਉੱਤਰ ਪ੍ਰਦੇਸ਼ ਵਿੱਚ 13.5 ਲੱਖ ਲੋਕਾਂ ਅਤੇ ਦੇਸ਼ ਭਰ ਵਿੱਚ 2 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲਾਭ ਪਹੁੰਚਾ ਚੁੱਕੇ ਹਨ ਜਿਸ ਨਾਲ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ| ਨਾਲ ਹੀ ਡਿਜੀਟਲ ਸਮਾਵੇਸ਼ਾਂ ਅਤੇ ਭਾਈਚਾਰਾ ਵਿਕਾਸ ਨੂੰ ਵੀ ਉਤਸ਼ਾਹਿਤ ਕੀਤਾ ਗਿਆ ਹੈ| ਮਾਨਯੋਗ ਪ੍ਰਧਾਨਮੰਤਰੀ ਜੀ ਨੇ ਭਾਰਤ ਦੇ ਪਹਿਲੇ ਅਡਵਾਂਸਡ ਆਈ.ਓ.ਟੀ ਸਮਾਧਾਨ 'ਸੰਚਾਰ ਸ਼ਕਤੀ' ਦਾ ਵੀ ਨਿਰੀਖਣ ਕੀਤਾ ਹੈ ਜੋ ਦੇਸ਼ ਦੇ ਬੰਦਰਗਾਹਾਂ ਨੂੰ ਜ਼ਿਆਦਾ ਸਮਾਰਟ ਕੁਨੈਕਟਡ ਅਤੇ ਪ੍ਰਭਾਵਸ਼ਾਲੀ ਬਣਾ ਕੇ ਵਿਸ਼ਵ ਪੱਧਰੀ ਬੁਨਿਆਦੀ ਵਿਸ਼ੇਸ਼ਤਾਵਾਂ ਦੇ ਬਰਾਬਰ ਲੈ ਕੇ ਆਵੇਗਾ|
ਸਟਾਰਟ-ਅੱਪਸ ਫਰੇਟ ਟਾਈਗਰ ਅਤੇ ਰੋਡਕਾਸਟ ਦੇ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਸੰਚਾਰ ਸ਼ਕਤੀ ਸਮਾਧਾਨ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਪ੍ਰਧਾਨ ਮੰਤਰੀ ਜੀ ਦੀ ਅਭਿਲਾਸ਼ੀ ਗਤੀ ਸ਼ਕਤੀ ਯੋਜਨਾ ਨੂੰ ਸਕਾਰ ਕਰਨ ਵਿੱਚ ਯੋਗਦਾਨ ਦਿੰਦਾ ਹੈ| ਇਹ ਆਈ.ਓ.ਟੀ ਪ੍ਰਾਈਵੇਟ 5 ਜੀ ਸ਼ੇਪਿੰਗ ਅਤੇ ਨੈਕਸਟ ਜੈਨ ਤਕਨਾਲੋਜੀ ਦੇ ਦੁਆਰਾ ਮਾਲ ਦੇ ਬੰਦਰਗਾਹਾਂ ਤੋਂ ਲਾਸਟ ਮੀਲ ਮੰਜ਼ਿਲ ਤੱਕ ਪ੍ਰਵਾਹ ਨੂੰ ਆਸਾਨ ਬਣਾਉਂਦਾ ਹੈ| ਭਾਰਤ ਵਿੱਚ ਆਈ.ਓ.ਟੀ ਇਨੇਬਲਡ ਵਿਕਾਸ ਵਿੱਚ ਮੋਹਰੀ ਵੀ ਆਈ.ਓ.ਟੀ ਅਧਾਰਿਤ ਸਿਸਟਮ ਦੇ ਵਿਕਾਸ ਲਈ ਵਚਨਬੱਧਤਾ ਹੈ| ਇਹ ਆਪਣੇ ਆਧੁਨਿਕ ਸਮਾਧਾਨਾਂ ਦੇ ਦੁਆਰਾ ਐਮ.ਐਸ.ਐਮ.ਈ ਦੀ ਡਿਜੀਟਲ ਯਾਤਰਾ ਨੂੰ ਸਮਰੱਥ ਬਣਾਉਂਦਾ ਹੈ|
ਇੰਡੀਆ ਮੋਬਾਈਲ ਕਾਂਗਰਸ 'ਤੇ ਗੱਲ ਕਰਦੇ ਹੋਏ ਅਕਸ਼ੈ ਮੁੰਦਰਾ ਸੀਈਓ ਵੋਡਾਫੋਨ ਆਈਡੀਆ ਨੇ ਕਿਹਾ ''ਵੀ ਆਪਣੀ ਨੈਕਸਟ ਜਨਰੇਸ਼ਨ ਤਕਨਾਲੋਜੀ ਦੇ ਨਾਲ ਵਿਕਾਸ ਦੇ ਅਗਲੇ ਪੜਾਅ ਦੇ ਲਈ ਤਿਆਰ ਹੈ ਜੋ ਵੱਖ-ਵੱਖ ਖੇਤਰਾਂ ਵਿੱਚ ਆਧੁਨਿਕ ਡਿਜੀਟਲ ਸਮਾਧਾਨਾਂ ਦੇ ਦੁਆਰਾ ਕੁਨੈਕਟਡ ਦੁਨੀਆਂ ਦਾ ਨਿਰਮਾਣ ਕਰੇਗਾ| ਸਾਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਯਤਨਾਂ ਦੁਆਰਾ ਅਸੀਂ ਆਪਣੇ ਪਾਟਨਰਜ਼ ਅਤੇ ਉਪਭੋਗਤਾਵਾਂ ਦੇ ਅਨੁਭਵ ਵਿੱਚ ਬਦਲਾਵ ਲਿਆ ਸਕਾਂਗੇ ਉਨ੍ਹਾਂ ਦੀ ਸੰਚਾਲਨ ਕੁਸ਼ਲਤਾ ਅਤੇ ਕਾਰੋਬਾਰ ਦੇ ਪਰਫਾਰਮੈਂਸ ਵਿੱਚ ਸੁਧਾਰ ਲਿਆ ਸਕਾਂਗੇ| ਜਿਸ ਨਾਲ ਭਾਰਤੀ ਡਿਜੀਟਲ ਅਰਥਵਿਵਸਥਾ ਦੇ ਵਿਕਾਸ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ|''
ਆਈ.ਐਮ.ਸੀ 2023 ਵਿੱਚ ਵੀ ਉੱਦਮਾਂ ਅਤੇ ਉਪਭੋਗਤਾਵਾਂ ਨੂੰ ਉੱਤਮ ਅਨੁਭਵ ਪ੍ਰਦਾਨ ਕਰਨ ਲਈ ਕਈ ਭਵਿੱਖ ਸਮਾਧਾਨ ਪੇਸ਼ ਕਰ ਰਿਹਾ ਹੈ| ਇਨ੍ਹਾਂ ਵਿੱਚ ਸ਼ਾਮਿਲ ਹਨ: ਵੀ ਸੀ-ਡਾਟ ਆਈ.ਓ.ਟੀ ਲੈਬ-ਭਾਰਤ ਦੀ ਪਹਿਲੀ ਆਈ.ਓ.ਟੀ ਡਿਵਾਈਸਜ਼ ਇੰਟਰਓਪਰੇਬਿਲਟੀ ਸਰਟੀਫਿਕੇਸ਼ਨ ਲੈਬ ਹੈ| ਇਹ ਯੂਜ਼ ਕੇਸ ਟੈਸਟਿੰਗ ਡਿਵਾਈਸਜ਼ ਅਤੇ ਲੈਬ ਵਿੱਚ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਦਰਸ਼ਾਉਂਦਾ ਹੈ|
ਰੇਡੀ ਫਾਰ ਨੈਕਸਟ- ਇਹ ਡਿਜੀਟਲ ਅਸੇਸਮੈਂਟ ਟੂਲ ਐਮ.ਐਸ.ਐਮ.ਈ ਦੀ ਡਿਜੀਟਲ ਪਰਿਪੱਕਤਾ ਦਾ ਮੁਲਾਂਕਣ ਕਰਦਾ ਹੈ| ਇਨ੍ਹਾਂ ਨਾਲ ਭਾਰਤ ਦੇ ਸੱਭ ਤੋਂ ਵੱਡੇ ਐਮ.ਐਸ.ਐਮ.ਈ ਡਿਜੀਟਲ ਮਚਿਓਰਟੀ ਅਸੇਸਮੈਂਟ ਅਤੇ ਅਧਿਐਨ ਨੂੰ ਪੂਰਾ ਕੀਤਾ ਹੈ ਜਿਸ ਵਿੱਚ 16 ਉਦਯੋਗਾਂ ਨਾਲ 1 ਲੱਖ ਤੋਂ ਜ਼ਿਆਦਾ ਐਮ.ਐਸ.ਐਮ.ਈ ਨੂੰ ਕਵਰ ਕੀਤਾ ਗਿਆ ਹੈ| ਇਹ ਸਮਾਧਾਨ ਕੋਲੋਕੇਸ਼ਨ ਅਤੇ ਕਲਾਊਡ ਪੋਰਟਫੋਲੀਓ ਅਤੇ ਸੀ ਪਾਸ ਨੂੰ ਵੀ ਦਰਸ਼ਾਉਂਦਾ ਹੈ ਜਿਸਦੇ ਦੁਆਰਾ ਐਸ.ਐਮ.ਈ ਦੀ ਕਲਾਡਲ ਡਿਜਟਲੀਕਰਣ ਦੀ ਯਾਤਰਾ ਅਸਾਨ ਹੋ ਜਾਂਦੀ ਹੈ|
- ਕਨੈਕਟੀਵਿਟੀ ਆਫ ਦ ਫਿਊਚਰ- ਸੁਰੱਖਿਅਤ ਕਨੈਕਟੀਵਿਟੀ ਅਤੇ ਪ੍ਰਾਈਵੇਟ ਨੈੱਟਵਰਕ ਦੇ ਲਈ ਵੀ ਹਾਈਬਿ੍ਡ ਐੱਸ.ਡੀ-ਵੈਨ ਦਾ ਪ੍ਰਦਰਸ਼ਨ ਕਰਦਾ ਹੈ ਜੋ ਉੱਦਮਾਂ ਦੇ ਲਈ ਇੰਡਸਟਰੀ 4.0 ਨੂੰ ਸਮਰੱਥਾ ਬਣਾਉਂਦਾ ਹੈ|
- ਕੇਅਰ ਗੇਮ ਦੇ ਨਾਲ ਸਾਂਝੇਦਾਰੀ ਵਿੱਚ ਕਲਾਊਡ ਗੇਮਿੰਗ- ਇਹ ਆਨਲਾਈਨ ਗੇਮਿੰਗ ਦੇ ਰੂਪ ਦਾ ਪ੍ਰਦਰਸ਼ਨ ਕਰਦਾ ਹੈ ਜੋ ਮੋਬਾਈਲ ਫੋਨ 'ਤੇ ਗੇਮਜ਼ ਦੀ ਡਾਇਰੈਕਟ ਅਤੇ ਆਨ-ਡਿਮਾਂਡ ਵੀਡੀਓ ਸਟ੍ਰੀਮਿੰਗ ਨੂੰ ਅਸਾਨ ਬਣਾਉਂਦਾ ਹੈ|
- ਡੇਲਾਇਟ ਦੇ ਨਾਲ ਸਾਂਝੇਦਾਰੀ ਵਿੱਚ ਵੀ.ਆਰ ਲਰਨਿੰਗ- ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਵੀ.ਆਰ ਤਕਨਾਲੋਜੀ ਭਵਿੱਖ ਵਿੱਚ ਵਿਦਿਅਕ ਕੰਟੈਂਟ ਦੇ ਉਪਯੋਗ ਨੂੰ ਬਦਲ ਦੇਵੇਗੀ|
- ਦੋ ਸਟਾਰਟ- ਅੱਪਸ ਆਈ.ਬੀ ਕਿ੍ਕਟ ਅਤੇ ਯੂਡੀਜ਼ ਸਲੀਊਸ਼ਨਸ ਦੇ ਨਾਲ ਸਾਂਝੇਦਾਰੀ ਵਿੱਚ ਵੀ.ਆਰ ਗੇਮਿੰਗ- ਇਹ ਯੂਜ਼ਰ ਨੂੰ ਵੀ.ਆਰ ਹੈਂਡਸੈੱਟ ਦੇ ਦੁਆਰਾ ਕਿ੍ਕਟ ਸਟੈਡੀਅਮ ਵਿੱਚ ਜਾਂ ਵਰਚੁਅਲ ਮੈਦਾਨ ਵਿੱਚ ਲੈ ਜਾਂਦਾ ਹੈ|
- ਐਫ.ਡਬਲਯੂ- ਸਮਾਰਟ ਹੋਮ ਇਨੇਬਲਡ ਬਾਏ ਬੀ ਏਅਰ ਫਾਈਬਰ- ਇਹ ਸਮਾਧਾਨ ਘਰ 'ਤੇ ਹਾਈ-ਸਪੀਡ ਇੰਟਰਨੈੱਟ ਦੇ ਦੁਆਰਾ ਤੁਹਾਡੀਆਂ ਸਾਰੀਆਂ ਡਿਵਾਈਸਜ਼ ਨੂੰ ਕੁਨੈਕਟਡ ਰੱਖਦਾ ਹੈ|