Home >> ਜੌਬ ਹੈ >> ਟੈਲੀਕਾਮ >> ਨੌਜਵਾਨ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਜੌਬ ਹੈ ਅਤੇ ਵੀ ਨੇ ਭਾਰਤ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਹੱਥ ਮਿਲਾਇਆ

ਜੌਬ ਹੈ ਅਤੇ ਵੀ ਨੇ ਭਾਰਤ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਹੱਥ ਮਿਲਾਇਆ

ਜੌਬ ਹੈ ਅਤੇ ਵੀ ਨੇ ਭਾਰਤ ਦੇ ਨੌਜਵਾਨਾਂ ਨੂੰ ਮਜ਼ਬੂਤ ਬਣਾਉਣ ਲਈ ਹੱਥ ਮਿਲਾਇਆ

ਲੁਧਿਆਣਾ, 02 ਦਸੰਬਰ, 2023 (ਨਿਊਜ਼ ਟੀਮ)
: ਇਸ ਸਾਂਝੇਦਾਰੀ ਦੇ ਦੁਆਰਾ 50 ਮਿਲੀਅਨ ਤੋਂ ਜ਼ਿਆਦਾ ਉਮੀਦਵਾਰ ਨੌਕਰੀਆਂ ਦੇ ਵਧੀਆ ਮੌਕੇ ਪਾ ਸਕਣਗੇ ਜਾਣੇ-ਪਛਾਣੇ ਬਲੂ-ਕਾਲਰ ਰਿਕੂਟਮੈਂਟ ਪਲੇਟਫਾਰਮ ਅਤੇ ਇਨਫੋ ਐਜ (ਇੰਡੀਆ) ਲਿਮਟਡ ਦੀ ਸਬਿਸਡਰੀ ‘ਜੌਬ ਹੈ’ ਨੂੰ ਪ੍ਰਮੁੱਖ ਦੁਰਸੰਚਾਰ ਸੇਵਾ ਪ੍ਰਦਾਤਾ ਵੀ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਬਹੁਤ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ ਜੋ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕਿਆਂ ਦੇ ਨਾਲ ਜੋੜ ਕੇ ਉਨਾਂ ਦੇ ਨੌਕਰੀ ਲੱਭਣ ਦੇ ਅਨੁਭਵ ਨੂੰ ਪੂਰੀ ਤਰਾਂ ਬਦਲ ਦੇਵੇਗਾ। ‘ਜੌਬ ਹੈ’ ਨੂੰ ਵੀ ਐਪ ’ਤੇ ਵੀ ਜੌਬਸ ਐਂਡ ਐਜੁਕੇਸ਼ਨ ਦੇ ਨਾਲ ਇੰਟੀਗ੍ਰੇਟ ਕੀਤਾ ਜਾਵੇਗਾ ਜਿਸ ਨਾਲ ਭਾਰਤ ਦੇ ਨੌਕਰੀ ਲੱਭਣ ਵਾਲੇ ਨੌਜਵਾਨ ਚੰਗੀਆਂ ਨੌਕਰੀਆਂ ਨਾਲ ਜੁੜ ਸਕਣਗੇ। ਵਰਤਮਾਨ ਵਿੱਚ ‘ਜੌਬ ਹੈ’ ਦੇ ਕੋਲ ਪਹਿਲੇ ਅਤੇ ਦੂਸਰੇ ਪੱਧਰ ਦੇ ਸ਼ਹਿਰਾਂ ਜਿਵੇਂ ਦਿੱਲੀ ਨੋਇਡਾ ਗੁਰੂਗ੍ਰਾਮ ਬੰਗਲੌਰ ਚੇਨਈ ਹੈਦਰਾਬਾਦ ਮੁਬੰਈ ਅਹਿਮਦਾਬਾਦ ਜੈਪੁਰ ਚੰਡੀਗੜ ਭੋਪਾਲ ਕੋਚੀ ਪੁਣੇ ਨਾਗਪੁਰ ਤੋਂ ਲੱਖਾਂ ਤੋਂ ਜ਼ਿਆਦਾ ਲਿਸਟਡ ਵੈਕੇਨਸੀਆਂ ਹਨ।

‘ਜੌਬ ਹੈ’ 50 ਤੋਂ ਜ਼ਿਆਦਾ ਸ਼ਹਿਰਾਂ ਵਿੱਚ 45 ਤੋਂ ਜ਼ਿਆਦਾ ਕੈਟੇਗਰੀਜ਼ ਵਿੱਚ ਲੱਖਾਂ ਸਥਾਨਕ ਨੌਕਰੀਆਂ ਉਪਲਬੱਧ ਕਰਵਾਉਂਦਾ ਹੈ। ਇਸ ਪਲੇਟਫਾਰਮ ’ਤੇ ਵੱਖ-ਵੱਖ ਜੌਬ ਪ੍ਰੋਫਾਈਲ ਰੇਂਜ ਵਿੱਚ ਨੌਕਰੀਆਂ ਉਪਲਬੱਧ ਹਨ ਜਿਵੇਂ ਟੈਲੀਕਾਲਰ ਸੇਲਸ ਬਿਜ਼ਨਸ ਡਿਵਲਪਮੈਂਟ ਬੈਕ ਆਫਿਸ ਗ੍ਰਾਫਿਕ ਡਿਜ਼ਾਈਨਰ ਡਿਲੀਵਰੀ ਸਕਿਉਰਟੀ ਗਾਰਡ ਆਦਿ। ਵੱਖ-ਵੱਖ ਬੈਕਗਰਾਉਂਡ ਦੇ ਉਮੀਦਵਾਰਾਂ ਦੇ ਸਹਿਯੋਗ ਪ੍ਰਦਾਨ ਕਰਨ ਦੇ ਲਈ ‘ਜੌਬ ਹੈ ਡਾਟ ਕਾਮ’ ਨੋ ਕੋਸਟ ਸਰਵਿਸ ਦਿੰਦਾ ਹੈ ਅਤੇ 10 ਸਥਾਨਕ ਭਾਸ਼ਾਵਾਂ ਜਿਵੇਂ ਹਿੰਦੀ ਮਰਾਠੀ ਤੇਲਗੁ ਬੰਗਲਾ ਗੁਜਰਾਤੀ ਆਦਿ ਵਿੱਚ ਉਪਲਬੱਧ ਹੈ।

ਵੀ ਐਪ ’ਤੇ ‘ਜੌਬ ਹੈ’ ਦੇ ਇੰਟੀਗ੍ਰੇਸ਼ਨ ਤੋਂ ਉਮੀਦਵਾਰ ਨਵੀਂ ਲੜੀਬੱਧ ਨੌਕਰੀਆਂ ਦਾ ਜਲਦੀ ਐਕਸੇਸ ਪਾ ਸਕਣਗੇ ਉਹ ਭਾਵੀ ਐਮਪਲਾਏਅਰਜ਼ ਦੇ ਨਾਲ ਜੁੜ ਸਕਣਗੇ ਇਸ ਤਰਾਂ ਇਹ ਪਲੇਟਫਾਰਮ ਉਨਾਂ ਨੂੰ ਰਿਕੁਟਰਸ ਦੇ ਨਾਲ ਜੋੜ ਕੇ ਚੰਗੀ ਨੌਕਰੀ ਦੀ ਸੰਭਾਵਨਾ ਵਧਾਉਣਗੇ। ਇਹ ਸਾਂਝੇਦਾਰੀ ਨੌਕਰੀ ਦੇ ਲਈ ਆਵੇਦਨ ਕਰਨ ਦੇ ਮਾਤਰ 2 ਦਿਨਾਂ ਦੇ ਅੰਦਰ ਐਮਪਲਾਏਅਰ ਦੇ ਨਾਲ ਇੰਟਰਵਿੳ ਸ਼ਡਿਊਲ ਕਰਨ ਵਿੱਚ ਮਦਦ ਕਰੇਗੀ। ਉਮੀਦਵਾਰ ਇੰਟਰਵਿਉ ਪ੍ਰਕਿਰਿਆ ਸ਼ੁਰੂ ਕਰਨ ਲਈ ਸਿੱਧੇ ਰਿਕੁਟਰ ਦੇ ਨਾਲ ਗੱਲ-ਬਾਤ ਕਰ ਸਕਣਗੇ ਇਸ ਤਰਾਂ ਪੂਰੀ ਪ੍ਰਕਿਰਿਆ ਬਹੁਤ ਪ੍ਰਭਾਵੀ ਹੋ ਜਾਵੇਗੀ।

ਜੌਬ ਹੈ ਦੇ ਨਾਲ ਸਾਂਝੇਦਾਰੀ ਦੇ ਦੁਆਰਾ ਵੀ ਕੇ ਯੂਜ਼ਰ ਐਕਸਕਲੁਜ਼ਿਵ ਫਾਇਦੇ ਪਾ ਸਕਣਗੇ ਜਿਵੇਂ:
  • ਯੋਗ ਉਮੀਦਵਾਰਾਂ ਦੇ ਲਈ ਨਵੀਂ ਸੁਚੀਬੱਧ ਨੌਕਰੀਆਂ ਦਾ 30 ਮਿੰਟ ਜਲਦੀ ਐਕਸੇਸ
  • ਰਿਕੁਟਰਸ ਦੇ ਲਈ ਦੋਹਰੀ ਪਾਰਦਰਸ਼ਤਾ
  • 2 ਦਿਨਾਂ ਦੇ ਅੰਦਰ ਇੰਟਰਵਿਉ ਸ਼ਡਿਉਲ ਹੋਵੇਗਾ ਜਿਸ ਨਾਲ ਉਮੀਦਵਾਰ ਦੇ ਲਈ ਨੌਕਰੀ ਮਿਲਣ ਦੀ ਪ੍ਰਕਿਰਿਆ ਬਹੁਤ ਅਸਾਨ ਹੋ ਜਾਵੇਗੀ।
  • ਜੌਬ ਐਪਲੀਕੇਸ਼ਨ ਸਟੇਟਸ ਦੀ ਰਿਅਲ-ਟਾਈਮ ਟਰੈਕਿੰਗ ਅਤੇ ਇੰਟਰਵਿਉ ਪ੍ਰਕਿਰਿਆ ਸ਼ੁਰੂ ਕਰਨ ਦੇ ਲਈ ਰਿਕੁਟਰਸ ਦੇ ਨਾਲ ਸਿੱਧੀ ਗੱਲ-ਬਾਤ

ਰੌਸ਼ਨ ਭਾਰਤੀ ਬਿਜ਼ਨਸ ਹੈੱਡ, ਜੌਬ ਹੈ, ਨੇ ਇਸ ਸਾਂਝੇਦਾਰੀ ’ਤੇ ਉਤਸ਼ਾਹ ਜ਼ਾਹਰ ਕਰਦੇ ਹੋਏ ਕਿਹਾ ‘‘ਅਸੀਂ ਭਾਰਤ ਵਿੱਚ ਬਲੂ ਕਾਲਰ ਕਰਮਚਾਰੀਆਂ ਨੂੰ ਨੌਕਰੀਆਂ ਦੇ ਸਭ ਤੋਂ ਵਧੀਆ ਮੌਕੇ ਉਪਲਬੱਧ ਕਰਵਾਉਣਾ ਚਾਹੁੰਦੇ ਹਾਂ। ਇਸ ਸਾਂਝੇਦਾਰੀ ਦੇ ਦੁਆਰਾ ਸਾਨੂੰ ਉਮੀਦ ਹੈ ਕਿ ਅਸੀਂ ਲੋਕਾਂ ਨੂੰ ਉਨਾਂ ਦੀ ਪਸੰਦ ਦੀ ਨੌਕਰੀ ਲੱਭਣ ਵਿੱਚ ਮਦਦ ਕਰ ਸਕਾਂਗੇ ਜਿਸਦੇ ਲਈ ਉਹ ਵੀ ਫਿੱਟ ਹੋਣ। ਦੋਵੇਂ ਪਲੇਟਫਾਰਮਜ਼ ਦੇ ਨੈੱਟਵਰਕ ਅਤੇ ਸਰੋਤਾਂ ਦੇ ਦੁਆਰਾ ਉਮੀਦਵਾਰ ਰਿਕੁਟਰਸ ਦੇ ਨਾਲ ਜੁੜ ਸਕਣਗੇ ਇਸ ਤਰਾਂ ਉਨਾਂ ਨੂੰ ਉਨਾਂ ਦੀ ਪਸੰਦ ਦੀ ਸਹੀ ਨੌਕਰੀ ਮਿਲਣ ਦੀ ਸੰਭਾਵਨਾ ਵੱਧ ਜਾਵੇਗੀ।

ਉਮੀਦਵਾਰ ਜੌਬ ਹੈ ਡਾਟ ਕਾਮ ਅਤੇ ਜੌਬ ਹੈ ਐਪ ’ਤੇ ਵਰਕ-ਫਾਰਮ ਹੋਮ ਜੌਬ ਪਾਰਟ ਟਾਈਮ ਜੌਬ ਅਤੇ ਫਰੈਸ਼ਰ ਜੌਬ ਲੱਭ ਸਕਦੇ ਹਨ ਅਤੇ ਸਿੱਧੇ ਰਿਕੁਟਰ ਦੇ ਨਾਲ ਗੱਲਬਾਤ ਕਰਕੇ ਇੰਟਰਵਿਉ ਫਿਕਸ ਕਰ ਸਕਦੇ ਹਨ। ਜੌਬ ਹੈ ਐਪ ਦੀ ਮਦਦ ਨਾਲ ਯੂਜ਼ਰ ਆਪਣਾ ਸੀਵੀ ਅਤੇ ਆਡੀਓ ਰੈਜ਼ਿਉਮੇ ਵੀ ਬਣਾ ਸਕਦੇ ਹਨ ਅਤੇ ਇਸ ਨੂੰ ਬਿਹਤਰ ਤਰੀਕੇ ਨਾਲ ਐਮਪਲਾਏਅਰ ਦੇ ਸਮਰੱਥ ਪੇਸ਼ ਕਰ ਸਕਦੇ ਹਨ। ਵੀ ਦੇ ਪ੍ਰੀਪੇਡ ਯੂਜ਼ਰ ਆਪਣੀ ਪਸੰਦ ਦੇ ਸ਼ਹਿਰ ਵਿੱਚ ਨੌਕਰੀ ਲੱਭ ਸਕਦੇ ਹਨ। ਇਸ ਪਲੇਟਫਾਰਮ ’ਤੇ ਹਜ਼ਾਰਾਂ ਅਜਿਹੀਆਂ ਨੌਕਰੀਆਂ ਵੀ ਹਨ ਜੋ ਖਾਸਤੌਰ ’ਤੇ ਔਰਤਾਂ ਦੇ ਲਈ ਸੁਚੀਬੱਧ ਕੀਤੀਆਂ ਗਈਆਂ ਹਨ।