Home >> ਸਿਹਤ >> ਦਮਾ ਕਲਿਨਿਕ >> ਪੰਜਾਬ >> ਫੋਰਟਿਸ ਹਸਪਤਾਲ >> ਮੈਡੀਕਲ >> ਲੁਧਿਆਣਾ >> ਵਰਲਡ ਲੰਗ ਡੇ: ਫੋਰਟਿਸ ਹਸਪਤਾਲ ਲੁਧਿਆਣਾ ਵੱਲੋਂ ਐਲਰਜੀ ਅਤੇ ਦਮਾ ਕਲੀਨਿਕ ਦੀ ਸ਼ੁਰੂਆਤ

ਵਰਲਡ ਲੰਗ ਡੇ: ਫੋਰਟਿਸ ਹਸਪਤਾਲ ਲੁਧਿਆਣਾ ਵੱਲੋਂ ਐਲਰਜੀ ਅਤੇ ਦਮਾ ਕਲੀਨਿਕ ਦੀ ਸ਼ੁਰੂਆਤ

ਫੋਰਟਿਸ ਹਸਪਤਾਲ ਲੁਧਿਆਣਾ ਨੇ ਵਿਸ਼ਵ ਫੇਫੜੇ ਦਿਵਸ 'ਤੇ ਆਪਣਾ ਨਵਾਂ ਐਲਰਜੀ ਅਤੇ ਦਮਾ ਕਲੀਨਿਕ ਲਾਂਚ ਕੀਤਾ, ਜਿਸਦੀ ਅਗਵਾਈ ਡਾ. ਸੁਸ਼ੀਲ ਗੁਪਤਾ, ਐਡੀਸ਼ਨਲ ਡਾਇਰੈਕਟਰ - ਪਲਮੋਨੋਲੋਜੀ ਐਂਡ ਕ੍ਰਿਟੀਕਲ ਕੇਅਰ, ਡਾ. ਰਣਦੀਪ ਸਿੰਘ, ਐਸੋਸੀਏਟ ਕੰਸਲਟੈਂਟ - ਪਲਮੋਨੋਲੋਜੀ ਐਂਡ ਕ੍ਰਿਟੀਕਲ ਕੇਅਰ, ਅਤੇ ਸ਼੍ਰੀ ਸਨਵੀਰ ਸਿੰਘ ਭਾਂਬੜਾ, ਫੈਸਿਲਿਟੀ ਡਾਇਰੈਕਟਰ, ਫੋਰਟਿਸ ਹਸਪਤਾਲ ਲੁਧਿਆਣਾ ਨੇ ਕੀਤੀ, ਤਾਂ ਜੋ ਸਥਾਨਕ ਤੌਰ 'ਤੇ ਸਾਹ ਦੀ ਉੱਨਤ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ।
ਫੋਰਟਿਸ ਹਸਪਤਾਲ ਲੁਧਿਆਣਾ ਨੇ ਵਿਸ਼ਵ ਫੇਫੜੇ ਦਿਵਸ 'ਤੇ ਆਪਣਾ ਨਵਾਂ ਐਲਰਜੀ ਅਤੇ ਦਮਾ ਕਲੀਨਿਕ ਲਾਂਚ ਕੀਤਾ, ਜਿਸਦੀ ਅਗਵਾਈ ਡਾ. ਸੁਸ਼ੀਲ ਗੁਪਤਾ, ਐਡੀਸ਼ਨਲ ਡਾਇਰੈਕਟਰ - ਪਲਮੋਨੋਲੋਜੀ ਐਂਡ ਕ੍ਰਿਟੀਕਲ ਕੇਅਰ, ਡਾ. ਰਣਦੀਪ ਸਿੰਘ, ਐਸੋਸੀਏਟ ਕੰਸਲਟੈਂਟ - ਪਲਮੋਨੋਲੋਜੀ ਐਂਡ ਕ੍ਰਿਟੀਕਲ ਕੇਅਰ, ਅਤੇ ਸ਼੍ਰੀ ਸਨਵੀਰ ਸਿੰਘ ਭਾਂਬੜਾ, ਫੈਸਿਲਿਟੀ ਡਾਇਰੈਕਟਰ, ਫੋਰਟਿਸ ਹਸਪਤਾਲ ਲੁਧਿਆਣਾ ਨੇ ਕੀਤੀ, ਤਾਂ ਜੋ ਸਥਾਨਕ ਤੌਰ 'ਤੇ ਸਾਹ ਦੀ ਉੱਨਤ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ।

ਲੁਧਿਆਣਾ, 26 ਸਤੰਬਰ 2025 (ਨਿਊਜ਼ ਟੀਮ)
: ਵਰਲਡ ਲੰਗ ਡੇ ਦੇ ਮੌਕੇ 'ਤੇ ਫੋਰਟਿਸ ਹਸਪਤਾਲ, ਲੁਧਿਆਣਾ ਨੇ "ਐਲਰਜੀ ਅਤੇ ਦਮਾ ਕਲਿਨਿਕ" ਦੀ ਸ਼ੁਰੂਆਤ ਕੀਤੀ। ਇਸ ਦਾ ਮਕਸਦ ਖੇਤਰ ਦੇ ਲੋਕਾਂ ਨੂੰ ਉੱਚ ਪੱਧਰੀ ਫੇਫੜਿਆਂ ਅਤੇ ਸਾਹ ਦੀਆਂ ਬਿਮਾਰੀਆਂ ਦੀ ਸਹੂਲਤ ਉਪਲਬਧ ਕਰਵਾਉਣਾ ਹੈ।

ਇਸ ਕਲੀਨਿਕ ਦੀ ਅਗਵਾਈ ਡਾ. ਸੁਸ਼ੀਲ ਗੁਪਤਾ (ਐਡਿਸ਼ਨਲ ਡਾਇਰੈਕਟਰ – ਪਲਮਨੋਲੋਜੀ ਅਤੇ ਕ੍ਰਿਟੀਕਲ ਕੇਅਰ, ਫੋਰਟਿਸ ਹਸਪਤਾਲ ਲੁਧਿਆਣਾ) ਅਤੇ ਡਾ. ਰਣਦੀਪ ਸਿੰਘ (ਅਸੋਸੀਏਟ ਕਨਸਲਟੈਂਟ – ਪਲਮਨੋਲੋਜੀ ਅਤੇ ਕ੍ਰਿਟੀਕਲ ਕੇਅਰ, ਫੋਰਟਿਸ ਹਸਪਤਾਲ ਲੁਧਿਆਣਾ) ਕਰਣਗੇ। ਇੱਥੇ ਦਮਾ, ਲੰਬੇ ਸਮੇਂ ਦੀਆਂ ਐਲਰਜੀਆਂ ਅਤੇ ਹੋਰ ਸਾਹ ਨਾਲ ਸਬੰਧਤ ਬਿਮਾਰੀਆਂ ਦਾ ਪੂਰਾ ਜਾਂਚ-ਪੜਤਾਲ, ਇਲਾਜ ਅਤੇ ਲੰਬੇ ਸਮੇਂ ਲਈ ਪ੍ਰਬੰਧ ਕੀਤਾ ਜਾਵੇਗਾ।

ਇਹ ਕਲੀਨਿਕ ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ, ਲੁਧਿਆਣਾ ਵਿੱਚ ਹਰ ਮਹੀਨੇ ਦੀ 1 ਅਤੇ 16 ਤਾਰੀਖ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਹੋਵੇਗਾ।

ਇਹ ਕਲੀਨਿਕ ਮਰੀਜ਼ਾਂ ਲਈ ਇੱਕ “ਵਨ-ਸਟਾਪ ਸੈਂਟਰ” ਵਜੋਂ ਕੰਮ ਕਰੇਗੀ, ਜਿੱਥੇ ਉਹਨਾਂ ਨੂੰ ਐਲਰਜੀ ਅਤੇ ਦਮੇ ਨਾਲ ਜੁੜੀਆਂ ਬਿਮਾਰੀਆਂ ਦਾ ਨਿਪਟਾਰਾ ਮਿਲੇਗਾ। ਇਹ ਕਲੀਨਿਕ ਲੋਕਾਂ ਨੂੰ ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਲੈ ਕੇ ਮੌਸਮੀ ਐਲਰਜੀਆਂ ਅਤੇ ਹੋਰ ਸਾਹ ਦੀਆਂ ਸਮੱਸਿਆਵਾਂ ਨੂੰ ਸੰਭਾਲਣ ਵਿੱਚ ਮਦਦ ਕਰੇਗੀ। ਇਸ ਦਾ ਮਕਸਦ ਐਮਰਜੈਂਸੀ ਹਾਲਾਤਾਂ, ਦਾਖ਼ਲਿਆਂ ਦੀ ਲੋੜ ਨੂੰ ਘਟਾਉਣਾ ਅਤੇ ਲੋਕਾਂ ਦੀ ਜੀਵਨ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ।

ਡਾ. ਸੁਸ਼ੀਲ ਗੁਪਤਾ ਨੇ ਕਿਹਾ, “ਦਮਾ ਭਾਰਤ ਵਿੱਚ ਸਭ ਤੋਂ ਆਮ ਪਰ ਅਕਸਰ ਨਾ ਪਛਾਣੀ ਗਈ ਬਿਮਾਰੀ ਹੈ। ਬਹੁਤ ਸਾਰੇ ਮਰੀਜ਼ ਹਰ ਉਮਰ ਵਿੱਚ ਖੰਘ, ਸਾਹ ਫੁੱਲਣਾ, ਸੀਟੀ ਵਾਲੀ ਆਵਾਜ਼ ਨਾਲ ਸਾਹ ਲੈਣਾ ਅਤੇ ਐਲਰਜੀਆਂ ਨਾਲ ਪੀੜਤ ਹਨ। ਬਦਕਿਸਮਤੀ ਨਾਲ, ਬਹੁਤੇ ਮਰੀਜ਼ ਸਾਡੇ ਕੋਲ ਉਦੋਂ ਹੀ ਆਉਂਦੇ ਹਨ ਜਦੋਂ ਉਨ੍ਹਾਂ ਦੀ ਹਾਲਤ ਐਮਰਜੈਂਸੀ ਵਿੱਚ ਬਦਲ ਜਾਂਦੀ ਹੈ। ਇਸ ਕਲੀਨਿਕ ਰਾਹੀਂ ਸਾਡਾ ਮਕਸਦ ਜਲਦੀ ਪਛਾਣ ਕਰਨਾ, ਸਹੀ ਇਲਾਜ ਦੇਣਾ ਅਤੇ ਮਰੀਜ਼ਾਂ ਨੂੰ ਠੀਕ ਉਪਾਅ ਬਾਰੇ ਜਾਣਕਾਰੀ ਦੇਣਾ ਹੈ, ਤਾਂ ਜੋ ਉਹ ਸਿਹਤਮੰਦ ਅਤੇ ਸਰਗਰਮ ਜੀਵਨ ਬਤੀਤ ਕਰ ਸਕਣ।”

ਡਾ. ਰਣਦੀਪ ਸਿੰਘ ਨੇ ਕਿਹਾ, “ਹੁਣ ਕੇਵਲ ਵੱਡੀ ਉਮਰ ਦੇ ਲੋਕ ਹੀ ਨਹੀਂ, ਸਗੋਂ ਸਕੂਲੀ ਬੱਚੇ, ਨੌਜਵਾਨ ਅਤੇ ਘਰੇਲੂ ਮਹਿਲਾਵਾਂ ਵੀ ਦਮਾ ਅਤੇ ਐਲਰਜੀ ਨਾਲ ਸੰਘਰਸ਼ ਕਰ ਰਹੇ ਹਨ। ਖਰਾਬ ਹਵਾ, ਧੂੜ ਅਤੇ ਮੌਸਮੀ ਕਾਰਨ ਦਮਾ ਪੰਜਾਬ ਵਿੱਚ ਇੱਕ ਵੱਡੀ ਸਿਹਤ ਸਮੱਸਿਆ ਬਣ ਚੁੱਕਾ ਹੈ। ਇਹ ਕਲੀਨਿਕ ਲੁਧਿਆਣਾ ਅਤੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਇਹ ਯਕੀਨ ਦਵਾਏਗੀ ਕਿ ਉਹਨਾਂ ਨੂੰ ਸਮੇਂ 'ਤੇ ਪ੍ਰੋਫੈਸ਼ਨਲ ਇਲਾਜ ਸਥਾਨਕ ਪੱਧਰ 'ਤੇ ਹੀ ਮਿਲ ਸਕਦਾ ਹੈ।”

ਫੋਰਟਿਸ ਹਸਪਤਾਲ ਲੁਧਿਆਣਾ ਦੇ ਫੈਸਿਲਿਟੀ ਡਾਇਰੈਕਟਰ, ਮਿਸਟਰ ਸਨਵੀਰ ਸਿੰਘ ਭੰਬਰਾ ਨੇ ਕਿਹਾ, “ਵਰਲਡ ਲੰਗ ਡੇ 'ਤੇ ਦਮਾ ਕਲਿਨਿਕ ਦੀ ਸ਼ੁਰੂਆਤ ਲੁਧਿਆਣਾ ਵਿੱਚ ਸਾਹ ਸੰਬੰਧੀ ਇਲਾਜ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ। ਜਾਣਕਾਰੀ ਅਤੇ ਪਹੁੰਚ ਦੀ ਘਾਟ ਕਾਰਨ ਦਮਾ ਅਤੇ ਹੋਰ ਫੇਫੜਿਆਂ ਦੀਆਂ ਬਿਮਾਰੀਆਂ ਅਕਸਰ ਪਛਾਣੀਆਂ ਨਹੀਂ ਜਾਂਦੀਆਂ, ਸਾਡੇ ਮਾਹਿਰ ਡਾਕਟਰਾਂ ਦੀ ਅਗਵਾਈ ਵਿੱਚ ਇਹ ਖ਼ਾਸ ਕਲੀਨਿਕ ਲੋਕਾਂ ਨੂੰ ਘਰ ਦੇ ਨੇੜੇ ਵਿਸ਼ਵ-ਪੱਧਰੀ ਇਲਾਜ ਦੇਣ ਵਿੱਚ ਮਦਦ ਕਰੇਗੀ।"