Home >> ਅਨ੍ਰਿਤਸੁ >> ਟੈਲੀਕਾਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੋਲਟੇ >> ਵੀ ਨੇ ਵੋਲਟੇ 'ਤੇ ਕਾਲਿੰਗ ਦਾ ਬਿਹਤਰੀਨ ਅਨੁਭਵ ਪ੍ਰਦਾਨ ਕਰਨ ਲਈ ਅਨ੍ਰਿਤਸੁ ਨਾਲ ਕੀਤੀ ਸਾਂਝੇਦਾਰੀ

ਵੀ ਨੇ ਵੋਲਟੇ 'ਤੇ ਕਾਲਿੰਗ ਦਾ ਬਿਹਤਰੀਨ ਅਨੁਭਵ ਪ੍ਰਦਾਨ ਕਰਨ ਲਈ ਅਨ੍ਰਿਤਸੁ ਨਾਲ ਕੀਤੀ ਸਾਂਝੇਦਾਰੀ

ਵੀ ਨੇ ਵੋਲਟੇ 'ਤੇ ਕਾਲਿੰਗ ਦਾ ਬਿਹਤਰੀਨ ਅਨੁਭਵ ਪ੍ਰਦਾਨ ਕਰਨ ਲਈ ਅਨ੍ਰਿਤਸੁ ਨਾਲ ਕੀਤੀ ਸਾਂਝੇਦਾਰੀ

ਲੁਧਿਆਣਾ, 22 ਦਸੰਬਰ, 2023 (ਨਿਊਜ਼ ਟੀਮ)
: ਭਾਰਤ ਦੇ ਪ੍ਰਮੁੱਖ ਦੂਰਸੰਚਾਰ ਆਪਰੇਟਰ, ਵੀ ਨੇ ਉਪਭੋਗਤਾਵਾਂ ਨੂੰ ਵੋਲਟੇ (ਵੌਇਸ ਓਵਰ ਐਲਟੀਈ ) 'ਤੇ ਕਾਲਿੰਗ ਦਾ ਬਿਹਤਰੀਨ ਅਨੁਭਵ ਪ੍ਰਦਾਨ ਕਰਨ ਲਈ ਅਨ੍ਰਿਤਸੁ ਨਾਲ ਸਾਂਝੇਦਾਰੀ ਕੀਤੀ ਹੈ । ਉਪਭੋਗਤਾਵਾਂ ਨੂੰ ਸ਼ਾਨਦਾਰ ਗਾਹਕ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਉੱਚ-ਗੁਣਵੱਤਾ ਵਾਲੀ ਵੌਇਸ ਸੇਵਾ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਵੀ ਨੇ ਅਨ੍ਰਿਤਸੁ ਦੇ ਵੋਲਟੇ ਮੋਨੀਟਰਿੰਗ ਸਮਾਧਾਨ ਨੂੰ ਅਪਣਾਇਆ ਹੈ:
  • ਵੀ ਦੇ ਉਪਭੋਗਤਾਵਾਂ ਲਈ ਵਧੀਆ ਵੋਲਟੇ ਅਨੁਭਵ - ਤੇਜ਼ ਕਾਲ ਕਨੈਕਟੀਵਿਟੀ ਅਤੇ ਕ੍ਰਿਸਟਲ ਕਲੀਅਰ ਸਾਊਂਡ ਕੁਆਲਿਟੀ
  • ਵੋਲਟੇ ਸੇਵਾ ਮੁੱਦਿਆਂ ਦੀ ਤੇਜ਼ ਪਛਾਣ ਅਤੇ ਸੀਮਾਬੰਦੀ ਦੇ ਨਾਲ ਕੁਸ਼ਲਤਾ ਵਿੱਚ ਸੁਧਾਰ
  • ਵੋਲਟੇ ਸਰਵਿਸ -ਵਿਸ਼ੇਸ਼ ਰੁਝਾਨਾਂ ਦਾ ਵਿਸਤ੍ਰਿਤ ਵਿਸ਼ਲੇਸ਼ਣ।
  • ਗਾਹਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਅਤੇ ਉਸਦੀ ਗੰਭੀਰਤਾ ਦੇ ਆਧਾਰ 'ਤੇ ਓਹਨਾ ਨੂੰ ਤਰਜੀਹ ਨਾਲ ਹੱਲ ਕਰਨਾ ।

ਵੋਲਟੇ ਮਲਟੀਪਲ ਨੋਡਸ ਅਤੇ ਇੰਟਰਫੇਸਾਂ ਵਾਲਾ ਇੱਕ ਗੁੰਝਲਦਾਰ ਆਰਕੀਟੈਕਚਰ ਹੈ, ਜੋ ਕਿ ਰਵਾਇਤੀ ਓਐਸਐਸ ਸਿਸਟਮਾਂ ਵਿਚ ਚਣੌਤੀਆਂ ਦੇ ਚਲਦੇ ਗਾਹਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਨੂੰ ਪਛਾਣ ਕੇ ਅਲੱਗ ਕਰਨ ਦਾ ਕੰਮ ਕਰਦਾ ਹੈ। ਉਪਭੋਗਤਾਵਾਂ ਦੇ ਖਾਸ ਮੁੱਦਿਆਂ ਦਾ ਪਤਾ ਲਗਾਉਣਾ, ਜਿਵੇਂ ਕਿ ਮਿਊਟਡ ਕਾਲਸ ਅਤੇ ਡਰਾਪ ਕੀਤੇ ਸ਼ਬਦ, ਹੋਰ ਓਐਸਐਸ ਸਿਸਟਮਾਂ ਵਿੱਚ ਉਪਲਬੱਧ ਨਹੀਂ ਹੁੰਦਾ । ਅਨ੍ਰਿਤਸੁ ਸਾਰੇ ਵੋਲਟੇ ਡਾਇਮੈਂਸ਼ਨਸ ਜਿਵੇਂ ਕਿ ਸਬਸਕ੍ਰਾਈਬਰ , ਡਿਵਾਈਸ, ਨੈਟਵਰਕ ਨੋਡਸ, ਕੋਡੇਕਸ, ਅਤੇ ਸੈਲ-ਆਈਡੀ ਵਿੱਚ ਇੰਸਾਈਟਸ ਦੇ ਨਾਲ ਵਿਸਤ੍ਰਿਤ ਵਿਜ਼ੀਬਿਲਟੀ ਲਿਆਉਂਦਾ ਹੈ। ਇਹ ਗਾਹਕ ਨੂੰ ਪ੍ਰਭਾਵਿਤ ਕਰਨ ਵਾਲੇ ਵੋਲਟੇ ਮੁੱਦਿਆਂ ਅਤੇ ਉਹਨਾਂ ਦੇ ਹੱਲ ਦੀ ਪਛਾਣ ਕਰਨ ਲਈ ਘੱਟ ਸਮਾਂ ਲਗਾਉਂਦਾ ਹੈ।

ਵੋਲਟੇ 'ਤੇ ਅਨ੍ਰਿਤਸੁ ਦੀ ਪੇਟੈਂਟ ਕੀਤੀ ਅਨੌਮਲੀ ਡਿਟੇਕ੍ਸ਼ਨ ਦੀ ਵਰਤੋਂ ਕਰਦੇ ਹੋਏ, ਵੀ ਨੇ ਸਮਸਿਆਵਾਂ ਦੇ ਹੱਲ ਲਈ ਔਸਤ ਸਮੇਂ ਨੂੰ 30 ਫੀਸਦੀ ਤੱਕ ਘਟਾ ਦਿੱਤਾ ਹੈ । ਇਹ ਸਮੱਸਿਆਵਾਂ ਰੀਅਲ-ਟਾਈਮ ਵਿੱਚ ਪਛਾਣ ਲਈਆਂ ਜਾਂਦੀਆਂ ਹਨ, ਜੋ ਕਿ ਵੋਲਟੇ ਦੇ ਗਾਹਕ ਅਨੁਭਵ ਲਈ ਮਹੱਤਵਪੂਰਨ ਹਨ। ਮੁੱਦਿਆਂ ਦੇ ਮੂਲ ਕਾਰਨਾਂ ਨੂੰ ਪਛਾਣ ਲਿਆ ਜਾਂਦਾ ਹੈ ਅਤੇ ਕਾਰਵਾਈਯੋਗ ਇੰਟੈਲੀਜੈਂਸ ਵਾਲੀ ਸਬੰਧਤ ਟੀਮ ਕੋਲ ਭੇਜ ਦਿੱਤਾ ਜਾਂਦਾ ਹੈ। ਅਨ੍ਰਿਤਸੁ ਦੇ ਕਲਾਉਡ-ਫਰਸਟ ਐਪਲੀਕੇਸ਼ਨਸ ਦਾ ਫੁੱਲ ਸੂਟ, ਜਿਸ ਵਿੱਚ ਇਓਮਾਈਂਡ ਅਨੌਮਲੀ ਡਿਟੇਕ੍ਸ਼ਨ ਸ਼ਾਮਲ ਹੈ, ਨੂੰ ਵੀ ' ਦੇ ਓਪਨ ਯੂਨੀਵਰਸਲ ਹਾਈਬ੍ਰਿਡ ਕ੍ਲਾਉਡ ਵਿੱਚ ਤੈਨਾਤ ਕੀਤਾ ਗਿਆ ਹੈ, ਜੋ ਕੇਪੈਕਸ, ਓਪੈਕਸ, ਸਰੋਤਾਂ ਅਤੇ ਆਟੋਮੇਸ਼ਨ ਨਿਵੇਸ਼ਾਂ ਵਿੱਚ ਮਹੱਤਵਪੂਰਨ ਬੱਚਤਾਂ ਵਿੱਚ ਯੋਗਦਾਨ ਪਾਉਂਦਾ ਹੈ।

ਜਗਬੀਰ ਸਿੰਘ, ਚੀਫ ਟੈਕਨਾਲੋਜੀ ਅਫਸਰ, ਵੀ ਨੇ ਕਿਹਾ, “ਸਾਡੀਆਂ ਵੋਲਟੇ ਸੇਵਾਵਾਂ ਵਿੱਚ ਰੀਅਲ-ਟਾਈਮ ਅਨੌਮਲੀ ਡਿਟੇਕ੍ਸ਼ਨ ਦੇ ਦੁਆਰਾ ਅਸੀਂ ਗਾਹਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਮੱਸਿਆਵਾਂ ਨੂੰ ਸਰਗਰਮੀ ਨਾਲ ਪਛਾਣ ਕੇ ਅਲਗ ਕਰਕੇ ਉਹਨਾਂ ਦਾ ਨਿਦਾਨ ਕਰਦੇ ਹਾਂ । ਇਸ ਸਮਾਧਾਨ ਨੂੰ ਸਾਡੀ ਸੰਚਾਲਨ ਟੀਮ ਦੁਆਰਾ ਵਿਆਪਕ ਤੌਰ 'ਤੇ ਅਪਣਾਇਆ ਜਾਂਦਾ ਹੈ ਅਤੇ ਸਾਡੇ ਗਾਹਕਾਂ ਦੇ ਵੋਲਟੇ ਅਨੁਭਵ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਗਿਆ ਹੈ। ਅਨ੍ਰਿਤਸੁ ਨਾਲ ਸਾਂਝੇਦਾਰੀ ਨੇ ਸਾਡੇ ਗਾਹਕਾਂ ਨੂੰ ਬੇਮਿਸਾਲ ਲਾਭ ਪਹੁੰਚਾਏ ਹਨ, ਅਤੇ ਅਸੀਂ ਅੰਤਰਰਾਸ਼ਟਰੀ ਰੋਮਿੰਗ ਵਰਗੀਆਂ ਹੋਰ ਸੇਵਾਵਾਂ ਨੂੰ ਵਧਾਉਣ ਲਈ ਸਫਲ ਪਹੁੰਚ ਦਾ ਵਿਸਥਾਰ ਕਰਾਂਗੇ।"

“ਅਨ੍ਰਿਤਸੁ ਵੋਲਟੇ ਨੈੱਟਵਰਕ ਅਤੇ ਸੇਵਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਵੀਆਈਐਲ ਨਾਲ ਸਾਂਝੇਦਾਰੀ ਕਰਕੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮਾਰਕੀਟ-ਮੋਹਰੀ ਸਾਡੇ ਐਮਐਲ -ਅਧਾਰਿਤ ਹੱਲ ਕਲੋਸਡ -ਲੂਪ ਆਟੋਮੇਸ਼ਨ ਦਾ ਲਾਭ ਉਠਾ ਕੇ ਵੀਆਈਐਲ ਦੇ ਵਪਾਰਕ ਉਦੇਸ਼ਾਂ ਦੇ ਅਨੁਸਾਰ, ਆਧੁਨਿਕ ਵੋਲਟੇ ਵਿਜ਼ੂਅਲਾਈਜ਼ੇਸ਼ਨ ਉਪਲਬੱਧ ਕਰਾਉਂਦੇ ਹਨ , ”ਅਨ੍ਰਿਤਸੁ ਸਰਵਿਸ ਅਸ਼ੋਰੈਂਸ ਦੇ ਸੀਈਓ ਰਾਲਫ ਇਡਿੰਗ ਨੇ ਕਿਹਾ। “ਅਨ੍ਰਿਤਸੁ ਨਾਲ ਸਾਂਝੇਦਾਰੀ ਵਿਚ ਵੀਆਈਐਲ ਸਰਵੋਤਮ ਵੋਲਟੇ ਸੇਵਾਵਾਂ ਪ੍ਰਦਾਨ ਕਰਦਾ ਹੈ। ਅਸੀਂ ਵੀਆਈਐਲ ਦੇ ਨਾਲ ਸਾਡੀ ਲੰਬੇ ਸਮੇਂ ਦੀ ਸਾਂਝੇਦਾਰੀ ਦੀ ਉਮੀਦ ਕਰਦੇ ਹਾਂ ਅਤੇ ਉਹਨਾਂ ਦੇ ਗਾਹਕਾਂ ਨੂੰ 5ਜੀ ਦੀ ਦਿਸ਼ਾ ਵਿਚ ਅੱਗੇ ਵਧਦੇ ਹੋਏ ਉੱਤਮ ਅਨੁਭਵ ਪ੍ਰਦਾਨ ਕਰਨ ਦੀ ਉਹਨਾਂ ਦੀ ਵਚਨਬੱਧਤਾ ਦਾ ਸਮਰਥਨ ਕਰਦੇ ਹਾਂ।"