ਲੁਧਿਆਣਾ, 13 ਦਸੰਬਰ 2025 (ਨਿਊਜ਼ ਟੀਮ): ਐਮਾਜ਼ਾਨ ਇੰਡੀਆ ਨੇ ਅੱਜ ਭਾਰਤ ਵਿਚ ਰਵਾਇਤੀ ਕਾਰੀਗਰਾਂ, ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ, ਉੱਭਰ ਰਹੇ ਸਟਾਰਟਅੱਪਸ ਭਾਰਤ ਦੇ ਲੌਜਿਸਟਿਕਸ ਈਕੋਸਿਸਟਮ ਵਿੱਚ ਅਤੇ ਖੋਜ-ਅਧਾਰਤ ਨਵਾਚਰ ਦਾ ਸਮਰਥਨ ਕਰਨ ਦੇ ਲਈ ਭਾਰਤ ਸਰਕਾਰ ਦੁਆਰਾ ਸੰਚਾਲਿਤ ਕਈ ਸੰਸਥਾਵਾਂ ਨਾਲ ਸਹਿਯੋਗ ਦਾ ਐਲਾਨ ਕੀਤਾ ਹੈ । ਕੰਪਨੀ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲੇ (MoMSME), ਡਿਪਾਰਟਮੈਂਟ ਫਾਰ ਪ੍ਰੋਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟਰੇਡ (DPIIT), ਅਤੇ ਰੇਲਵੇ ਮੰਤਰਾਲੇ ਅਧੀਨ ਗਤੀ ਸ਼ਕਤੀ ਵਿਸ਼ਵਵਿਦਿਆਲਾ (ਜੀਐਸਵੀ ) ਨਾਲ ਹੋਈਆਂ ਸਾਂਝੇਦਾਰੀਆਂ ਦੇ ਜ਼ਰੀਏ ਬਾਜ਼ਾਰ ਪਹੁੰਚ ਨੂੰ ਵਧਾਉਣ , ਸਮਰੱਥਾ ਨਿਰਮਾਣ ਅਤੇ ਭਾਰਤ ਦੀਆਂ ਆਰਥਿਕ ਤਰਜੀਹਾਂ ਵਿੱਚ ਅਰਥਪੂਰਨ ਯੋਗਦਾਨ ਪਾਉਣਾ ਚਾਹੁੰਦੀ ਹੈ।
ਇਸ ਭਾਈਵਾਲੀ ਬਾਰੇ ਬੋਲਦਿਆਂ, ਐਮਾਜ਼ਾਨ ਇੰਡੀਆ ਦੇ ਕੰਟਰੀ ਮੈਨੇਜਰ ਸਮੀਰ ਕੁਮਾਰ ਨੇ ਕਿਹਾ, "ਅਸੀਂ ਕਾਰੀਗਰਾਂ, ਉੱਦਮੀਆਂ ਅਤੇ ਵਿਕਸਤ ਹੋ ਰਹੇ ਲੌਜਿਸਟਿਕਸ ਈਕੋਸਿਸਟਮ ਦਾ ਸਮਰਥਨ ਕਰਨ ਲਈ ਭਾਰਤ ਸਰਕਾਰ ਦੀਆਂ ਇਨ੍ਹਾਂ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ। ਇਹ ਗਠਜੋੜ ਦੇਸ਼ ਭਰ ਦੇ ਲੋਕਾਂ ਅਤੇ ਕਾਰੋਬਾਰਾਂ ਲਈ ਪਹੁੰਚ ਅਤੇ ਮੌਕਿਆਂ ਦਾ ਵਿਸਤਾਰ ਕਰਦੇ ਹੋਏ ਭਾਰਤ ਦੇ ਲੰਬੇ ਸਮੇਂ ਦੇ ਵਿਕਾਸ ਟੀਚਿਆਂ ਵਿੱਚ ਯੋਗਦਾਨ ਪਾਉਣ ਦੇ ਮੌਕੇ ਪੈਦਾ ਕਰਣਗੇ ।"
ਐਮਾਜ਼ਾਨ ਭਾਰਤ ਦੇ ਆਵਾਜਾਈ ਅਤੇ ਲੌਜਿਸਟਿਕਸ ਨੂੰ ਸਮਰਪਿਤ ਪਹਿਲੀ ਯੂਨੀਵਰਸਿਟੀ , ਗਤੀ ਸ਼ਕਤੀ ਵਿਸ਼ਵਵਿਦਿਆਲਿਆ (GSV) ਦੇ ਨਾਲ ਖੋਜ ਅਤੇ ਇਸ ਖੇਤਰ ਦੀ ਸਮਰੱਥਾ ਨੂੰ ਵਧਾਉਣ ਦੇ ਲਈ ਗਠਜੋੜ ਕਰ ਰਹੀ ਹੈ । ਇਸ ਸਾਂਝੇਦਾਰੀ ਨੂੰ ਵਾਈਸ ਚਾਂਸਲਰ ਦੇ ਦਫ਼ਤਰ ਨਾਲ ਇੱਕ ਸਮਝੌਤੇ ਪੱਤਰ ਰਾਹੀਂ ਰਸਮੀ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਹ ਰੇਲਵੇ ਮਾਲ ਢੋਆ-ਢੁਆਈ ਦੇ ਕੋਰੀਡੋਰਾਂ, ਮਲਟੀਮੋਡਲ ਟ੍ਰਾਂਸਪੋਰਟ, ਤਕਨਾਲੋਜੀ-ਅਧਾਰਿਤ ਲੌਜਿਸਟਿਕਸ ਕੁਸ਼ਲਤਾ ਅਤੇ ਸਥਿਰਤਾ ਪਹਿਲਾਂ 'ਤੇ ਧਿਆਨ ਕੇਂਦ੍ਰਿਤ ਕਰੇਗੀ । ਇਸ ਵਿੱਚ ਭਾਰਤ ਵਿੱਚ ਵੇਅਰਹਾਊਸਿੰਗ ਦੇ ਮੌਕਿਆਂ ਅਤੇ ਚੁਣੌਤੀਆਂ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕਰਨਾ ਵੀ ਸ਼ਾਮਲ ਹੋਵੇਗਾ। ਇਸ ਸ਼ਮੂਲੀਅਤ ਦੇ ਹਿੱਸੇ ਵਜੋਂ, ਐਮਾਜ਼ਾਨ GSV ਵਿਖੇ ਇੱਕ ਸਮਰਪਿਤ ਖੋਜ ਚੇਅਰ ਅਹੁਦੇ ਦਾ ਸਮਰਥਨ ਕਰੇਗੀ , ਤਾਂ ਕਿ ਸਾਂਝੇ ਹਿੱਤ ਦੇ ਖੇਤਰਾਂ ਵਿੱਚ ਲੰਬੇ ਸਮੇਂ ਦੇ ਯਤਨਾਂ ਨੂੰ ਅੱਗੇ ਵਧਾਇਆ ਜਾਵੇ।
ਗਤੀ ਸ਼ਕਤੀ ਵਿਸ਼ਵਵਿਦਿਆਲਿਆ ਦੇ ਵਾਈਸ ਚਾਂਸਲਰ ਪ੍ਰੋ. ਮਨੋਜ ਚੌਧਰੀ ਨੇ ਕਿਹਾ, "GSV ਦੇਸ਼ ਵਿੱਚ ਇਸ ਖੇਤਰ ਲਈ ਇਕਲੌਤੀ ਯੂਨੀਵਰਸਿਟੀ ਹੋਣ ਦੇ ਨਾਤੇ, ਸਖ਼ਤ ਖੋਜ ਅਤੇ ਵਿਸ਼ੇਸ਼ ਪ੍ਰਤਿਭਾ ਵਿਕਾਸ ਰਾਹੀਂ ਭਾਰਤ ਦੇ ਲੌਜਿਸਟਿਕਸ ਸੈਕਟਰ ਦੇ ਭਵਿੱਖ ਨੂੰ ਆਕਾਰ ਦੇਣ ਲਈ ਵਚਨਬੱਧ ਹੈ। ਲੌਜਿਸਟਿਕਸ ਲੀਡਰ ਐਮਾਜ਼ਾਨ ਇੰਡੀਆ ਦੇ ਨਾਲ ਸਾਡਾ ਸਹਿਯੋਗ ਉਦਯੋਗ ਨਾਲ ਜੁੜੀ ਮਹੱਤਵਪੂਰਨ ਸੂਝ ਪ੍ਰਦਾਨ ਕਰੇਗਾ ਹੈ, ਇਸਦੇ ਨਾਲ ਮਿਲ ਕੇ ਚਲਾਏ ਗਏ ਕਾਰਜਸ਼ੀਲ ਪ੍ਰੋਜੈਕਟਾਂ ਰਾਹੀਂ ਲੌਜਿਸਟਿਕਸ ਅਤੇ ਆਵਾਜਾਈ ਵਿੱਚ ਸੂਚਿਤ ਯੋਜਨਾਬੰਦੀ, ਡਿਜ਼ਾਈਨ ਅਤੇ ਨਵਾਚਰ ਨੂੰ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ ।"
ਐਮਾਜ਼ਾਨ ਇੰਡੀਆ ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਸਮਰਥਨ ਕਰਨ ਲਈ ਐਮਐਸਐਮਈ ਮੰਤਰਾਲੇ ਨਾਲ ਵੀ ਭਾਈਵਾਲੀ ਕੀਤੀ ਹੈ, ਜਿਸ ਦੇ ਤਹਿਤ ਰਵਾਇਤੀ ਸ਼ਿਲਪਕਾਰਾਂ ਅਤੇ ਕਾਰੀਗਰਾਂ ਨੂੰ ਸਸ਼ਕਤ ਬਣਾਇਆ ਜਾਵੇਗਾ - ਜਿਨ੍ਹਾਂ ਵਿੱਚ ਲੁਹਾਰ, ਸੁਨਿਆਰ , ਘੁਮਿਆਰ, ਤਰਖਾਣ ਅਤੇ ਮੂਰਤੀਕਾਰ ਸ਼ਾਮਲ ਹਨ , ਜਿਨ੍ਹਾਂ ਦੇ ਹੁਨਰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੇ ਰਹਿੰਦੇ ਹਨ। ਇਨ੍ਹਾਂ ਕਾਰੀਗਰਾਂ ਨੂੰ ਐਮਾਜ਼ਾਨ ਦੇ ਕਾਰੀਗਰ ਪ੍ਰੋਗਰਾਮ ਤਹਿਤ amazon.in 'ਤੇ ਸ਼ਾਮਲ ਕੀਤਾ ਜਾਵੇਗਾ ਜਿਸ ਨਾਲ ਉਹ ਕੱਪੜੇ, ਘਰੇਲੂ ਸਜਾਵਟ, ਜੁੱਤੀਆਂ ਅਤੇ ਗਹਿਣਿਆਂ ਵਰਗੀਆਂ ਸ਼੍ਰੇਣੀਆਂ ਵਿੱਚ ਹੱਥ ਨਾਲ ਬਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰ ਸਕਣਗੇ। ਐਮਾਜ਼ਾਨ ਦਾ ਕਾਰੀਗਰ ਪ੍ਰੋਗਰਾਮ ਸਰਕਾਰੀ ਸੰਸਥਾਵਾਂ ਅਤੇ ਕਾਰੀਗਰ ਸਹਿਕਾਰੀ ਸਭਾਵਾਂ ਨਾਲ ਮਿਲ ਕੇ ਰਵਾਇਤੀ ਸ਼ਿਲਪਾਂ ਨੂੰ ਸੁਰੱਖਿਅਤ ਰੱਖਣ ਅਤੇ ਕਾਰੀਗਰਾਂ ਨੂੰ ਵਧੇਰੇ ਡਿਜੀਟਲ ਅਤੇ ਮਾਰਕੀਟ ਪਹੁੰਚ ਪ੍ਰਦਾਨ ਕਰਨ ਲਈ ਕੰਮ ਕਰਦਾ ਹੈ।
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਵਿਕਾਸ ਕਮਿਸ਼ਨਰ ਡਾ. ਰਜਨੀਸ਼ ਨੇ ਕਿਹਾ, "ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦਾ ਉਦੇਸ਼ ਔਜ਼ਾਰਾਂ, ਸਿਖਲਾਈ ਅਤੇ ਬਾਜ਼ਾਰਾਂ ਤੱਕ ਪਹੁੰਚ ਨੂੰ ਬਿਹਤਰ ਬਣਾ ਕੇ ਭਾਰਤ ਦੇ ਰਵਾਇਤੀ ਕਾਰੀਗਰਾਂ ਨੂੰ ਸਸ਼ਕਤ ਬਣਾਉਣਾ ਹੈ। ਐਮਾਜ਼ਾਨ ਇੰਡੀਆ ਨਾਲ ਸਾਡਾ ਗਠਜੋੜ ਇਨ੍ਹਾਂ ਕਾਰੀਗਰਾਂ ਨੂੰ ਡਿਜੀਟਲ ਅਰਥਵਿਵਸਥਾ ਵਿੱਚ ਵਧੇਰੇ ਅਰਥਪੂਰਨ ਤਰੀਕੇ ਨਾਲ ਹਿੱਸਾ ਲੈਣ ਅਤੇ ਟਿਕਾਊ ਰੋਜ਼ੀ-ਰੋਟੀ ਪ੍ਰਾਪਤ ਵਿੱਚ ਸਹਾਇਤਾ ਕਰੇਗਾ, ਜੋ ਕਿ ਵਿਕਸ਼ਤ ਭਾਰਤ ਦੇ ਸਾਡੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਵੇਗਾ।"
ਐਮਾਜ਼ਾਨ ਨੇ ਮਹਿਲਾਵਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਅਤੇ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਨੂੰ ਹੋਰ ਸਮਰਥਨ ਦੇਣ ਲਈ ਡੀਪੀਆਈਆਈਟੀ ਨਾਲ ਆਪਣੇ ਸਹਿਯੋਗ ਦਾ ਵਿਸਤਾਰ ਵੀ ਕੀਤਾ ਹੈ। ਮਜ਼ਬੂਤ ਭਾਈਵਾਲੀ ਦੇ ਤਹਿਤ, ਸਹੇਲੀ ਐਕਸਲਰੇਟ ਪ੍ਰੋਗਰਾਮ ਨੂੰ ਮਹਿਲਾਵਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਦੀ ਸੰਖਿਆ 18 ਤੋਂ ਵਧ ਕੇ 50 ਤੱਕ ਕੀਤਾ ਜਾਵੇਗਾ -ਇਸ ਵਿਚ ਟੀਅਰ-2 ਅਤੇ ਟੀਅਰ-3 ਸ਼ਹਿਰਾਂ 'ਤੇ ਵਧੇਰੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਅਤੇ ਬਿਹਤਰ ਸਲਾਹ ਦੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ । ਐਮਾਜ਼ਾਨ ਇਸ ਤੋਂ ਇਲਾਵਾ Amazon.in ਮਾਰਕੀਟਪਲੇਸ ਵਿੱਚ ਸ਼ਾਮਲ ਹੋਣ ਵਾਲੇ ਗਾਹਕ ਸਟਾਰਟਅੱਪਸ ਨੂੰ ਨਿਰਦੇਸ਼ਤ ਕਰਨ ਲਈ ਤਰਜੀਹੀ ਆਨਬੋਰਡਿੰਗ ਅਤੇ ਲਾਂਚ ਸਹਾਇਤਾ ਦੀ ਪੇਸ਼ਕਸ਼ ਕਰੇਗਾ।
ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਸੰਜੀਵ ਨੇ ਕਿਹਾ, "ਡੀਪੀਆਈਆਈਟੀ ਭਾਰਤ ਦੇ ਨਵਾਚਰ ਦ੍ਰਿਸ਼ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਯਤਨਸ਼ੀਲ ਹੈ, ਖਾਸ ਕਰਕੇ ਔਰਤਾਂ ਦੀ ਅਗਵਾਈ ਵਾਲੇ ਕਾਰੋਬਾਰਾਂ ਅਤੇ ਨੌਜਵਾਨ ਸਟਾਰਟਅੱਪਸ ਵਿੱਚ। ਸਟਾਰਟਅੱਪ ਇੰਡੀਆ ਦਾ ਐਮਾਜ਼ਾਨ ਇੰਡੀਆ ਨਾਲ ਗਠਜੋੜ ਸਲਾਹ-ਮਸ਼ਵਰੇ, ਬਾਜ਼ਾਰਾਂ ਅਤੇ ਸ਼ੁਰੂਆਤੀ ਪੜਾਅ ਦੇ ਸਮਰਥਨ ਤੱਕ ਪਹੁੰਚ ਨੂੰ ਵਧਾ ਕੇ ਇਹਨਾਂ ਯਤਨਾਂ ਨੂੰ ਵਧਾਉਣ ਵਿੱਚ ਮਦਦ ਕਰੇਗਾ ।"
