ਲੁਧਿਆਣਾ, 17 ਅਕਤੂਬਰ, 2025 (ਨਿਊਜ਼ ਟੀਮ): ਜਿਵੇਂ ਕਿ Škoda Auto India ਦੇਸ਼ ਵਿੱਚ ਆਪਣੇ ਸਫ਼ਰ ਦੇ 25 ਸਾਲਾਂ ਦਾ ਜਸ਼ਨ ਮਨਾ ਰਹੀ ਹੈ, ਉਹ ਇੱਕ ਸੱਚੀ ਰਵਾਇਤ, ਬਿਲਕੁਲ ਨਵੀਂ Octavia RS ਦੀ ਵਾਪਸੀ ਦਾ ਐਲਾਨ ਕਰਦੀ ਹੈ। ਇੱਕ ਪੂਰੀ ਤਰ੍ਹਾਂ ਤਿਆਰ ਯੂਨਿਟ (FBU) ਦੇ ਰੂਪ ਵਿੱਚ ਸੀਮਿਤ ਸੰਖਿਆ ਵਿੱਚ ਉਪਲਬਧ, Octavia RS ਬੇਜੋੜ ਡਰਾਈਵਿੰਗ ਡਾਇਨਾਮਿਕਸ, ਬੋਲਡ ਡਿਜ਼ਾਈਨ, ਅਤੇ ਬੇਮਿਸਾਲ RS ਜਜ਼ਬਾਤ ਨੂੰ ਦਰਸਾਉਂਦੀ ਹੈ, ਜੋ ਭਾਰਤ ਵਿੱਚ ਸ਼ੌਕੀਨਾਂ ਅਤੇ ਅਸਲ ਡਰਾਈਵਰਾਂ, ਦੋਵਾਂ ਲਈ ਇੱਕ ਖ਼ਾਸ ਆਈਕਨ ਵਜੋਂ ਵਾਪਸੀ ਕਰ ਰਹੀ ਹੈ।
ਲਾਂਚ ਬਾਰੇ ਗੱਲ ਕਰਦੇ ਹੋਏ, ਆਸ਼ੀਸ਼ ਗੁਪਤਾ, ਬ੍ਰਾਂਡ ਡਾਇਰੈਕਟਰ, Škoda Auto India, ਨੇ ਕਿਹਾ, “Octavia RS ਵੱਲ ਹੁੰਗਾਰਾ ਸ਼ਾਨਦਾਰ ਰਿਹਾ ਹੈ। ਇਸ ਆਇਕਾਨਿਕ ਮਾਡਲ ਨੇ ਵਾਕਈ ਪੂਰੇ ਭਾਰਤ ਵਿੱਚ ਡਰਾਈਵਿੰਗ ਦੇ ਸ਼ੌਕੀਨਾਂ ਦੇ ਜਨੂੰਨ ਨੂੰ ਜਗਾਇਆ ਹੈ, ਅਤੇ ਉਸ ਪ੍ਰਸਿੱਧੀ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ ਜਿਸਦਾ Octavia RS ਨੂੰ ਵਿਸ਼ਵ ਪੱਧਰ ’ਤੇ ਮਾਣ ਹੈ। ਜਿਵੇਂ ਅਸੀਂ ਭਾਰਤ ਵਿੱਚ Škoda Auto ਦੇ ਬੇਮਿਸਾਲ ਦੇ 25 ਸ਼ਾਨਦਾਰ ਸਾਲਾਂ ਦਾ ਜਸ਼ਨ ਮਨਾ ਰਹੇ ਹਾਂ, ਵਰਲਡ-ਕਲਾਸ ਕਾਰਾਂ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ। RS ਬੈਜ ਸਿਰਫ਼ ਪ੍ਰਦਰਸ਼ਨ ਤੋਂ ਵੱਧ ਦਾ ਪ੍ਰਤੀਕ ਹੈ। ਇਹ Škoda ਬ੍ਰਾਂਡ ਵਿੱਚ ਸਾਡੇ ਗਾਹਕਾਂ ਦੇ ਭਾਵਨਾਤਮਕ ਸਬੰਧ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਅਸੀਂ Škoda ਪਰਿਵਾਰ ਵਿੱਚ ਸ਼ੌਕੀਨਾਂ ਦੀ ਨਵੀਂ ਪੀੜ੍ਹੀ ਦਾ ਸੁਆਗਤ ਕਰਨ ਲਈ ਉਤਸ਼ਾਹਿਤ ਹਾਂ ਅਤੇ ਇਸ ਬਜ਼ਾਰ ਵਿੱਚ ਸਾਡੇ ਬ੍ਰਾਂਡ ਨੂੰ ਪਰਿਭਾਸ਼ਿਤ ਕਰਨ ਵਾਲੀ ਮਜ਼ਬੂਤ ਵਿਰਾਸਤ ਅਤੇ ਪ੍ਰਸਿੱਧੀ ਨੂੰ ਵਧਾਉਣਾ ਜਾਰੀ ਰੱਖਦੇ ਹਾਂ।”
ਰੋਮਾਂਚ ਦਾ ਕੇਂਦਰ
Octavia RS ਦੇ ਕੇਂਦਰ ਵਿੱਚ ਇੱਕ 2.0 TSI ਟਰਬੋਚਾਰਜਡ ਪੇਟ੍ਰੋਲ ਇੰਜਣ ਹੈ, ਜੋ 195 kW (265 PS) ਪਾਵਰ ਅਤੇ 370 Nm ਟਾਰਕ ਪੈਦਾ ਕਰਦਾ ਹੈ। 7-ਸਪੀਡ DSG ਆਟੋਮੈਟਿਕ ਟ੍ਰਾਂਸਮਿਸ਼ਨ ਨਾਲ, ਇਹ ਕਾਰ ਸਿਰਫ਼ 6.4 ਸਕਿੰਟਾਂ ਵਿੱਚ 0-100 km/h ਦੀ ਰਫ਼ਤਾਰ ਫੜ ਲੈਂਦੀ ਹੈ, ਜਿਸਦੀ ਸਿਖਰਲੀ ਸਪੀਡ ਇਲੈਕਟ੍ਰਾਨਿਕ ਤੌਰ ’ਤੇ 250 km/h ਤੱਕ ਸੀਮਿਤ ਹੈ। ਇਸਦਾ ਉੱਨਤ ਚੈਸੀ ਸੈੱਟਅੱਪ, ਪ੍ਰੋਗ੍ਰੈਸਿਵ ਸਟੀਅਰਿੰਗ, ਅਤੇ ਸਪੋਰਟਸ ਸਸਪੈਂਸ਼ਨ ਸਟੀਕ ਹੈਂਡਲਿੰਗ ਅਤੇ ਡਰਾਈਵਿੰਗ ਡਾਇਨਾਮਿਕਸ ਪ੍ਰਦਾਨ ਕਰਦੇ ਹਨ।
ਇੱਕ ਸ਼ਾਨਦਾਰ ਸਵਾਰੀ
ਬਿਲਕੁਲ ਨਵੀਂ Octavia RS, Škoda ਦੀ ਬੋਲਡ ਡਿਜ਼ਾਈਨ ਸ਼ੈਲੀ ਨੂੰ ਕਾਇਮ ਰੱਖਦੀ ਹੈ, ਜੋ ਕਿ ਫੁੱਲ LED ਮੈਟ੍ਰਿਕਸ ਹੈੱਡਲਾਈਟਾਂ, ਡਾਇਨਾਮਿਕ ਇੰਡੀਕੇਟਰਾਂ ਵਾਲੇ LED ਟੇਲ ਲੈਂਪਾਂ, ਅਤੇ ਗਲੌਸੀ ਬਲੈਕ ਸਟਾਈਲਿੰਗ ਐਲੀਮੈਂਟਾਂ ਦੁਆਰਾ ਵੱਖ ਵਿਖਾਈ ਦਿੰਦੀ ਹੈ। ਲੋ-ਪ੍ਰੋਫ਼ਾਈਲ 225/40 R19 ਸਪੋਰਟਸ ਟਾਇਰਾਂ ਸਮੇਤ 19-ਇੰਚ ਦੇ ਸ਼ਾਨਦਾਰ Elias ਐਂਥਰਾਸਾਈਟ ਅਲੌਏ ਵ੍ਹੀਲਜ਼ ਨਾਲ, ਇਹ ਕਾਰ ਵਾਕਈ ਇੱਕ ਸਪੋਰਟੀ ਅਤੇ ਤੀਬਰ ਰੁਖ਼ ਪੇਸ਼ ਕਰਦੀ ਹੈ। 4,709 mm ਲੰਬਾਈ, 1,829 mm ਚੌੜਾਈ, ਅਤੇ 1,457 mm in ਉਚਾਈ, ਅਤੇ 2,677 mm ਦੇ ਵ੍ਹੀਲਬੇਸ, ਅਤੇ 600 ਲੀਟਰ ਦੀ ਸੈਗਮੈਂਟ-ਲੀਡਿੰਗ ਬੂਟ ਕਪੈਸਿਟੀ (ਜਿਸਨੂੰ ਪਿਛਲੀਆਂ ਸੀਟਾਂ ਨੂੰ ਫੋਲਡ ਕਰਕੇ 1,555 ਲੀਟਰ ਤੱਕ ਵਧਾਇਆ ਜਾ ਸਕਦਾ ਹੈ), Octavia RS ਰੋਜ਼ਾਨਾ ਵਰਤੋਂਯੋਗਤਾ ਦੇ ਨਾਲ ਘੱਟ ਮਿਕਦਾਰ ਨੂੰ ਸੰਤੁਲਿਤ ਕਰਦੀ ਹੈ। ਇਸਦੀ ਡਾਇਨਾਮਿਕ ਸਿਲੂਏਟ ਨੂੰ ਪੰਜ ਜੀਵੰਤ ਰੰਗਾਂ ਦੇ ਵਿਕਲਪਾਂ ਦੀ ਚੋਣ ਦੁਆਰਾ ਹੋਰ ਵਧਾਇਆ ਗਿਆ ਹੈ: ਮਾਂਬਾ ਗ੍ਰੀਨ, ਕੈਂਡੀ ਵਾਈਟ, ਰੇਸ ਬਲੂ, ਮੈਜਿਕ ਬਲੈਕ, ਅਤੇ ਵੈਲਵੇਟ ਰੈੱਡ।
ਐਥਲੈਟਿਕ ਐਲੀਗੈਂਸ
ਅੰਦਰੋਂ, Octavia RS ਸਪੋਰਟੀਨੈੱਸ ਅਤੇ ਪ੍ਰੀਮੀਅਮ ਕਮਫਰਟ ਦੇ ਵਿਚਕਾਰ ਸੰਤੁਲਨ ਕਾਇਮ ਕਰਦੀ ਹੈ। ਕੈਬਿਨ ਵਿੱਚ ਲਾਲ ਕੰਟ੍ਰਾਸਟ ਸਟਿੱਚਿੰਗ ਦੇ ਨਾਲ ਸੁਏਡੀਆ/ਲੇਦਰ ਅਪਹੋਲਸਟ੍ਰੀ, ਇਲੈਕਟ੍ਰਿਕ ਅਜਸਟ ਦੇ ਨਾਲ ਸਪੋਰਟਸ ਫਰੰਟ ਸੀਟਾਂ, ਮੈਮੋਰੀ, ਐਂਬੀਐਂਟ ਲਾਈਟਿੰਗ ਦੇ ਨਾਲ, ਹੀਟਿੰਗ ਅਤੇ ਮਸਾਜ ਫੰਕਸ਼ਨ, ਅਤੇ ਇੱਕ ਵਰਚੁਅਲ ਕਾਕਪਿਟ ਸ਼ਾਮਲ ਹਨ। ਗਾਹਕਾਂ ਨੂੰ ਥ੍ਰੀ-ਜ਼ੋਨ ਕਲਾਇਮੇਟ ਕੰਟ੍ਰੋਲ, ਵਾਇਰਲੈੱਸ ਚਾਰਜਿੰਗ, ਅਤੇ Android Auto ਅਤੇ Apple CarPlay ਲਈ ਵਾਇਰਲੈੱਸ ਕਨੈਕਟੀਵਿਟੀ ਦੇ ਨਾਲ 32.77 cm ਇੰਫੋਟੇਨਮੈਂਟ ਸਿਸਟਮ ਦਾ ਫ਼ਇਦਾ ਵੀ ਮਿਲਦਾ ਹੈ।
ਸਮਾਰਟ। ਸੁਰੱਖਿਅਤ। ਤੇਜ਼।
Octavia RS, Škoda ਦੇ ਨਵੀਨਤਮ ADAS ਸੁਇਟ ਨਾਲ ਲੈਸ ਹੈ, ਜਿਸ ਵਿੱਚ ਅਡੈਪਟਿਵ ਕਰੂਜ਼ ਕੰਟਰੋਲ (ACC), ਆਟੋਨੋਮਸ ਐਮਰਜੈਂਸੀ ਬ੍ਰੇਕਿੰਗ (AEB), ਲੇਨ ਅਸਿੱਸਟ, ਅਤੇ ਇੰਟੈਲੀਜੈਂਟ ਪਾਰਕ ਅਸਿੱਸਟ ਸ਼ਾਮਲ ਹਨ। 10 ਏਅਰਬੈਗਸ, 360° ਏਰੀਆ ਵਿਊ ਕੈਮਰਾ, ISOFIX ਚਾਈਲਡ ਸੀਟ ਮਾਊਂਟ, ਹੈੱਡ-ਅੱਪ ਡਿਸਪਲੇਅ, ਅਤੇ ਡਰਾਈਵਿੰਗ ਸਟੇਬਿਲਿਟੀ ਸਿਸਟਮਸ ਨਾਲ ਸੁਰੱਖਿਆ ਨੂੰ ਹੋਰ ਵਧਾਇਆ ਗਿਆ ਹੈ। ਇਸ ਕਾਰ ਵਿੱਚ ਸਬਵੂਫਰ ਦੇ ਨਾਲ ਪ੍ਰੀਮੀਅਮ Canton 675W 11-ਸਪੀਕਰ ਵਾਲਾ ਸਾਊਂਡ ਸਿਸਟਮ, ਵਰਚੁਅਲ ਪੈਡਲ ਦੇ ਨਾਲ ਇਲੈਕਟ੍ਰਿਕਲੀ ਓਪਰੇਟਿਡ ਬੂਟ, ਅਤੇ Simply Clever ਫ਼ੀਚਰਸ ਦਾ ਇੱਕ ਸਮੂਹ, ਅਤੇ ਹੋਰ ਬਹੁਤ ਕੁਝ ਸ਼ਾਮਲ ਹਨ।
ਅਸਧਾਰਨ ਦੀ ਮਲਕੀਅਤ
ਹਰੇਕ Škoda ਵਾਂਗ, Octavia RS, Škoda Auto India ਦੇ ਇੰਡਸਟ੍ਰੀ ਵਿੱਚ ਸਭ ਤੋਂ ਵਧੀਆ ਓਨਰਸ਼ਿਪ ਪੈਕੇਜ ਦੁਆਰਾ ਸਮਰਥਤ ਹੈ, ਜਿਸ ਵਿੱਚ 4-ਸਾਲ/100,000 km ਦੀ ਵਾਰੰਟੀ ਅਤੇ 4-ਸਾਲ ਦੀ ਮੁਫ਼ਤ ਰੋਡ-ਸਾਈਡ ਅਸਿੱਸਟੈਂਸ ਸ਼ਾਮਲ ਹਨ।
ਵਿਰਾਸਤ
2001 ਵਿੱਚ ਲਾਂਚ ਕੀਤੀ ਗਈ, Octavia ਭਾਰਤ ਵਿੱਚ Škoda ਦੀ ਪਹਿਲੀ ਕਾਰ ਸੀ ਅਤੇ ਇਸਨੇ ਬ੍ਰਾਂਡ ਦੀ ਪਛਾਣ ਲਈ ਇੱਕ ਖਾਹਿਸ਼ੀ, ਡਰਾਈਵਰ-ਕੇਂਦ੍ਰਿਤ, ਅਤੇ ਠੋਸ-ਨਿਰਮਿਤ ਕਾਰਾਂ ਦੇ ਨਿਰਮਾਤਾ ਵਜੋਂ ਬ੍ਰਾਂਡ ਦੀ ਪਛਾਣ ਲਈ ਮਾਹੌਲ ਤਿਆਰ ਕੀਤਾ। RS ਪਹਿਲੀ ਵਾਰ 2004 ਵਿੱਚ ਦੇਸ਼ ਦੇ ਅੰਦਰ ਪਹਿਲੀ ਟਰਬੋਚਾਰਜਡ ਪੇਟ੍ਰੋਲ ਇੰਜਣ ਵਾਲੀ ਪੈਸੇਂਜਰ ਕਾਰ ਦੇ ਰੂਪ ਵਿੱਚ ਭਾਰਤ ਵਿੱਚ ਪੇਸ਼ ਕੀਤੀ ਗਈ ਸੀ। ਹੁਣ, ਆਪਣੇ ਨਵੀਨਤਮ RS ਰੂਪ ਵਿੱਚ, Octavia ਭਾਰਤ ਵੱਲ Škoda ਦੀ ਸਥਾਈ ਵਚਨਬੱਧਤਾ ਦੇ ਪ੍ਰਤੀਕ ਵਜੋਂ ਵਾਪਸ ਆ ਗਈ ਹੈ, ਜੋ ਵਿਰਾਸਤ, ਨਵੀਨਤਾ ਅਤੇ ਖਰੇ ਪ੍ਰਦਰਸ਼ਨ ਦਾ ਇਕੱਠ ਪੇਸ਼ ਕਰਦੀ ਹੈ।
ਕੀਮਤ INR (ਐਕਸ-ਸ਼ੋਰੂਮ) |
Octavia RS |
₹ 49,99,000 |