Home >> ਗੁਰੂਸ਼ਾਲਾ >> ਪੰਜਾਬ >> ਲੁਧਿਆਣਾ >> ਵਿੰਟਰ ਕੈਂਪ >> ਵੀ ਫਾਊਂਡੇਸ਼ਨ >> ਵੀ ਫਾਊਂਡੇਸ਼ਨ ਨੇ ਛੁੱਟੀਆਂ ਦੌਰਾਨ ਸਕੂਲੀ ਬੱਚਿਆਂ ਨੂੰ ਵਿਅਸਤ ਰੱਖਣ ਲਈ ਅਤੇ ਨਵੇਂ ਹੁਨਰ ਸਿਖਾਉਣ ਦੇ ਲਈ ਗੁਰੂਸ਼ਾਲਾ ਵਰਚੁਅਲ ਵਿੰਟਰ ਕੈਂਪ ਲਗਾਇਆ

ਵੀ ਫਾਊਂਡੇਸ਼ਨ ਨੇ ਛੁੱਟੀਆਂ ਦੌਰਾਨ ਸਕੂਲੀ ਬੱਚਿਆਂ ਨੂੰ ਵਿਅਸਤ ਰੱਖਣ ਲਈ ਅਤੇ ਨਵੇਂ ਹੁਨਰ ਸਿਖਾਉਣ ਦੇ ਲਈ ਗੁਰੂਸ਼ਾਲਾ ਵਰਚੁਅਲ ਵਿੰਟਰ ਕੈਂਪ ਲਗਾਇਆ

ਵੀ ਫਾਊਂਡੇਸ਼ਨ

ਲੁਧਿਆਣਾ, 06 ਜਨਵਰੀ 2023 (ਨਿਊਜ਼ ਟੀਮ):
ਆਨਲਾਈਨ ਗੁਰੂਸ਼ਾਲਾ ਸਮਰ ਕੈਂਪ 2023 ਨੂੰ ਭਾਰਤ ਭਰ ਦੇ ਵਿਦਿਆਰਥੀਆਂ ਵਲੋਂ ਮਿਲੇ ਸ਼ਾਨਦਾਰ ਹੁੰਗਾਰੇ ਤੋਂ ਬਾਅਦ, ਪ੍ਰਮੁੱਖ ਟੈਲੀਕਾਮ ਆਪਰੇਟਰ, ਵੀ ਦੀ ਸੀਐਸਆਰ ਸ਼ਾਖਾ, ਵੀ ਫਾਊਂਡੇਸ਼ਨ ਹੁਣ ਸਰਦੀਆਂ ਦੀਆਂ ਛੁੱਟੀਆਂ ਵਿਚ ਸੱਤ ਦਿਨਾਂ ਦੇ ਸਰਦ ਰੁੱਤ ਕੈਂਪ ਦਾ ਆਯੋਜਨ ਕਰ ਰਹੀ ਹੈ। ਇਹ ਕੈਂਪ ਦੇਸ਼ ਭਰ ਦੇ ਸਕੂਲੀ ਵਿਦਿਆਰਥੀਆਂ ਨੂੰ ਮਨੋਰੰਜਕ ਗਤੀਵਿਧੀਆਂ ਵਿੱਚ ਵਿਅਸਤ ਰੱਖੇਗਾ ਅਤੇ ਉਹਨਾਂ ਦੀਆਂ ਸਿੱਖਣ ਅਤੇ ਸੋਚਣ ਦੀਆਂ ਯੋਗਤਾਵਾਂ ਵਧਾਉਣ ਵਿਚ ਮਦਦ ਕਰੇਗਾ ।

ਵੀ ਫਾਊਂਡੇਸ਼ਨ ਦਾ ਗੁਰੂਸ਼ਾਲਾ ਆਨਲਾਈਨ ਵਿੰਟਰ ਕੈਂਪ 6ਵੀਂ ਤੋਂ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ 04 ਤੋਂ 10 ਜਨਵਰੀ ਤੱਕ ਹਰ ਰੋਜ਼ ਦੋ ਸਲੋਟਾਂ ਵਿੱਚ ਸਵੇਰੇ 11:30 ਵਜੇ ਤੋਂ 12:30 ਵਜੇ ਅਤੇ ਸ਼ਾਮ 06:00 ਵਜੇ ਤੋਂ 07:00 ਵਜੇ ਤੱਕ ਲਗਾਇਆ ਜਾਵੇਗਾ।

ਭਾਰਤ ਦੇ ਕਿਸੇ ਵੀ ਹਿੱਸੇ ਤੋਂ ਵਿਦਿਆਰਥੀ ਬਿਨਾਂ ਕਿਸੇ ਫੀਸ ਦੇ ਗੁਰੂਸ਼ਾਲਾ ਵਿੰਟਰ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ ਅਤੇ ਮਾਹਿਰਾਂ ਦੁਆਰਾ ਆਯੋਜਿਤ ਮਜ਼ੇਦਾਰ ਅਤੇ ਇੰਟਰਐਕਟਿਵ ਸੈਸ਼ਨਾਂ ਦਾ ਲਾਭ ਲੈ ਸਕਦੇ ਹਨ। ਕੈਂਪ ਦੇ ਸੈਸ਼ਨਾਂ ਵਿੱਚ ਸ਼ਾਮਲ ' ਫਨ ਵਿਦ ਇੰਗਲਿਸ਼ ' ਵਿਚ ਬੱਚੇ ਖੇਡਾਂ ਅਤੇ ਅਭਿਆਸ ਸੈਸ਼ਨਾਂ ਰਾਹੀਂ ਅੰਗਰੇਜ਼ੀ ਸਿੱਖ ਸਕਦੇ ਹਨ । ਇਸੇ ਤਰਾਂ 'ਥੀਏਟਰ' ਸੈਸ਼ਨਾਂ ਰਾਹੀਂ, ਵਿਦਿਆਰਥੀ ਇੱਕ ਸੁਰੱਖਿਅਤ ਅਤੇ ਅਨੁਕੂਲ ਵਾਤਾਵਰਣ ਵਿੱਚ ਚੁਣੌਤੀਪੂਰਨ ਸਮਾਜਿਕ ਦ੍ਰਿਸ਼ਾਂ ਅਤੇ ਕਮਜ਼ੋਰ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਰਚਨਾਤਮਕ ਅਤੇ ਆਤਮ-ਵਿਸ਼ਵਾਸ ਪ੍ਰਾਪਤ ਕਰਨ ਦੀਆਂ ਤਕਨੀਕਾਂ ਸਿੱਖ ਸਕਦੇ ਹਨ। 'ਫਨ ਵਿਦ ਫਿਟਨੈਸ' ਸੈਸ਼ਨ ਵਿੱਚ ਡਾਂਸ, ਜ਼ੁੰਬਾ ਅਤੇ ਯੋਗਾ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ, ਤਾਂ ਜੋ ਵਿਦਿਆਰਥੀਆਂ ਛੁੱਟੀਆਂ ਦੌਰਾਨ ਸਰਗਰਮ ਰਹਿਣ ਅਤੇ ਜਰੂਰੀ ਮਸਕੁਲਰ ਮੂਵਮੈਂਟ ਜਾਰੀ ਰਹੇ । ਇਸੇ ਤਰਾਂ 'ਕਬਾੜ ਸੇ ਜੁਗਾੜ' ਕਲਾਸ ਵਿਚ ਗੁਰੂਸ਼ਾਲਾ ਦੇ ਵਿਦਿਆਰਥੀਆਂ ਨੂੰ ਪੁਰਾਣੇ ਅਖਬਾਰ, ਚੂੜੀਆਂ, ਉੱਨ, ਪਲਾਸਟਿਕ ਦੀਆਂ ਬੋਤਲਾਂ ਆਦਿ ਦੀ ਵਰਤੋਂ ਕਰਕੇ ਸਿਰਜਣਾਤਮਕ ਸਮੱਗਰੀ ਜਿਵੇਂ ਕਿ ਹੈਂਗਿੰਗ, ਡੇਕੋਰੇਟਿਵ, ਕੋਸਟਰਸ, ਬੁੱਕਮਾਰਕ, ਫੋਟੋ ਫਰੇਮ ਬਣਾਉਣਾ ਸਿਖਾਇਆ ਜਾਵੇਗਾ । ਇਸ ਸੈਸ਼ਨ ਵਿਚ ਬੱਚਿਆਂ ਨੂੰ ਸਿਖਾਇਆ ਜਾਵੇਗਾ ਕਿ ਉਹ ਆਪਣੇ ਘਰਾਂ ਵਿੱਚ ਉਪਲਬੱਧ ਰੋਜ਼ਾਨਾ ਸਮੱਗਰੀ ਤੋਂ ਸਧਾਰਨ ਪ੍ਰਯੋਗ ਕਿਵੇਂ ਕਰ ਸਕਦੇ ਹਨ ।

ਗੁਰੂਸ਼ਾਲਾ ਵਿੰਟਰ ਕੈਂਪ ਉਪਰੋਕਤ ਵਿਸ਼ਿਆਂ ਅਤੇ ਆਮ ਜਾਗਰੂਕਤਾ ਨਾਲ ਸਬੰਧਤ ਵਿਸ਼ਿਆਂ 'ਤੇ ਚੋਣਵੇਂ ਵਿਦਿਆਰਥੀਆਂ ਵਿਚਕਾਰ ਇੱਕ ਵਰਚੁਅਲ ਮੁਕਾਬਲੇ ਦੇ ਨਾਲ ਸਮਾਪਤ ਹੋਵੇਗਾ। ਜੇਤੂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਵਿੰਟਰ ਕੈਂਪ ਬਾਰੇ ਵਧੇਰੇ ਜਾਣਕਾਰੀ ਲਈ ਇਥੇ ਜਾਓ:
https://gurushala.co/pages/Winter_camp2023

ਵਿਦਿਆਰਥੀ ਗੁਰੂਸ਼ਾਲਾ ਵਿੰਟਰ ਕੈਂਪ 2024 ਲਈ ਹੇਠਾਂ ਦਿੱਤੇ ਲਿੰਕ 'ਤੇ ਰਜਿਸਟਰ ਕਰ ਸਕਦੇ ਹਨ:
https://gurushala.co/render-form/125-B2L4L72FEG2KHH627HCB