ਲੁਧਿਆਣਾ, 05 ਜਨਵਰੀ, 2026 (ਨਿਊਜ਼ ਟੀਮ): Škoda Auto ਨੇ 2025 ਨੂੰ ਭਾਰਤ ਵਿੱਚ ਆਪਣੇ ਕਾਰੋਬਾਰੀ ਸਫ਼ਰ ਵਿੱਚ ਹੁਣ ਤੱਕ ਦੇ ਸਭ ਤੋਂ ਮਹੱਤਵਪੂਰਨ ਸਾਲ ਵਜੋਂ ਦਰਸਾਇਆ ਹੈ। ਕੰਪਨੀ ਨੇ ਦੇਸ਼ ਵਿੱਚ ਆਪਣੀ 25ਵੀਂ ਵਰ੍ਹੇਗੰਢ ਆਪਣੇ ਹੁਣ ਤੱਕ ਦੇ ਸਭ ਤੋਂ ਮਜ਼ਬੂਤ ਵਿਕਰੀ ਪ੍ਰਦਰਸ਼ਨ ਨਾਲ ਮਨਾਈ। ਇਸ ਬ੍ਰਾਂਡ ਨੇ 2025 ਵਿੱਚ 72,665 ਕਾਰਾਂ ਵੇਚੀਆਂ, ਜੋ ਕਿ 2024 ਵਿੱਚ ਵੇਚੇ ਗਏ 35,166 ਯੂਨਿਟਾਂ ਦੇ ਮੁਕਾਬਲੇ ਸਾਲ-ਦਰ-ਸਾਲ 107% ਵਾਧਾ ਦਰਜ ਕਰਦਾ ਹੈ। ਇਹ ਬੇਮਿਸਾਲ ਪ੍ਰਦਰਸ਼ਨ 2025 ਨੂੰ Škoda Auto India ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਾਲ ਬਣਾਉਂਦਾ ਹੈ, ਜੋ ਸਾਰੇ ਉਤਪਾਦਾਂ, ਬਜ਼ਾਰਾਂ ਅਤੇ ਗਾਹਕ ਸੰਪਰਕ ਕੇਂਦਰਾਂ ਵਿੱਚ ਰਫ਼ਤਾਰ ਵਿੱਚ ਵਾਧੇ ਨੂੰ ਦਰਸਾਉਂਦਾ ਹੈ।
ਇਸ ਇਤਿਹਾਸਕ ਸਾਲ ’ਤੇ ਬਾਰੇ ਗੱਲ ਕਰਦੇ ਹੋਏ, ਆਸ਼ੀਸ਼ ਗੁਪਤਾ, ਬ੍ਰਾਂਡ ਡਾਇਰੈਕਟਰ, Škoda Auto India, ਨੇ ਕਿਹਾ, “ਸਾਲ 2025 ਸਾਡੇ ਲਈ ਹਮੇਸ਼ਾ ਖ਼ਾਸ ਰਹੇਗਾ। ਇਸ ਸਾਲ ਅਸੀਂ ਭਾਰਤ ਵਿੱਚ ਆਪਣੀ 25ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਅਤੇ ਇਸ ਸਾਲ ਅਸੀਂ ਆਪਣਾ ਹੁਣ ਤੱਕ ਦਾ ਸਭ ਤੋਂ ਬਿਹਤਰ ਅਤੇ ਵਿਵਿਧ ਉਤਪਾਦ ਪੋਰਟਫੋਲੀਓ ਦੇਖਿਆ ਹੈ, ਅਤੇ ਅਸੀਂ ਹੁਣ ਨੈੱਟਵਰਕ ਅਤੇ ਬਜ਼ਾਰ ਵਿੱਚ ਮੌਜੂਦਗੀ ਦੇ ਮਾਮਲੇ ਵਿੱਚ ਆਪਣੇ ਸਭ ਤੋਂ ਵੱਡੇ ਪੱਧਰ ’ਤੇ ਹਾਂ। ਸਾਡੇ ਗਾਹਕਾਂ ਦੁਆਰਾ ਵਿਖਾਏ ਗਏ ਵਿਸ਼ਵਾਸ ਅਤੇ ਪਿਆਰ ਦੇ ਨਾਲ, ਇਹ ਸਭ ਨੇ ਸਾਨੂੰ ਭਾਰਤ ਵਿੱਚ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਸਾਲ ਤੱਕ ਪਹੁੰਚਾਇਆ ਹੈ। Kylaq ਲਈ ਭਾਰੀ ਉਤਸ਼ਾਹ, Kodiaq ਦੀ ਲਗਾਤਾਰ ਤਾਰੀਫ਼, ਅਤੇ Octavia RS ਦੀ ਵਾਪਸੀ ਲਈ ਜੋਸ਼ ਬ੍ਰਾਂਡ ਨਾਲ ਗਾਹਕਾਂ ਦੇ ਮਜ਼ਬੂਤ ਜਜ਼ਬਾਤੀ ਰਿਸ਼ਤੇ ਦੀ ਪੁਸ਼ਟੀ ਕਰਦੇ ਹਨ। ਇਸ ਦੇ ਨਾਲ-ਨਾਲ, ਸਾਡੇ ਇੰਡੀਆ 2.0 ਸਫ਼ਰ ਦੀ ਸ਼ੁਰੂਆਤ ਕਰਨ ਵਾਲੀਆਂ ਕਾਰਾਂ, Kushaq ਅਤੇ Slavia, ਦੀ ਮੰਗ ਲਗਾਤਾਰ ਵੱਧ ਰਹੀ ਹੈ। ਜਿਵੇਂ ਹੀ ਅਸੀਂ 2026 ਵਿੱਚ ਕਦਮ ਰੱਖ ਰਹੇ ਹਾਂ, ਅਸੀਂ ਇਸ ਰਫ਼ਤਾਰ ਨੂੰ ਇੱਕ ਨਵੀਂ ਉਤਪਾਦ ਪ੍ਰਮੁੱਖਤਾ, ਤੇਜ਼ ਵਿਕਰੀ ਅਤੇ ਵਿਕਰੀ ਤੋਂ ਬਾਅਦ ਦੀਆਂ ਪਹਿਲਾਂ, ਅਤੇ ਆਪਣੀ ਪਹੁੰਚ ਨੂੰ ਵਧਾਉਣ ਅਤੇ ਆਪਣੇ ਗਾਹਕਾਂ ਦੇ ਹੋਰ ਕਰੀਬ ਜਾਣ ’ਤੇ ਵਧੇਰੇ ਧਿਆਨ ਕੇਂਦਰਿਤ ਕਰਨ ਦੀ ਉਮੀਦ ਕਰਦੇ ਹਾਂ।”
ਸਾਰਥਕ ਬਣਨਾ
2025 ਵਿੱਚ Škoda Auto India ਦਾ ਪ੍ਰਦਰਸ਼ਨ ਇੱਕ ਸਪੱਸ਼ਟ ਉਤਪਾਦ ਅਤੇ ਨੈੱਟਵਰਕ ਰਣਨੀਤੀ ’ਤੇ ਟਿੱਕਿਆ ਹੋਇਆ ਸੀ। Kylaq ਵਿਕਾਸ ਦੇ ਮੁੱਖ ਕਾਰਕ ਵਜੋਂ ਉਭਰੀ, ਜਿਸਨੇ ਮਹੱਤਵਪੂਰਨ ਢੰਗ ਨਾਲ ਬ੍ਰਾਂਡ ਦੀ ਪਹੁੰਚਯੋਗਤਾ ਦਾ ਵਿਸਤਾਰ ਕੀਤਾ, ਜਦਕਿ Kushaq ਅਤੇ Slavia ਦੇ ਲਿਮਿਟਿਡ ਐਡੀਸ਼ਨਾਂ ਨੇ ਪੂਰੇ ਲਾਈਨ-ਅੱਪ ਵਿੱਚ ਮੁੱਲ ਅਤੇ ਤਾਜ਼ਗੀ ਨੂੰ ਵਧਾਇਆ। Kodiaq ਨੇ ਪ੍ਰੀਮੀਅਮ SUV ਸਪੇਸ ਵਿੱਚ Škoda ਦੀ ਮੌਜੂਦਗੀ ਨੂੰ ਮਜ਼ਬੂਤ ਕੀਤਾ, ਅਤੇ Octavia RS ਦੀ ਵਾਪਸੀ ਨੇ ਬ੍ਰਾਂਡ ਦੀ ਪ੍ਰਦਰਸ਼ਨ ਵਿਰਾਸਤ ਨੂੰ ਮੁੜ ਜਗਾਇਆ। ਇਸ ਸਾਲ ਦੇ ਦੌਰਾਨ, Škoda Auto India ਨੇ 2021 ਤੋਂ ਲੈ ਕੇ ਹੁਣ ਤੱਕ 200,000 ਤੋਂ ਵੱਧ ਸਥਾਨਕ ਤੌਰ 'ਤੇ ਤਿਆਰ ਕੀਤੀਆਂ ਕਾਰਾਂ ਵੇਚਣ ਦੀ ਉਪਲਬਧੀ ਵੀ ਹਾਸਿਲ ਕੀਤੀ, ਅਤੇ 183 ਸ਼ਹਿਰਾਂ ਵਿੱਚ 325 ਗਾਹਕ ਸੰਪਰਕ ਕੇਂਦਰਾਂ ਤੱਕ ਪਹੁੰਚ ਨੂੰ ਫੈਲਾਇਆ, ਅਤੇ ਪੂਰੇ ਭਾਰਤ ਵਿੱਚ ਯੁਰੋਪੀਅਨ ਇੰਜੀਨੀਅਰਿੰਗ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। Škoda Auto ਦੇ ਲੰਬੇ ਸਮੇਂ ਦੇ ਡੀਲਰ ਪਾਰਟਨਰਾਂ ਨਾਲ ਨੈੱਟਵਰਕ ਵਿਸਤਾਰ ਦਾ ਇੱਕ ਵੱਡਾ ਹਿੱਸਾ ਪੂਰਾ ਕੀਤਾ ਗਿਆ ਹੈ, ਅਤੇ ਇਸਦੇ ਨਾਲ ਹੀ ਗਾਹਕਾਂ ’ਤੇ ਕੇਂਦਰਿਤ ਹੋਣ ਦੇ ਸਾਬਿਤ ਟ੍ਰੈਕ ਰਿਕਾਰਡ ਵਾਲੇ ਨਵੇਂ ਪਾਰਟਨਰਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।
ਭਿੰਨਤਾ ਦਾ ਪ੍ਰਚਾਰ
ਉਤਪਾਦਾਂ ਤੋਂ ਇਲਾਵਾ, 2025 ਵਿੱਚ Škoda Auto India ਨੇ ਅਰਥਪੂਰਨ ਦਾਸਤਾਨ ਸੁਣਾਉਣ, ਸੱਭਿਆਚਾਰਕ ਸਾਰਥਕਤਾ ਅਤੇ ਗਾਹਕ-ਕੇਂਦ੍ਰਿਤ ਅਨੁਭਵਾਂ ਰਾਹੀਂ ਆਪਣੀ ਬ੍ਰਾਂਡ ਦੇ ਪ੍ਰਚਾਰ ਨੂੰ ਵਧਾਇਆ। ਭਾਰਤ Škoda ਲਈ ਵਿਸ਼ਵ ਪੱਧਰ ’ਤੇ ਪਹਿਲਾ ਬਜ਼ਾਰ ਬਣ ਗਿਆ ਹੈ ਜਿੱਥੇ ਕੰਪਨੀ ਨੇ ਅਪਡੇਟ ਕੀਤੀ ਕਾਰਪੋਰੇਟ ਪਛਾਣ ਅਤੇ ਡਿਜ਼ਾਈਨ ਨਾਲ ਆਪਣੇ ਨੈੱਟਵਰਕ ਦੀ 100% ਰੀਬ੍ਰਾਂਡਿੰਗ ਪੂਰੀ ਕੀਤੀ ਹੈ, ਜੋ ਗਾਹਕਾਂ ਲਈ ਇੱਕ ਏਕੀਕ੍ਰਿਤ ਅਤੇ ਆਧੁਨਿਕ ਬ੍ਰਾਂਡ ਅਨੁਭਵ ਨੂੰ ਮਜ਼ਬੂਤ ਕਰਦਾ ਹੈ। ਰਣਵੀਰ ਸਿੰਘ ਦੁਆਰਾ Škoda Auto India ਦੇ ਪਹਿਲੇ ਬ੍ਰਾਂਡ ਸੁਪਰਸਟਾਰ ਵਜੋਂ ਸ਼ਾਮਲ ਹੋਣ ਨਾਲ ਗਾਹਕ ਸੰਚਾਰ ਵਿੱਚ ਮਹੱਤਵਪੂਰਨ ਢੰਗ ਨਾਲ ਵਾਧਾ ਹੋਇਆ, ਜਿਸ ਨਾਲ ਬ੍ਰਾਂਡ ਵਿੱਚ ਨੌਜਵਾਨ ਊਰਜਾ ਅਤੇ ਸੱਭਿਆਚਾਰਕ ਗੂੰਜ ਸ਼ਾਮਲ ਹੋਈ। ਸਾਲ ਦੇ ਅਖ਼ੀਰ ਵਿੱਚ, ਇਸ ਰਫ਼ਤਾਰ ਨੂੰ ਵਧਾਉਂਦੇ ਹੋਏ, ‘ਪ੍ਰਸ਼ੰਸਕ, ਮਾਲਕ ਨਹੀਂ’ ਮੁਹਿੰਮ ਨੇ Škoda ਨਾਲ ਲੋਕਾਂ ਦੀ ਡੂੰਘੀ ਭਾਵਨਾਤਮਕ ਸਾਂਝ ਦਾ ਜਸ਼ਨ ਮਨਾਇਆ ਜੋ ਮਾਲਕੀ ਤੋਂ ਪਰੇ ਹੈ। ਬ੍ਰਾਂਡ ਨੇ Octavia RS ਮੁਹਿੰਮ ਲਈ ਗਲੋਬਲ ਸਿਤਾਰ ਵਾਦਕ ਰਿਸ਼ਭ ਸ਼ਰਮਾ ਨਾਲ ਵੀ ਸਹਿਯੋਗ ਕੀਤਾ, ਜਿਸ ਨਾਲ ਪ੍ਰਦਰਸ਼ਨ ਦੀ ਦਾਸਤਾਨ ਸੁਣਾਉਣ ਲਈ ਇੱਕ ਸਮਕਾਲੀ ਅਤੇ ਪੇਸ਼ਕਾਰੀ ਦਾ ਨਜ਼ਰੀਆ ਆਇਆ ਅਤੇ ਨਵੇਂ ਦਰਸ਼ਕਾਂ ਨਾਲ ਜੁੜਨ ਵਿੱਚ ਮਦਦ ਮਿਲੀ।
ਵਿਸ਼ਵਾਸ ਨੂੰ ਮਜ਼ਬੂਤ ਕਰਨਾ
Škoda Auto India ਨੇ ਆਪਣੇ ਡੀਲਰਸ਼ਿਪਸ ’ਤੇ ਵਿਕਰੀ ਅਤੇ ਵਿਕਰੀ ਤੋਂ ਬਾਅਦ ਦੇ ਸਾਂਝੇ ਕਰਮਚਾਰੀਆਂ ਦੀ ਸੰਖਿਆ ਨੂੰ 7,500 ਤੋਂ ਵੱਧ ਪੇਸ਼ੇਵਰਾਂ ਤੱਕ ਵਧਾ ਕੇ ਆਪਣੇ ਸਰਵਿਸ ਦੇ ਪਰਿਵੇਸ਼ ਨੂੰ ਮਜ਼ਬੂਤ ਕੀਤਾ, ਜਿਸ ਲਈ ਸਾਲ ਦੇ ਦੌਰਾਨ 25,000 ਤੋਂ ਵੱਧ ਦਿਨਾਂ ਦੀ ਸਿਖਲਾਈ ਪ੍ਰਦਾਨ ਕੀਤੀ ਗਈ। ਬ੍ਰਾਂਡ ਨੇ ਮਾਲਕੀ ਲਾਗਤ ਨੂੰ ਘਟਾਉਣ ਅਤੇ ਸਰਵਿਸ ਦੇ ਸਮੁੱਚੇ ਅਨੁਭਵ ਨੂੰ ਵਧਾਉਣ ਦੇ ਮਕਸਦ ਨਾਲ ਵਿਸ਼ੇਸ਼ਤਾ-ਅਗਵਾਈ ਵਾਲੇ ਮੁੱਲ ਅੱਪਗ੍ਰੇਡਾਂ ਦੇ ਨਾਲ, ਪੂਰੀ ਰੇਂਜ ਵਿੱਚ ਵਧੀਆਂ ਮਿਆਰੀ ਵਾਰੰਟੀਆਂ ਸਮੇਤ, ਵਧੇ ਹੋਏ ਮਾਲਕੀ ਫ਼ਾਇਦੇ ਵੀ ਪੇਸ਼ ਕੀਤੇ। ਬ੍ਰਾਂਡ ਦੀ ਇੰਜੀਨੀਅਰਿੰਗ ਅਤੇ ਸਮਰੱਥਾ ਵਿੱਚ ਵਿਸ਼ਵਾਸ ਨੂੰ ਕਈ ਪਹਿਲਾਂ ਰਾਹੀਂ ਹੋਰ ਮਜ਼ਬੂਤ ਕੀਤਾ ਗਿਆ। ਇਨ੍ਹਾਂ ਵਿੱਚੋਂ ਕੁਝ ਵਿੱਚ Fans of Škoda ਲੇਹ ਮੁਹਿੰਮ ਸ਼ਾਮਲ ਸੀ। ਇਸਨੇ ਭਾਰਤ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡਜ਼ ਤੋਂ ਉਮਲਿੰਗ ਲਾ ਤੱਕ ਪਹੁੰਚਣ ਵਾਲੇ ਸਭ ਤੋਂ ਵੱਡੇ ਕਾਫ਼ਲੇ ਵਜੋਂ ਮਾਨਤਾ ਪ੍ਰਾਪਤ ਕੀਤੀ, ਜੋ ਉਸ ਸਮੇਂ ਗੱਡੀ ਚਲਾਉਣ ਯੋਗ ਦੁਨੀਆ ਦੀ ਸਭ ਤੋਂ ਉੱਚੀ ਸੜਕ ਸੀ। ਅਜਿਹੀ ਇੱਕ ਹੋਰ ਪਹਿਲ ਵਿੱਚ Kodiaq ਮਾਊਂਟ ਐਵਰੈਸਟ ਦੇ ਨੌਰਥ ਫੇਸ ਬੇਸ ਕੈਂਪ ਤੱਕ ਪਹੁੰਚਣ ਵਾਲੀ ਪਹਿਲੀ ਪੇਟ੍ਰੋਲ ਨਾਲ ਚੱਲਣ ਵਾਲੀ SUV ਬਣ ਗਈ।
ਜਿਵੇਂ ਹੀ Škoda Auto India 2026 ਵਿੱਚ ਕਦਮ ਰੱਖ ਰਹੀ ਹੈ, ਨਵੇਂ ਉਤਪਾਦ ਪੇਸ਼ ਕਰਨ, ਵਿਕਰੀ ਅਤੇ ਵਿਕਰੀ ਤੋਂ ਬਾਅਦ ਦੀਆਂ ਵਿਸਤ੍ਰਿਤ ਪਹਿਲਾਂ, ਬਜ਼ਾਰ ਵਿੱਚ ਗਹਿਰੀ ਪਹੁੰਚ ਅਤੇ ਆਪਣੇ ਗਾਹਕਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਨਾਲ ਵਿਕਸਿਤ ਹੋਣ ’ਤੇ ਨਿਰੰਤਰ ਜ਼ੋਰ ਦੇਣ ਰਾਹੀਂ, ਇਹ ਬ੍ਰਾਂਡ ਆਪਣੇ ਸਿਲਵਰ ਜੁਬਲੀ ਸਾਲ ਵਿੱਚ ਰੱਖੀ ਗਈ ਮਜ਼ਬੂਤਨੀਂਹ ’ਤੇ ਕੇਂਦ੍ਰਿਤ ਹੈ।
