Home >> ਆਟੋਮੋਬਾਈਲ >> ਐਸਯੂਵੀ >> ਥਾਰ >> ਪੰਜਾਬ >> ਮਹਿੰਦਰਾ ਐਂਡ ਮਹਿੰਦਰਾ >> ਲੁਧਿਆਣਾ >> ਵਪਾਰ >> ਮਹਿੰਦਰਾ ਨੇ ਨਵੇਂ ਡਿਜ਼ਾਈਨ, ਬਿਹਤਰ ਆਰਾਮ ਅਤੇ ਸਮਾਰਟ ਕਨੈਕਟੀਵਿਟੀ ਦੇ ਨਾਲ ਲਾਂਚ ਕੀਤੀ ਨਵੀਂ ਥਾਰ — ਕੀਮਤ ₹ 9.99 ਲੱਖ ਤੋਂ ਸ਼ੁਰੂ

ਮਹਿੰਦਰਾ ਨੇ ਨਵੇਂ ਡਿਜ਼ਾਈਨ, ਬਿਹਤਰ ਆਰਾਮ ਅਤੇ ਸਮਾਰਟ ਕਨੈਕਟੀਵਿਟੀ ਦੇ ਨਾਲ ਲਾਂਚ ਕੀਤੀ ਨਵੀਂ ਥਾਰ — ਕੀਮਤ ₹ 9.99 ਲੱਖ ਤੋਂ ਸ਼ੁਰੂ

ਮਹਿੰਦਰਾ

ਲੁਧਿਆਣਾ, 09 ਅਕਤੂਬਰ, 2025 (ਨਿਊਜ਼ ਟੀਮ):
ਭਾਰਤ ਦੀ ਮੋਹਰੀ ਐਸਯੂਵੀ ਨਿਰਮਾਤਾ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਅੱਜ ਨਵੀਂ ਥਾਰ 9.99 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤੀ ਹੈ । ਨਵੇਂ ਡਿਜ਼ਾਈਨ ਤੱਤਾਂ, ਉੱਨਤ ਆਰਾਮਦਾਇਕ ਸੁਵਿਧਾਵਾਂ ਅਤੇ ਸਮਾਰਟ ਤਕਨਾਲੋਜੀ ਇੰਟੀਗ੍ਰੇਸ਼ਨ ਦੇ ਨਾਲ, ਇਹ ਆਈਕੋਨਿਕ SUV ਸ਼ਹਿਰੀ ਆਵਾਜਾਈ ਨੂੰ ਫੇਰ ਤੋਂ ਪਰਿਭਾਸ਼ਿਤ ਕਰਨ ਅਤੇ ਸਖ਼ਤ ਵੀਕਐਂਡ ਅਡਵੈਂਚਰ ਦੇ ਰੋਮਾਂਚ ਨੂੰ ਵਧਾਉਣ ਦੇ ਲਈ ਤਿਆਰ ਕੀਤੀ ਗਈ ਹੈ।

ਬੇਮਿਸਾਲ ਸਮਰੱਥਾ ਅਤੇ ਸਦੀਵੀ ਡਿਜ਼ਾਈਨ ਦੇ ਨਾਲ, 'ਥਾਰ' ਬ੍ਰਾਂਡ ਨੇ 3 ਲੱਖ ਤੋਂ ਵੱਧ ਜਨੂੰਨੀ ਮਾਲਕਾਂ ਦਾ ਇੱਕ ਸਮਰਪਿਤ ਭਾਈਚਾਰਾ ਇਕੱਠਾ ਕੀਤਾ ਹੈ। ਇਹ ਸਿਰਫ਼ ਇੱਕ SUV ਤੋਂ ਕਿਤੇ ਵੱਧ ਕੇ ਹੈ , ਇਹ ਇੱਕ ਲਾਈਫ ਸਟਾਈਲ ਸਟੇਟਮੈਂਟ ਹੈ, ਜੋ ਜਨਰੇਸ਼ਨਜ ਨੂੰ ਐਡਵੈਂਚਰ ਅਤੇ ਐਕਸਪਲੋਰ ਕਰਨ ਲਈ ਪ੍ਰੇਰਿਤ ਕਰਦੀ ਹੈ।

ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋਮੋਟਿਵ ਡਿਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਲਿਨੀਕਾਂਤ ਗੋਲਾਗੁੰਟਾ ਨੇ ਕਿਹਾ, “ਪਿਛਲੇ ਕੁਝ ਸਾਲਾਂ ਵਿੱਚ, ਥਾਰ ਸਿਰਫ਼ ਇੱਕ SUV ਤੋਂ ਕਿਤੇ ਵੱਧ ਬਣ ਗਈ ਹੈ - ਇਹ ਆਜ਼ਾਦੀ, ਐਡਵੈਂਚਰ ਅਤੇ ਲਾਈਫ ਸਟਾਈਲ ਦਾ ਪ੍ਰਤੀਕ ਹੈ ਜੋ ਸਾਡੇ ਗਾਹਕਾਂ ਨਾਲ ਡੂੰਘਾਈ ਨਾਲ ਜੁੜਦੀ ਹੈ। ਮਹਿੰਦਰਾ ਵਿਖੇ, ਅਸੀਂ ਆਪਣੇ ਗਾਹਕਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਿਕਸਤ ਹੋਣ ਲਈ ਵਚਨਬੱਧ ਹਾਂ, ਇਸੇ ਕਰਕੇ ਨਵੀਂ ਥਾਰ ਉਨ੍ਹਾਂ ਦੇ ਫੀਡਬੈਕ ਅਤੇ ਆਪਣੇ ਗਾਹਕਾਂ ਨੂੰ ਸਭ ਤੋਂ ਵਧੀਆ ਪ੍ਰਦਾਨ ਕਰਨ ਪ੍ਰਤੀ ਸਾਡੇ ਸਮਰਪਣ ਨੂੰ ਦਰਸ਼ਾਉਂਦੀ ਹੈ। ਨਵੇਂ ਡਿਜ਼ਾਈਨ ਤੱਤਾਂ, ਸਮਾਰਟ ਤਕਨਾਲੋਜੀ, ਬਿਹਤਰ ਆਰਾਮ ਅਤੇ ਸਹੂਲਤ ਵਿਸ਼ੇਸ਼ਤਾਵਾਂ ਨੂੰ ਮਿਲਾ ਕੇ, ਨਵੀਂ ਥਾਰ ਇੱਕ ਬੇਮਿਸਾਲ ਡਰਾਈਵਿੰਗ ਅਨੁਭਵ ਪ੍ਰਦਾਨ ਕਰਦੀ ਹੈ ਜੋ ਸਾਡੇ ਗਾਹਕਾਂ ਨੂੰ ਸ਼ਹਿਰੀ ਅਤੇ ਆਫ-ਰੋਡ ਦੋਵਾਂ ਸੈਟਿੰਗਾਂ ਵਿੱਚ ਅਸੀਮ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਸਸ਼ਕਤ ਕਰਦੀ ਹੈ।”

ਇੱਕ ਬਿਲਕੁੱਲ ਨਵੀਂ ਲੁੱਕ
ਨਵੀਂ ਥਾਰ ਦੇ ਬਾਹਰੀ ਹਿੱਸੇ ਵਿੱਚ ਇੱਕ ਵੱਖਰੀ ਫਰੰਟ ਗ੍ਰਿਲ ਹੈ ਜੋ ਕਿ ਇੱਕ ਡੁਅਲ-ਟੋਨ ਫਰੰਟ ਬੰਪਰ ਅਤੇ R18 ਅਲੌਏ ਵ੍ਹੀਲਜ਼ ਦੁਆਰਾ ਪੂਰਕ ਹੈ, ਇਹ ਸਾਰੇ ਵਹੀਕਲ ਦੀ ਬੇਮਿਸਾਲ ਮੌਜੂਦਗੀ ਵਿੱਚ ਯੋਗਦਾਨ ਪਾਉਂਦੇ ਹਨ। ਅੰਦਰ, ਆਲ-ਨਿਊ ਬਲੈਕ ਥੀਮ ਡੈਸ਼ਬੋਰਡ ਅਤੇ ਨਵਾਂ ਸਟੀਅਰਿੰਗ ਵ੍ਹੀਲ ਇੰਟੀਰੀਅਰ ਸੁੰਦਰਤਾ ਨੂੰ ਨਵੇਂ ਪੱਧਰ ਤੱਕ ਬਿਹਤਰ ਬਣਾਉਂਦੇ ਹਨ । ਇਹ ਛੇ ਦਿਲਚਸਪ ਕਲਰ ਵਿਕਲਪਾਂ ਵਿੱਚ ਉਪਲਬੱਧ ਹੈ, ਜਿਸ ਵਿੱਚ ਦੋ ਨਵੇਂ ਐਡੀਸ਼ਨ ਸ਼ਾਮਲ ਹਨ: ਟੈਂਗੋ ਰੈੱਡ ਅਤੇ ਬੈਟਲਸ਼ਿਪ ਗ੍ਰੇ।

ਐਲੀਵੇਟਿਡ ਡੈਲੀ ਕੰਫਰਟ
ਆਰਾਮ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀ ਗਈ , ਨਵੀਂ ਥਾਰ ਵਿੱਚ ਰੀਅਰ ਏਸੀ ਵੈਂਟਸ ਹਨ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਪਿੱਛੇ ਬੈਠੇ ਯਾਤਰੀ ਵੀ ਆਰਾਮਦਾਇਕ ਡਰਾਈਵ ਦਾ ਆਨੰਦ ਮਾਣ ਸਕਣ, ਜਦੋਂ ਕਿ ਸਲਾਈਡਿੰਗ ਆਰਮਰੇਸਟ ਅਤੇ ਡੈੱਡ ਪੈਡਲ (ਏਟੀ) ਡਰਾਈਵਰ ਲਈ ਵਾਧੂ ਆਰਾਮ ਪ੍ਰਦਾਨ ਕਰਦੇ ਹਨ। ਡੋਰ-ਮਾਉਂਟਡ ਪਾਵਰ ਵਿੰਡੋਜ਼ ਅਤੇ ਰੀਅਰ-ਵਿਊ ਕੈਮਰਾ ਡਰਾਈਵਿੰਗ ਨੂੰ ਆਸਾਨ ਬਣਾਉਂਦੇ ਹਨ, ਅਤੇ ਅੰਦਰੋਂ ਹੀ ਸੰਚਾਲਿਤ ਫਿਊਲ ਲਿਡ ਮੁਸ਼ਕਲ ਰਹਿਤ ਰਿਫਿਊਲਿੰਗ ਨੂੰ ਯਕੀਨੀ ਬਣਾਉਂਦਾ ਹੈ। ਰਿਅਰ ਵਾਸ਼ ਅਤੇ ਵਾਈਪਰ ਵਿਪਰੀਤ ਮੌਸਮ ਵਿੱਚ ਵਿਊ ਨੂੰ ਬਣਾਈ ਰੱਖਣ ਲਈ ਇੱਕ ਅਨਮੋਲ ਐਡੀਸ਼ਨ ਹਨ । ਇਸ ਤੋਂ ਇਲਾਵਾ, ਏ-ਪਿਲਰ ਐਂਟਰੀ ਅਸਿਸਟ ਹੈਂਡਲ ਆਸਾਨ ਪ੍ਰਵੇਸ਼ ਕਰਨ ਅਤੇ ਬਾਹਰ ਨਿਕਲਣ ਲਈ ਵਾਧੂ ਸਹਾਇਤਾ ਪ੍ਰਦਾਨ ਕਰਦਾ ਹੈ।

ਸਮਾਰਟ ਕਨੈਕਟੀਵਿਟੀ ਅਤੇ ਫੀਚਰਸ
ਨਵੀਂ ਥਾਰ 26.03 ਸੈਂਟੀਮੀਟਰ HD ਇਨਫੋਟੇਨਮੈਂਟ ਸਕ੍ਰੀਨ ਨਾਲ ਲੈਸ ਹੈ ਜੋ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਦੋਵਾਂ ਨੂੰ ਟਾਈਪ-ਸੀ USB ਪੋਰਟਾਂ ਦੇ ਨਾਲ ਸਪੋਰਟ ਕਰਦੀ ਹੈ, ਜੋ ਤੁਹਾਡੇ ਸਮਾਰਟਫੋਨ ਦੀਆਂ ਕਾਰਜਕੁਸ਼ਲਤਾਵਾਂ ਦੀ ਸਹਿਜ ਇੰਟੀਗ੍ਰੇਸ਼ਨ ਪ੍ਰਦਾਨ ਕਰਦੀ ਹੈ। ਟਾਇਰ ਡਾਇਰੈਕਸ਼ਨ ਮਾਨੀਟਰਿੰਗ ਸਿਸਟਮ ਟਾਇਰ ਉਰੀਐਂਟੇਸ਼ਨ ਬਾਰੇ ਰੀਅਲ - ਟਾਈਮ ਜਾਣਕਾਰੀ ਪ੍ਰਦਾਨ ਕਰਦਾ ਹੈ, ਜੋ ਸੁਰੱਖਿਆ ਨੂੰ ਵਧਾਉਂਦਾ ਹੈ। ਸਾਹਸੀ ਅਤੇ ਜਨੂੰਨੀ ਲੋਕਾਂ ਦੇ ਲਈ, ਐਡਵੈਂਚਰ ਸਟੈਟਸ ਜੇਨ II ਫੀਚਰ ਰੇਸਿੰਗ ਟੈਬ, ਅਲਟੀਮੀਟਰ, ਬਾਹਰੀ ਤਾਪਮਾਨ ਅਤੇ ਦਬਾਅ, ਟ੍ਰਿਪ ਮੀਟਰ ਅਤੇ ਸਟੀਅਰਿੰਗ ਡਾਇਰੈਕਸ਼ਨ ਜਿਹਾ ਕੀਮਤੀ ਆਫ-ਰੋਡ ਡੇਟਾ ਪ੍ਰਦਾਨ ਕਰਦੀ ਹੈ, ਤੁਹਾਡੀ ਯਾਤਰਾ ਵਿੱਚ ਇੱਕ ਐਡੀਸ਼ਨਲ ਪਹਿਲੂ ਜੋੜਦੀ ਹੈ ਅਤੇ ਇੱਕ ਸਮਾਰਟ ਅਤੇ ਕਨੇਕਟਡ ਡਰਾਈਵਿੰਗ ਅਨੁਭਵ ਨੂੰ ਯਕੀਨੀ ਬਣਾਉਂਦੀ ਹੈ।

ਮਹਿੰਦਰਾ ਕਈ ਤਰ੍ਹਾਂ ਦੀਆਂ ਡਰਾਈਵਿੰਗ ਤਰਜੀਹਾਂ ਦੇ ਅਨੁਕੂਲ ਕਈ ਇੰਜਣ ਵਿਕਲਪਾਂ ਦੀ ਪੇਸ਼ਕਸ਼ ਕਰਦਾ ਹੈ ਜੋ ਕਈ ਟ੍ਰਾਂਸਮਿਸ਼ਨਾਂ ਦੇ ਨਾਲ ਪੈਅਰਡ ਕੀਤੇ ਜਾਂਦੇ ਹਨ - 6-ਸਪੀਡ ਮੈਨੂਅਲ ਟ੍ਰਾਂਸਮਿਸ਼ਨ, 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟ੍ਰਾਂਸਮਿਸ਼ਨ, ਆਰਡਬਲਿਊਡੀ ਦੇ ਨਾਲ-ਨਾਲ 4X4 ਕੰਫਿਗਰੇਸ਼ਨ ਵਿਚ ਵੀ।
 

Engine

Power

Torque

2.0 mStallion Petrol

112 kW@5000 r/min

300 Nm@1250-3000 r/min (MT)

320 Nm@1500-3000 r/min (AT)

2.2L mHawk Diesel

97 kW@3750 r/min

300 Nm@1600-2800 r/min (MT & AT)

D117 CRDe Diesel

87.2 kW@3500 r/min

300 Nm@1750-2500 r/min (MT)                  

 

Ex-Showroomprice

 

Variants

Diesel

Petrol

D117 CRDe Diesel

2.2L mHawk Diesel

2.0 mStallion Petrol

AXT RWD MT

₹ 9.99 Lakh

---

---

LXT RWD MT

₹12.19 Lakh

---

---

LXT RWD AT

---

---

₹ 13.99 Lakh

LXT 4WD MT

---

₹ 15.49 Lakh

₹ 14.69 Lakh

LXT 4WD AT

---

₹ 16.99 Lakh

₹ 16.25 Lakh


Annexure

 

AXT

 

       Iconic Head Lamps

       LED Tail Lamps

       R16 Steel Wheels

       New Dashboard + Steering Wheel

       Rear AC vents +  Console with Sliding Armrest

       Height Adjustable Driver Seat

       Vinyl Seat Upholstery

       A-Pillar Entry Assist Handle

       Power Windows in Front Door Trims

       Electronic Brake Locking Differential for RWD

       Remote Keyless Entry

       Internally Opening Fuel Lid

       Rear Parking Sensors

       Dual Airbags

       ESP with Roll-over Mitigation

       Hill Hold & Hill Descent Control

       ABS with EBD & Brake Assist

       Rear Demister

 

LXT

 

       R18 Deep Silver Alloy Wheels with Thar Branding

       Front Fog Lamps + DRL

       Dual Tone Bumpers

       Moulded Side Foot Steps

       Fabric Seat Upholstery

       Electric Driveline Disconnect on Front Axle in 4WD Variants

       HD Touchscreen Infotainment (26.03 cm)

       Android Auto & Apple CarPlay

       4 Speakers + 2 Tweeters

       New Steering with Audio & Phone Controls

       Adventure Statistics Gen II

       Rear View Camera

       Cruise Control

       Electric ORVM Adjustment

       Rear Wiper + Washer

       Tyretronics (TPMS) + TDMS ( Tyre Direction Monitoring System)

       Dead Pedal (AT Variant)