Home >> ਅੰਮ੍ਰਿਤਸਰ >> ਸਕੂਟ >> ਸਿੰਗਾਪੁਰ ਏਅਰਲਾਈਨਜ਼ >> ਹਵਾਈ ਕੰਪਨੀਆਂ >> ਹਵਾਈ ਯਾਤਰਾ >> ਕਾਰੋਬਾਰ >> ਪੰਜਾਬ >> ਸਕੂਟ ਦੀ ਜਨਵਰੀ ਦੀ ਥੀਮੈਟਿਕ ਸੇਲ ਵਿੱਚ ਕਿਰਾਏ 'ਤੇ ਛੂਟ ₹5,900 ਤੋਂ ਉਪਲਬਧ

ਸਕੂਟ ਦੀ ਜਨਵਰੀ ਦੀ ਥੀਮੈਟਿਕ ਸੇਲ ਵਿੱਚ ਕਿਰਾਏ 'ਤੇ ਛੂਟ ₹5,900 ਤੋਂ ਉਪਲਬਧ

ਸਕੂਟ ਦੀ ਜਨਵਰੀ ਦੀ ਥੀਮੈਟਿਕ ਸੇਲ ਵਿੱਚ ਕਿਰਾਏ 'ਤੇ ਛੂਟ ₹5,900 ਤੋਂ ਉਪਲਬਧ

ਅੰਮ੍ਰਿਤਸਰ, 08 ਜਨਵਰੀ, 2026 (ਨਿਊਜ਼ ਟੀਮ)
: ਭਾਰਤ - ਸਿੰਗਾਪੁਰ ਏਅਰਲਾਈਨਜ਼ ਦੀ ਘੱਟ-ਲਾਗਤ ਸਹਾਇਕ ਸਕੂਟ ਨੇ ਅੱਜ ‘ਸਕੂਟ ਦੀ ਜਨਵਰੀ ਦੀ ਥੀਮੈਟਿਕ ਸੇਲ’ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਜੋ 7 ਤੋਂ 12 ਜਨਵਰੀ 2026 ਤੱਕ ਚੱਲੇਗੀ ਅਤੇ ਆਪਣੇ ਵਿਸ਼ਾਲ ਨੈੱਟਵਰਕ 'ਤੇ ਖਾਸ ਕਿਰਾਏ ਪੇਸ਼ ਕਰੇਗੀ। ਗਾਹਕ ਭਾਰਤ ਤੋਂ ਸਿੰਗਾਪੁਰ ਲਈ ਇੱਕ-ਤਰਫਾ ਇਕਨਾਮੀ ਕਲਾਸ ਦੇ ਕਿਰਾਏ ਸਿਰਫ਼ ₹5,900 ਤੋਂ ਬੁੱਕ ਕਰ ਸਕਦੇ ਹਨ, ਜਿਸ ਨਾਲ ਏਸ਼ੀਆ-ਪੈਸਿਫਿਕ ਅਤੇ ਹੋਰ ਪ੍ਰਸਿੱਧ ਮੰਜ਼ਿਲਾਂ ਲਈ ਅੱਗੇ ਦੀਆਂ ਕਨੈਕਸ਼ਨ ਉਡਾਣਾਂ ਵੀ ਲੈ ਸਕਦੇ ਹਨ।

ਪ੍ਰਚਾਰਕ ਕਿਰਾਏ 28 ਜਨਵਰੀ 2026 ਤੋਂ 24 ਅਕਤੂਬਰ 2026 ਤੱਕ ਦੀ ਯਾਤਰਾ ਲਈ ਬੁਕਿੰਗ ਲਈ ਉਪਲਬਧ ਹਨ, ਜਿਨ੍ਹਾਂ ਵਿੱਚ ਬੈਂਕਾਕ, ਫੂਕੇਟ, ਬਾਲੀ, ਹਾਂਗਕਾਂਗ, ਸਿਓਲ, ਸਿਡਨੀ ਅਤੇ ਹੋਰ ਕਈ ਰੋਮਾਂਚਕ ਮੰਜ਼ਿਲਾਂ ਸ਼ਾਮਿਲ ਹਨ। ਇਸ ਸੀਮਿਤ ਸਮੇਂ ਵਾਲੀ ਸੇਲ ਨਾਲ ਅੰਮ੍ਰਿਤਸਰ, ਚੇਨਈ, ਤਿਰੁਵਨੰਤਪੁਰਮ ਅਤੇ ਹੋਰ ਸਥਾਨਾਂ ਤੋਂ ਯਾਤਰੀ ਹੁਣ ਸ਼ਾਨਦਾਰ ਮੁੱਲ 'ਤੇ ਰੋਮਾਂਚਕ ਯਾਤਰਾਵਾਂ ਦਾ ਆਨੰਦ ਮਾਣ ਸਕਦੇ ਹਨ। ਕੁਝ ਖਾਸ ਕਿਰਾਏ ਹੇਠ ਲਿਖੇ ਹਨ:
ਚੇਨਈ ਤੋਂ ਸਿੰਗਾਪੁਰ ₹5,900 ਤੋਂ ਸ਼ੁਰੂ*
ਤਿਰੁਚਿਰਾਪੱਲੀ ਤੋਂ ਚਿਆਂਗ ਰਾਈ ₹11,900 ਤੋਂ ਸ਼ੁਰੂ*
ਤਿਰੁਵਨੰਤਪੁਰਮ ਤੋਂ ਮੈਲਬੋਰਨ ₹14,900 ਤੋਂ ਸ਼ੁਰੂ*
ਵਿਸਾਖਾਪੱਟਨਮ ਤੋਂ ਬਾਲੀ (ਡੈਂਪਸਰ) ₹9,000 ਤੋਂ ਸ਼ੁਰੂ*
ਅੰਮ੍ਰਿਤਸਰ ਤੋਂ ਹਾਂਗਕਾਂਗ ₹12,000 ਤੋਂ ਸ਼ੁਰੂ*
ਕੋਇਮਬਤੂਰ ਤੋਂ ਬੈਂਕਾਕ ₹8,900 ਤੋਂ ਸ਼ੁਰੂ*

ਅੰਮ੍ਰਿਤਸਰ ਅਤੇ ਚੇਨਈ ਤੋਂ ਯਾਤਰੀ ਸਕੂਟ ਦੇ ਬੋਇੰਗ 787 ਡ੍ਰੀਮਲਾਈਨਰ 'ਤੇ ScootPlus ਨਾਲ ਵਧੀਆ ਉਡਾਣ ਦਾ ਅਨੁਭਵ ਲੈ ਸਕਦੇ ਹਨ ਜੋ ₹14,900 ਤੋਂ ਉਪਲਬਧ ਹੈ। ScootPlus ਵਿੱਚ ਪ੍ਰਾਇਰਟੀ ਚੈਕ-ਇਨ ਅਤੇ ਬੋਰਡਿੰਗ, ਵਾਧੂ ਲੈਗਰੂਮ ਨਾਲ ਖੁੱਲ੍ਹੀ ਸੀਟਿੰਗ ਸਪੇਸ, 15 ਕਿਲੋਗ੍ਰਾਮ ਕੈਬਿਨ ਬੈਗਜ ਅਤੇ 30 ਕਿਲੋਗ੍ਰਾਮ ਚੈਕ-ਇਨ ਬੈਗਜ ਦੀ ਸਹੂਲਤ ਨਾਲ ਹੀ 30MB ਆਨਬੋਰਡ ਵਾਈ-ਫਾਈ ਸ਼ਾਮਲ ਹੈ।

ਇਸ ਦੇ ਨਾਲ ਸਕੂਟ ਦੀ ਸੇਲ ਦੌਰਾਨ ਟਿਕਟ ਬੁੱਕ ਕਰਨ ਵਾਲੇ KrisFlyer ਮੈਂਬਰ ਆਪਣੀਆਂ ਸਕੂਟ ਉਡਾਣਾਂ ‘ਤੇ ਮਾਈਲਜ਼ ਕਮਾ ਸਕਦੇ ਹਨ, ਜੋ ਉਨ੍ਹਾਂ ਦੀ ਯਾਤਰਾ ਵਿੱਚ ਵਾਧੂ ਮੁੱਲ ਜੋੜਦੇ ਹਨ।

ਯਾਤਰਾ ਦੀਆਂ ਤਾਰੀਖਾਂ:

ਅੰਮ੍ਰਿਤਸਰ (ATQ)

06 ਮਈ2 026 ਤੋਂ 15 ਅਕਤੂਬਰ 2026 ਤੱਕ

ਕੋਇਮਬਤੂਰ(CJB),

ਤਿਰੁਵਨੰਤਪੁਰਮ(TRV),

ਵਿਸਾਖਾਪੱਟਨਮ(VTZ),

ਤਿਰੁਚਿਰਾਪੱਲੀ(TRZ)

 

02 ਮਾਰਚ 2026 ਤੋਂ16 ਅਪ੍ਰੈਲ 2026 ਤੱਕ

16 ਜੂਨ 2026 ਤੋਂ24 ਅਕਤੂਬਰ 2026 ਤੱਕ

ਚੇਨਈ(MAA)

28 ਜਨਵਰੀ 2026 ਤੋਂ 16 ਅਪ੍ਰੈਲ20 26 ਤੱਕ

12 ਮਈ 2026 ਤੋਂ 13 ਜੂਨ 2026 ਤੱਕ

30 ਜੂਨ 2026 ਤੋਂ 24 ਅਕਤੂਬਰ 2026 ਤੱਕ



ਸਕੂਟ ਦੀ website 'ਤੇ ਜਾਓ ਜਾਂ ਸਕੂਟ ਮੋਬਾਈਲ ਐਪ ਦੀ ਵਰਤੋਂ ਕਰੋ ਤਾਂ ਜੋ ਤੁਸੀਂ ਉਪਲਬਧ ਉਡਾਣਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੋ ਅਤੇ ਆਪਣੀ ਅਗਲੀ ਯਾਤਰਾ ਦੀ ਯੋਜਨਾ ਬਣਾ ਸਕੋ। 60 ਤੋਂ ਵੱਧ ਮੰਜ਼ਿਲਾਂ ਦੇ ਵਿਸ਼ਾਲ ਨੈੱਟਵਰਕ ਨਾਲ ਗਾਹਕ ਇਨ੍ਹਾਂ ਖਾਸ ਕਿਰਾਇਆਂ ਦਾ ਲਾਭ ਲੈ ਸਕਦੇ ਹਨ ਅਤੇ ਵੱਖ-ਵੱਖ ਸਭਿਆਚਾਰਾਂ ਵਿੱਚ ਮਗਨ ਹੋ ਸਕਦੇ ਹਨ, ਸੁਆਦਿਸ਼ਟ ਭੋਜਨ ਦਾ ਆਨੰਦ ਮਾਣ ਸਕਦੇ ਹਨ ਅਤੇ ਆਪਣੀਆਂ ਯਾਤਰਾ ਦੀਆਂ ਇੱਛਾਵਾਂ ਨੂੰ ਪੂਰਾ ਕਰ ਸਕਦੇ ਹਨ!