Home >> ਟਰਾਂਸਪੋਟੈਸ਼ਨ >> ਪੰਜਾਬ >> ਫੈਡਐਕਸ ਐਕਸਪ੍ਰੈਸ >> ਲੁਧਿਆਣਾ >> ਵਪਾਰ >> ਫੈਡਐਕਸ (FedEx) ਨੇ ਲੁਧਿਆਣਾ ਵਿੱਚ ਪਾਵਰ ਨੈਟਵਰਕਿੰਗ ਮੀਟ ਦੇ 19ਵੇਂ ਐਡੀਸ਼ਨ ਦੇ ਨਾਲ ਭਾਰਤੀ ਐਸ.ਐਮ.ਈ ਨੂੰ ਸ਼ਕਤੀਸ਼ਾਲੀ ਬਣਾਇਆ

ਫੈਡਐਕਸ (FedEx) ਨੇ ਲੁਧਿਆਣਾ ਵਿੱਚ ਪਾਵਰ ਨੈਟਵਰਕਿੰਗ ਮੀਟ ਦੇ 19ਵੇਂ ਐਡੀਸ਼ਨ ਦੇ ਨਾਲ ਭਾਰਤੀ ਐਸ.ਐਮ.ਈ ਨੂੰ ਸ਼ਕਤੀਸ਼ਾਲੀ ਬਣਾਇਆ

ਫੈਡਐਕਸ (FedEx) ਨੇ ਲੁਧਿਆਣਾ ਵਿੱਚ ਪਾਵਰ ਨੈਟਵਰਕਿੰਗ ਮੀਟ ਦੇ 19ਵੇਂ ਐਡੀਸ਼ਨ ਦੇ ਨਾਲ ਭਾਰਤੀ ਐਸ.ਐਮ.ਈ ਨੂੰ ਸ਼ਕਤੀਸ਼ਾਲੀ ਬਣਾਇਆ

ਲੁਧਿਆਣਾ, 24 ਅਪ੍ਰੈਲ, 2024 (ਨਿਊਜ਼ ਟੀਮ):
ਫੈਡਐਕਸ (FedEx) ਕਾਰਪੋਰੇਸ਼ਨ (ਐਨ.ਵਾਈ.ਐਸ.ਈ: ਐਫ.ਡੀ.ਐਕਸ) ਦੀ ਸਹਾਇਕ ਕੰਪਨੀ ਅਤੇ ਦੁਨੀਆਂ ਦੀ ਸੱਭ ਤੋਂ ਵੱਡੀ ਐਕਸਪ੍ਰੈਸ ਟਰਾਂਸਪੋਟੈਸ਼ਨ ਕੰਪਨੀਆਂ ਵਿੱਚੋਂ ਇੱਕ, ਫੈਡਐਕਸ (FedEx) ਐਕਸਪ੍ਰੈਸ ਨੇ 'ਪਾਵਰ ਨੈਟਵਰਕਿੰਗ ਮੀਟ' ਸਮਾਗਮ ਦੇ ਆਪਣੇ 19ਵੇਂ ਐਡੀਸ਼ਨ ਦਾ ਉਦਘਾਟਨ ਕੀਤਾ | ਇਹ ਪ੍ਰੋਗਰਾਮ ਭਾਰਤ ਵਿੱਚ ਛੋਟੇ ਅਤੇ ਮੱਧ ਅਕਾਰ ਦੇ ਉਪਰਾਲੇ (ਐਸ.ਐਮ.ਈ) ਨੂੰ ਮਜ਼ਬੂਤ ਬਣਾਉਣ ਲਈ ਕੰਪਨੀ ਦੀ ਅਟੁੱਟ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ | ਫੈਡਐਕਸ (FedEx) ਅਜਿਹਾ ਇੰਟੈਲੀਜੈਂਟ ਲਾਜਿਸਿਟਕਸ ਸਮਾਧਾਨਾਂ ਦੀ ਸ਼ਕਤੀ ਦਾ ਉਪਯੋਗ ਕਰਦੀ ਹੈ, ਜੋ ਵਪਾਰ ਨੂੰ ਸੁਚਾਰੂ ਕਰਨ ਅਤੇ ਵਪਾਰ ਦੇ ਲਚੀਲੇਪਣ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਡਿਜਿਟਲ ਨਵੀਨਤਾ 'ਤੇ ਅਧਾਰਿਤ ਹੈ |

ਲੁਧਿਆਣਾ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਕੱਪੜਾ, ਮਸ਼ੀਨ ਪਾਟਰਸ ਅਤੇ ਲਿਬਾਸ ਉਦਯੋਗਾਂ ਨਾਲ 110 ਤੋਂ ਜ਼ਿਆਦਾ ਗਾਹਕਾਂ ਅਤੇ ਸੰਭਾਵਨਾਵਾਂ ਦੀ ਪ੍ਰਭਾਵਸ਼ਾਲੀ ਸਥਿਤੀ ਦੇਖੀ ਗਈ, ਜਿੱਥੇ ਉਨ੍ਹਾਂ ਨੇ ਕਵਿਜ਼ ਅਤੇ ਨੈਟਵਰਕਿੰਗ ਸੈਸ਼ਨ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ |

ਫੈਡਐਕਸ (FedEx) ਐਕਸਪ੍ਰੈਸ MEISA ਮਾਰਕੀਟਿੰਗ ਦੇ ਉੱਪ ਪ੍ਰਧਾਨ ਨਿਤਿਨ ਨਵਨੀਤ ਟਾਟੀਵਾਲਾ ਨੇ ਕਿਹਾ­ ''ਐਸ.ਐਮ.ਈ ਭਾਰਤ ਦੇ ਆਰਥਿਕ ਵਾਧੇ ਨੂੰ ਗਤੀ ਦੇ ਰਹੇ ਹਨ | 50 ਤੋਂ ਜ਼ਿਆਦਾ ਸਾਲ ਦੀ ਲਾਜਿਸਿਟਕਸ ਵਿਸ਼ੇਸ਼ਤਾ ਦੇ ਨਾਲ­ ਅਸੀਂ ਐਸ.ਐਮ.ਈ ਨੂੰ ਗਲੋਬਲ ਕਾਰੋਬਾਰ ਦੀ ਪੇਚੀਦਗੀਆਂ ਨਾਲ ਨਜਿੱਠਣ­ ਉਨ੍ਹਾਂ ਦੀ ਸਪਲਾਈ ਚੇਨ ਨੂੰ ਅਨੁਕੂਲਿਤ ਕਰਨ ਅਤੇ ਉਨ੍ਹਾਂ ਨੂੰ ਲਗਾਤਾਰ ਵਿਕਾਸ ਸਥਿਤੀ ਵਿੱਚ ਰੱਖਣ ਵਿੱਚ ਮਦਦ ਕਰਦੇ ਹਨ | ਸਾਡੇ ਪਾਵਰ ਨੈਟਵਰਕਿੰਗ ਸੈਸ਼ਨ ਵਰਗੇ ਮੰਚ ਐਸ.ਐਮ.ਈ ਨੂੰ ਫੈਡਐਕਸ (FedEx) ਸਮਾਧਾਨਾਂ ਨੂੰ ਪ੍ਰਭਾਵੀ ਢੰਗ ਨਾਲ ਸਮਝਣ ਅਤੇ ਉਪਯੋਗ ਕਰਨ ਵਿੱਚ ਮਦਦ ਕਰਦੇ ਹਨ | ਉਹ ਐਸ.ਐਮ.ਈ ਦੇ ਲਈ ਫੀਡਬੈਕ ਪ੍ਰਦਾਨ ਕਰਨ ਲਈ ਇੱਕ ਸਥਾਨ ਵੀ ਬਣਾਉਂਦੇ ਹਨ­ ਜਿਸਨੂੰ ਅਸੀਂ ਬਹੁਤ ਮਹੱਤਵ ਦਿੰਦੇ ਹਾਂ­ ਜਿਸ ਨਾਲ ਸਾਨੂੰ ਆਪਣੀਆਂ ਸੇਵਾਵਾਂ ਨੂੰ ਵਧਾਉਣ ਵਿੱਚ ਮਦਦ ਮਿਲਦੀ ਹੈ | ਲਾਜਿਸਿਟਕਸ ਤੋਂ ਪਰੇ­ ਅਸੀਂ ਖੁਦ ਨੂੰ ਵਿਕਾਸ ਦੇ ਡ੍ਰਾਈਵਰ ਦੇ ਰੂਪ ਵਿੱਚ ਦੇਖਦੇ ਹਾਂ ਅਤੇ ਇਨ੍ਹਾਂ ਕਾਰੋਬਾਰਾਂ ਨੂੰ ਗਲੋਬਲ ਮੌਕਿਆਂ ਨਾਲ ਜੋੜਦੇ ਹਾਂ ਅਤੇ ਉਨ੍ਹਾਂ ਨੂੰ ਇਸ ਡਿਜਿਟਲ ਯੁੱਗ ਵਿੱਚ ਵੱਧਣ-ਫੁੱਲਣ ਵਿੱਚ ਮਦਦ ਕਰਦੇ ਹਾਂ |

ਫੈਡਐਕਸ (FedEx) ਉੱਨਤ ਹਵਾਈ ਨੈਟਵਰਕ ਦੁਆਰਾ ਤੇਜ਼ ਟ੍ਰਾਂਜ਼ਿਟ ਸਮੇਂ ਦੇ ਦੁਆਰਾ ਗਤੀ ਅਤੇ ਭਰੋਸੇਯੋਗਤਾ ਪ੍ਰਦਾਨ ਕਰਦਾ ਹੈ | ਮਹੱਤਵਪੂਰਨ ਅਤੇ ਜ਼ਰੂਰੀ ਸ਼ਿੱਪਮੈਂਟ ਹੁਣ ਫੈਡਐਕਸ (FedEx) ਇੰਟਰਨੈਸ਼ਨਲ ਪ੍ਰਯੋਰਿਟੀ ਸੇਵਾ ਦੁਆਰਾ ਦੋ ਤੋਂ ਤਿੰਨ ਕਾਰੋਬਾਰੀ ਦਿਨਾਂ* ਦੇ ਅੰਦਰ ਦੁਨੀਆਂ ਭਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਖੇਤਰਾਂ ਤੱਕ ਪਹੁੰਚ ਸਕਦੇ ਹਨ | ਇਸਤੋਂ ਇਲਾਵਾ­ ਫੈਡਐਕਸ (FedEx) ਉੱਨਤ ਅਰਥ-ਵਿਵਸਥਾ ਸੇਵਾਵਾਂ ਪ੍ਰਦਾਨ ਕਰਦਾ ਹੈ­ ਘੱਟ ਜ਼ਰੂਰੀ ਸ਼ਿਪਮੈਂਟ ਦੀ ਲਾਗਤ ਪ੍ਰਭਾਵੀ ਅਤੇ ਸਮੇਂ 'ਤੇ ਡਲਿਵਰੀ ਪ੍ਰਦਾਨ ਕਰਦਾ ਹੈ­ ਇਹ ਯਕੀਨੀ ਬਣਾਉਂਦਾ ਹੈ ਕਿ ਵਪਾਰ ਅਤੇ ਵਿਅਕਤੀ ਭਰੋਸੇਯੋਗਤਾ ਅਤੇ ਸਮਰੱਥਾ ਨਾਲ ਆਪਣੇ ਸ਼ਿਪਿੰਗ ਵਿਕਲਪਾਂ ਨੂੰ ਅਨੁਕੂਲਿਤ ਕਰ ਸਕਣ |

ਫੈਡਐਕਸ (FedEx) ਇੰਟਰਨੈਸ਼ਨਲ ਕਨੈਕਟ ਪਲਸ (ਐਫ.ਆਈ.ਸੀ.ਪੀ) ਦਾ ਵਿਸਥਾਰ ਏਸ਼ੀਆ ਪ੍ਰਸ਼ਾਂਤ­ ਮੱਧ ਪੂਰਬ ਅਤੇ ਅਫਰੀਕਾ ਦੇ 14 ਬਜ਼ਾਰਾਂ ਵਿੱਚ ਵੀ ਕੀਤਾ ਗਿਆ ਹੈ | ਇਹ ਪ੍ਰਤੀਯੋਗੀ ਗਤੀ ਅਤੇ ਆਕਰਸ਼ਕ ਕੀਮਤਾਂ ਦੇ ਨਾਲ ਘੱਟ ਲਾਗਤ ਵਾਲੇ ਈ-ਕਾਮਰਸ ਅੰਤਰ-ਰਾਸ਼ਟਰੀ ਸ਼ਿਪਿੰਗ ਸਮਾਧਾਨ ਪ੍ਰਦਾਨ ਕਰਦੀ ਹੈ­ ਜੋ ਇੱਕ ਤੋਂ ਤਿੰਨ ਕਾਰੋਬਾਰੀ ਦਿਨਾਂ ਵਿੱਚ ਖੇਤਰ ਦੇ ਅੰਦਰ ਜ਼ਿਆਦਾਤਰ ਸ਼ਿਪਮੈਂਟ ਪ੍ਰਧਾਨ ਕਰਦਾ ਹੈ |

ਗਲੋਬਲ ਬਜ਼ਾਰ ਵਿੱਚ ਨੈਵੀਗੇਟ ਕਰਨ ਵਿੱਚ ਐਸ.ਐਮ.ਈ ਨੂੰ ਅਤੇ ਜ਼ਿਆਦਾ ਸਮਰਥਨ ਦੇਣ ਲਈ­ ਫੈਡਐਕਸ (FedEx) ਡਿਜਿਟਲ ਇੰਟੈਲੀਜੈਂਸ ਨੂੰ ਅਨਲੌਕ ਕਰਕੇ ਸਮਾਧਾਨਾਂ ਦੀ ਇੱਕ ਵਿਆਪਕ ਲੜੀ ਪ੍ਰਦਾਨ ਕਰਦੀ ਹੈ | ਫੈਡਐਕਸ (FedEx) ਡਲੀਵਰੀ ਮੈਨੇਜਰ ਇੰਟਰਨੈਸ਼ਨਲ (ਐਫ.ਡੀ.ਐਮ.ਆਈ) ਵਰਗੇ ਇੰਟਰੈਕਿਟਵ ਹੱਲ ਕਾਰੋਬਾਰਾਂ ਨੂੰ ਆਪਣੇ ਗਾਹਕਾਂ ਨੂੰ ਡਲੀਵਰੀ ਤਰਜੀਹਾਂ ਨੂੰ ਪ੍ਰਬੰਧਿਤ ਕਰਨ ਦੀ ਅਜ਼ਾਦੀ ਪ੍ਰਦਾਨ ਕਰਨ ਦੀ ਇਜ਼ਾਜਤ ਦਿੰਦੇ ਹਨ |

ਫੈਡਐਕਸ (FedEx) ਸ਼ਿਪ ਮੈਨੇਜਰ ਟੀ.ਐਮ. ਸਮੇਤ ਆਟੋਮੈਟਿਕ ਉਪਕਰਣ­ ਐਸ.ਐਮ.ਈ ਨੂੰ ਫਾਰਮ ਤੱਕ ਪਹੰੁਚਣ­ ਸ਼ਿਪਿੰਗ ਲੇਬਲ ਤਿਆਰ ਕਰਨ ਅਤੇ ਅਸਾਨੀ ਨਾਲ ਦਸਤਾਵੇਜ਼ ਤਿਆਰ ਕਰਨ ਵਿੱਚ ਮਦਦ ਕਰਦਾ ਹੈ | 'ਇਨੈਕਟ੍ਰਾਨਿਕ ਵਿਦ ਓਰੀਜਨਲਸ' ਸਹੁਲਤ ਕਾਰੋਬਾਰਾਂ ਨੂੰ ਡਿਜਿਟਲ ਰੂਪ ਨਾਲ ਸੀਮਾ ਚਾਰਜ ਦਸਤਾਵੇਜ਼ ਜਮਾ ਕਰਨ ਦੀ ਇਜ਼ਾਜਤ ਦਿੰਦੀ ਹੈ |

ਫੈਡਐਕਸ (FedEx) ਭਾਰਤੀ ਐਸ.ਐਮ.ਈ ਦੇ ਵਾਧੇ ਅਤੇ ਸਫਲਤਾ ਦਾ ਸਮਰੱਥਨ ਕਰਨ ਦੇ ਲਈ ਸਮਰਪਿਤ ਹੈ | ਪਾਵਰ ਨੈਟਵਰਕਿੰਗ ਮੀਟ ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਹੈ ਜਿਸਦੇ ਦੁਆਰਾ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਭਾਰਤ ਵਿੱਚ ਕਾਰੋਬਾਰਾਂ ਕੋਲ ਅੱਜ ਦੇ ਗਲੋਬਲ ਬਜ਼ਾਰ ਵਿੱਚ ਵੱਧਣ-ਫੁੱਲਣ ਲਈ ਜ਼ਰੂਰੀ ਉਪਕਰਣ­ ਮੁਹਾਰਤ ਅਤੇ ਸਰੋਤ ਹੋਣ | ਸਾਡੀਆਂ ਸੇਵਾਵਾਂ ਬਾਰੇ ਜ਼ਿਆਦਾ ਜਾਣਕਾਰੀ ਲਈ ਅਤੇ ਇਹ ਜਾਣਨ ਲਈ ਕਿ ਫੈਡਐਕਸ (FedEx) ਤੁਹਾਡੇ ਕਾਰੋਬਾਰ ਨੂੰ ਕਿਵੇਂ ਮਜ਼ਬੂਤ ਬਣਾ ਸਕਦਾ ਹੈ­ ਕਿ੍ਪਾ ਫੈਡਐਕਸ (FedEx) ਸ਼ਿਪਿੰਗ ਸੇਵਾ ਸਾਈਟ 'ਤੇ ਜਾਓ |