Home >> ਅੰਮ੍ਰਿਤਸਰ >> ਈ190-ਈ2 >> ਸਕੂਟ >> ਸਿੰਗਾਪੁਰ ਏਅਰਲਾਈਨਜ਼ >> ਹਵਾਈ ਯਾਤਰਾ >> ਪੰਜਾਬ >> ਸਕੂਟ ਨੇ ਆਪਣੇ ਨਵੇਂ ਈ190-ਈ2 'ਤੇ ਪਹਿਲੀਆਂ ਛੇ ਦੱਖਣ-ਪੂਰਬੀ ਏਸ਼ੀਆਈ ਮੰਜ਼ਿਲਾਂ ਤੋਂ ਪਰਦਾ ਚੁੱਕਿਆ, ਜਿਨ੍ਹਾਂ ਵਿੱਚ ਕੋਹ ਸਾਮੁਈ ਅਤੇ ਸੀਬੂ ਵਰਗੀਆਂ ਨਵੀਆਂ ਮੰਜ਼ਿਲਾਂ ਵੀ ਸ਼ਾਮਲ ਹਨ

ਸਕੂਟ ਨੇ ਆਪਣੇ ਨਵੇਂ ਈ190-ਈ2 'ਤੇ ਪਹਿਲੀਆਂ ਛੇ ਦੱਖਣ-ਪੂਰਬੀ ਏਸ਼ੀਆਈ ਮੰਜ਼ਿਲਾਂ ਤੋਂ ਪਰਦਾ ਚੁੱਕਿਆ, ਜਿਨ੍ਹਾਂ ਵਿੱਚ ਕੋਹ ਸਾਮੁਈ ਅਤੇ ਸੀਬੂ ਵਰਗੀਆਂ ਨਵੀਆਂ ਮੰਜ਼ਿਲਾਂ ਵੀ ਸ਼ਾਮਲ ਹਨ

ਈ190-ਈ2

ਅੰਮ੍ਰਿਤਸਰ, 06 ਮਾਰਚ, 2024 (ਨਿਊਜ਼ ਟੀਮ)
: ਸਕੂਟ, ਸਿੰਗਾਪੁਰ ਏਅਰਲਾਈਨਜ਼ ਦੀ ਘੱਟ-ਲਾਗਤ ਵਾਲੀ ਸਹਾਇਕ ਕੰਪਨੀ ਨੇ ਅੱਜ ਉਨ੍ਹਾਂ ਛੇ ਦੱਖਣ-ਪੂਰਬੀ ਏਸ਼ੀਆਈ ਮੰਜ਼ਿਲਾਂ ਤੋਂ ਪਰਦਾ ਚੁੱਕਿਆ, ਜਿਨ੍ਹਾਂ ਤੱਕ ਨਵੇਂ ਐਮਬ੍ਰੇਅਰ ਈ190-ਈ2 ਹਵਾਈ ਜਹਾਜ਼ ਦਾ ਫਲੀਟ ਉਡਾਨ ਭਰੇਗਾ। ਇਨ੍ਹਾਂ ਵਿੱਚ ਕੋਹ ਸਾਮੁਈ ਅਤੇ ਸੀਬੂ ਵਰਗੀਆਂ ਨਵੀਆਂ ਮੰਜ਼ਿਲਾਂ ਦੇ ਨਾਲ ਨਾਲ ਮਲੇਸ਼ੀਆ ਅਤੇ ਥਾਈਲੈਂਡ ਵਿਚਲੀਆਂ ਮੌਜੂਦਾ ਮੰਜ਼ਿਲਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ ਹਾਟ ਯਾਈ, ਕੁਆਂਟਨ, ਕਰਾਬੀ ਅਤੇ ਮੀਰੀ ਸ਼ਾਮਲ ਹਨ।

ਇਹ ਉਮੀਦ ਕੀਤੀ ਜਾਂਦੀ ਹੈ ਕਿ ਸਕੂਟ ਦੀਆਂ ਈ190-ਈ2 ਸੇਵਾਵਾਂ ਮਈ 2024 ਦੀ ਸ਼ੁਰੂਆਤ ਵਿੱਚ ਸ਼ੁਰੂ ਹੋ ਜਾਣਗੀਆਂ। ਇਹ ਸੇਵਾਵਾਂ, ਡਿਲੀਵਰ ਹੋਣ ਵਾਲੇ ਨੌਂ ਹਵਾਈ ਜਹਾਜ਼ਾਂ ਵਿੱਚੋਂ 1 ਦੀ ਅਪ੍ਰੈਲ ਵਿੱਚ ਹੋਣ ਵਾਲੀ ਡਿਲਿਵਰੀ ਤੋਂ ਬਾਅਦ ਸ਼ੁਰੂ ਹੋਣਗੀਆਂ। ਇਹ ਜਹਾਜ਼ ਸੋ ਜੋਸੇ ਡੋਸ ਕੈਂਪੋਸ, ਬ੍ਰਾਜ਼ੀਲ ਵਿੱਚ ਸਥਿਤੀ ਐਮਬ੍ਰੇਅਰ ਦੀ ਨਿਰਮਾਣ ਫੈਸਿਲੀਟੀ ਤੋਂ ਡਿਲੀਵਰ ਹੋਣੇ ਹਨ।

ਇਨ੍ਹਾਂ ਹਵਾਈ ਜਹਾਜ਼ਾਂ ਨਾਲ, ਸਕੂਟ ਸਿੰਗਾਪੁਰ ਤੋਂ ਦੂਜੇ ਦੇਸ਼ਾਂ ਅਤੇ ਦੂਜੇ ਦੇਸ਼ਾਂ ਤੋਂ ਸਿੰਗਾਪੁਰ ਤੱਕ ਸਿੱਧੇ ਕਨੈਕਸ਼ਨ ਦੀ ਪੇਸ਼ਕਸ਼ ਕਰ ਸਕੇਗਾ, ਜਿਸ ਨਾਲ SIA ਗਰੁੱਪ ਦੀ ਦੱਖਣ-ਪੂਰਬੀ ਏਸ਼ੀਆ ਦੇ ਗੈਰ-ਮੈਟਰੋ ਸ਼ਹਿਰਾਂ ਤੱਕ ਪਹੁੰਚ ਕਰਨ ਦੀਆਂ ਸਮਰੱਥਾਵਾਂ ਮਜ਼ਬੂਤ ਹੋਣਗੀਆਂ। ਇਸ ਨਾਲ ਸਕੂਟ ਆਪਣੀ ਵਿਆਪਕ ਨੈੱਟਵਰਕ ਕਨੈਕਟੀਵਿਟੀ ਦੀ ਵਰਤੋਂ ਕਰਦਿਆਂ ਗਾਹਕਾਂ ਨੂੰ ਸਿੰਗਾਪੁਰ ਹੱਬ ਤੱਕ, ਉਸ ਰਾਹੀਂ ਅਤੇ ਇਸ ਤੋਂ ਪਰੇ ਤੱਕ ਕਨੈਕਟ ਕਰ ਸਕੇਗਾ।

ਉਮੀਦ ਕੀਤੀ ਜਾਂਦੀ ਹੈ ਕਿ ਪਹਿਲਾ E2, ਜਿਸਦਾ ਉਪਨਾਮ ਐਕਸਪਲੋਰਰ 3.0 ਹੈ, ਅਪ੍ਰੈਲ 2024 ਵਿੱਚ ਸਿੰਗਾਪੁਰ ਪਹੁੰਚ ਜਾਵੇਗਾ। ਐਕਸਪਲੋਰਰ 3.0, 7 ਮਈ 2024 ਤੋਂ ਸਕੂਟ ਦੀਆਂ ਕਰਾਬੀ ਅਤੇ ਹਾਟ ਯਾਈ ਤੱਕ ਜਾਣ ਵਾਲੀਆਂ ਮੌਜੂਦਾ ਉਡਾਨਾਂ ਨੂੰ ਟੇਕ ਓਵਰ ਕਰ ਲਵੇਗਾ, ਜਿਸ ਨਾਲ ਦੋਵਾਂ ਮੰਜ਼ਿਲਾਂ ਤੱਕ ਜਾਣ ਵਾਲੀਆਂ ਉਡਾਨਾਂ ਦੀ ਹਫ਼ਤਾਵਾਰੀ ਵਾਰਵਾਰਤਾ 7 ਤੋਂ 10 ਗੁਣਾ ਤੱਕ ਵਧ ਜਾਵੇਗੀ।

ਦੂਜਾ E2, ਅਪ੍ਰੈਲ 2024 ਵਿੱਚ ਡਿਲੀਵਰ ਹੋਣ ਲਈ ਨਿਯਤ ਹੈ। ਇਸ ਹਵਾਈ ਜਹਾਜ਼ ਦੇ ਆਉਣ ਨਾਲ ਸਕੂਟ ਚਾਰ ਵਧੀਕ ਸ਼ਹਿਰਾਂ ਵਿੱਚ ਸੇਵਾਵਾਂ ਦੇ ਪਾਏਗਾ - ਕੋਹ ਸਾਮੁਈ, ਕੁਆਂਟਨ, ਮੀਰੀ ਅਤੇ ਸੀਬੂ। ਸਾਮੁਈ ਲਈ ਰੋਜ਼ਾਨਾ ਉਡਾਨਾਂ 13 ਮਈ 2024 ਤੋਂ ਸ਼ੁਰੂ ਹੋਣਗੀਆਂ, ਜਿਸ ਦੀ ਵਾਰਵਾਰਤਾ ਜੂਨ 2024 ਦੀ ਸ਼ੁਰੂਆਤ ਵਿੱਚ ਵਧ ਕੇ ਦਿਨ ਵਿੱਚ ਦੋ ਵਾਰ ਹੋ ਜਾਵੇਗੀ। ਦੂਜੇ E2 ਦੇ ਆ ਜਾਣ ਨਾਲ ਸਕੂਟ, 20 ਮਈ 2024 ਅਤੇ 3 ਜੂਨ 2024 ਤੋਂ ਕ੍ਰਮਵਾਰ ਰੂਪ ਵਿੱਚ ਮੀਰੀ ਅਤੇ ਕੁਆਂਟਨ ਲਈ ਆਪਣੀਆਂ ਉਡਾਨਾਂ ਦੀ ਵਾਰਵਾਰਤਾ ਨੂੰ ਹਫ਼ਤੇ ਵਿੱਚ ਤਿੰਨ ਤੋਂ ਚਾਰ ਗੁਣਾ ਵਧਾ ਪਵੇਗਾ ਅਤੇ ਇਸ ਤੋਂ ਇਲਾਵਾ 5 ਜੂਨ 2024 ਤੋਂ ਸੀਬੂ ਲਈ ਤਿੰਨ ਹਫ਼ਤਾਵਾਰੀ ਉਡਾਨਾਂ ਵੀ ਲਾਂਚ ਕਰ ਸਕੇਗਾ। ਸਕੂਟ ਦੇ ਮੌਜੂਦਾ ਫਲੀਟ ਵੱਲੋਂ ਕਵਰ ਕੀਤੀਆਂ ਜਾਂਦੀਆਂ ਮੰਜ਼ਿਲਾਂ ਦੇ ਨਾਲ ਮਿਲ ਕੇ, ਏਅਰਲਾਈਨ ਜੂਨ 2024 ਤੱਕ ਮਲੇਸ਼ੀਆ ਲਈ 103 ਵਾਰ ਹਫ਼ਤਾਵਾਰੀ ਉਡਾਨਾਂ ਚਲੇਗੀ ਅਤੇ ਥਾਈਲੈਂਡ ਲਈ 92 ਵਾਰ ਹਫ਼ਤਾਵਾਰੀ ਉਡਾਨਾਂ ਚਲਾਏਗੀ।

ਕੋਹ ਸਾਮੁਈ ਅਤੇ ਸੀਬੂ ਦੇ ਨਾਲ, ਸਕੂਟ ਦਾ ਨੈੱਟਵਰਕ 69 ਮੰਜ਼ਿਲਾਂ ਤੱਕ ਵਧ ਜਾਏਗਾ, ਜਿਸ ਨਾਲ ਖੇਤਰ ਵਿੱਚ ਏਅਰਲਾਈਨ ਦੀ ਕਨੈਕਟੀਵਿਟੀ ਵਧੇਗੀ ਅਤੇ ਸਿੰਗਾਪੁਰ ਦੀ ਖੇਤਰੀ ਹੱਬ ਵਜੋਂ ਮੁੜ-ਬਹਾਲੀ ਹੋਵੇਗੀ।

ਈ190-ਈ2 ਉਡਾਨਾਂ ਦੀ ਵਿਕਰੀ ਨਾਲ ਟਿਕਟਾਂ ਦੀ ਬੁਕਿੰਗ ਹੌਲੀ-ਹੌਲੀ ਸਕੂਟ ਦੀ ਵੈੱਬਸਾਈਟ, ਮੋਬਾਈਲ ਐਪ ਅਤੇ ਹੋਰ ਚੈਨਲਾਂ ਰਾਹੀਂ ਸ਼ੁਰੂ ਹੋ ਜਾਵੇਗੀ। ਇਹ ਵਿਕਰੀ ਕੋਹ ਸਾਮੁਈ ਲਈ SGD172 ਅਤੇ ਸੀਬੂ ਲਈ SGD72 ਤੋਂ ਸ਼ੁਰੂ ਹੋਵੇਗੀ ਅਤੇ ਇਸ ਵਿੱਚ ਸਿਰਫ਼ ਇਕਾਨਮੀ ਕਲਾਸ ਲਈ ਬੁਕਿੰਗ ਲਿੱਤੀ ਜਾਵੇਗੀ, ਜਿਸਦੀਆਂ ਸਾਰੀਆਂ ਕੀਮਤਾਂ ਸੇਲ ਵਾਲੀਆਂ ਹੋਣਗੀਆਂ ਅਤੇ ਟੈਕਸਾਂ ਸਮੇਤ ਹੋਣਗੀਆਂ।

ਸਕੂਟ ਦੇ ਚੀਫ਼ ਐਕਜ਼ੈਕਟਿਵ ਅਫਸਰ, ਸ਼੍ਰੀ ਲੈਸਲੀ ਥੰਗ ਨੇ ਕਿਹਾ ਕਿ, "ਸਾਨੂੰ ਸਾਡੇ ਨਵੇਂ ਐਮਬ੍ਰੇਅਰ ਈ190-ਈ2 ਵੱਲੋਂ ਮਲੇਸ਼ੀਆ ਅਤੇ ਥਾਈਲੈਂਡ ਵਿੱਚ ਕਵਰ ਕੀਤੀਆਂ ਜਾਣ ਵਲੋਂ ਪਹਿਲੀਆਂ ਛੇ ਮੰਜ਼ਿਲਾਂ ਤੋਂ ਪਰਦਾ ਚੁੱਕਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ। ਇਨ੍ਹਾਂ ਮੰਜ਼ਿਲਾਂ ਨਾਲ ਅਸੀਂ ਆਪਣੇ ਨੈੱਟਵਰਕ ਵਿੱਚ ਦੋ ਰੁਮਾਂਚਕ ਮੰਜ਼ਿਲਾਂ ਵੀ ਜੋੜ ਰਹੇ ਹਾਂ। ਇਹ ਸਕੂਟ ਅਤੇ SIA ਗਰੁੱਪ ਲਈ ਵਿਕਾਸ ਦਾ ਇੱਕ ਨਵਾਂ ਮੀਲ ਪੱਥਰ ਹੈ ਅਤੇ ਖੇਤਰ ਵਿੱਚ ਸਾਡੀ ਹੌਂਦ ਅਤੇ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।"

"ਸਾਡਾ ਫਲਿਤ ਵਿਸਤਾਰ ਸਾਡੇ ਵਿਸ਼ਵਾਸ ਨੂੰ ਦਰਸਾਉਂਦਾ ਹੈ ਕਿ ਖੇਤਰ ਦੇ ਅੰਦਰ ਹਵਾਈ ਯਾਤਰਾ ਦੀ ਮੰਗ ਵਧਣਾ ਜਾਰੀ ਰਹੇਗੀ। ਅਸੀਂ ਨਵੇਂ ਮੌਕੇ ਤਲਾਸ਼ ਕਰਨਾ ਅਤੇ ਆਪਣੀ ਸਮਰੱਥਾ ਤੋਂ ਵਧ ਕੇ ਕੰਮ ਕਰਨ ਦੀ ਕੋਸ਼ਿਸ਼ ਕਰਨਾ ਜਾਰੀ ਰੱਖਾਂਗੇ, ਤਾਂ ਜੋ ਅਸੀਂ ਭਵਿੱਖ ਵਿੱਚ ਸਾਡੇ ਗਾਹਕਾਂ ਨੂੰ ਇਸੇ ਤਰ੍ਹਾਂ ਨਵੀਆਂ-ਨਵੀਆਂ ਮੰਜ਼ਿਲਾਂ ਨਾਲ ਜੋੜਦੇ ਰਹੀਏ।"

ਉਡਾਨ ਦੀਆਂ ਸਮਾਂ-ਸੂਚੀਆਂ ਸਰਕਾਰੀ ਅਤੇ ਨਿਯਮਕ ਮਨਜ਼ੂਰੀਆਂ ਜਾਂ ਤਬਦੀਲੀਆਂ ਦੇ ਅਧੀਨ ਹਨ। ਉਡਾਨ ਦੀਆਂ ਸਮਾਂ-ਸੂਚੀਆਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਅੰਤਕਾ A ਦੇਖੋ।
 

ਅੰਤਕਾ A - E190-E2 ਉਡਾਨ ਦੀ ਸਮਾਂ-ਸੂਚੀ


ਕਰਾਬੀ

ਉਡਾਨ ਨੰਬਰ

ਸੈਕਟਰ

ਰਵਾਨਗੀ

ਆਗਮਨ

ਵਾਰਵਾਰਤਾ

ਸ਼ੁਰੂਆਤ ਦੀ ਤਾਰੀਖ

TR684

ਸਿੰਗਾਪੁਰ - ਕਰਾਬੀ

15:45 ਵਜੇ

16:30 ਵਜੇ

7x ਹਫ਼ਤਾਵਾਰੀ

7 ਮਈ 2024 ਤੋਂ

ਉਦਘਾਟਨੀ ਉਡਾਨ

TR685

ਕਰਾਬੀ - ਸਿੰਗਾਪੁਰ

17:20 ਵਜੇ

20:15 ਵਜੇ

7x ਹਫ਼ਤਾਵਾਰੀ

7 ਮਈ 2024 ਤੋਂ

ਉਦਘਾਟਨੀ ਉਡਾਨ

TR690

ਸਿੰਗਾਪੁਰ - ਕਰਾਬੀ

21:40 ਵਜੇ

22:30 ਵਜੇ

3x ਹਫ਼ਤਾਵਾਰੀ (ਮੰਗਲ, ਵੀਰ, ਸ਼ਨੀ)

9 ਮਈ 2024 ਤੋਂ

TR691

ਕਰਾਬੀ - ਸਿੰਗਾਪੁਰ

23:05 ਵਜੇ

02:00 ਵਜੇ

3x ਹਫ਼ਤਾਵਾਰੀ (ਮੰਗਲ, ਵੀਰ, ਸ਼ਨੀ)

9 ਮਈ 2024 ਤੋਂ

 

ਹਾਟ ਯਾਈ

ਉਡਾਨ ਨੰਬਰ

ਸੈਕਟਰ

ਰਵਾਨਗੀ

ਆਗਮਨ

ਵਾਰਵਾਰਤਾ

ਸ਼ੁਰੂਆਤੀ

ਤਾਰੀਖ

TR630*

ਸਿੰਗਾਪੁਰ - ਹਾਟ ਯਾਈ

21:55 ਵਜੇ

22:30 ਵਜੇ

3x ਹਫ਼ਤਾਵਾਰੀ (ਸੋਮ, ਸ਼ੁੱਕਰ, ਐਤ)

7 ਮਈ 2024 (ਮੰਗਲ);

ਬਾਅਦ ਵਿੱਚ 10 ਮਈ 2024 ਤੋਂ

TR631*

ਹਾਟ ਯਾਈ - ਸਿੰਗਾਪੁਰ

23:05 ਵਜੇ

02:00 ਵਜੇ

3x ਹਫ਼ਤਾਵਾਰੀ (ਸੋਮ, ਸ਼ੁੱਕਰ, ਐਤ)

7 ਮਈ 2024 (ਮੰਗਲ); ਬਾਅਦ ਵਿੱਚ 10 ਮਈ 2024 ਤੋਂ

TR632

ਸਿੰਗਾਪੁਰ - ਹਾਟ ਯਾਈ

11:10 ਵਜੇ

11:50 ਵਜੇ

7x ਹਫ਼ਤਾਵਾਰੀ

8 ਮਈ - 9 ਮਈ 2024

TR633

ਹਾਟ ਯਾਈ - ਸਿੰਗਾਪੁਰ

12:25 ਵਜੇ

15:00 ਵਜੇ

7x ਹਫ਼ਤਾਵਾਰੀ

8 ਮਈ - 9 ਮਈ 2024

TR632

ਸਿੰਗਾਪੁਰ - ਹਾਟ ਯਾਈ

12:35 ਵਜੇ

13:10 ਵਜੇ

7x ਹਫ਼ਤਾਵਾਰੀ

10 ਮਈ 2024 ਤੋਂ

TR633

ਹਾਟ ਯਾਈ - ਸਿੰਗਾਪੁਰ

13:45 ਵਜੇ

16:20 ਵਜੇ

7x ਹਫ਼ਤਾਵਾਰੀ

10 ਮਈ 2024 ਤੋਂ

*TR630/631, ਹਾਟ ਯਾਈ ਲਈ ਪਹਿਲੀ E190-E2 ਉਡਾਨ ਵਜੋਂ 7 ਮਈ 2024 (ਮੰਗਲ) ਤੋਂ ਸ਼ੁਰੂ ਹੋਵੇਗੀ; ਬਾਅਦ ਵਿੱਚ ਉਡਾਨਾਂ ਹਰ ਸੋਮ/ਸ਼ੁੱਕਰ/ਐਤ ਨੂੰ ਚੱਲਣਗੀਆਂ

·          27 ਮਈ -  02 ਜੂਨ ਨੂੰ ਛੱਡ ਕੇ, ਜਦੋਂ ਇਸ ਦੀ ਬਜਾਏ ਉਡਾਨਾਂ ਬੁੱਧ/ਸ਼ੁੱਕਰ/ਐਤ ਨੂੰ ਚੱਲਣਗੀਆਂ

 

ਕੋਹ ਸਾਮੁਈ

ਉਡਾਨ ਨੰਬਰ

ਸੈਕਟਰ

ਰਵਾਨਗੀ

ਆਗਮਨ

ਵਾਰਵਾਰਤਾ

ਸ਼ੁਰੂਆਤ ਦੀ ਤਾਰੀਖ

TR642

ਸਿੰਗਾਪੁਰ - ਕੋਹ ਸਾਮੁਈ

10:15 ਵਜੇ

11:15 ਵਜੇ

7x ਹਫ਼ਤਾਵਾਰੀ

13 ਮਈ 2024 ਤੋਂ

TR643

ਕੋਹ ਸਾਮੁਈ - ਸਿੰਗਾਪੁਰ

12:10 ਵਜੇ

15:05 ਵਜੇ

7x ਹਫ਼ਤਾਵਾਰੀ

13 ਮਈ 2024 ਤੋਂ

TR640

ਸਿੰਗਾਪੁਰ - ਕੋਹ ਸਾਮੁਈ

07:05 ਵਜੇ

08:05 ਵਜੇ

3x ਹਫ਼ਤਾਵਾਰੀ (ਸੋਮ, ਬੁੱਧ, ਸ਼ੁੱਕਰ)

27 ਮਈ - 5 ਜੂਨ 2024

TR641

ਕੋਹ ਸਾਮੁਈ - ਸਿੰਗਾਪੁਰ

09:00 ਵਜੇ

12:00 ਵਜੇ

3x ਹਫ਼ਤਾਵਾਰੀ

(ਸੋਮ, ਬੁੱਧ, ਸ਼ੁੱਕਰ)

27 ਮਈ - 5 ਜੂਨ 2024

TR640

ਸਿੰਗਾਪੁਰ - ਕੋਹ ਸਾਮੁਈ

07:05 ਵਜੇ

08:05 ਵਜੇ

7x ਹਫ਼ਤਾਵਾਰੀ

6 ਜੂਨ 2024 ਤੋਂ

TR641

ਕੋਹ ਸਾਮੁਈ - ਸਿੰਗਾਪੁਰ

09:00 ਵਜੇ

12:00 ਵਜੇ

7x ਹਫ਼ਤਾਵਾਰੀ

6 ਜੂਨ 2024 ਤੋਂ

 

ਮੀਰੀ

ਉਡਾਨ ਨੰਬਰ

ਸੈਕਟਰ

ਰਵਾਨਗੀ

ਆਗਮਨ

ਵਾਰਵਾਰਤਾ

ਸ਼ੁਰੂਆਤ ਦੀ ਤਾਰੀਖ

TR418

ਸਿੰਗਾਪੁਰ -  ਮੀਰੀ

16:55 ਵਜੇ

19:05 ਵਜੇ

4x ਹਫ਼ਤਾਵਾਰੀ

(ਸੋਮ, ਮੰਗਲ, ਵੀਰ, ਸ਼ਨੀ)

20 ਮਈ 2024 ਤੋਂ

 

TR419

ਮੀਰੀ - ਸਿੰਗਾਪੁਰ

19:40 ਵਜੇ

21:40 ਵਜੇ

4x ਹਫ਼ਤਾਵਾਰੀ

(ਸੋਮ, ਮੰਗਲ, ਵੀਰ, ਸ਼ਨੀ)

20 ਮਈ 2024 ਤੋਂ

 

 

ਕੁਆਂਟਨ

ਉਡਾਨ ਨੰਬਰ

ਸੈਕਟਰ

ਰਵਾਨਗੀ

ਆਗਮਨ

ਵਾਰਵਾਰਤਾ

ਸ਼ੁਰੂਆਤ ਦੀ ਤਾਰੀਖ

TR438

ਸਿੰਗਾਪੁਰ - ਕੁਆਂਟਨ

05:55 ਵਜੇ

07:00 ਵਜੇ

1x ਹਫ਼ਤਾਵਾਰੀ (ਸੋਮ)

3 ਜੂਨ 2024 ਤੋਂ

TR439

ਕੁਆਂਟਨ - ਸਿੰਗਾਪੁਰ

08:25 ਵਜੇ

09:30 ਵਜੇ

1x ਹਫ਼ਤਾਵਾਰੀ (ਸੋਮ)

3 ਜੂਨ 2024 ਤੋਂ

TR470

ਸਿੰਗਾਪੁਰ - ਕੁਆਂਟਨ

16:55 ਵਜੇ

18:00 ਵਜੇ

3x ਹਫ਼ਤਾਵਾਰੀ

(ਬੁੱਧ, ਸ਼ੁੱਕਰ, ਐਤ)

5 ਜੂਨ 2024 ਤੋਂ

 

TR471

ਕੁਆਂਟਨ - ਸਿੰਗਾਪੁਰ

18:55 ਵਜੇ

20:00 ਵਜੇ

3x ਹਫ਼ਤਾਵਾਰੀ

(ਬੁੱਧ, ਸ਼ੁੱਕਰ, ਐਤ)

5 ਜੂਨ 2024 ਤੋਂ

 

 

ਸੀਬੂ

ਉਡਾਨ ਨੰਬਰ

ਸੈਕਟਰ

ਰਵਾਨਗੀ

ਆਗਮਨ

ਵਾਰਵਾਰਤਾ

ਸ਼ੁਰੂਆਤ ਦੀ ਤਾਰੀਖ

TR410

ਸਿੰਗਾਪੁਰ - ਸੀਬੂ

05:25 ਵਜੇ

07:15 ਵਜੇ

3x ਹਫ਼ਤਾਵਾਰੀ

(ਬੁੱਧ, ਸ਼ੁੱਕਰ, ਐਤ)

5 ਜੂਨ 2024 ਤੋਂ

 

TR411

ਸੀਬੂ - ਸਿੰਗਾਪੁਰ

07:50 ਵਜੇ

09:40 ਵਜੇ

3x ਹਫ਼ਤਾਵਾਰੀ

(ਬੁੱਧ, ਸ਼ੁੱਕਰ, ਐਤ)

5 ਜੂਨ 2024 ਤੋਂ