ਲੁਧਿਆਣਾ, 06 ਨਵੰਬਰ, 2024 (ਨਿਊਜ਼ ਟੀਮ): ਭਾਰਤ ਦੀ ਮੋਹਰੀ ਵਾਹਨ ਨਿਰਮਾਤਾ ਕੰਪਨੀ , ਮਹਿੰਦਰਾ 26 ਨਵੰਬਰ, 2024 ਨੂੰ ਚੇਨਈ ਵਿੱਚ ਆਯੋਜਿਤ ਅਨਲਿਮਿਟ ਇੰਡੀਆ ਵਰਲਡ ਪ੍ਰੀਮੀਅਰ ਵਿੱਚ ਇਲੈਕਟ੍ਰਿਕ ਓਰਿਜਿਨ ਇੰਗਲੋ ਆਰਕੀਟੈਕਚਰ 'ਤੇ ਨਿਰਮਿਤ ਦੋ ਮੋਹਰੀ ਇਲੈਕਟ੍ਰਿਕ ਬ੍ਰਾਂਡ, ਐਕਸਈਵੀ ਅਤੇ ਬੀਈ ਪੇਸ਼ ਕਰਨ ਲਈ ਤਿਆਰ ਹੈ। ਦੋਵੇਂ ਬ੍ਰਾਂਡ ਆਪਣੇ ਪਹਿਲੇ ਫਲੈਗਸ਼ਿਪ ਉਤਪਾਦਾਂ-ਐਕਸਈਵੀ 9ਈ ਅਤੇ ਬੀਈ 6ਈ ਨੂੰ ਲਾਂਚ ਕਰਨਗੇ।
ਭਾਰਤੀ ਪਸੰਦ ਅਤੇ ਇੱਕ ਗਲੋਬਲ ਦ੍ਰਿਸ਼ਟੀਕੋਣ ਨਾਲ ਤਿਆਰ ਇੰਗਲੋ ਆਰਕੀਟੈਕਚਰ, ਜਿਸ ਵਿੱਚ ਅਨੁਭਵੀ, ਇੰਟੈਲੀਜੈਂਟ ਅਤੇ ਇਮਰਸਿਵ ਇਨੋਵੇਸ਼ਨਸ ਸ਼ਾਮਲ ਹਨ। ਆਪਣੀ ਸ਼੍ਰੇਣੀ ਵਿਚ ਮੌਜੂਦ ਉਤਪਾਦਾਂ ਦੇ ਮੁਕਾਬਲੇ ਬੇਹਤਰੀਨ ਸੁਰੱਖਿਆ ਮਿਆਰਾਂ ਤੋਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਅਤੇ ਪ੍ਰਭਾਵਸ਼ਾਲੀ ਰੇਂਜ ਅਤੇ ਕੁਸ਼ਲਤਾ ਤੱਕ, ਇੰਗਲੋ ਨੂੰ ਇੱਕ ਮਲਟੀ -ਸੈਂਸਰੀ ਡਰਾਈਵਿੰਗ ਅਨੁਭਵ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਐਕਸ ਈਵੀ 9 ਈ ਇਲੈਕਟ੍ਰਿਕ ਲਗਜ਼ਰੀ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰੇਗਾ, ਜਦੋਂ ਕਿ ਬੀਈ 6ਈ ਬੋਲਡ, ਅਥਲੈਟਿਕ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ- ਇਹ ਦੋਵੇਂ ਭਾਰਤੀ ਆਈਕਾਨ ਆਪਣੇ ਬਿਹਤਰੀਨ ਡਿਜ਼ਾਈਨ, ਬੇਮਿਸਾਲ ਤਕਨਾਲੋਜੀ ਅਤੇ ਬੇਜੋੜ ਪ੍ਰਦਰਸ਼ਨ ਨਾਲ ਦੁਨੀਆ ਭਰ ਵਿੱਚ ਸਭ ਨੂੰ ਮੇਟ ਦੇਣ ਲਈ ਤਿਆਰ ਹਨ।