ਲੁਧਿਆਣਾ, 14 ਦਸੰਬਰ, 2025 (ਨਿਊਜ਼ ਟੀਮ): ਭਾਰਤ ਦੀ ਮੋਹਰੀ ਐਸਯੂਵੀ ਨਿਰਮਾਤਾ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਅੱਜ ਆਪਣੀ ਹਾਈ-ਟੈਕ, ਟ੍ਰੈਂਡਸੈਟਰ, ਪ੍ਰੀਮੀਅਮ ਐਸਯੂਵੀ-ਐਕਸਯੂਵੀ 7ਐਕਸਓ ਲਈ ਪ੍ਰੀ-ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ। ਗਾਹਕ 15 ਦਸੰਬਰ 2025 ਨੂੰ ਦੁਪਹਿਰ 12:00 ਵਜੇ ਤੋਂ 21000 ਰੁਪਏ ਦੀ ਬੁਕਿੰਗ ਰਕਮ ਨਾਲ ਪ੍ਰੀ-ਬੁਕਿੰਗ ਕਰ ਸਕਦੇ ਹਨ, ਤਾਂ ਜੋ ਇਸ ਬਹੁਤ ਉਡੀਕੀ ਜਾ ਰਹੀ ਐਸਯੂਵੀ ਲਈ ਜਲਦੀ ਬੁਕਿੰਗ ਨੰਬਰ (ਐਡਵਾਂਸ ਬੁਕਿੰਗ ਨੰਬਰ) ਪ੍ਰਾਪਤ ਕੀਤਾ ਜਾ ਸਕੇ।
ਗਾਹਕਾਂ ਕੋਲ ਪ੍ਰੀ-ਬੁਕਿੰਗ ਦੇ ਸਮੇਂ ਆਪਣੀ ਪਸੰਦੀਦਾ ਡੀਲਰਸ਼ਿਪ, ਫਿਓੂਲ ਕਿਸਮ ਅਤੇ ਟ੍ਰਾਂਸਮਿਸ਼ਨ ਚੁਣਨ ਦੀ ਲਚਕਤਾ ਹੋਵੇਗੀ। ਐਕਸਯੂਵੀ 7ਐਕਸਓ ਦੋ ਫਿਓੂਲ ਵਿਕਲਪਾਂ - ਪੈਟਰੋਲ ਅਤੇ ਡੀਜ਼ਲ - ਨਾਲ ਪੇਸ਼ ਕੀਤੀ ਜਾਵੇਗੀ - ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੋਵਾਂ ਦੇ ਨਾਲ ਉਪਲਬਧ। ਪ੍ਰੀ-ਬੁਕਿੰਗ ਵਿਕਲਪ ਸਾਰੇ ਮਹਿੰਦਰਾ ਡੀਲਰਸ਼ਿਪਾਂ ਅਤੇ ਕੰਪਨੀ ਦੇ ਔਨਲਾਈਨ ਚੈਨਲਾਂ 'ਤੇ ਉਪਲਬਧ ਹੋਵੇਗਾ।
ਯੂਟਿਊਬ ਲਿੰਕ: https://www.youtube.com/watch?v=_nOTG6T_98E
