Home >> ਸੋਨੀ ਇੰਡੀਆ >> ਗੂਗਲ ਟੀਵੀ >> ਪੰਜਾਬ >> ਬ੍ਰਾਵੀਆ 2 >> ਮਨੋਰੰਜਨ >> ਲੁਧਿਆਣਾ >> ਵਪਾਰ >> ਸੋਨੀ ਇੰਡੀਆ ਨੇ ਬ੍ਰਾਵੀਆ 2 ਸੀਰੀਜ਼ ਕੀਤੀ ਲਾਂਚ, ਗੂਗਲ ਟੀਵੀ ਅਤੇ ਵਧੀਆਂ ਗੇਮਿੰਗ ਸਮਰੱਥਾਵਾਂ ਦਾ ਮਾਣੋ ਅਨੰਦ

ਸੋਨੀ ਇੰਡੀਆ ਨੇ ਬ੍ਰਾਵੀਆ 2 ਸੀਰੀਜ਼ ਕੀਤੀ ਲਾਂਚ, ਗੂਗਲ ਟੀਵੀ ਅਤੇ ਵਧੀਆਂ ਗੇਮਿੰਗ ਸਮਰੱਥਾਵਾਂ ਦਾ ਮਾਣੋ ਅਨੰਦ

ਸੋਨੀ ਇੰਡੀਆ ਨੇ ਬ੍ਰਾਵੀਆ 2 ਸੀਰੀਜ਼ ਕੀਤੀ ਲਾਂਚ, ਗੂਗਲ ਟੀਵੀ ਅਤੇ ਵਧੀਆਂ ਗੇਮਿੰਗ ਸਮਰੱਥਾਵਾਂ ਦਾ ਮਾਣੋ ਅਨੰਦ

ਲੁਧਿਆਣਾ, 22 ਮਈ 2024 (ਨਿਊਜ਼ ਟੀਮ)
: ਸੋਨੀ ਇੰਡੀਆ ਨੇ ਆਪਣੀ ਨਵੀਨਤਮ ਇਨੋਵੇਸ਼ਨ , ਬ੍ਰਾਵੀਆ 2 ਸੀਰੀਜ਼ ਪੇਸ਼ ਕੀਤੀ, ਜਿਸ ਵਿੱਚ 4ਕੇ ਅਲਟਰਾ ਐਚਡੀ ਐਲਈਡੀ ਡਿਸਪਲੇਅ ਟੈਕਨੋਲੋਜੀ ਹੈ, ਜਿਸਦਾ ਉਦੇਸ਼ ਅਪਗ੍ਰੇਡ ਕਰਨ ਦੇ ਚਾਹਵਾਨਾਂ ਲਈ ਮਨੋਰੰਜਨ ਦੇ ਤਜ਼ਰਬੇ ਨੂੰ ਹੋਰ ਵੀ ਬਿਹਤਰ ਬਣਾਉਣਾ ਹੈ। ਬ੍ਰਾਵੀਆ 2 ਸੀਰੀਜ਼ ਨੂੰ ਗੂਗਲ ਟੀਵੀ ਨਾਲ ਏਕੀਕ੍ਰਿਤ ਕੀਤਾ ਜਾ ਸਕਦਾ ਹੈ , ਅਤੇ ਉਪਭੋਗਤਾ ਆਪਣੀਆਂ ਤਰਜੀਹਾਂ ਅਨੁਸਾਰ ਐਪਸ, ਸਟ੍ਰੀਮਿੰਗ ਸੇਵਾਵਾਂ ਅਤੇ ਲਾਈਵ ਟੀਵੀ ਚੈਨਲਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਤੱਕ ਅਸਾਨੀ ਨਾਲ ਪਹੁੰਚ ਕਰ ਸਕਦੇ ਹਨ। ਭਾਵੇਂ ਯੂਜ਼ਰ ਕਿਸੇ ਰੋਮਾਂਚਕ ਗੇਮਿੰਗ ਸੈਸ਼ਨ ਦਾ ਅਨੰਦ ਲੈਣਾ ਚਾਹੁਣ ਜਾਂ ਆਪਣੀਆਂ ਮਨਪਸੰਦ ਫਿਲਮਾਂ ਅਤੇ ਟੀਵੀ ਸ਼ੋਅ ਦਾ ਅਨੰਦ ਲੈਣਾ ਚਾਹੁਣ , ਬ੍ਰਾਵੀਆ 2 ਸੀਰੀਜ਼ ਟੀਵੀ ਦੇਖਣ ਦਾ ਇੱਕ ਬੇਮਿਸਾਲ ਤਜਰਬਾ ਪ੍ਰਦਾਨ ਕਰਦੀ ਹੈ। ਇਸ ਲਿਹਾਜ ਨਾਲ ਬ੍ਰਾਵੀਆ 2 ਸੀਰੀਜ਼ ਉਨ੍ਹਾਂ ਲੋਕਾਂ ਲਈ ਲਾਜ਼ਮੀ ਹੋ ਜਾਂਦੀ ਹੈ ਜੋ ਆਪਣੇ ਘਰੇਲੂ ਮਨੋਰੰਜਨ ਸੈੱਟਅਪ ਨੂੰ ਬਿਹਤਰੀਨ ਬਣਾਉਣਾ ਚਾਹੁੰਦੇ ਹਨ। ਬ੍ਰਾਵੀਆ 2 ਸੀਰੀਜ਼ ਵਿਚ ਦੋ ਵੱਖ-ਵੱਖ ਵੇਰੀਏਂਟਸ ਪੇਸ਼ ਕੀਤੇ ਗਏ ਹਨ -ਐਸ25 ਵੇਰੀਐਂਟ, ਜੋ ਬੇਮਿਸਾਲ ਗੇਮਿੰਗ ਸਮਰੱਥਾਵਾਂ ਨਾਲ ਲੈਸ ਹੈ, ਅਤੇ ਇਸਦਾ ਕਾਊਂਟਰਪਾਰਟ ਐਸ 20, ਜੋ ਹੋਰ ਸ਼ਾਨਦਾਰ ਵਿਸ਼ੇਸ਼ਤਾਵਾਂ 'ਤੇ ਫੋਕਸ ਕਰਦਾ ਹੈ।

ਸੋਨੀ ਦੀ ਨਵੀਂ ਬ੍ਰਾਵੀਆ 2 ਸੀਰੀਜ਼ 108 ਸੈਂਟੀਮੀਟਰ (43) 126 ਸੈਂਟੀਮੀਟਰ (50) 139 ਸੈਂਟੀਮੀਟਰ (55) 164 ਸੈਂਟੀਮੀਟਰ (65) ਸਕ੍ਰੀਨ ਸਾਈਜ਼ ਵਿੱਚ ਉਪਲਬੱਧ ਹੈ। ਇਸ ਵਿੱਚ X1 ਪਿਕਚਰ ਪ੍ਰੋਸੈਸਰ ਸ਼ਾਮਲ ਹੈ। ਸ਼ਕਤੀਸ਼ਾਲੀ X1 ਪ੍ਰੋਸੈਸਰ ਸ਼ੋਰ ਨੂੰ ਘਟ ਕਰਨ ਅਤੇ ਦੂਸਰੇ ਵੇਰਵੇਆਂ ਨੂੰ ਵਧਾਉਣ ਲਈ ਉੱਨਤ ਐਲਗੋਰਿਦਮ ਦੀ ਵਰਤੋਂ ਕਰਦਾ ਹੈ। ਇੱਕ ਹੋਰ ਵੀ ਸਪਸ਼ਟ 4K ਸਿਗਨਲ ਦੇ ਨਾਲ, ਤੁਸੀਂ ਜੋ ਕੁਝ ਵੀ ਦੇਖਦੇ ਹੋ ਉਹ 4K ਰੈਜ਼ੋਲੂਸ਼ਨ ਦੇ ਨੇੜੇ ਹੁੰਦਾ ਹੈ, ਇਸ ਤਰਾਂ ਲਾਈਵ ਕਲਰ ਟੈਕਨੋਲੋਜੀ ਦੁਆਰਾ ਸੰਚਾਲਿਤ ਜੀਵੰਤ ਰੰਗਾਂ ਨਾਲ ਭਰੀ ਤਸਵੀਰ ਤੁਹਾਨੂੰ ਨਜ਼ਰ ਆਉਂਦੀ ਹੈ। ਨਵੇਂ ਬ੍ਰਾਵੀਆ 2,4ਕੇ ਟੈਲੀਵਿਜ਼ਨ ਤੁਹਾਨੂੰ ਸ਼ਾਨਦਾਰ 4ਕੇ ਤਸਵੀਰਾਂ ਦਿਖਾਉਂਦੇ ਹਨ, ਜੋ ਕਿ ਅਸਲ ਦੁਨੀਆ ਵਰਗੀਆਂ ਹੀ ਲਗਦੀਆਂ ਹਨ। 2ਕੇ ਅਤੇ ਇੱਥੋਂ ਤੱਕ ਕਿ ਫੁੱਲ ਐੱਚਡੀ ਵਿੱਚ ਫ਼ਿਲਮਾਈਆਂ ਗਈਆਂ ਤਸਵੀਰਾਂ ਨੂੰ ਇੱਕ ਵਿਲੱਖਣ 4ਕੇ ਡਾਟਾਬੇਸ ਦੀ ਵਰਤੋਂ ਕਰਦਿਆਂ 4ਕੇ ਐਕਸ-ਰਿਐਲਿਟੀ™ ਪ੍ਰੋ ਦੁਆਰਾ 4ਕੇ ਰੈਜ਼ੋਲੂਸ਼ਨ ਦੇ ਨੇੜੇ ਵਧਾਇਆ ਜਾਂਦਾ ਹੈ। ਤੁਸੀਂ Motionflow™ XR ਦੇ ਨਾਲ ਤੇਜ਼ੀ ਨਾਲ ਚੱਲਣ ਵਾਲੇ ਦ੍ਰਿਸ਼ਾਂ ਵਿੱਚ ਵੀ ਨਿਰਵਿਘਨ ਅਤੇ ਸਪਸ਼ਟ ਵੇਰਵਿਆਂ ਦਾ ਆਨੰਦ ਲੈ ਸਕਦੇ ਹੋ। ਇਹ ਨਵੀਨਤਾਕਾਰੀ ਟੈਕਨੋਲੋਜੀ ਓਰਜਿਨਲ ਫਰੇਮ ਦੇ ਵਿਚਕਾਰ ਹੋਰ ਫਰੇਮ ਬਣਾਉਂਦੀ ਹੈ ਅਤੇ ਸ਼ਾਮਲ ਕਰਦੀ ਹੈ। ਇਹ ਕ੍ਰਮਵਾਰ ਫਰੇਮਾਂ ਉੱਤੇ ਮੁੱਖ ਵਿਜ਼ੂਅਲ ਫੈਕ੍ਟਰ੍ਸ ਦੀ ਤੁਲਨਾ ਕਰਦਾ ਹੈ, ਫਿਰ ਤਰਤੀਬ ਵਿੱਚ ਛੁਟੀ ਹੋਏ ਐਕਸ਼ਨ ਦੇ ਸਪਲਿਟ ਸਕਿੰਟ ਦੀ ਗਣਨਾ ਕਰਦਾ ਹੈ। ਕੁਝ ਮਾਡਲਾਂ ਵਿੱਚ ਬਲੈਕ ਵੀ ਸ਼ਾਮਲ ਹੈ।

ਬ੍ਰਾਵੀਆ 2 ਸੀਰੀਜ਼ ਓਪਨ ਬੈਫਲ ਡਾਊਨ ਫਾਇਰਿੰਗ ਟਵਿਨ ਸਪੀਕਰ ਦੇ ਨਾਲ ਆਉਂਦੀ ਹੈ ਜੋ ਡੌਲਬੀ ਆਡੀਓ ਦੇ ਨਾਲ 20 ਵਾਟ ਦੀ ਸ਼ਕਤੀਸ਼ਾਲੀ ਸਾਉਂਡ ਪ੍ਰਦਾਨ ਕਰਦੇ ਹਨ । ਓਪਨ ਬੈਫਲ ਸਪੀਕਰ ਪ੍ਰਭਾਵਸ਼ਾਲੀ ਲੋ -ਐਂਡ ਦੀ ਸਾਉਂਡ ਪ੍ਰਦਾਨ ਕਰਦੇ ਹਨ ਜੋ ਫਿਲਮਾਂ, ਖੇਡਾਂ ਅਤੇ ਸੰਗੀਤ ਲਈ ਆਦਰਸ਼ ਹੈ। ਹੁਣ ਦਰਸ਼ਕ ਅਜਿਹੀ ਸਾਉਂਡ ਦਾ ਅਨੁਭਵ ਕਰ ਸਕਦੇ ਹਨ ,ਜੋ ਬਿਹਤਰ ਅਤੇ ਵਧੇਰੇ ਸਪਸ਼ਟ ਹੋਵੇ ਅਤੇ ਜਿਸ ਸਾਉਂਡ ਦੀਆਂ ਗਹਿਰਾਈਆਂ ਵਿਚ ਗੰਮ ਹੋ ਜਾਣ ਦਾ ਮਨ ਕਰੇ । ਕਲੀਅਰ ਫੇਜ਼ ਸਪੀਕਰ ਦੇ ਫ਼੍ਰੀਕੁਇੰਸੀ ਰਿਸਪਾਂਸ ਦਾ ਸਹੀ ਵਿਸ਼ਲੇਸ਼ਣ ਕਰਦਾ ਹੈ ਅਤੇ ਇਮਰਸਿਵ ਸਾਉਂਡ ਦੇ ਲਈ ਕ੍ਰਿਸਟਲ ਕਲੀਅਰ ਕੁਆਲਿਟੀ ਪੇਸ਼ ਕਰਦਾ ਹੈ , ਇਥੋਂ ਤੱਕ ਕਿ ਸਾਰੀਆਂ ਫ੍ਰੀਕੁਐਂਸੀਆਂ ਦੇ ਰਿਪ੍ਰੋਡਕਸ਼ਨ ਦੌਰਾਨ ਨਿਰਵਿਘਨ ਸ਼ਾਨਦਾਰ ਸਾਉਂਡ ਕੁਆਲਿਟੀ ਮਿਲਦੀ ਹੈ।

ਨਵੀਂ ਬ੍ਰਾਵੀਆ 2 ਸੀਰੀਜ਼ ਦੇ ਨਾਲ, 10,000 ਤੋਂ ਵੱਧ ਐਪਸ ਡਾਊਨਲੋਡ ਕਰ ਸਕਦੇ ਹੋ , 700,000 ਤੋਂ ਵੱਧ ਫਿਲਮਾਂ ਅਤੇ ਟੀਵੀ ਐਪੀਸੋਡ ਦੇਖੇ ਜਾ ਸਕਦੇ ਹਨ , ਨਾਲ ਹੀ ਲਾਈਵ ਟੀਵੀ ਵੀ ਦੇਖੋ , ਯਾਨੀ ਸਭ ਕੁਝ ਇੱਕੋ ਹੀ ਥਾਂ 'ਤੇ । ਗੂਗਲ ਟੀਵੀ ਵੱਖ-ਵੱਖ ਐਪਸ ਅਤੇ ਸਬਸਕ੍ਰਿਪਸ਼ਨ ਤੋਂ ਹਰ ਕਿਸੇ ਦੀ ਪਸੰਦੀਦਾ ਸਮੱਗਰੀ ਲਿਆਉਂਦਾ ਹੈ ਅਤੇ ਉਹਨਾਂ ਨੂੰ ਸੰਗਠਿਤ ਕਰਦਾ ਹੈ। ਖੋਜ ਕਰਨਾ ਅਸਾਨ ਹੈ-ਸਿਰਫ਼ ਗੂਗਲ ਨੂੰ ਪੁੱਛੋ। ਕਿਸੇ ਵੀ ਐਪ ਵਿੱਚ ਕੁਝ ਲੱਭਣਾ ਹੋਵੇ , ਤਾਂ ਸਿਰਫ ਕਹੋ "ਹੇ ਗੂਗਲ, ਫਾਇੰਡ ਐਕਸ਼ਨ ਮੂਵੀਜ਼ " । ਦਰਸ਼ਕ ਆਸਾਨੀ ਨਾਲ ਆਪਣੀ ਵਿਅਕਤੀਗਤ ਚੋਆਇਸ ਦੇ ਮੁਤਾਬਿਕ ਕੰਟੇਂਟ ਦੀ ਤਲਾਸ਼ ਕਰ ਸਕਦੇ ਹਨ ਅਤੇ ਫੋਨ ਤੋਂ ਇੱਕ ਵਾਚ ਲਿਸਟ ਜੋੜ ਕੇ ਬੁੱਕਮਾਰਕ ਸ਼ੋਅ ਅਤੇ ਫਿਲਮਾਂ ਦੇਖ ਸਕਦੇ ਹਨ । ਉਪਭੋਗਤਾ ਗੂਗਲ ਸਰਚ ਨਾਲ ਆਪਣੇ ਫੋਨ ਜਾਂ ਲੈਪਟਾਪ ਤੋਂ ਆਪਣੀ ਵਾਚ ਲਿਸਟ ਜੋੜ ਸਕਦੇ ਹਨ ਅਤੇ ਇੱਕ ਜਗ੍ਹਾ 'ਤੇ ਸਭ ਕੁਝ ਪ੍ਰਾਪਤ ਸਕਦੇ ਹਨ। ਬ੍ਰਾਵੀਆ 2 ਐਪਲ ਹੋਮ ਕਿੱਟ ਅਤੇ ਏਅਰਪਲੇ ਨੂੰ ਸਪੋਰਟ ਕਰਦਾ ਹੈ ਜੋ ਬਿਨਾਂ ਕਿਸੇ ਮੁਸ਼ਕਲ ਦੇ ਕੰਟੇਂਟ ਸਟ੍ਰੀਮਿੰਗ ਲਈ ਆਈਪੈਡ ਅਤੇ ਆਈਫੋਨ ਵਰਗੇ ਐਪਲ ਡਿਵਾਈਸਜ ਨੂੰ ਟੀਵੀ ਨਾਲ ਏਕੀਕ੍ਰਿਤ ਕਰਦਾ ਹੈ।

HDMI 2.1 ਵਿੱਚ ALLM ਦੇ ਨਾਲ, ਬ੍ਰਾਵੀਆ 2 ਕੰਸੋਲ ਕੁਨੈਕਟ ਹੋਣ ਅਤੇ ਚਾਲੂ ਹੋਣ 'ਤੇ ਪਹਿਚਾਣ ਲੈਂਦਾ ਹੈ ਅਤੇ ਆਪਣੇ ਆਪ ਘੱਟ ਲੇਟੈਂਸੀ ਮੋਡ ਤੇ ਸਵਿੱਚ ਹੋ ਜਾਂਦਾ ਹੈ। ਇਸ ਤਰਾਂ ਤੁਸੀਂ ਨਿਰਵਿਘਨ, ਵਧੇਰੇ ਰਿਸਪਾਂਸੀਵ ਗੇਮ ਪਲੇ ਦਾ ਅਨੰਦ ਲੈ ਸਕਦੇ ਹੋ , ਜੋ ਤੇਜ਼ ਗਤੀ ਵਾਲੀਆਂ, ਉੱਚ-ਤੀਬਰਤਾ ਵਾਲੀਆਂ ਗੇਮਾਂ ਲਈ ਮਹੱਤਵਪੂਰਨ ਹੈ। ਆਟੋ ਐੱਚਡੀਆਰ ਟੋਨ ਮੈਪਿੰਗ ਨਾਲ ਤੁਹਾਡੇ ਪੀਐੱਸ5 ਕੰਸੋਲ ਦੇ ਸ਼ੁਰੂਆਤੀ ਸੈੱਟਅੱਪ ਦੌਰਾਨ ਐੱਚਡੀਆਰ ਸੈਟਿੰਗ ਤੁਰੰਤ ਆਪਟੀਮਾਇਜਡ ਹੋ ਜਾਵੇਗੀ। ਤੁਹਾਡਾ ਪੀਐੱਸ 5 ਆਪਣੇ ਆਪ ਵਿਅਕਤੀਗਤ ਬ੍ਰਾਵੀਆ ਟੀਵੀ ਮਾਡਲਾਂ ਨੂੰ ਪਛਾਣਦਾ ਹੈ ਅਤੇ ਉਸ ਅਨੁਸਾਰ ਤੁਹਾਡੇ ਟੀਵੀ ਲਈ ਸਭ ਤੋਂ ਵਧੀਆ ਐੱਚਡੀਆਰ ਸੈਟਿੰਗ ਦੀ ਚੋਣ ਕਰਦਾ ਹੈ। ਇਸ ਲਈ ਹਾਈ ਕੰਟਰਾਸਟ ਵਾਲੇ ਦ੍ਰਿਸ਼ਾਂ ਵਿੱਚ ਵੀ, ਤੁਸੀਂ ਸਕ੍ਰੀਨ ਦੇ ਸਭ ਤੋਂ ਚਮਕਦਾਰ ਅਤੇ ਹਨੇਰੇ ਹਿੱਸਿਆਂ ਵਿੱਚ ਮਹੱਤਵਪੂਰਨ ਵੇਰਵੇ ਅਤੇ ਰੰਗ ਵੱਖ ਸਕਦੇ ਹੋ । ਇੰਪੁੱਟ ਲੈਗ ਨੂੰ ਘੱਟ ਕਰਨ ਅਤੇ ਐਕਸ਼ਨ ਨੂੰ ਵਧੇਰੇ ਰਿਸਪਾਂਸੀਵ ਬਣਾਉਣ ਦੇ ਲਈ ਟੀਵੀ ਆਪਣੇ ਆਪ ਹੀ ਗੇਮ ਮੋਡ ਵਿੱਚ ਸਵਿੱਚ ਹੋ ਜਾਵੇਗਾ । ਪਲੇਅਸਟੇਸ਼ਨ5® ਕੰਸੋਲ 'ਤੇ ਫਿਲਮਾਂ ਦੇਖਣ ਵੇਲੇ, ਇਹ ਵਧੇਰੇ ਭਾਵਨਾਤਮਕ ਦ੍ਰਿਸ਼ਾਂ ਲਈ ਤਸਵੀਰ ਪ੍ਰੋਸੈਸਿੰਗ' ਤੇ ਧਿਆਨ ਕੇਂਦਰਤ ਕਰਦੇ ਹੋਏ ਸਟੈਂਡਰਡ ਮੋਡ 'ਤੇ ਵਾਪਸ ਸਵਿੱਚ ਹੋ ਜਾਵੇਗਾ ।

ਨਵੀਂ ਅਤੇ ਬਿਹਤਰ ਐਕਸ-ਪ੍ਰੋਟੈਕਸ਼ਨ ਪ੍ਰੋ ਟੈਕਨੋਲੋਜੀ ਨਾਲ ਨਿਰਮਿਤ ਨਵੀਂ ਬ੍ਰਾਵੀਆ 2 ਸੀਰੀਜ਼ ਲੰਬੇ ਸਮੇਂ ਤੱਕ ਚੱਲਣ ਲਈ ਬਣਾਈ ਗਈ ਹੈ। ਇਸ ਨੂੰ ਨਾ ਸਿਰਫ ਧੂੜ ਅਤੇ ਨਮੀ ਤੋਂ ਸੁਰੱਖਿਅਤ ਰੱਖਣ ਲਈ ਡਿਜ਼ਾਈਨ ਕੀਤਾ ਗਿਆ ਹੈ, ਬਲਕਿ ਸੋਨੀ ਦੇ ਬਿਜਲੀ ਦੇ ਟੈਸਟਾਂ ਦੇ ਉੱਚਤਮ ਮਿਆਰਾਂ ਤੋਂ ਵੀ ਪਾਸ ਕੀਤਾ ਗਿਆ ਹੈ , ਭਾਵ ਤੁਹਾਡਾ ਟੀਵੀ ਬਿਜਲੀ ਦੇ ਉਤਾਰ-ਚੜਾਅ ਤੋਂ ਪੂਰੀ ਤਰਾਂ ਸੁਰੱਖਿਅਤ ਹੈ। ਤਾਂ ਜੋ ਤੁਸੀਂ ਲੰਬੇ ਸਮੇਂ ਤੱਕ ਚੱਲਣ ਵਾਲੇ ਟੀਵੀ ਦੇ ਮਨੋਰੰਜਨ ਦਾ ਭਰਭੂਰ ਆਨੰਦ ਲੈਂਦੇ ਰਹੋ।
 

Price and Availability:

Model

Best Buy (in INR)

Availability Date

KD-65S25

95,990/-

24thMay 2024 onwards

KD-55S25

74,990/-

24thMay 2024 onwards

KD-50S20

To be announced

To be announced

KD-43S20

To be announced

To be announced