ਲੁਧਿਆਣਾ, 09 ਮਾਰਚ, 2026 (ਨਿਊਜ਼ ਟੀਮ): ਭਾਰਤ ਦੇ ਮੋਹਰੀ ਟੈਲੀਕਾਮ ਆਪਰੇਟਰ ਵੀ ਨੇ ਅੱਜ ਅੰਮ੍ਰਿਤਸਰ ਦੇ ਪ੍ਰਸਿੱਧ ਗੋਲਡਨ ਟੈਂਪਲ ਵਿਖੇ ਆਪਣੀਆਂ 5ਜੀ ਸੇਵਾਵਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ, ਜਿਸ ਨਾਲ ਵੀ ਨੇ ਪੰਜਾਬ ਵਿੱਚ ਆਪਣੇ 5ਜੀ ਫੁਟਪ੍ਰਿੰਟ ਨੂੰ ਹੋਰ ਵਧ ਲਿਆ ਹੈ । ਇਹ ਸ਼ੁਰੂਆਤ ਇੱਕ ਅਜਿਹੇ ਸਥਾਨ 'ਤੇ ਹਾਈ-ਸਪੀਡ ਕਨੈਕਟੀਵਿਟੀ ਨੂੰ ਸਹਿਜ ਬਣਾਉਣ ਲਈ ਕੀਤੀ ਗਈ ਹੈ ਜਿੱਥੇ ਹਰ ਰੋਜ਼ 1.5 ਲੱਖ ਤੋਂ ਵੱਧ ਸ਼ਰਧਾਲੂ ਅਤੇ ਸੈਲਾਨੀ ਆਉਂਦੇ ਹਨ।
ਅਮ੍ਰਿਤਸਰ ਵਿਖੇ ਸਤੀਥ ਗੋਲਡਨ ਟੈਂਪਲ ਦੁਨੀਆ ਦੇ ਅਜਿਹੇ ਧਾਰਮਿਕ ਅਸਥਾਨਾਂ ਵਿੱਚੋਂ ਇੱਕ ਹੈ ਜਿਥੇ ਸਭ ਤੋਂ ਜਿਆਦਾ ਸ਼ਰਧਾਲੂ ਦਰਸ਼ਨ ਲਈ ਆਉਂਦੇ ਹਨ ਅਤੇ ਨਾਲ ਹੀ ਇਹ ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਟੀ ਕਿਚਨ (ਲੰਗਰ ਸੇਵਾ ) ਦੇ ਲਈ ਵੀ ਜਾਣਿਆ ਜਾਂਦਾ ਹੈ , ਗੋਲਡਨ ਟੈਂਪਲ ਵਿਖੇ ਬਹੁਤ ਜ਼ਿਆਦਾ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਆਮਦ ਹੈ, ਜਿਸਦੇ ਨਤੀਜੇ ਵਜੋਂ ਸੰਘਣੀ ਅਬਾਦੀ ਵਾਲੇ ਇਸ ਖੇਤਰ ਵਿੱਚ ਡਾਟਾ ਦੀ ਮੰਗ ਬਹੁਤ ਜਿਆਦਾ ਰਹਿੰਦੀ ਹੈ।
ਇਸ ਭਾਰੀ ਨੈੱਟਵਰਕ ਟ੍ਰੈਫਿਕ ਲੋਡ ਨੂੰ ਪ੍ਰਬੰਧਿਤ ਕਰਨ ਅਤੇ ਪੀਕ ਘੰਟਿਆਂ ਦੌਰਾਨ ਵੀ ਸਥਿਰ, ਹਾਈ-ਸਪੀਡ ਕਨੈਕਟੀਵਿਟੀ ਨੂੰ ਉਪਲਬਧ ਕਰਾਉਣ ਲਈ, ਵੀ ਨੇ ਨੈੱਟਵਰਕ ਵਧਾਉਣ 'ਤੇ ਧਿਆਨ ਕੇਂਦਰਿਤ ਕੀਤਾ ਹੈ ਅਤੇ ਗੋਲਡਨ ਟੈਂਪਲ ਪਰਿਸਰ ਦੇ ਅੰਦਰ ਅਤੇ ਆਲੇ-ਦੁਆਲੇ ਸਮਰਪਿਤ 5ਜੀ ਬੁਨਿਆਦੀ ਢਾਂਚਾ ਤਾਇਨਾਤ ਕੀਤਾ ਹੈ। ਗੋਲਡਨ ਟੈਂਪਲ-ਅੰਮ੍ਰਿਤਸਰ ਆਉਣ ਵਾਲੇ ਵੀ ਉਪਭੋਗਤਾ, ਬਿਹਤਰ ਮੋਬਾਈਲ ਬ੍ਰਾਡਬੈਂਡ ਸਪੀਡ, ਘੱਟ ਲੇਟੈਂਸੀ ਅਤੇ ਵਧੇਰੇ ਭਰੋਸੇਮੰਦ ਕਨੈਕਟੀਵਿਟੀ ਦਾ ਲਾਭ ਲੈ ਸਕਦੇ ਹਨ , ਅਤੇ ਇਸ ਤਰਾਂ ਭੀੜ-ਭਾੜ ਵਾਲੇ ਇਲਾਕੇ ਵਿਚ ਵਿੱਚ ਬਿਹਤਰ ਮੋਬਾਈਲ ਸੇਵਾਵਾਂ ਦੇ ਨਾਲ ਵਰਤੋਂ ਦਾ ਅਨੁਭਵ ਵੀ ਬਿਹਤਰ ਹੋ ਜਾਵੇਗਾ ।
ਵੀ ਦੀਆਂ 5ਜੀ ਸੇਵਾਵਾਂ ਪਹਿਲਾਂ ਹੀ ਪੰਜਾਬ ਵਿੱਚ ਚੰਡੀਗੜ੍ਹ, ਮੋਹਾਲੀ, ਖਰੜ ਅਤੇ ਜ਼ੀਰਕਪੁਰ ਵਿੱਚ ਉਪਲਬੱਧ ਹਨ। ਦੂਰ ਸੰਚਾਰ ਸੇਵਾ ਪ੍ਰਦਾਤਾ ਆਪਣੇ ਯੋਜਨਾਬੱਧ ਤਰੀਕੇ ਨਾਲ ਰਾਜ ਦੇ ਹੋਰ ਖੇਤਰਾਂ ਵਿੱਚ 5ਜੀ ਸੇਵਾਵਾਂ ਦਾ ਵਿਸਤਾਰ ਕਰ ਰਿਹਾ ਹੈ ਅਤੇ ਇਸਦੇ ਰੋਲਆਉਟ ਦੇ ਅਗਲੇ ਪੜਾਅ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿੱਚ ਹੋਰ ਨੈੱਟਵਰਕ ਸੁਧਾਰ ਜਾਰੀ ਹਨ।
ਇਸ ਵਿਕਾਸ 'ਤੇ ਟਿੱਪਣੀ ਕਰਦੇ ਹੋਏ, ਵੋਡਾਫੋਨ ਆਈਡੀਆ ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਦੇ ਸਰਕਲ ਬਿਜ਼ਨਸ ਹੈੱਡ, ਰਾਹੁਲ ਜੋਸ਼ੀ ਨੇ ਕਿਹਾ, "ਸਾਡੀਆਂ 5ਜੀ ਸੇਵਾਵਾਂ ਦਾ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸਥਾਰ ਪੰਜਾਬ ਵਿੱਚ ਸਾਡੀ ਵਿਸਥਾਰ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲੱਬਧੀ ਹੈ। ਅਸੀਂ ਪੂਰੇ ਖੇਤਰ ਵਿੱਚ ਆਪਣੇ 5ਜੀ ਫੁੱਟਪ੍ਰਿੰਟ ਨੂੰ ਵਧਾਉਣ ਦੇ ਨਾਲ-ਨਾਲ ਮੁੱਖ ਜਨਤਕ ਥਾਵਾਂ 'ਤੇ ਕੁਨੈਕਟਿਵਿਟੀ ਨੂੰ ਹੋਰ ਮਜ਼ਬੂਤ ਕਰਨ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਲਗਾਤਾਰ ਵਧ ਰਹੀ ਡਿਜੀਟਲ ਅਡਾਪਸ਼ਨ ਦੇ ਚਲਦੇ ਅਸੀਂ ਆਪਣੇ ਗਾਹਕਾਂ ਨੂੰ ਇੱਕ ਤੇਜ਼ ਅਤੇ ਭਰੋਸੇਮੰਦ ਨੈੱਟਵਰਕ ਅਨੁਭਵ ਪ੍ਰਦਾਨ ਕਰਨ ਲਈ ਵਚਨਬੱਧ ਹਾਂ।"
