Home >> ਟੈਲੀਕੋਮ >> ਪੰਜਾਬ >> ਲੁਧਿਆਣਾ >> ਵਪਾਰ >> ਵੀ >> ਵੀ ਗਰੰਟੀ >> ਵੀ ਨੇ ਸਮਾਰਟਫੋਨ ਪ੍ਰੀਪੇਡ ਗਾਹਕਾਂ ਲਈ 'ਵੀ ਗਰੰਟੀ' ਪ੍ਰੋਗਰਾਮ ਕੀਤਾ ਲਾਂਚ; ਸਮਾਰਟਫੋਨ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ 130 ਜੀਬੀ ਹਾਈ-ਸਪੀਡ ਡੇਟਾ ਪ੍ਰਦਾਨ ਕਰਨ ਲਈ ਕੀਤਾ ਗਿਆ ਡਿਜ਼ਾਈਨ

ਵੀ ਨੇ ਸਮਾਰਟਫੋਨ ਪ੍ਰੀਪੇਡ ਗਾਹਕਾਂ ਲਈ 'ਵੀ ਗਰੰਟੀ' ਪ੍ਰੋਗਰਾਮ ਕੀਤਾ ਲਾਂਚ; ਸਮਾਰਟਫੋਨ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ 130 ਜੀਬੀ ਹਾਈ-ਸਪੀਡ ਡੇਟਾ ਪ੍ਰਦਾਨ ਕਰਨ ਲਈ ਕੀਤਾ ਗਿਆ ਡਿਜ਼ਾਈਨ

ਵੀ ਨੇ ਸਮਾਰਟਫੋਨ ਪ੍ਰੀਪੇਡ ਗਾਹਕਾਂ ਲਈ 'ਵੀ ਗਰੰਟੀ' ਪ੍ਰੋਗਰਾਮ ਕੀਤਾ ਲਾਂਚ

ਲੁਧਿਆਣਾ, 28 ਮਈ 2024 (ਨਿਊਜ਼ ਟੀਮ)
: ਪ੍ਰਮੁੱਖ ਟੈਲੀਕਾਮ ਸੇਵਾ ਪ੍ਰਦਾਤਾ ਵੀ ਨੇ ਆਪਣੇ ਪ੍ਰੀਪੇਡ ਉਪਭੋਗਤਾਵਾਂ ਲਈ ਇੱਕ ਲਿਮਿਟਡ ਪੀਰੀਅਡ ਆਫਰ 'ਵੀ ਗਰੰਟੀ ਪ੍ਰੋਗਰਾਮ' ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਂ ਪਹਿਲ ਸਾਰੇ 5ਜੀ ਅਤੇ ਨਵੇਂ 4ਜੀ ਸਮਾਰਟਫੋਨ ਉਪਭੋਗਤਾਵਾਂ ਨੂੰ ਬਿਨਾ ਰੁਕਾਵਟ ਹਾਈ-ਸਪੀਡ ਡੇਟਾ ਉਪਲਬੱਧ ਕਰਾਏਗੀ।

ਵੀ ਦੇ ਗਰੰਟੀ ਪ੍ਰੋਗਰਾਮ ਦੇ ਤਹਿਤ, ਵੀ ਦੇ ਉਪਭੋਗਤਾਵਾਂ ਨੂੰ ਇੱਕ ਸਾਲ ਦੀ ਮਿਆਦ ਲਈ 130 ਜੀਬੀ ਗਾਰੰਟੀਸ਼ੁਦਾ ਐਕਸਟਰਾ ਡਾਟਾ ਦਾ ਲਾਭ ਮਿਲੇਗਾ, ਜਿਸਦਾ ਅਰਥ ਹੈ ਕਿ ਲਗਾਤਾਰ 13 ਸਾਈਕਲਸ ਦੇ ਲਈ ਹਰ 28 ਵੇਂ ਦਿਨ 10 ਜੀਬੀ ਡਾਟਾ ਆਪਣੇ ਆਪ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਹੋ ਜਾਵੇਗਾ। ਇਸ ਵਾਧੂ ਡੇਟਾ ਆਫਰ ਦਾ ਲਾਭ ਲੈਣ ਲਈ, ਵੀ ਦੇ ਉਪਭੋਗਤਾਵਾਂ ਨੂੰ 239 ਰੁਪਏ ਜਾਂ ਇਸ ਤੋਂ ਵੱਧ ਦਾ ਡੈਲੀ ਡੇਟਾ ਅਨਲਿਮਿਟਡ ਪਲਾਨ ਲੈਣਾ ਹੋਵੇਗਾ। ਉਪਭੋਗਤਾ ਮੌਜੂਦਾ ਡੇਟਾ ਕੋਟਾ ਖਤਮ ਹੋ ਜਾਣ ਤੋਂ ਬਾਅਦ ਹੀ ਇਸ ਵਾਧੂ ਡੇਟਾ ਦੀ ਵਰਤੋਂ ਕਰ ਸਕਣਗੇ। ਇਹ ਪੇਸ਼ਕਸ਼ ਵੀ ਦੇ ਓਹਨਾ ਗਾਹਕਾਂ ਲਈ ਹੈ ਜਿਨ੍ਹਾਂ ਕੋਲ 5 ਜੀ ਸਮਾਰਟਫੋਨ ਹੈ ਜਾਂ ਜਿਨ੍ਹਾਂ ਨੇ ਹਾਲ ਹੀ ਵਿੱਚ ਇੱਕ ਨਵੇਂ 4 ਜੀ ਸਮਾਰਟਫੋਨ ਵਿੱਚ ਅਪਗ੍ਰੇਡ ਕੀਤਾ ਹੈ।

ਵੋਡਾਫੋਨ ਆਈਡੀਆ ਲਿਮਟਿਡ ਦੇ ਮੁੱਖ ਮਾਰਕੀਟਿੰਗ ਅਧਿਕਾਰੀ, ਅਵਨੀਸ਼ ਖੋਸਲਾ ਨੇ ਕਿਹਾ, "ਅੱਜ ਦੀ ਡਿਜੀਟਲ ਦੁਨੀਆ ਵਿੱਚ, ਖਪਤਕਾਰਾਂ ਨੂੰ ਹਮੇਸ਼ਾ ਕਨੇਕਟਡ , ਉਤਪਾਦਕ ਬਣੇ ਰਹਿਣ ਅਤੇ ਮਨੋਰੰਜਨ ਲਈ ਵਧੇਰੇ ਡੇਟਾ ਦੀ ਜ਼ਰੂਰਤ ਹੁੰਦੀ ਹੈ। 'ਵੀ ਗਰੰਟੀ' ਪ੍ਰੋਗਰਾਮ ਉਪਭੋਗਤਾਵਾਂ ਦੀ ਇਸ ਜਰੂਰਤ ਧਿਆਨ ਵਿਚ ਰੱਖਦੇ ਹੋਏ ਡਿਜ਼ਾਈਨ ਕੀਤਾ ਗਿਆ ਹੈ, ਤਾਂ ਕਿ ਓਹਨਾ ਨੂੰ ਨਿਰਵਿਘਨ, ਤੇਜ਼ ਰਫਤਾਰ ਡਾਟਾ ਅਨੁਭਵ ਪ੍ਰਦਾਨ ਕੀਤਾ ਜਾ ਸਕੇ। ਇਹ ਪਹਿਲ ਸਹੀ ਅਰਥਾਂ ਵਿਚ ਅਸੀਮਤ ਡੇਟਾ ਅਨੁਭਵ ਦੀ ਪੇਸ਼ਕਸ਼ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀ ਹੈ, ਅਤੇ ਇਹ ਸੁਨਿਸ਼ਚਿਤ ਕਰਦੀ ਹੈ ਕਿ ਸਾਡੇ ਗਾਹਕ ਡੇਟਾ ਦੀ ਚਿੰਤਾ ਕੀਤੇ ਬਿਨਾਂ ਇੰਟਰਨੈਟ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ।

ਭਾਰਤ ਵਿੱਚ ਜਿਆਦਾਤਰ ਸਮਾਰਟਫੋਨ ਉਪਭੋਗਤਾ ਲੋੜੀਂਦੀ ਮਾਤਰਾ ਵਿਚ ਡੇਟਾ ਨਾ ਮਿਲਣ ਕਾਰਨ ਆਪਣੇ 4ਜੀ/5ਜੀ ਮੋਬਾਈਲ ਉਪਕਰਣਾਂ ਦੀ ਪੂਰੀ ਸਮਰੱਥਾ ਦਾ ਲਾਭ ਨਹੀਂ ਲੈ ਪਾਉਂਦੇ। ਇਸ ਪੇਸ਼ਕਸ਼ ਦੇ ਨਾਲ, ਉਪਭੋਗਤਾ ਆਪਣਾ ਰੋਜ਼ਾਨਾ ਕੋਟਾ ਖਤਮ ਹੋਣ ਤੋਂ ਬਾਅਦ ਆਪਣੇ ਵੀ ਗਰੰਟੀ ਕੋਟੇ ਤੋਂ ਡੇਟਾ ਦੀ ਵਰਤੋਂ ਕਰਕੇ ਬਿਨਾਂ ਕਿਸੇ ਵਾਧੂ ਲਾਗਤ ਦੇ ਆਪਣੇ ਪਸੰਦੀਦਾ ਕੰਟੇਂਟ ਦਾ ਅਨੰਦ ਲੈਣਾ ਜਾਰੀ ਰੱਖ ਸਕਦੇ ਹਨ।

ਉਪਭੋਗਤਾਵਾਂ ਦੀਆਂ ਵਧ ਰਹੀਆਂ ਡੇਟਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਲਿਮਿਟਡ ਪੀਰੀਅਡ ਆਫਰ ਵੀ ਗਾਰੰਟੀ ਨੂੰ ਡਿਜ਼ਾਈਨ ਕੀਤਾ ਗਿਆ ਹੈ, ਤਾਂ ਕਿ ਉਹ ਆਪਣੇ ਡਿਵਾਈਸ ਦੀ ਪੂਰੀ ਸਮਰੱਥਾ ਦਾ ਲਾਭ ਲੈਂਦੇ ਹੋਏ ਬਿਹਤਰ ਉਤਪਾਦਕਤਾ ਅਤੇ ਕਨੈਕਟੀਵਿਟੀ ਦਾ ਅਨੰਦ ਲੈ ਸਕਣ। ਇਹ ਗਾਹਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਇੱਕ ਨਿਰੰਤਰ ਅਤੇ ਭਰੋਸੇਯੋਗ ਡਾਟਾ ਅਨੁਭਵ ਪ੍ਰਦਾਨ ਕਰਨ ਲਈ ਵੀ ਦੀ ਵਚਨਬੱਧਤਾ ਦਾ ਵੀ ਪ੍ਰਮਾਣ ਹੈ।

ਵੀ ਗਰੰਟੀ ਆਫਰ ਵਰਤਮਾਨ ਵਿੱਚ ਕਰਨਾਟਕ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਅਸਾਮ ਅਤੇ ਉੱਤਰ ਪੂਰਬ ਅਤੇ ਉਡ਼ੀਸਾ ਨੂੰ ਛੱਡ ਕੇ ਪੂਰੇ ਭਾਰਤ ਵਿੱਚ ਸਾਰੇ 5ਜੀ ਅਤੇ ਨਵੇਂ 4ਜੀ ਸਮਾਰਟਫੋਨ ਉਪਭੋਗਤਾਵਾਂ ਲਈ ਉਪਲਬੱਧ ਹੈ। ਗਰੰਟੀਸ਼ੁਦਾ ਡੇਟਾ ਲਾਭ ਲੈਣ ਦੇ ਲਈ, ਯੋਗ ਗਾਹਕ 121199 ਜਾਂ * 199 * 199 # 'ਤੇ ਫੋਨ ਕਰ ਸਕਦੇ ਹਨ।