Home >> ਕੈਜ਼ੂਅਲ ਗੇਮਾਂ >> ਗੇਮਲੋਫਟ >> ਟੈਲੀਕਾਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਨੇ ਆਪਣੇ ਗਾਹਕਾਂ ਨੂੰ ਵਿਸ਼ਵ ਪੱਧਰੀ ਹਾਈਪਰ ਕੈਜ਼ੂਅਲ ਗੇਮਾਂ ਦਾ ਅਨੁਭਵ ਪ੍ਰਦਾਨ ਕਰਨ ਲਈ ਗੇਮਲੋਫਟ ਨਾਲ ਰਣਨੀਤਕ ਸਾਂਝੇਦਾਰੀ 'ਤੇ ਕੀਤੇ ਦਸਤਖਤ

ਵੀ ਨੇ ਆਪਣੇ ਗਾਹਕਾਂ ਨੂੰ ਵਿਸ਼ਵ ਪੱਧਰੀ ਹਾਈਪਰ ਕੈਜ਼ੂਅਲ ਗੇਮਾਂ ਦਾ ਅਨੁਭਵ ਪ੍ਰਦਾਨ ਕਰਨ ਲਈ ਗੇਮਲੋਫਟ ਨਾਲ ਰਣਨੀਤਕ ਸਾਂਝੇਦਾਰੀ 'ਤੇ ਕੀਤੇ ਦਸਤਖਤ

ਵੀ

ਲੁਧਿਆਣਾ, 23 ਦਸੰਬਰ, 2023 (ਨਿਊਜ਼ ਟੀਮ)
: ਪ੍ਰਮੁੱਖ ਦੂਰਸੰਚਾਰ ਆਪਰੇਟਰ ਵੀ, ਨੇ ਵਿਸ਼ਵ ਪੱਧਰ 'ਤੇ ਮਸ਼ਹੂਰ ਮੋਬਾਈਲ ਵੀਡੀਓ ਗੇਮ ਡਿਵੈਲਪਰ, ਗੇਮਲੋਫਟ  ਨਾਲ ਭਾਈਵਾਲੀ ਕੀਤੀ ਹੈ, ਤਾਂ ਜੋ ਵੀ ਐਪ 'ਤੇ ਅਤੇ ਵੀ ਗੇਮਸ ਰਾਹੀਂ ਵੀ ਦੇ ਉਪਭੋਗਤਾਵਾਂ ਨੂੰ ਐਕਸ਼ਨ, ਐਡਵੈਂਚਰ, ਸਪੋਰਟਸ, ਰੇਸਿੰਗ ਅਤੇ ਹੋਰ ਬਹੁਤ ਸਾਰੀਆਂ ਸ਼ੈਲੀਆਂ ਵਿੱਚ ਹਾਈਪਰ ਕੈਜ਼ੂਅਲ ਗੇਮਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕੀਤੀ ਜਾ ਸਕੇ। ਇਸ ਸਾਂਝੇਦਾਰੀ ਦੇ ਤਹਿਤ , ਵੀ ਦੇ ਉਪਭੋਗਤਾ ਬਿਨਾਂ ਕਿਸੇ ਵਾਧੂ ਕੀਮਤ 'ਤੇ ਗੇਮਲੋਫਟ  ਓਰਿਜਨਲਸ ਅਤੇ ਹੋਰ ਪ੍ਰਸਿੱਧ ਗੇਮ ਟਾਈਟਲ ਜਿਵੇਂ ਕਿ ਡੇਂਜਰ ਡੈਸ਼, ਬਲਾਕ ਬ੍ਰੇਕਰ ਅਨਲਿਮਟਿਡ, ਲੁਡੀ ਬੱਬਲਜ਼, ਅਸਫਾਲਟ ਰੈਟਰੋ ਆਦਿ ਦਾ ਅਨੁਭਵ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਵੀ ਦੇ ਗਾਹਕ ਵੀ ਐਪ 'ਤੇ ਵੀ ਗੇਮਸ ਸੈਕਸ਼ਨ ਵਿਚ ਇਸ ਗੇਮਿੰਗ ਬੋਨਾਂਜ਼ਾ ਦਾ ਐਕਸੈਸ ਆਸਾਨੀ ਨਾਲ ਪਾ ਸਕਦੇ ਹਨ। ਵੀ ਗੇਮਸ 'ਤੇ ਗੇਮਲੋਫਟ  ਦੇ ਵਿਕਲਪ ਵਰਤੋਂ ਵਿਚ ਬੇਹੱਦ ਆਸਾਨ ਹਨ ਅਤੇ ਇਹ ਅਤਿ-ਆਧੁਨਿਕ ਐਂਟੀ-ਫਰਾਡ ਡੇਟੇਕਸ਼ਨ ਅਤੇ ਸੁਰੱਖਿਆ ਹੱਲਾਂ ਦੇ ਨਾਲ ਆਉਂਦੇ ਹਨ।

ਗੇਮਲੋਫਟ  ਨਾਲ ਵੀ ਦੀ ਭਾਈਵਾਲੀ ਕੈਟੇਗਰੀ ਵਿਚ ਸਭ ਤੋਂ ਵਧੀਆ ਗੇਮਿੰਗ ਵਿਕਲਪ ਲਿਆਉਣ ਅਤੇ ਮੋਬਾਈਲ ਗੇਮਰਜ਼ ਨੂੰ ਸ਼੍ਰੇਣੀ ਦੇ ਬਿਹਤਰੀਨ ਅਨੁਭਵ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦਰਸ਼ਾਉਂਦੀ ਹੈ। ਇਹ ਸਹਿਯੋਗ ਵੀ ਦੇ ਗਾਹਕਾਂ ਲਈ ਇੱਕ ਬੇਮਿਸਾਲ ਗੇਮਿੰਗ ਅਨੁਭਵ ਪ੍ਰਦਾਨ ਕਰਨ ਦੀ ਦਿਸ਼ਾ ਵਲ ਇੱਕ ਹੋਰ ਮਹੱਤਵਪੂਰਨ ਕਦਮ ਹੈ।

ਗਾਹਕਾਂ ਲਈ ਮੌਜੂਦਾ ਪੇਸ਼ਕਸ਼ ਬਿਨਾਂ ਕਿਸੇ ਵਾਧੂ ਕੀਮਤ 'ਤੇ ਉਪਲਬੱਧ ਹੈ। ਵੀ ਨੇ ਆਉਣ ਵਾਲੇ ਸਮੇਂ ਵਿੱਚ ਗੇਮਲੌਫਟ ਦੀ ਟੂਰਨਾਮੈਂਟ ਦੀ ਅਗਵਾਈ ਵਾਲੀ ਸਰਵਿਸ- ਅਰਿਨਾ ਨੂੰ ਸਬਸਕ੍ਰਿਪਸ਼ਨ ਦੇ ਅਧਾਰ 'ਤੇ ਲਾਂਚ ਕਰਨ ਦੀ ਯੋਜਨਾ ਬਣਾਈ ਹੈ।